ਬਿਜਲੀ ਮੰਤਰਾਲਾ

ਇੰਡੀਅਨ ਇੰਸਟੀਟਿਊਟ ਆਵ੍ ਰਿਮੋਟ ਸੈਂਸਿੰਗ (ਆਈਆਈਆਰਐੱਸ), ਇਸਰੋ, ਦੇਹਰਾਦੂਨ ਦਾ ਇੱਕ ਅਧਿਐਨ ਇਹ ਦਰਸਾਉਂਦਾ ਹੈ ਕਿ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦਾ ਸਬੰਧ ਕਾਰਜ/ਨਿਰਮਾਣ ਅਧੀਨ ਜਲ ਬਿਜਲੀ ਪ੍ਰੋਜੈਕਟਾਂ ਨਾਲ ਨਹੀਂ ਹੈ

Posted On: 05 APR 2023 8:42PM by PIB Chandigarh

ਇੰਡੀਅਨ ਇੰਸਟੀਟਿਊਟ ਆਵ੍ ਰਿਮੋਟ ਸੈਂਸਿੰਗ (ਆਈਆਈਆਰਐੱਸ), ਦੇਹਰਾਦੂਨ ਨੇ ਜਲ ਬਿਜਲੀ ਪ੍ਰੋਜੈਕਟਾਂ ਦੇ ਆਸਪਾਸ ਦੇ ਖੇਤਰਾਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਤੇ ਇੱਕ ਅਧਿਐਨ ਕੀਤਾ ਹੈ ਅਤੇ ਰਿਮੋਟ ਸੈਂਸਿੰਗ ਅਤੇ ਜੀਆਈਐੱਸ ਟੈਕਨੋਲੋਜੀ ਦਾ ਉਪਯੋਗ ਕਰਨ ਵਾਲੀ ਕਾਰਜ/ਨਿਰਮਾਣ ਅਧੀਨ ਜਲ ਬਿਜਲੀ ਪ੍ਰੋਜੈਕਟਾਂ ਵਿੱਚ ਜ਼ਮੀਨ ਖਿਸਕਣ ਦੇ ਅਧਿਐਨ ‘ਤੇ ਰਿਪੋਰਟ ਤਿਆਰ ਕੀਤੀ ਹੈ।

ਆਈਆਈਆਰਐੱਸ ਨੇ ਐੱਨਐੱਚਪੀਸੀ ਦੇ ਨੌ ਬਿਜਲੀ ਉਤਪਾਦਨ ਕੇਂਦਰਾਂ/ਪ੍ਰੋਜੈਕਟਾਂ ਵਿੱਚ ਇਹ ਅਧਿਐਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਅਰੁਣਾਚਲ ਪ੍ਰਦੇਸ਼ ਦੀ ਸੁਬਨਸਿਰੀ ਲੋਅਰ, ਸਿੱਕਿਮ ਦੀ ਤੀਸਤਾ- V ਅਤੇ ਰੰਗੀਤ, ਜੰਮੂ-ਕਸ਼ਮੀਰ ਦੀ ਸਲਲ, ਦੁਲਹਸਤੀ ਅਤੇ ਉਰੀ-II ਹਿਮਾਚਲ ਪ੍ਰਦੇਸ਼ ਦੀ ਚਮੇਰਾ- I  ਅਤੇ ਪਰਬਤ- II ਅਤੇ ਉੱਤਰਾਖੰਡ ਵਿੱਚ ਥੈਲੀਗੰਗਾ ਸ਼ਾਮਲ ਹਨ। ਇਸ ਅਧਿਐਨ ਵਿੱਚ ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਦੀ ਸ਼ੁਰੂਆਤ ਨਾਲ 10 ਸਾਲ ਪਹਿਲੇ ਦੀ ਮਿਆਦ ਤੋਂ ਲੈ ਕੇ ਇਨ੍ਹਾਂ ਪ੍ਰੋਜੈਕਟਾਂ /ਬਿਜਲੀ ਉਤਪਾਦਨ ਕੇਂਦਰਾਂ ਦੀ ਵਰਤਮਾਨ ਸਥਿਤੀ ਤੱਕ ਜ਼ਮੀਨ ਖਿਸਕਣ ਦੀ ਸੂਚੀ ਮਾਨਚਿੱਤਰ ਤਿਆਰ ਕਰਨ ਦਾ ਕੰਮ ਕੀਤਾ ਗਿਆ। ਅਧਿਐਨ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਤੋਂ ਪਹਿਲੇ ਪਾਏ ਗਏ ਜ਼ਮੀਨ ਖਿਸਕਣ ਵਾਲੇ ਖੇਤਰ ਦੀ ਤੁਲਨਾ ਵਿੱਚ ਹੁਣ ਜ਼ਮੀਨ ਖਿਸਕਣ ਵਾਲੇ ਖੇਤਰ ਵਿੱਚ ਕਾਫੀ ਕਮੀ ਆਈ ਹੈ।

ਇਸ ਅਧਿਐਨ ਵਿੱਚ ਇਹ ਪਤਾ ਚਲਿਆ ਹੈ ਕਿ ਇਨ੍ਹਾਂ ਜਲ  ਬਿਜਲੀ ਪ੍ਰੋਜੈਕਟਾਂ ਦੇ ਆਸਪਾਸ ਹੋਣ ਵਾਲੀ ਜ਼ਮੀਨ ਖਿਸਕਣ ਸਬੰਧੀ ਗਤੀਵਿਧੀਆਂ ਦਾ ਸਬੰਧ ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਦੀ ਗਤੀਵਿਧੀਆਂ ਨਾਲ ਨਹੀਂ ਹੈ। ਟੌਪੋਗ੍ਰਾਫੀ, ਭੂਵਿਗਿਆਨਿਕ ਸਥਿਤੀਆਂ ਅਤੇ ਬਾਰਿਸ਼ ਇਨ੍ਹਾਂ ਜ਼ਮੀਨ ਖਿਸਕਣ ਸਬੰਧੀ ਗਤੀਵਿਧੀਆਂ ਦੇ ਪ੍ਰਮੁੱਖ ਕਾਰਕ ਰਹੇ ਹਨ।

ਰਿਪੋਰਟ ਦੇ ਅਨੁਸਾਰ, ਕਾਲਗਤ ਅੰਕੜਿਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਧਿਕਾਂਸ਼ ਮਾਮਲਿਆਂ ਵਿੱਚ ਜਲਬਿਜਲੀ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਉਸ ਨਾਲ ਸਬੰਧਿਤ ਗਤੀਵਿਧੀਆਂ ਅਤੇ ਇਨ੍ਹਾਂ ਪ੍ਰੋਜੈਕਟਾਂ ਦੇ ਸ਼ੁਰੂ ਹੋ ਜਾਣ ਦੇ ਬਾਅਦ ਹੀ ਹਾਈਡ੍ਰੌਲੌਜਿਕਲ ਸਥਿਤੀਆਂ ਨੇ ਇਸ ਖੇਤਰ ਨੂੰ ਸਥਿਰ ਕਰਨ ਵਿੱਚ ਮਦਦ ਕੀਤੀ ਹੋਵੇਗੀ। ਇਸ ਦੇ ਇਲਾਵਾ ਜਲ ਬਿਜਲੀ, ਪ੍ਰੋਜੈਕਟਾਂ ਦਾ ਆਕਾਰ, ਜਲ ਭੰਡਾਰ ਦਾ ਆਕਾਰ, ਸਥਾਨਿਕ ਭੂਵਿਗਿਆਨ, ਮਿੱਟੀ ਅਤੇ ਭੂਮੀ ਕਵਰ ਦੀ ਸਥਿਤੀ (ਵਿਸ਼ੇਸ਼ ਰੂਪ ਤੋਂ ਵਨਸਪਤੀ ਕਵਰ) ਨੇ ਇਨ੍ਹਾਂ ਪ੍ਰੋਜੈਕਟਾਂ ਨਾਲ ਜੁੜੇ ਖੇਤਰਾਂ ਵਿੱਚ ਜ਼ਮੀਨ ਖਿਸਕਣ ਨੂੰ ਘੱਟ ਕਰਨ ਵਿੱਚ ਕੁਝ ਡਲਾਨ ਸਥਿਰੀਕਰਨ ਸਬੰਧੀ ਭੂਮਿਕਾ ਨਿਭਾਉਣੀ ਹੋਵੇਗੀ।

ਇਹ ਰਿਪੋਰਟ ਉਪਗ੍ਰਹਿ ਛਵੀ ‘ਤੇ ਅਧਾਰਿਤ ਵਿਆਖਿਆ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ ਜੋ ਉਪਗ੍ਰਹਿ ਛਵੀ ਦੇ ਰੈਜੋਲਿਊਸ਼ਨ ਅਤੇ ਉਨ੍ਹਾਂ ਦੀ ਉਪਲਬਧਤਾ ‘ਤੇ ਨਿਰਭਰ ਹੈ।

****

ਏਐੱਮ



(Release ID: 1914258) Visitor Counter : 77


Read this release in: English , Urdu , Hindi