ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ‘ਟੀਬੀ ਮੁਕਤ ਭਾਰਤ’ ਦੇ ਲਈ ਏਕੀਕ੍ਰਿਤ ਰਣਨੀਤੀ ਦਾ ਹਵਾਲਾ ਦਿੱਤਾ
ਬਾਇਓਟੈਕਨੋਲੋਜੀ ਵਿਭਾਗ 2025 ਤੱਕ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਟੀਬੀ ਮੁਕਤ ਭਾਰਤ ਦੀ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਬੀ ਰੋਗ ਦੇ ਖਾਤਮੇ ਦੇ ਵਿਰੁੱਧ ਏਕੀਕ੍ਰਿਤ ਸੰਪੂਰਨ ਸਿਹਤ ਸੰਭਾਲ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਹਨ:ਡਾ.ਜਿਤੇਂਦਰ ਸਿੰਘ
Posted On:
27 MAR 2023 6:06PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਚ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਅੱਜ ਟੀਬੀ ਮੁਕਤ ਭਾਰਤ ਬਣਾਉਣ ਦੇ ਲਈ ਏਕੀਕ੍ਰਿਤ ਰਣਨੀਤੀ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਬਾਇਓਟੈਕਨੋਲੋਜੀ ਵਿਭਾਗ, ਜਿਸ ਨੇ ਵਿਸ਼ਵ ਨੂੰ ਕੋਵਿਡ ਦੇ ਵਿਰੁੱਧ ਪਹਿਲੀ ਡੀਐੱਨਏ ਵੈਕਸੀਨ ਦਿੱਤੀ, ਉਹ ਹੁਣ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ 2025 ਤੱਕ, ‘ਟੀਬੀ ਮੁਕਤ ਭਾਰਤ’ ਦੀ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਬੀ ਰੋਗ ਦੇ ਖਾਤਮੇ ਦੇ ਵਿਰੁੱਧ ਇਸ ਏਕੀਕ੍ਰਿਤ ਸੰਪੂਰਨ ਸਿਹਤ ਸੰਭਾਲ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਹੁਣ ਅੱਗੇ ਵਧਣ ਜਾ ਰਹੇ ਹਨ।
24 ਮਾਰਚ ਨੂੰ ਵਾਰਾਣਸੀ ਵਿੱਚ ਇੱਕ ਵਿਸ਼ਵ ਟੀਬੀ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਪਸ਼ਟੀਕਰਨ ਦੇ ਸੱਦੇ ਤੋਂ ਪ੍ਰੇਰਿਤ ਹੋ ਕੇ ਡਾ. ਜਿਤੇਂਦਰ ਸਿੰਘ ਨੇ ਟੀਬੀ ਨਾਲ ਪੀੜਤ ਮਰੀਜ਼ਾਂ ਤੋਂ ਵੱਖ ਕੀਤੇ ਗਏ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ (ਐੱਮਟੀਬੀ) ਦੇ 182 ਸਟ੍ਰੇਨਾਂ ਦੇ ਸੰਪੂਰਨ ਜੀਨੋਮ ਸਿਕਵੇਸਿੰਗ ਦੇ ਸਫ਼ਲ ਸਮਾਪਨ ਦੇ ਨਾਲ ਹੀ ਭਾਰਤੀ ਟੀਬੀ ਰੋਗ ਜੀਨੋਮਿਕ ਸਰਵੀਲੈਂਸ ਕੰਸੋਰਟੀਅਮ (ਆਈਐੱਨਟੀਜੀਐੱਸ ਦੇ ਪਾਇਲਟ ਪੜਾਅ ਦੀ ਸ਼ੁਰੂਆਤ ਅਤੇ ਡੀਬੀਟੀ-ਇਨਸਟੈਮ-ਬੰਗਲੁਰੂ ਵਿੱਚ ਇੱਕ ਨਵੀਂ ਬਲੱਡ ਬੈਗ ਟੈਕਨੋਲੋਜੀ ਦੇ ਵਿਕਾਸ ਦੀ ਘੋਸ਼ਣਾ ਕੀਤੀ। ਡਾ. ਜਿਤੇਂਦਰ ਸਿੰਘ ਨੇ ਬਾਇਓ-ਨੈਕਸਟ-ਟੈੱਕ ਇਨੋਵੇਸ਼ਨ ’ਤੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ।
ਟੀਬੇ ਦੇ ਨਤੀਜਿਆਂ ਵਿੱਚ ਸੁਧਾਰ ਦੇ ਲਈ (ਕ) ਟੀਬੀ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ (ਕੁਆਲਿਟੀ ਆਵ੍ ਲਾਈਫ-ਕਿਉਓਐੱਲ) ਵਿੱਚ ਸੁਧਾਰ ਦੇ ਲਈ ਆਯੁਸ਼ ਦਖਲਅੰਦਾਜ਼ੀ, ਅਤੇ (ਖ) ਜੀਨੋਮਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਮਾਧਿਅਮ ਨਾਲ ਸੰਗ੍ਰਹਿ ਬਲੱਡ ਦੀ ਗੁਣਵੱਤਾ ਅਤੇ ਸ਼ੈਲਫ ਲਾਈਫ ਨੂੰ ਵਧਾਉਣ ਲਈ ਅਨੋਖੀ ਬਲੱਡ ਬੈਗ ਟੈਕਨੋਲੋਜੀ ਨਾਲ ਡਰੱਗ ਪ੍ਰਤੀਰੋਧ ਮੈਪਿੰਗ ਅਤੇ ਸੰਗ੍ਰਹਿ ਬਲੱਡ ਗੁਣਵੱਤਾ ਅਤੇ ਸ਼ੈਲਫ ਲਾਈਫ ਨੂੰ ਵਧਾਉਣ ਲਈ ਅਨੋਖੀ ਬੱਲਡ ਬੈਗ ਟੈਕਨੋਲੋਜੀ ਵਰਗੀਆਂ ਨਵੀਆਂ ਪਹਿਲਾਂ ’ਤੇ ਪੇਸ਼ਕਾਰੀਆਂ ਕੀਤੀਆਂ ਗਈਆਂ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਟੀਬੀ ਰੋਗ ਦੇ ਕਾਰਨ ਹੋਣ ਵਾਲੇ ਗਹਿਰੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 2025 ਤੱਕ ‘ਟੀਬੀ ਮੁਕਤ ਭਾਰਤ’ ਲਈ ਉੱਚ ਪ੍ਰਾਥਮਿਕਤਾ ਦਿੱਤੀ ਹੈ। ਬਾਇਓਟੈਕਨੋਲੋਜੀ ਟੀਬੀ ਦੇ ਖਾਤਮੇ ਦੇ ਵਿਰੁੱਧ ਏਕੀਕ੍ਰਿਤ ਸੰਪੂਰਨ ਸਿਹਤ ਸੰਭਾਲ ਦ੍ਰਿਸ਼ਟੀਕੋਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਹੀ ਹੈ। ਟੀਬੀ ਖਾਤਮੇ ਲਈ ਡਾਟਾ-ਸੰਚਾਲਿਤ ਖੋਜ-ਬਾਇਓਟੈਕਨੋਲੋਜੀ ਵਿਭਾਗ ਦੇ ਇੱਕ ਵਿਆਪਕ ਪ੍ਰੋਗਰਾਮ “ਡੇਅਰ 2 ਇਰੈਡ ਟੀਬੀ” ਨੂੰ 2022 ਵਿੱਚ ਵਿਸ਼ਵ ਟੀਬੀ ਦਿਵਸ ’ਤੇ ਸ਼ੁਰੂ ਕੀਤਾ ਗਿਆ ਸੀ।
ਬਾਇਓਟੈਕਨੋਲੋਜੀ ਵਿਭਾਗ ਦੀ ਅਗਵਾਈ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਿਚਕਾਰ ਇੱਕ ਸੰਯੁਕਤ ਪਹਿਲ ਹੈ। ਬਾਇਓਲਟੈਕਨੋਲੋਜੀ ਵਿਭਾਗ, ਇੰਡੀਅਨ ਟੀਬੀ ਜੀਨੋਮਿਕ ਸਰਵੀਲੈਂਸ ਕੰਸੋਰਟੀਅਮ (ਆਈਸੀਐੱਆਰ), ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਅਤੇ ਹੋਰ ਖੋਜ ਅਤੇ ਵਿਕਾਸ ਸੰਸਥਾ ਇਸ ਸਮੂਹ ਦਾ ਇੱਕ ਅੰਗ ਹਨ ਅਤੇ ਇਸ ਦਾ ਉਦੇਸ਼ ਟੀਬੀ ਦੇ 32500 ਉਪਭੇਦਾਂ ਦਾ ਸੰਪੂਰਨ ਜੀਨੋਮ ਅਨੁਕ੍ਰਮਣ (ਡਬਲਿਊਜੀਐੱਸ) ਕਰਨਾ ਹੈ।

ਬਾਇਓਟੈਕਨੋਲੋਜੀ ਵਿਭਾਗ ਦੇ ਸੱਕਤਰ ਡਾ. ਰਾਜੇਸ਼ ਐੱਸ ਗੋਖਲੇ ਨੇ ਕਿਹਾ ਕਿ ਆਈਐੱਨਟੀਜੀਐੱਸ ਨੂੰ ਬਹੁਤ ਸਫ਼ਲ ਭਾਰਤੀ ਐੱਸਏਆਰਐੱਸ-ਸੀਓਵੀ-2 ਜੀਨੋਮਿਕਸ ਕੰਸੋਰਟੀਅਮ (ਆਈਐੱਨਐੱਸਏਸੀਓਜੀ) ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਮਾਈਕੋਬੈਕਟੀਰੀਅਮ ਟਿਊਬਰਕੁਲੋਸਿਸ (ਐੱਮਟੀਬੀ) ਦੀ ਬਾਇਓਲੋਜੀਕਲ ਵਿਸ਼ੇਸ਼ਤਾਵਾਂ ਅਤੇ ਸੰਚਾਰਣ, ਉਪਚਾਰ ਅਤੇ ਰੋਗ ਦੀ ਗੰਭੀਰਤਾ ’ਤੇ ਮਿਊਟੇਸ਼ਨ ਦੇ ਪ੍ਰਭਾਵ ਨੂੰ ਪੂਰੀ ਤਰ੍ਹਾ ਨਾਲ ਸਮਝਣ ਦੇ ਲਈ ਇਸ ਤਰ੍ਹਾਂ ਦੀ ਪਹਿਲੀ ਅਖਿਲ ਭਾਰਤੀ ਪਹਿਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਭਵਿੱਖ ਵਿੱਚ ਟੀਬੀ ਦੇ ਨਿਦਾਨ ਅਤੇ ਨਿਗਰਾਨੀ ਲਈ ਡਬਲਿਊਜੀਐੱਸ ਜਿਵੇਂ ਆਧੁਨਿਕ ਟੈਕਨੋਲੋਜੀ ਦੇ ਉਪਯੋਗ ਦੀ ਨੀਂਹ ਬਣ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਹਾਲ ਹੀ ਵਿਰਚ 24 ਮਾਰਚ 2023 ਨੂੰ ਵਿਸ਼ਵ ਟੀਬੀ ਦਿਵਸ ਦੇ ਮੌਕੇ ’ਤੇ ਵਾਰਾਣਸੀ ਵਿੱਚ ਇੱਕ ਵਿਸ਼ਵ ਟੀਬੀ ਸਿਖਰ ਸੰਮੇਲਨ (ਵੰਨ ਵਲਰਡ ਟੀਬੀ ਸਮਿਟ) ਨੂੰ ਸੰਬੋਧਿਤ ਕੀਤਾ ਸੀ, ਜਿੱਥੇ ਕਈ ਪਹਿਲਾ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਵਿਭਾਗ ਦੇ ਇਸ ਦਿਸ਼ਾ ਵਿੱਚ ਪ੍ਰਯਾਸ ‘2025 ਤੱਕ ਟੀਬੀ ਮੁਕਤ ਭਾਰਤ’ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਸੰਪੂਰਨ ਸਿਹਤ ਸੇਵਾ ਦੀ ਵਿਵਸਥਾ ਲਈ ਮੈਡੀਕਲ ਦੀ ਵਿਭਿੰਨ ਪ੍ਰਣਾਲੀਆਂ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਦਾ ਪਾਲਣ ਕਰਨ ’ਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੀਬੀ ਦੇ ਉਪਚਾਰ (ਐਂਟੀ ਟੀਬੀ ਥੈਰਪੀ-ਏਟੀਟੀ) ਦੇ ਸਹਾਇਕ ਦੇ ਰੂਪ ਵਿੱਚ ਆਯੁਰਵੇਦ ਦਖ਼ਲਅੰਦਾਜ਼ੀ ’ਤੇ ਉੱਚ ਪ੍ਰਭਾਵਵ ਖੋਜ ਅਧਿਐਨ ਆਯੋਜਿਤ ਕਰਨ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ, ਕੈਚੈਕਸੀਆ ਦੇ ਪ੍ਰਬੰਧਨ, ਏਟੀਟੀ ਅਤੇ ਹੇਪੇਟੋ ਲਈ ਸੁਰੱਖਿਆ ਲਈ ਬਾਇਓ-ਇਨਹਾਂਸਿੰਗ ਦੇ ਉਦੇਸ਼ ਆਯੁਸ਼ ਮੰਤਰਾਲੇ ਅਤੇ ਬਾਇਓਟੈਕਨੋਲਜੀ ਵਿਭਾਗ ਦੇ ਵਿੱਚ ਹਸਤਾਖਰ ਇੱਕ ਸਹਿਮਤੀ ਪੱਤਰ ਦੇ ਤਹਿਤ ਯੋਜਨਾ ਬਣਾਈ ਜਾ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਟਿੱਪਣੀ ਕੀਤੀ ਕਿ ਸਰਕਾਰ ਵੀ ਸਿਹਤ ਸੇਵਾ ਖੇਤਰ ਵਿੱਚ ਸਵਦੇਸ਼ੀ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਦਾ ਜ਼ੋਰਦਾਰ ਸਮਰਥਨ ਕਰ ਰਹੀ ਹੈ। ਉਨ੍ਹਾਂ ਨੇ ਬਾਇਓਟੈਕਨੋਲਜੀ ਵਿਭਾਗ ਦੇ ਇੱਕ ਖੁਦਮੁਖਤਿਆਰੀ ਸੰਸਥਾ, ਸਟੈਮ ਸੈੱਲ ਸਾਇੰਸ ਐਂਡ ਰੀਜਨਰੇਟਿਵ ਮੈਡੀਸਨ ਸੰਸਥਾ (ਡੀਬੀਟੀ-ਇਨਸਟੈਮ) ਵਿੱਚ ਵਿਗਿਆਨਿਕਾਂ ਦੁਆਰਾ ਇੱਕ ਅਨੂਠੇ ਭਾਰਤੀ ਬਲੱਡ ਬੈਗ (ਬਲੱਡ ਬੈਗ) ਟੈਕਨੋਲੋਜੀ ਦੇ ਵਿਕਾਸ ਦੀ ਘੋਸ਼ਣਾ ਕੀਤੀ। ਇਹ ਨੈਨੋਫਾਈਬਰਸ ਸ਼ੀਟ ’ਤੇ ਅਧਾਰਿਤ ਹੈ ਜੋ ਬਲੱਡ ਤੋਂ ਨੁਕਸਾਨ ਪਹੁੰਚਾਉਣ ਵਾਲੇ ਹਿੱਸਿਆਂ ਨੂੰ ਪਕੜ ਸਕਦਾ ਹੈ ਤਾਂ ਜੋ ਸੰਗ੍ਰਹਿ ਬਲੱਡ ਦੀ ਗੁਣਵੱਤਾ ਅਤੇ ਸ਼ੈਲਫ-ਲਾਈਫ ਨੂੰ ਵਧਾਇਆ ਜਾ ਸਕੇ ਅਤੇ ਇੱਕ ਸਪਿਨ-ਆਵ੍ ਸਟਾਰਟਅੱਪ ਕੰਪਨੀ ਕੈਪਚਰ ਬਾਇਓ ਪ੍ਰਾਈਵੇਟ ਲਿਮਿਟਿਡ ਦੇ ਮਾਧਿਅਮ ਨਾਲ ਇਸ ਟੈਕਨੋਲੋਜੀ ਦਾ ਵਪਾਰੀਕਰਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
*****
ਐੱਸਐੱਨਸੀ/ਐੱਸਐੱਮ
(Release ID: 1911479)
ਵਿਜ਼ੀਟਰ ਕਾਊਂਟਰ : 160