ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਪੱਛਮ ਬੰਗਾਲ ਦੇ ਦੌਰੇ ’ਤੇ; ਕੋਲਕਾਤਾ ਵਿੱਚ ਨਾਗਰਿਕ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ


ਤਿਆਗ ਅਤੇ ਸ਼ਹਾਦਤ, ਸੱਭਿਆਚਾਰ ਅਤੇ ਸਿੱਖਿਆ ਬੰਗਾਲ ਦੀ ਭੂਮੀ ਦੇ ਜੀਵਨ-ਆਦਰਸ਼ ਰਹੇ ਹਨ: ਰਾਸ਼ਟਰਪਤੀ ਮੁਰਮੂ

Posted On: 27 MAR 2023 7:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ (27 ਮਾਰਚ, 2023) ਕੋਲਕਾਤਾ ਵਿੱਚ ਪੱਛਮ ਬੰਗਾਲ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਅਵਸਰ ’ਤੇ, ਰਾਸ਼ਟਰਪਤੀ ਨੇ ਗਰਮਜੋਸ਼ੀ ਨਾਲ ਸੁਆਗਤ ਦੇ ਲਈ ਪੱਛਮ ਬੰਗਾਲ ਸਰਕਾਰ ਅਤੇ ਰਾਜ ਦੇ ਲੋਕਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਤਿਆਗ ਅਤੇ ਸ਼ਹਾਦਤ, ਸੱਭਿਆਚਾਰ ਅਤੇ ਸਿੱਖਿਆ ਬੰਗਾਲ ਦੀ ਭੂਮੀ ਦੇ ਜੀਵਨ-ਆਦਰਸ਼ ਰਹੇ ਹਨ। ਬੰਗਾਲ ਦੇ ਲੋਕ ਸੁਸੰਸਕ੍ਰਿਤ ਅਤੇ ਪ੍ਰਗਤੀਸ਼ੀਲ ਹੁੰਦੇ ਹਨ। ਬੰਗਾਲ ਦੀ ਭੂਮੀ ਨੇ ਇੱਕ ਪਾਸੇ ਅਮਰ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਹੈ, ਤਾਂ ਦੂਸਰੇ ਪਾਸੇ ਪ੍ਰਮੁੱਖ ਵਿਗਿਆਨੀਆਂ ਨੂੰ। ਰਾਜਨੀਤੀ ਤੋਂ ਨਿਆਂ ਪ੍ਰਣਾਲੀ ਤੱਕ, ਵਿਗਿਆਨ ਤੋਂ ਦਰਸ਼ਨ ਤੱਕ, ਅਧਿਆਤਮਿਕਤਾ ਤੋਂ ਖੇਡਾਂ ਤੱਕ, ਸੰਸਕ੍ਰਿਤੀ ਤੋਂ ਕਾਰੋਬਾਰ ਤੱਕ. ਪੱਤਰਕਾਰੀ ਤੋਂ ਸਾਹਿਤ, ਸਿਨੇਮਾ, ਸੰਗੀਤ, ਨਾਟਕ, ਚਿੱਤਰਕਲਾ ਅਤੇ ਹੋਰ ਕਲਾ ਰੂਪਾਂ ਤੱਕ ਬੰਗਾਲ ਦੇ ਜ਼ਿਕਰਯੋਗ ਅਗਰਦੂਤਾਂ ਨੇ ਵਿਭਿੰਨ ਖੇਤਰਾਂ ਵਿੱਚ ਨਵੇਂ ਤਰੀਕਿਆਂ ਅਤੇ ਪੱਧਤੀਆਂ ਦੀ ਖੋਜ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਫ਼ਲਤਾ ਦੇ ਸਰਬਉੱਚ ਸਿਖਰ ’ਤੇ ਪਹੁੰਚਣ ਦੇ ਬਾਅਦ ਹੀ ਬੰਗਾਲ ਦੇ ਲੋਕ ਆਪਣੇ ਮੂਲ-ਸਥਾਨ ਨਾਲ ਆਪਣਾ ਨਾਤਾ ਬਣਾਈ ਰੱਖਦੇ ਹਨ ਅਤੇ ਭਾਰਤ ਮਾਤਾ ਦੀ ਮਹਿਮਾ ਨੂੰ ਵਧਾਉਣਾ ਜਾਰੀ ਰੱਖਦੇ ਹਨ। ਉਨ੍ਹਾਂ ਨੇ ਇਸ ਵਿਸ਼ੇਸ਼ਤਾ ਦੇ ਲਈ ਬੰਗਾਲ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਹਮੇਸ਼ਾ ਸਮਾਜਿਕ ਨਿਆਂ, ਸਮਾਨਤਾ ਅਤੇ ਆਤਮ-ਸਨਮਾਨ ਦੇ ਆਦਰਸ਼ਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੋਲਕਾਤਾ ਵਿੱਚ ਈਸਟ ਐਸਪਲੇਨੇਡ ਦੀ ਇੱਕ ਸੜਕ ਦਾ ਨਾਮ ‘ਸਿਦੋ-ਕਾਨਹੂ-ਦਹਰ’ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਨਾਲ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ, ਖਾਸ ਕਰਕੇ ਸਾਡੇ ਜਨਜਾਤੀ ਭਾਈ-ਭੈਣਾਂ ਦੇ ਆਤਮ-ਵਿਸ਼ਵਾਸ ਅਤੇ ਆਤਮ ਗੌਰਵ ਨੂੰ ਬਲ ਮਿਲਦਾ ਹੈ।

ਰਾਸ਼ਟਰਪਤੀ ਦੇ ਸੰਬੋਧਨ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ:

*********

ਡੀਐੱਸ/ਏਕੇ


(Release ID: 1911422)
Read this release in: English , Urdu , Hindi , Bengali