ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ‘ਸ਼ਂ ਨੋ ਵਰੁਣ ’ (SAM NO VARUNAH) : ਕੋਸਟਲ ਕਾਰ ਰੈਲੀ ਦਾ ਆਯੋਜਨ ਕਰੇਗੀ
ਕੋਸਟਲ ਮੋਟਰ ਕਾਰ ਰੈਲੀ ਪੱਛਮ ਬੰਗਾਲ (26 ਮਾਰਚ 2023) ਵਿੱਚ ਕੋਲਕਾਤਾ ਤੋਂ ਸ਼ੁਰੂ ਹੋਵੇਗੀ ਅਤੇ ਗੁਜਰਾਤ (19 ਅਪ੍ਰੈਲ 2023) ਦੇ ਲਖਪਤ ਤੱਕ ਸੰਪੂਰਣ ਭਾਰਤੀ ਤੱਟ ਰੇਖਾ ਦੀ ਯਾਤਰਾ ਕਰੇਗੀ
प्रविष्टि तिथि:
22 MAR 2023 2:44PM by PIB Chandigarh
ਭਾਰਤ ਦੀ ਆਰਥਿਕਤਾ ਵਿੱਚ ਸਮੁੰਦਰੀ ਵਪਾਰ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 05 ਅਪ੍ਰੈਲ 2022 ਨੂੰ 59ਵੇਂ ਸਮੁੰਦਰੀ ਦਿਵਸ ਦੇ ਅਵਸਰ ‘ਤੇ ਆਪਣੇ ਭਾਸ਼ਣ ਦੇ ਦੌਰਾਨ ਵੀ ਇਸ ਤੱਥ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਭਾਰਤੀ ਜਲ ਸੈਨਾ ਦੇਸ਼ ਦੀ ਸੁਰੱਖਿਆ ਅਤੇ ਦੁਸ਼ਮਣਾਂ ਤੋਂ ਬਚਾਅ ਸੁਨਿਸ਼ਚਿਤ ਕਰਦੇ ਹੋਏ ਸਾਡੇ ਸਮੁੰਦਰੀ ਵਪਾਰ ਨੂੰ ਵੀ ਸੁਰੱਖਿਅਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਭਾਰਤ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਦੇਸ਼ ਹੈ ਅਤੇ ਇਸ ਦੇ ਕੋਲ ਲਗਭਗ 7500 ਕਿਲੋਮੀਟਰ ਦੀ ਵਿਸ਼ਾਲ ਸਮੁੰਦਰੀ ਤੱਟ ਰੇਖਾ ਹੈ, ਜੋ ਚੀਨ ਅਤੇ ਪਾਕਿਸਤਾਨ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਜ਼ਮੀਨੀ ਸੀਮਾਵਾਂ ਦੀ ਲੰਬਾਈ ਤੋਂ ਕਿਤੇ ਵਧ ਹੈ। ਇੱਕ ਸਮੁੰਦਰੀ ਰਾਸ਼ਟਰ ਦੀ ਭਾਵਨਾ ਨੂੰ ਜਾਗ੍ਰਿਤ ਕਰਨ ਅਤੇ ਸਮੁੰਦਰ ਦੇ ਪ੍ਰਤੀ ਚੇਤਨਾ ਨੂੰ ਪ੍ਰੋਤਸਾਹਿਤ ਕਰਨ ਲਈ ਭਾਰਤੀ ਜਲ ਸੈਨਾ ਨੇ ਨੇਵੀ ਵੈਲਫੇਅਰ ਐਂਡ ਵੈਲਨੈੱਸ ਐਸੋਸੀਏਸ਼ਨ (ਐੱਨਡਬਲਿਊਡਬਲਿਊਏ) ਦੇ ਸਹਿਯੋਗ ਨਾਲ ਮਾਰਚ 2023 ਵਿੱਚ ਸੰਪੂਰਣ ਭਾਰਤੀ ਸਮੁੰਦਰੀ ਤੱਟ ਰੇਖਾ ਨੂੰ ਕਵਰ ਕਰਦੇ ਹੋਏ ਇੱਕ ਸਮੁੰਦਰੀ ਜਾਗਰੂਕਤਾ ਕੋਸਟਲ ਮੋਟਰ ਕਾਰ ਰੈਲੀ ‘ਸ਼ਂ ਨੋ ਵਰੂਣ:’ (SAM NO VARUNAH) ਦੀ ਤਿਆਰੀ ਕੀਤੀ ਹੈ। ਇਸ ਅਭਿਯਾਨ ਦੇ ਉਦੇਸ਼ਾਂ ਵਿੱਚ ਸ਼ਾਮਲ ਹਨ:-
-
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣਾ।
-
ਅਭਿਯਾਨ ਦੇ ਦੌਰਾਨ ਅਗਨੀਪਥ ਯੋਜਨਾ ਸਮੇਤ ਜਲ ਸੈਨਾ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਵੱਖ-ਵੱਖ ਕੈਰੀਅਰ ਅਵਸਰਾਂ ਦੇ ਬਾਰੇ ਵਿੱਚ ਯਾਤਰਾ ਦੇ ਨਾਲ-ਨਾਲ ਜਾਗਰੂਕਤਾ ਅਭਿਯਾਨ ਸੰਚਾਲਿਤ ਕਰਨਾ।
-
ਸੇਵਾ ਕਰ ਰਹੀਆਂ ਮਹਿਲਾ ਅਧਿਕਾਰੀਆਂ ਅਤੇ ਜਲ ਸੈਨਾ ਕਰਮਚਾਰੀਆਂ ਦੀ ਪਤਨੀਆਂ ਦੀ ਭਾਗੀਦਾਰੀ ਨਾਲ ‘ਨਾਰੀ ਸ਼ਕਤੀ’ ਦਾ ਪ੍ਰਦਰਸ਼ਨ ਕਰਨਾ।
-
ਸਾਹਸ ਦੀ ਭਾਵਨਾ ਪੈਦਾ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਭਾਰਤੀ ਜਲ ਸੈਨਾ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਾ।
-
ਰੈਲੀ ਦੇ ਰਸਤੇ ਵਿੱਚ ਨੇਵਲ ਵੈਟਰਨਜ਼/ਵੀਰ ਨਾਰੀਆਂ ਦੇ ਨਾਲ ਚਰਚਾ ਦਾ ਆਯੋਜਨ ਕਰਨਾ।
-
ਵੱਖ-ਵੱਖ ਬੰਦਰਗਾਹਾਂ, ਕਿਲ੍ਹਿਆਂ, ਲਾਈਟ ਹਾਊਸਾਂ, ਵਿਰਾਸਤੀ ਪਿੰਡਾਂ ਅਤੇ ਸਮੁੰਦਰੀ ਕੋਸਟਲਾਂ ਆਦਿ ਨੂੰ ਕਵਰ ਕਰਦੇ ਹੋਏ ਦੇਸ਼ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਅਤੇ ਸਮੁੰਦਰ ਦੇ ਇਤਿਹਾਸ ਦੀ ਪੁਨਰ ਸੁਰਜੀਤੀ ਬਾਰੇ ਜਾਗਰੂਕਤਾ ਫੈਲਾਉਣਾ।
ਇਸ ਅਭਿਯਾਨ ਦੇ ਸੰਚਾਲਨ ਦੇ ਲਈ ਇਸ ਤਰ੍ਹਾਂ ਨਾਲ ਯੋਜਨਾ ਬਣਾਈ ਗਈ ਹੈ:-
-
ਕਾਰ ਰੈਲੀ ਨੋ ਕੋਲਕਾਤਾ ਵਿੱਚ ਆਈਐੱਨਐੱਸ ਨੇਤਾ ਜੀ ਸੁਭਾਸ਼ ਤੋਂ 26 ਮਾਰਚ 2023 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ ਅਤੇ 19 ਅਪ੍ਰੈਲ 2023 ਨੂੰ ਲਖਪਤ ਗੁਜਰਾਤ ਵਿਖੇ ਰੈਲੀ ਦੀ ਸਮਾਪਤੀ ਹੋਵੇਗੀ।
-
ਭਾਰਤੀ ਜਲ ਸੈਨਾ ਦੇ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਕੈਡੇਟ ਪਾਸਿੰਗ ਆਊਟ (28 ਮਾਰਚ 2023) ਦੇ ਇਤਿਹਾਸਿਕ ਅਵਸਰ ‘ਤੇ ਆਈਐੱਨਐੱਸ ਚਿਲਕਾ ਪਹੁੰਚਣਗੇ।
-
ਅਗਨੀਪਥ ਯੋਜਨਾ ਸਮੇਤ ਜਲ ਸੈਨਾ ਵਿੱਚ ਰੋਜ਼ਗਾਰ ਦੇ ਅਵਸਰਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਯਾਤਰਾ ਮਾਰਗ ਵਿੱਚ ਪੈਣ ਵਾਲੇ ਸ਼ਹਿਰਾਂ/ਪਿੰਡਾਂ ਵਿੱਚ ਜਾਗਰੂਕਤਾ ਅਭਿਯਾਨ ਸੰਚਾਲਿਤ ਕੀਤੇ ਜਾਣਗੇ।
-
ਨੇਵੀ ਵੈਲਫੇਅਰ ਐਂਡ ਵੈਲਨੈਸ ਐਸੋਸੀਏਸ਼ਨ, ਭਾਈਚਾਰਾ ਵਿਕਾਸ ਅਤੇ ਸਸ਼ਕਤੀਕਰਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਬਿਰਧ ਆਸ਼ਰਮਾਂ, ਅਨਾਥ ਆਸ਼ਰਮਾਂ, ਵਿਸ਼ੇਸ਼ ਸਮਰੱਥਾ ਵਾਲੇ ਬੱਚਿਆਂ ਦੇ ਲਈ ਸਕੂਲ ਵਿੱਚ ਆਊਟਰੀਚ ਗਤੀਵਿਧੀਆਂ ਦਾ ਸੰਚਾਲਨ ਕਰੇਗਾ।
-
ਰਸਤੇ ਵਿੱਚ ਪੈਣ ਵਾਲੇ ਸਮੁੰਦਰੀ ਕੋਸਟਲਾਂ ਦੀ ਸਫ਼ਾਈ ਅਤੇ ਵਾਤਾਵਰਣ ਜਾਗਰੂਕਤਾ ਫੈਲਾਉਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
-
ਇਸ ਰੈਲੀ ਮਾਰਗ ਵਿੱਚ ਆਉਣ ਵਾਲੇ ਕਿਲ੍ਹਿਆਂ/ਲਾਈਟ ਹਾਊਸਾਂ/ਸਮੁੰਦਰੀ ਮਹੱਤਵ ਵਾਲੇ ਸਥਾਨਾਂ ‘ਤੇ ਜਾਣ ਅਤੇ ਸਾਡੀ ਸਮ੍ਰਿੱਧ ਸਮੁੰਦਰੀ ਵਿਰਾਸਤ ਬਾਰੇ ਜਾਗਰੂਕਤਾ ਫੈਲਾਊਣ ਦਾ ਪ੍ਰੋਗਰਾਮ ਵੀ ਹੋਵੇਗਾ।
ਦੇਸ਼ ਦੇ ਸਾਰੇ ਕੋਸਟਲ ਰਾਜਾਂ ਤੋਂ ਗੁਜ਼ਰਨ ਵਾਲੇ ਇਸ ਅਭਿਯਾਨ ਵਿੱਚ ਲਗਭਗ 7500 ਕਿਲੋਮੀਟਰ ਦੀ ਯਾਤਰਾ ਕੀਤੀ ਜਾਵੇਗੀ ਅਤੇ 25 ਦਿਨਾਂ ਵਿੱਚ ਪੂਰੇ ਹੋਣ ਵਾਲੇ ਇਸ ਅਭਿਯਾਨ ਨੂੰ ਮੈਸਰਜ਼ ਮਹਿੰਦਰਾ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਮਾਸਟਰਕਾਰਡ ਇੰਡੀਆ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਈਂਧਣ ਭਾਈਵਾਲ ਦੇ ਰੂਪ ਵਿੱਚ)ਦੇ ਨਾਲ 12 ਵਾਹਨਾਂ ਦਾ ਜਥਾ ਪ੍ਰਦਾਨ ਕਰ ਰਹੇ ਹਨ।

********
ਵੀਐੱਮ/ਜੇਐੱਸਐੱਨ
(रिलीज़ आईडी: 1909991)
आगंतुक पटल : 166