ਰੱਖਿਆ ਮੰਤਰਾਲਾ

ਭਾਰਤੀ ਸੈਨਾ ਦੀ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਹੁਲਾਰਾ ਦੇਣ ਵਿੱਚ ਮੋਹਰੀ ਭੂਮਿਕਾ

Posted On: 21 MAR 2023 4:30PM by PIB Chandigarh

 ‘ਨੈਸ਼ਨਲ ਗ੍ਰੀਨ ਹਾਈਡ੍ਰੋਜਨ’ ਦੀ ਤਰਜ਼ ‘ਤੇ, ਭਾਰਤੀ ਸੈਨਾ ਨੇ ਉੱਤਰੀ ਸੀਮਾਵਾਂ ਦੇ ਨਾਲ-ਨਾਲ ਉਨ੍ਹਾਂ ਮੋਹਰੀ ਖੇਤਰਾਂ ਵਿੱਚ ਗ੍ਰੀਨ ਹਾਈਡ੍ਰੋਜਨ ਅਧਾਰਿਤ ਮਾਈਕ੍ਰੋ ਗ੍ਰਿਡ ਪਾਵਰ ਪਲਾਂਟ ਪ੍ਰੋਜੈਕਟ ਦੀ ਸਥਾਪਨਾ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਰਾਸ਼ਟਰੀ/ਰਾਜ ਗ੍ਰਿਡ ਨਾਲ ਨਹੀਂ ਜੁੜੇ ਹਨ। 21 ਮਾਰਚ, 2023 ਨੂੰ ਨਵੀਂ ਦਿੱਲੀ ਦੇ ਸੈਨਾ ਭਵਨ ਵਿੱਚ ਭਾਰਤੀ ਸੈਨਾ ਅਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਰਿਨਿਊਏਬਲ ਐਨਰਜੀ ਲਿਮਿਟੇਡ (ਐੱਨਟੀਪੀਸੀ ਆਰਈਐੱਲ) ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। ਸੀਓਏਐੱਸ ਦੇ ਵੱਲੋਂ ਕੁਆਰਟਰ ਮਾਸਟਰ ਜਨਰਲ (ਕਿਊਐੱਮਜੀ) ਨੇ ਐੱਨਟੀਪੀਸੀ ਆਰਈਐੱਲ ਦੇ ਸੀਈਓ, ਸ਼੍ਰੀ ਮੋਹਿਤ ਭਾਰਗਵ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ।

 

ਭਾਰਤੀ ਸੈਨਾ ਬਿਜਲੀ ਖਰੀਦ ਸਮਝੌਤੇ (ਪੀਪੀਏ) ਦੇ ਮਾਧਿਅਮ ਨਾਲ ਉਤਪੰਨ ਬਿਜਲੀ ਖਰੀਦਣ ਦੀ ਪ੍ਰਤੀਬੱਧਤਾ ਦੇ ਨਾਲ 25 ਸਾਲ ਦੇ ਲਈ ਪੱਟੇ ‘ਤੇ ਜ਼ਰੂਰੀ ਭੂਮੀ ਉਪਲਬਧ ਕਰਵਾ ਰਹੀ ਹੈ। ਪ੍ਰਸਤਾਵਿਤ ਪ੍ਰੋਜੈਕਟਾਂ ਨੂੰ ਐੱਨਟੀਪੀਸੀ ਦੁਆਰਾ ਪੂਰਬੀ ਲੱਦਾਖ ਵਿੱਚ ਸੰਯੁਕਤ ਤੌਰ ‘ਤੇ ਚੁਣੇ ਸਥਾਨਾਂ ‘ਤੇ ਬਿਲਡ, ਔਨ ਐਂਡ ਔਪਰੇਟ (ਬੀਓਓ) ਮਾਡਲ ‘ਤੇ ਸਥਾਪਿਤ ਕੀਤਾ ਜਾਵੇਗਾ। ਪ੍ਰੋਜੈਕਟ ਵਿੱਚ ਹਾਈਡ੍ਰੋਜਨ ਦਾ ਉਤਪਾਦਨ ਕਰਨ ਦੇ ਲਈ ਪਾਣੀ ਦੇ ਹਾਈਡ੍ਰੋਲਿਸਿਸ ਦੇ ਲਈ ਇੱਕ ਸੋਲਰ ਊਰਜਾ ਪਲਾਂਟ ਸਥਾਪਿਤ ਕਰਨਾ ਸ਼ਾਮਲ ਹੈ, ਜੋ ਨੌਨ-ਸੋਲਰ ਘੰਟਿਆਂ ਦੇ ਦੌਰਾਨ ਫਿਊਲ ਸੈਲਸ ਦੇ ਮਾਧਿਅਮ ਨਾਲ ਬਿਜਲੀ ਪ੍ਰਦਾਨ ਕਰੇਗਾ। ਇਹ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਲਈ ਪਿਛੋਕੜ ਤਿਆਰ ਕਰੇਗਾ ਅਤੇ ਗ੍ਰੀਨ-ਹਾਉਸ ਗੈਸ ਨਿਕਾਸੀ ਵਿੱਚ ਕਮੀ ਦੇ ਨਾਲ ਜੀਵਾਸ਼ਮ ਈਂਧਣ ਅਧਾਰਿਤ ਜਨਰੇਟਰ ਸੈੱਟ ‘ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਯੋਗਦਾਨ ਦੇਵੇਗਾ।

ਇਸ ਐੱਮਓਯੂ ਦੇ ਨਾਲ, ਭਾਰਤੀ ਸੈਨਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਰਿਨਿਊਏਬਲ ਐਨਰਜੀ ਲਿਮਿਟੇਡ ਦੇ ਨਾਲ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੀ ਦ੍ਰਿੜ੍ਹ ਯੋਜਨਾ ਦੇ ਨਾਲ ਸਮਝੌਤਾ ਕਰਨ ਵਾਲਾ ਪਹਿਲਾ ਸਰਕਾਰੀ ਸੰਗਠਨ ਬਣ ਗਿਆ ਹੈ।

*******

ਐੱਸਸੀ/ਆਰਐੱਸਆਰ/ਜੀਕੇਏ



(Release ID: 1909795) Visitor Counter : 69


Read this release in: English , Urdu , Hindi