ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੇ ਵਣ ਖੇਤਰਾਂ ਅਤੇ ਉਨ੍ਹਾਂ ਦੇ ਸੰਸਾਧਨਾਂ ਦਾ ਪ੍ਰਬੰਧਨ ਸਥਿਰਤਾ ‘ਤੇ ਅਧਾਰਿਤ ਵਿਗਿਆਨਿਕ ਤਰੀਕੇ ਨਾਲ ਕਰਦਾ ਹੈ
ਭਾਰਤ ਸਥਾਨਕ ਲੋਕਾਂ ਦੀਆਂ ਜਾਣਕਾਰੀਆਂ ਅਤੇ ਪਰੰਪਰਾਗਤ ਗਿਆਨ ਨੂੰ ਅਤਿਅਧਿਕ ਮਹੱਤਵ ਦਿੰਦਾ ਹੈ ਅਤੇ ਲੈਂਗਿਕ ਸਮਾਨਤਾ ਦੇ ਨਾਲ ਵਣ ਪ੍ਰਬੰਧਨ ਵਿੱਚ ਇੱਕ ਸਹਿਭਾਗੀ ਦ੍ਰਿਸ਼ਟੀਕੋਣ ਦਾ ਪਾਲਨ ਕਰਦਾ ਹੈ: ਸ਼੍ਰੀ ਯਾਦਵ
ਯਮੁਨਾ ਨਦੀ ਦਾ ਪੁਨਰ-ਨਿਰਮਾਣ, ਕਾਰਜ-ਮੁਖੀ ਦ੍ਰਿਸ਼ਟੀਕੋਣ ਦਾ ਇੱਕ ਉਦਾਹਰਣ: ਸ਼੍ਰੀ ਯਾਦਵ
Posted On:
21 MAR 2023 7:22PM by PIB Chandigarh
ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਸਥਾਨਕ ਲੋਕਾਂ ਦੀਆਂ ਜਾਣਕਾਰੀਆਂ ਅਤੇ ਪਰੰਪਰਾਗਤ ਗਿਆਨ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਜੈਂਡਰ ਸਮਾਨਤਾ ਦੇ ਨਾਲ ਵਣ ਪ੍ਰਬੰਧਨ ਵਿੱਚ ਇੱਕ ਸਹਿਭਾਗੀ ਦ੍ਰਿਸ਼ਟੀਕੋਣ ਦਾ ਪਾਲਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੇ ਵਣ ਖੇਤਰਾਂ ਅਤੇ ਉਨ੍ਹਾਂ ਦੇ ਸੰਸਾਧਨਾਂ ਦਾ ਪ੍ਰਬੰਧਨ ਸਥਿਰਤਾ ਦੇ ਸਿਧਾਂਤ ‘ਤੇ ਅਧਾਰਿਤ ਵਿਗਿਆਨਿਕ ਤਰੀਕੇ ਨਾਲ ਕਰਦਾ ਹੈ।
ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੁਆਰਾ ਆਯੋਜਿਤ ਅੰਤਰਰਾਸ਼ਟਰੀ ਵਣ ਦਿਵਸ 2023 ਦੇ ਅਵਸਰ ‘ਤੇ ਅੱਜ ਐੱਫਏਓ ਹੈੱਡਕੁਆਰਟਰ, ਰੋਮ ਵਿੱਚ “ਸਵਸਥ ਲੋਕਾਂ ਦੇ ਲਈ ਸਵਸਥ ਵਣ” ਵਿਸ਼ੇ ‘ਤੇ ਉੱਚ ਪੱਧਰੀ ਸੈਸ਼ਨ ਨੂੰ ਵਰਚੁਅਲੀ ਸੰਬੋਧਿਤ ਕਰਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਪਰੰਪਰਾਗਤ ਆਯੁਰਵੈਦਿਕ ਪ੍ਰਣਾਲੀ, ਔਸ਼ਧੀ ਪੌਦੇ, ਨੌਨ-ਟਿੰਬਰ ਵਣ ਉਤਪਾਦਾਂ ਦੀਆਂ ਦਵਾਈਆਂ ਦੇ ਸਰੋਤ ਦੇ ਰੂਪ ਵਿੱਚ ਉਪਯੋਗ ਅਤੇ ਵਣ ਅਧਾਰਿਤ ਆਜੀਵਿਕਾ ਭਾਰਤੀ ਜੀਵਨ ਸ਼ੈਲੀ ਵਿੱਚ ਗਹਿਰਾਈ ਨਾਲ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਵਣ ਅਧਿਕਾਰ ਐਕਟ ਦੇ ਮਾਧਿਅਮ ਨਾਲ ਆਦਿਵਾਸੀ ਅਤੇ ਵਣ ‘ਤੇ ਨਿਰਭਰ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਦਾ ਕਾਨੂੰਨੀ ਪ੍ਰਾਵਧਾਨ ਹੈ।
ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਪਲਾਂਟੇਸ਼ਨ ਗਤੀਵਿਧੀਆਂ ‘ਤੇ ਵੱਡੇ ਪੈਮਾਨੇ ‘ਤੇ ਧਿਆਨ ਦੇਣ ਦੇ ਮਾਧਿਅਮ ਨਾਲ 13 ਪ੍ਰਮੁੱਖ ਨਦੀਆਂ ਦਾ ਪੁਨਰਜੀਵਨ ਪ੍ਰੋਗਰਾਮ, ਸ਼ਹਿਰਾਂ ਵਿੱਚ ਹਰਿਆਲੀ ਦੇ ਲਈ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ 2014 ਅਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ 2015 ਵਿੱਚ ਸ਼ੁਰੂ ਕੀਤੇ ਗਏ ਸਮਾਰਟ ਸਿਟੀਜ਼ ਮਿਸ਼ਨ ਦਾ ਉਦੇਸ਼ ਅਜਿਹੇ ਸ਼ਹਿਰਾਂ ਨੂੰ ਹੁਲਾਰਾ ਦੇਣਾ ਹੈ ਜੋ ਜ਼ਰੂਰੀ ਇਨਫ੍ਰਾਸਟ੍ਰਕਚਰ ਸਵੱਛ ਅਤੇ ਸਥਾਈ ਵਾਤਾਵਰਣ ਅਤੇ ਚੰਗੀ ਗੁਣਵੱਤਾ ਵਾਲਾ ਜੀਵਨ ਪ੍ਰਦਾਨ ਕਰਦੇ ਹਨ। ਗ੍ਰੀਨ ਰਾਜਮਾਰਗ (ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਬਿਊਟੀਫਿਕੇਸ਼ਨ ਅਤੇ ਮੈਨਟੇਨੈਂਸ) ਨੀਤੀ 2015 ਦਾ ਉਦੇਸ਼ ਸਥਾਨਕ ਭਾਈਚਾਰਿਆਂ ਦੀ ਮਦਦ ਨਾਲ ਦੇਸ਼ ਦੇ ਸਾਰੇ ਰਾਜਮਾਰਗਾਂ ਦੇ ਕਿਨਾਰੇ ਰੁੱਖ ਲਗਾਉਣਾ ਹੈ, ਤਾਕਿ ਗਰਮੀ, ਵਾਯੂ ਅਤੇ ਧਵਨੀ (ਸਾਉਂਡ) ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਅਤੇ ਤਟਬੰਧੀ ਢਲਾਣਾਂ ‘ਤੇ ਮਿੱਟੀ ਦੇ ਕਟਾਅ ਨੂੰ ਰੋਕਿਆ ਜਾ ਸਕੇ।
ਮਾਣਯੋਗ ਮੰਤਰੀ ਨੇ ਸਭਾ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਸਵਸਥ ਜੀਵਨ ਦੇ ਲਈ ਇੱਕ ਸਵਸਥ ਦ੍ਰਿਸ਼ਟੀਕੋਣ ਵਿੱਚ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦਾ ਹੈ ਅਤੇ ਇਨਸਾਨਾਂ, ਜਾਨਵਰਾਂ ਅਤੇ ਉਨ੍ਹਾਂ ਦੇ ਦੁਆਰਾ ਸਾਂਝਾ ਕੀਤੇ ਗਏ ਵਾਤਾਵਰਣ ਦੇ ਵਿੱਚ ਮਜ਼ਬੂਤ ਸਬੰਧ ਦੀ ਪੂਰੀ ਤਰ੍ਹਾਂ ਨਾਲ ਸ਼ਲਾਘਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਟਿਕਾਊ ਸ਼ਹਿਰਾਂ, ਭਾਈਚਾਰਿਆਂ ਦੇ ਵਣਾਂ ਅਤੇ ਸ਼ਹਿਰਾਂ ਦੀ ਹਰਿਆਲੀ ਨੂੰ ਸਾਡੇ ਸ਼ਹਿਰਾਂ ਅਤੇ ਭਾਈਚਾਰਿਆਂ ਦੀ ਜੀਵਨ ਸ਼ੈਲੀ ਨੂੰ ਸਥਿਰਤਾ ਦੇ ਕਰੀਬ ਲਿਆਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣੀ ਹੈ, ਜੋ ਸੰਯੁਕਤ ਰਾਸ਼ਟਰ ਦੇ 17 ਟਿਕਾਊ ਵਿਕਾਸ ਲਕਸ਼ਾਂ ਵਿੱਚੋਂ ਇੱਕ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਨੇ ਸ਼ਹਿਰ ਅਤੇ ਆਸ-ਪਾਸ ਦੇ ਵਣਾਂ ਨੂੰ ਸ਼ਹਿਰੀ ਨਿਯੋਜਨ ਪ੍ਰਕਿਰਿਆ ਦੇ ਅਭਿੰਨ ਅੰਗ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ, ਅਤੇ ਇਨ੍ਹਾਂ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ।
ਸ਼੍ਰੀ ਯਾਦਵ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਵਣ ਖੇਤਰ ਤੋਂ ਬਾਹਰ ਲੱਗੇ ਰੁੱਖ (ਟੀਓਐੱਫ) ਦੇਸ਼ ਦੇ ਕੁੱਲ ਵਣ ਅਤੇ ਪਲਾਂਟੇਸ਼ਨ ਦਾ 36.18 ਪ੍ਰਤੀਸ਼ਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਾਸ ਐਗ੍ਰੋਫੋਰੈਸਟਰੀ ਸਿਸਟਮ, ਨਦੀ ਜਲਗ੍ਰਹਿਣ ਅਤੇ ਸ਼ਹਿਰਾਂ ਦੀ ਹਰਿਆਲੀ ਸਹਿਤ ਵਣ ਖੇਤਰ ਤੋਂ ਬਾਹਰ ਲੱਗੇ ਰੁੱਖ (ਟੀਓਐੱਫ) ਨੂੰ ਹੁਲਾਰਾ ਦੇ ਕੇ ਪਲਾਂਟੇਸ਼ਨ ਦਾ ਵਿਸਤਾਰ ਕਰਨ ਦੇ ਲਈ ਇੱਕ ਮਜ਼ਬੂਤ ਅਭਿਯਾਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਾਸ ਈਕੋਲੋਜਿਕ ਸੁਰੱਖਿਆ ਅਤੇ ਵਣ ਈਕੋਸਿਸਟਮ ਦੇ ਟਿਕਾਊ ਵਿਕਾਸ ਨੂੰ ਮਦਦ ਕਰਨ ਦੇ ਲਈ ਆਈਸੀਐੱਫਆਰਈ (ਭਾਰਤੀ ਵਣ ਰਿਸਰਚ ਤੇ ਸਿੱਖਿਆ ਪਰਿਸ਼ਦ), ਆਈਆਈਐੱਫਐੱਮ (ਭਾਰਤੀ ਵਣ ਪ੍ਰਬੰਧਨ ਸੰਸਥਾਨ), ਭਾਰਤ ਵਣਜੀਵ ਸੰਸਥਾਨ ਦੇ ਨਾਲ ਇੱਕ ਮਜ਼ਬੂਤ ਸੰਸਥਾਗਤ ਤੰਤਰ ਹੈ। ਉਨ੍ਹਾਂ ਨੇ ਇੱਕ ਟਿਕਾਊ ਜਲਵਾਯੂ ਅਨੁਕੂਲ ਅਰਥਵਿਵਸਥਾ ਨੂੰ ਵਧਾਉਣ ਦੇ ਲਈ ਬਦਲਾਅ, ਅਨੁਕੂਲਨ ਅਤੇ ਉਭਰਣ ਦੀ ਸਮਰੱਥਾ-ਨਿਰਮਾਣ ਵਿੱਚ ਕੁਦਰਤੀ ਸੰਸਾਧਨਾਂ ਦੇ ਰਿਸਰਚ ਅਤੇ ਅਨੁਪ੍ਰਯੋਗ ਦੇ ਲਈ ਰਾਸ਼ਟਰੀ ਸੰਸਥਾਨ (ਨਿਰੰਤਰ) ਦੀ ਵਿਗਿਆਨ-ਨੀਤੀ ਇੰਟਰਫੇਸ ਬਾਰੇ ਗੱਲ ਕੀਤੀ।
ਉੱਚ-ਪੱਧਰੀ ਸੈਸ਼ਨ ਦੇ ਲਈ ਉਦਘਾਟਨ ਭਾਸ਼ਣ ਐੱਫਏਓ ਦੇ ਡਾਇਰੈਕਟਰ-ਜਨਰਲ, ਸ਼੍ਰੀ ਕਿਊ ਦੋਂਗਯੂ ਦੇ ਦੁਆਰਾ ਦਿੱਤਾ ਗਿਆ, ਜਿੱਥੇ ਲੋਕਾਂ ਦੀ ਭਲਾਈ ਦੇ ਲਈ ਵਣਾਂ ਦੇ ਮਹੱਤਵ ‘ਤੇ ਚਾਨਣਾ ਪਾਇਆ ਗਿਆ।
ਸ਼੍ਰੀ ਯਾਦਵ ਨੇ ਯਮੁਨਾ ਡੂਬ ਖੇਤਰ ਵਿੱਚ ਸਥਿਤ ਗੜ੍ਹੀ ਮਾਂਡੂ ਸਿਟੀ ਫੌਰੈਸਟ ਦੇ ਪਾਸ ਸਿਗਨੇਚਰ ਬ੍ਰਿਜ ਤੋਂ ਯੁਧਿਸ਼ਟਰ ਸੇਤੁ ਤੱਕ ਰਿਵਰਫ੍ਰੰਟ ਦੇ ਕਿਨਾਰੇ ਅੱਜ ਆਯੋਜਿਤ ਅੰਤਰਰਾਸ਼ਟਰੀ ਵਣ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲਿਆ। ਇਹ ਪ੍ਰੋਗਰਾਮ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਵਣ ਅਤੇ ਵਣਜੀਵ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਮਾਣਯੋਗ ਮੰਤਰੀ ਨੇ ਕਿਹਾ ਕਿ ਯਮੁਨਾ ਨਦੀ ਦੇ ਪੁਨਰਜੀਵਨ ਦੇ ਲਈ ਕੀਤੇ ਗਏ ਯਤਨ ਕਾਰਜ-ਮੁਖੀ ਦ੍ਰਿਸ਼ਟੀਕੋਣ ਦਾ ਇੱਕ ਉਦਾਹਰਣ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜਲ ਅਤੇ ਸਬੰਧਿਤ ਈਕੋਸਿਸਟਮ ਸੇਵਾਵਾਂ ਦੇ ਸਬੰਧ ਵਿੱਚ ਵਣਾਂ ਅਤੇ ਵਣਾਂ ਦੇ ਦ੍ਰਿਸ਼ ਦੀ ਭੂਮਿਕਾ ਨੂੰ ਪਹਿਚਾਣਨ ਵਿੱਚ ਮਦਦ ਕਰਦਾ ਹੈ।
ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲਾ (ਐੱਮਓਈਐੱਫ ਐਂਡ ਸੀਸੀ) ਨੇ ਵਣਾਂ ਨਾਲ ਜੁੜੀਆਂ ਪਹਿਲਾਂ ਦੀਆਂ ਨਦੀਆਂ ਦੇ ਪੁਨਰਜੀਵਨ ਦੇ ਸਾਧਨ ਦੇ ਰੂਪ ਵਿੱਚ ਕਲਪਨਾ ਕੀਤੀ ਹੈ। ਇਸੇ ਦੇ ਅਨੁਸਾਰ ‘ਵਣਾਂ ਪਹਿਲਾਂ ਦੇ ਮਾਧਿਅਮ ਨਾਲ ਯਮੁਨਾ ਦਾ ਪੁਨਰਜੀਵਨ’ ‘ਤੇ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਸੱਤ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ-ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼, ਜੋ ਯਮੁਨਾ ਅਤੇ ਉਸ ਦੀ ਸਹਾਇਕ ਨਦੀਆਂ ਦੇ ਬੇਸਿਨ ਵਿੱਚ ਸਥਿਤ ਹਨ, ਵਿੱਚ ਲਾਗੂਕਰਨ ਦੇ ਲਈ ਤਿਆਰ ਕੀਤੀ ਗਈ ਹੈ।
ਅੰਤਰਰਾਸ਼ਟਰੀ ਵਣ ਦਿਵਸ ਮਨਾਉਣ ਦੇ ਲਈ, ਮੁੱਖ ਮਹਿਮਾਨਾਂ, ਈਕੋ-ਕਲੱਬ ਦੇ ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਮੈਂਬਰਾਂ, ਵਾਤਾਵਰਣ ਮਿਤ੍ਰ ਅਤੇ ਵੈੱਟਲੈਂਡ ਮਿਤ੍ਰ ਦੁਆਰਾ ਯਮੁਨਾ ਹੜ੍ਹ ਵਾਲੇ ਖੇਤਰਾਂ ਵਿੱਚ ਪਲਾਂਟੇਸ਼ਨ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਪ੍ਰੋਗਰਾਮ ਵਿੱਚ ਦਿੱਲੀ ਦੇ ਉਪ ਰਾਜਪਾਲ, ਸ਼੍ਰੀ ਵਿਨੇਈ ਕੁਮਾਰ ਸਕਸੇਨਾ; ਉੱਤਰ-ਪੂਰਬ ਦਿੱਲੀ ਤੋਂ ਸੰਸਦ ਮੈਂਬਰ ਸ਼੍ਰੀ ਮਨੋਜ ਤਿਵਾਰੀ; ਪੂਰਬੀ ਦਿੱਲੀ ਤੋਂ ਸੰਸਦ ਮੈਂਬਰ, ਸ਼੍ਰੀ ਗੌਤਮ ਗੰਭੀਰ; ਵਿਧਾਨ ਸਭਾ ਮੈਂਬਰ ਘੋਂਡਾ, ਸ਼੍ਰੀ ਅਜੈ ਮਹਾਵਰ ਅਤੇ ਰਾਜ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
************
ਐੱਮਜੇਪੀਐੱਸ/ਐੱਸਐੱਸਵੀ
(Release ID: 1909539)
Visitor Counter : 96