ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐੱਲਏਐੱਚਡੀਸੀ) ਦੇ ਚੇਅਰਮੈਨ ਸ਼੍ਰੀ ਤਾਸ਼ੀ ਗਯਾਲਸਨ ਨੇ ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਵਿਕਾਸ ਦੇ ਬਿੰਦੂਆਂ ‘ਤੇ ਚਰਚਾ ਕੀਤੀ
ਭਾਰਤ ਦਾ ਪਹਿਲਾ ਨਾਈਟ ਸਕਾਈ ਸੈਂਕਚੂਰੀ ਲੱਦਾਖ ਵਿੱਚ ਬਣ ਕੇ ਤਿਆਰ ਹੈ ਅਤੇ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਐਸਟ੍ਰੋ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ
ਪ੍ਰਧਾਨ ਮੰਤਰੀ ਮੋਦੀ ਜ਼ਲਦੀ ਕਰ ਸਕਦੇ ਹਨ ਇਸ ਨਾਈਟ ਸਕਾਈ ਰਿਜ਼ਰਵ ਦਾ ਉਦਘਾਟਨ : ਡਾ. ਜਿਤੇਂਦਰ ਸਿੰਘ
ਮੋਦੀ ਸਰਕਾਰ ਦੇ ਅਧੀਨ ਪਹਿਲੀ ਵਾਰ, ਲੱਦਾਖ ਨੂੰ ਇੱਕ ਯੂਨੀਵਰਸਿਟੀ, ਇੰਜੀਨੀਅਰਿੰਗ ਕਾਲਜ ਅਤੇ ਮੈਡੀਕਲ ਕਾਲਜ ਪ੍ਰਦਾਨ ਕੀਤਾ ਗਿਆ ਹੈ
Posted On:
20 MAR 2023 6:12PM by PIB Chandigarh
ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐੱਲਏਐੱਚਡੀਸੀ) ਦੇ ਚੇਅਰਮੈਨ, ਸ਼੍ਰੀ ਤਾਸ਼ੀ ਗਯਾਲਸਨ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧੀ ਮੰਡਲ ਨੇ ਅੱਜ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਚ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਦੇ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਖੇਤਰ ਦੇ ਵਿਕਾਸ ਨਾਲ ਸਬੰਧਿਤ ਬਿੰਦੂਆਂ ਦੀ ਵਿਆਪਕ ਲੜੀ ‘ਤੇ ਚਰਚਾ ਕੀਤੀ।

ਡਾ. ਜਿਤੇਂਦਰ ਸਿੰਘ ਨੇ ਲੱਦਾਖ ਦੇ ਨੇਤਾਵਾਂ ਨੂੰ ਸੂਚਿਤ ਕੀਤਾ ਕਿ ਲੱਦਾਖ ਵਿੱਚ ਸਥਾਪਿਤ ਹੋਣ ਵਾਲੀ ਭਾਰਤ ਦੀ ਪਹਿਲੀ ਨਾਈਟ ਸਕਾਈ ਸੈਂਕਚੂਰੀ ਕੇਂਦਰ ਸ਼ਾਸਿਤ ਪ੍ਰਦੇਸ ਵਿੱਚ ਐਸਟ੍ਰੋ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ ਅਤੇ ਆਮਦਨ ਦੇ ਨਾਲ-ਨਾਲ ਰੋਜ਼ੀ-ਰੋਟੀ ਵੀ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਕਿ “ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਦੀ ਤਰਫ਼ੋਂ, ਅਸੀਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਜਲਦੀ ਤੋਂ ਜਲਦੀ ਇਸ ਨਾਈਟ ਸਕਾਈ ਰਿਜ਼ਰਵ ਦਾ ਉਦਘਾਟਨ ਕਰਨ ਦੀ ਬੇਨਤੀ ਕਰਾਂਗੇ।”
ਪਿਛਲੇ ਵਰ੍ਹੇ ਦਸੰਬਰ ਵਿੱਚ, ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਪੂਰਬੀ ਲੱਦਾਖ ਦੇ ਹਾਨਲੇ ਪਿੰਡ ਵਿੱਚ ਪ੍ਰਸਤਾਵਿਤ ਡਾਰਕ ਸਕਾਈ ਰਿਜ਼ਰਵ ਨੂੰ ਨੋਟੀਫਾਇਡ ਕੀਤਾ ਸੀ। 1,073 ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਨਾਈਟ ਸਕਾਈ ਰਿਜ਼ਰਵ ਚਾਂਗਥਾਂਗ ਵਾਈਲਡਲਾਈਫ ਸੈਂਕਚੂਰੀ ਦੇ ਅੰਦਰ ਸਥਿਤ ਹੈ ਅਤੇ ਉਹ ਭਾਰਤੀ ਖਗੋਲ ਓਬਜ਼ਰਵੇਟਰੀ ਨੇ ਨੇੜੇ ਸਥਿਤ ਹੈ, ਜੋ ਵਿਸ਼ਵ ਵਿੱਚ ਇੰਡੀਅਨ ਇੰਸਟੀਚਿਊਟ ਆਵ੍ ਐਸਟ੍ਰੋਫਿਜ਼ਿਕਸ ਹੈਨਲੀਟ ਵਿੱਚ 4500 ਮੀਟਰ ਦੀ ਉਚਾਈ ‘ਤੇ ਸਥਾਪਿਤ ਦੂਜਾ ਸਭ ਤੋਂ ਉੱਚਾ ਪ੍ਰਕਾਸ਼ਿਕ (ਓਪਟੀਕਲ) ਟੈਲੀਸਕੋਪ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ “ਇਹ ਡਾਰਕ ਸਕਾਈ ਰਿਜ਼ਰਵ ਦੁਨੀਆ ਵਿੱਚ ਆਪਣੀ ਤਰ੍ਹਾਂ ਦੇ ਇਸ ਪ੍ਰਕਾਰ ਦੇ ਸਿਰਫ਼ 15 ਜਾਂ 16 ਕੇਂਦਰਾਂ ਵਿੱਚੋਂ ਇੱਕ ਹੈ ਜੋ ਰਾਤ ਦੇ ਸਮੇਂ ਦੇ ਅਸਮਾਨ ਦੇ ਸ਼ਾਨਦਾਰ ਦ੍ਰਿਸ਼ ਪੇਸ਼ ਕਰੇਗਾ। ਇਸ ਦੀ ਉਚਾਈ ਅਤੇ ਬਰਸਾਤੀ ਪਰਛਾਵੇ ਵਾਲੇ ਖੇਤਰ ਵਿੱਚ ਹਿਮਾਲਿਆ ਦੇ ਪਾਰ ਸਥਿਤ ਹੋਣ ਦੇ ਕਾਰਨ, ਇਹ ਨਾਈਟ ਸਕਾਈ ਰਿਜ਼ਰਵ ਲਗਭਗ ਪੂਰੇ ਵਰ੍ਹੇ ਸਟਾਰ ਗੇਜ਼ਰਜ਼ ਦੇ ਲਈ ਆਦਰਸ਼ ਸਥਾਨ ਹੈ”।
ਉਨ੍ਹਾਂ ਨੇ ਅੱਗੇ ਕਿਹਾ ਕਿ “ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਸੀਐੱਸਆਈਆਰ ਦੀ ਤਰਫ਼ੋਂ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਲਦੀ ਤੋਂ ਜਲਦੀ ਇਸ ਨਾਈਟ ਸਕਾਈ ਰਿਜ਼ਰਵ ਦਾ ਉਦਘਾਟਨ ਕਰਨ ਦੀ ਬੇਨਤੀ ਕਰਾਂਗੇ।”
ਨਾਈਟ ਸਕਾਈ ਰਿਜ਼ਰਵ ਦਾ ਉਦੇਸ਼ ਐਸਟ੍ਰੋ ਟੂਰਿਜ਼ਮ ਦੀ ਵਾਤਾਵਰਣ ਅਨੁਕੂਲ ਗਤੀਵਿਧੀਆਂ ਦੇ ਰਾਹੀਂ ਆਜੀਵਿਕਾ ਨੂੰ ਉਤਸ਼ਾਹਿਤ ਕਰਨਾ, ਖਗੋਲ ਵਿਗਿਆਨ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਘੱਟ ਨਕਲੀ ਰੌਸ਼ਨੀ ਅਤੇ ਜੰਗਲੀ ਜੀਵ ਸੁਰੱਖਿਆ ਦੇ ਨਾਲ-ਨਾਲ ਵਿਗਿਆਨਿਕ ਰਿਚਰਚ ਨੂੰ ਹੁਲਾਰਾ ਦੇਣਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਲੇਹ ਬੇਰੀ ਨਾਲ ਖੁਰਾਕ ਉਤਪਾਦ ਵਿਕਸਿਤ ਕਰਨ ‘ਤੇ ਪ੍ਰੋਜੈਕਟ ਚਲ ਰਹੇ ਹਨ, ਜੋ ਇਸ ਖੇਤਰ ਦੇ ਪੌਸ਼ਟਿਕ ਤੱਤਾ ਨਾਲ ਭਰਪੂਰ ਅਤੇ ਅਜਿਹਾ ਅਸਾਧਾਰਣ ਫਲ ਹੈ।
ਡਾ. ਜਿਤੇਂਦਰ ਸਿੰਘ ਨੇ ਪਿਛਲੇ ਵਰ੍ਹੇ ਤੋਂ “ਲੇਹ ਬੇਰੀ” ਦਾ ਵਪਾਰਕ ਪੌਦੇ ਲਗਾਉਣ ਦਾ ਫ਼ੈਸਲਾ ਲੈਣ ਲਈ ਲੱਦਾਖ ਪ੍ਰਸ਼ਾਸਨ ਨੂੰ ਧੰਨਵਾਦ ਕੀਤਾ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੀ ਅਗਵਾਈ ਹੇਠ ਵਿਗਿਆਨਿਕ ਅਤੇ ਓਦਯੋਗਿਕ ਰਿਸਰਚ ਕੌਂਸਲ (ਸੀਐੱਸਆਈਆਰ) “ਲੇਹ ਬੇਰੀ” ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਕਿ ਠੰਡੇ ਮਾਰੂਥਲ ਖੇਤਰ ਦਾ ਇੱਕ ਵਿਸ਼ੇਸ਼ ਖੁਰਾਕ ਉਤਪਾਦ ਹੈ ਅਤੇ ਵਿਆਪਕ ਉੱਦਮਤਾ ਦੇ ਨਾਲ-ਨਾਲ ਸਵੈ-ਉੱਦਮਤਾ ਅਤੇ ਆਜੀਵਿਕਾ ਦਾ ਸਾਧਨ ਵੀ ਹੈ।
ਡਾ. ਜਿਤੇਂਦਰ ਸਿੰਘ ਨੇ ਮਈ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੱਦਾਖ ਯਾਤਰਾ ਦਾ ਜ਼ਿਕਰ ਕੀਤਾ ਜਿਸ ਵਿੱਚ ਪੀਐੱਮ ਨੇ ਸੀ ਬਕਥੋਰਨ ਦੀ ਵਿਆਪਕ ਖੇਤੀ ਦੇ ਲਈ ਦ੍ਰਿੜਤਾ ਨਾਲ ਸਲਾਹ ਦਿੱਤੀ ਸੀ, ਜੋ “ਲੇਹ ਬੇਰੀ” ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਸਥਾਨਕ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਵਾਢੀ ਮਸ਼ੀਨਰੀ ਵੀ ਵਿਕਸਿਤ ਕਰ ਰਿਹਾ ਹੈ, ਕਿਉਂਕਿ ਵਰਤਮਾਨ ਵਿੱਚ ਵਣਾਂ ਵਿੱਚ ਹੋਣ ਵਾਲੇ ਇਸ ਸੀ ਬਕਥੋਰਨ ਦੇ ਪੌਦੇ ਨਾਲ ਸਿਰਫ 10 ਫੀਸਦੀ ਫਲ ਹੀ ਨਿਕਾਲੇ ਜਾ ਰਹੇ ਹਨ।

ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐੱਲਏਐੱਚਡੀਸੀ)-ਲੇਹ ਦੇ ਪ੍ਰਧਾਨ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਸਿਵਲ ਸੇਵਾਵਾਂ ਪ੍ਰੀਖਿਆਵਾਂ ਆਯੋਜਿਤ ਕਰਨ ਦੇ ਲਈ ਲੇਹ ਵਿੱਚ ਇੱਕ ਵਿਸ਼ੇਸ਼ ਪ੍ਰੀਖਿਆ ਕੇਂਦਰ ਦੀ ਸਥਾਪਨਾ ਨੂੰ ਪ੍ਰਵਾਨਗੀ ਦੇਣ ਲਈ ਡਾ.ਜਿਤੇਂਦਰ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ “ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ, ਜੋ ਸ੍ਰੀਨਗਰ ਜਾਂ ਚੰਡੀਗੜ੍ਹ ਵਰਗੇ ਹੋਰ ਕੇਂਦਰਾਂ ਦੀ ਯਾਤਰਾ ਕਰਨ ਦੇ ਲਈ ਭਾਰੀ ਖਰਚਾ ਉਠਾਉਣ ਲਈ ਮਜ਼ਬੂਰ ਹੋ ਗਏ ਸਨ।
ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲੱਦਾਖ ਅਤੇ ਦੇਸ਼ ਦੇ ਹੋਰ ਦੂਰ-ਦੁਰਾਡੇ ਖੇਤਰਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ “ਮੋਦੀ ਸਰਕਾਰ ਦੇ ਅਧੀਨ ਪਹਿਲੀ ਵਾਰ, ਲੱਦਾਖ ਨੂੰ ਇੱਕ ਯੂਨੀਵਰਸਿਟੀ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇੱਕ ਇੰਜੀਨੀਅਰਿੰਗ ਕਾਲਜ ਅਤੇ ਮੈਡੀਕਲ ਕਾਲਜ ਨੇ ਪਿੱਛਲੇ ਵਰ੍ਹੇ ਤੋਂ ਅਕਾਦਮਿਕ ਸੈਸ਼ਨ ਵੀ ਸ਼ੁਰੂ ਕਰ ਦਿੱਤਾ ਹੈ।
ਪ੍ਰਤੀਨਿਧੀ ਮੰਡਲ ਨੇ ਸਰਹੱਦੀ ਖੇਤਰ ਅਤੇ ਸਥਾਨਕ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਰਣਨੀਤੀਕ ਮੁੱਦਿਆਂ ’ਤੇ ਵੀ ਚਰਚਾ ਕੀਤੀ।
****
ਐੱਸਐੱਨਸੀ/ਪੀਕੇ/ਐੱਸਐੱਮ
(Release ID: 1909383)
Visitor Counter : 103