ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸੀਏਕਿਊਐੱਮ ਨੇ ਐੱਨਸੀਆਰ ਵਿੱਚ ਸਾਰੇ ਕੈਪਟਿਵ ਥਰਮਲ ਪਾਵਰ ਪਲਾਂਟਾਂ ਨੂੰ 30.09.2023 ਤੱਕ ਕੋਲੇ ਦੇ ਨਾਲ ਬਾਇਓਮਾਸ ਪੈਲੇਟਸ ਦੇ ਘੱਟ ਤੋਂ ਘੱਟ 5% ਅਤੇ 31.12.2023 ਤੱਕ ਘੱਟ ਤੋਂ ਘੱਟ 10% ਕੋ-ਫਾਇਰਿੰਗ ਦਾ ਟੀਚਾ ਨਿਰਧਾਰਿਤ ਕਰਨ ਦਾ ਨਿਰਦੇਸ਼ ਦਿੱਤਾ
Posted On:
20 MAR 2023 6:02PM by PIB Chandigarh
ਇੱਕ ਸਰੋਤ ਦੇ ਰੂਪ ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਦੇ ਪ੍ਰਭਾਵੀ ਉਪਯੋਗ ਲਈ, ਹਵਾ ਗੁਣਵੱਤਾ ਪ੍ਰਬੰਧਨ ਆਯੋਗ (ਸੀਏਕਿਊਐੱਮ) ਨੇ ਨਿਰਦੇਸ਼ ਨੰਬਰ 72 ਮਿਤੀ 17.03.2023 ਦੇ ਮਾਧਿਅਮ ਨਾਲ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਸਥਿਤ ਸਾਰੇ ਕੈਪਟਿਵ ਥਰਮਲ ਪਾਵਰ ਪਲਾਂਟਾਂ (ਸੀਟੀਪੀਪੀਜ਼) ਨੂੰ ਇੱਕ ਨਿਰੰਤਰ ਅਤੇ ਸਹਿਜ ਸਪਲਾਈ ਲੜੀ ਰਾਹੀਂ ਕੋਲੇ ਦੇ ਨਾਲ ਬਾਇਓਮਾਸ-ਅਧਾਰਿਤ ਪੈਲੇਟਸ (ਝੋਨੇ ਦੀ ਪਰਾਲੀ ਦੇ ਉਪਯੋਗ ‘ਤੇ ਧਿਆਨ ਦੇਣ ਦੇ ਨਾਲ) ਦੇ ਕੋ-ਫਾਇਰਿੰਗ ਦਾ 30 ਸਤੰਬਰ, 2023 ਤੱਕ ਘੱਟ ਤੋਂ ਘੱਟ 5% ਅਤੇ 31 ਦਸੰਬਰ, 2023 ਤੱਕ ਘੱਟ ਤੋਂ ਘੱਟ 10% ਟੀਚਾ ਨਿਰਧਾਰਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਲਈ ਤੁਰੰਤ ਕਦਮ ਚੁੱਕਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾਂ, ਆਯੋਗ ਦੁਆਰਾ ਇਨ੍ਹਾਂ ਸੀਟੀਪੀਪੀਜ਼ ਨੂੰ ਹਰ ਸਮੇਂ ਅਤੇ ਤੁਰੰਤ ਪ੍ਰਭਾਵਸ਼ਾਲੀ ਨਿਕਾਸੀ ਦੇ ਮਾਨਕਾਂ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਵੇਂ ਵਾਤਾਵਰਣ ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਐੱਮਓਈਐੱਫਸੀਸੀਜ਼ ਦੀ ਨੋਟੀਫਿਕੇਸ਼ਨ ਐੱਸ ਓ 3305 (ਈ), ਮਿਤੀ 7.12.2015 ਅਤੇ ਸਮੇਂ-ਸਮੇਂ ‘ਤੇ ਇਸ ਦੇ ਸੋਧਾਂ ਦੇ ਰਾਹੀਂ ਦੱਸਿਆ ਗਿਆ ਹੈ। ਇਸ ਨਿਰਦੇਸ਼ ਦੀ ਪਾਲਣਾ ਵਿੱਚ ਕੀਤੀ ਗਈ ਪਹਿਲੀ ਕਾਰਵਾਈ ਦੀ ਰਿਪੋਰਟ 30.09.2023 ਤੱਕ ਆਯੋਗ ਨੂੰ ਸੌਂਪੀ ਜਾਣੀ ਹੈ ਅਤੇ ਇਸ ਤੋਂ ਬਾਅਦ ਦੀ ਰਿਪੋਰਟ ਮਹੀਨਾਵਾਰ ਅਧਾਰ ‘ਤੇ ਭੇਜੀ ਜਾਣੀ ਹੈ।
ਪਰਾਲੀ ਜਲਾਉਣ ਨੂੰ ਕੰਟਰੋਲ ਕਰਨ ਦੇ ਲਈ, ਝੋਨੇ ਦੀ ਪਰਾਲੀ ਦਾ ਯਥਾ ਸਥਾਨ ਉਪਯੋਗ, ਇੱਕ ਮਹੱਤਵਪੂਰਨ ਰਣਨੀਤੀ ਹੈ। ਆਯੋਗ ਨੇ ਆਪਣੇ ਗਠਨ ਦੇ ਬਾਅਦ ਤੋਂ ਹੀ ਖੇਤੀਬਾੜੀ ਰਹਿੰਦ-ਖੂੰਹਦ ਦੇ ਉਪਯੋਗ ਨੂੰ ਸੁਨਿਸ਼ਚਿਤ ਕਰਨ ਦੇ ਲਈ ਥਰਮਲ ਪਾਵਰ ਪਲਾਂਟ (ਟੀਪੀਪੀਜ਼) ਵਿੱਚ ਈਂਧਨ ਵਜੋਂ ਖੇਤੀਬਾੜੀ ਰਹਿੰਦ-ਖੂੰਹਦ/ਬਾਇਓਮਾਸ ਪੈਲੇਟਸ ਦੇ ਯਥਾ ਸਥਾਨ ਪ੍ਰਬੰਧਨ ਦੇ ਮਾਮਲੇ ਨੂੰ ਐੱਨਸੀਆਰ ਰਾਜ ਸਰਕਾਰਾਂ ਅਤੇ ਰਾਜ ਸਰਕਾਰ ਦੀਆਂ ਅਥਾਰਟੀਆਂ ਦੇ ਸਾਹਮਣੇ ਰੱਖਿਆ ਹੈ।
ਆਯੋਗ ਨੇ ਆਪਣੇ ਕਾਨੂੰਨੀ ਨਿਰਦੇਸ਼ ਨੰਬਰ 42 ਮਿਤੀ 17.09.2021 ਦੇ ਮਾਧਿਅਮ ਨਾਲ ਦਿੱਲੀ ਦੇ 300 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ 11 ਟੀਪੀਪੀਜ਼ ਨੂੰ 5-10% ਤੱਕ ਦੇ ਅਨੁਪਾਤ ਵਿੱਚ ਕੋਲੇ ਦੇ ਨਾਲ ਬਾਇਓਮਾਸ ਪੈਲੇਟਸ ਕੋ-ਫਾਇਰ ਕਰਨਾ ਲਾਜ਼ਮੀ ਕੀਤਾ ਸੀ।
ਅਪਵਾਦ ਦੇ ਰੂਪ ਵਿੱਚ, ਸਿਰਫ ਐੱਨਸੀਆਰ ਵਿੱਚ ਟੀਪੀਪੀਜ਼ ਵਿੱਚ ਹੇਠਲੀ ਸਲਫਰ ਮਾਤਰਾ ਵਾਲੇ ਕੋਲੇ ਦੇ ਉਪਯੋਗ ਦੀ ਇਜਾਜ਼ਤ ਦਿੱਤੀ ਗਈ ਹੈ। ਕਿਉਂਕਿ ਇਹ ਵਿਵਸਥਾ ਕੈਪਟਿਵ ਥਰਮਲ ਪਾਵਰ ਪਲਾਂਟਾਂ ‘ਤੇ ਵੀ ਲਾਗੂ ਹੁੰਦੀ ਹੈ, ਕੋਲੇ ਦੇ ਨਾਲ ਬਾਇਓਮਾਸ ਅਧਾਰਿਤ ਪੈਲੇਟਸ ਦੀ ਕੋ-ਫਾਇਰਿੰਗ, ਸਾਰੇ ਸੀਟੀਪੀਪੀਜ਼ ਵਿੱਚ ਵੀ ਕੀਤੀ ਜਾਣੀ ਚਾਹੀਦੀ ਹੈ।
ਸੀਟੀਟੀਪੀਜ਼ ਨੂੰ ਨਿਰਦੇਸ਼ ਨੰਬਰ 72 ਦੀ ਪਾਲਣਾ ਵਿੱਚ ਪਹਿਲੀ ਕਾਰਵਾਈ ਰਿਪੋਰਟ 30.09.2023 ਤੱਕ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ, ਜਿਸ ਵਿੱਚ ਅਸਫਲ ਹੋਣ ‘ਤੇ ਸੀਟੀਟੀਪੀਜ਼ ਕਾਰਵਾਈ ਦੇ ਲਈ ਜਵਾਬਦੇਹ ਹੋਣਗੇ।
*****
ਐੱਮਜੇਪੀਐੱਸ/ਐੱਸਐੱਸਵੀ/ਐੱਚਐੱਨ
(Release ID: 1909177)
Visitor Counter : 95