ਸੱਭਿਆਚਾਰ ਮੰਤਰਾਲਾ

ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਅਤੇ ਹਾਈ ਕਮਿਸ਼ਨ ਆਵ੍ ਸ਼੍ਰੀਲੰਕਾ ਨਵੀਂ ਦਿੱਲੀ ਸਥਿਤ 17 ਮਾਰਚ ਨੂੰ ਜਿਉਫਰੇ ਬਾਵਾ: ਇਟਸ ਐਸੇਂਸ਼ੀਅਲ ਟੂ ਬੀ ਦੇਅਰ’ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ

Posted On: 16 MAR 2023 5:07PM by PIB Chandigarh

ਸੱਭਿਆਚਾਰ ਮੰਤਾਰਲੇ ਦੇ ਨੈਸ਼ਨਲ ਗੈਲਰੀ ਆਵ੍ ਮਾਡਰਲ ਆਰਟ ਅਤੇ ਨਵੀਂ ਦਿੱਲੀ ਸਥਿਤ ਸ੍ਰੀਲੰਕਾਈ ਹਾਈ ਕਮਿਸ਼ਨ ਜਿਉਫਰੇ  ਬਾਵਾ ਟ੍ਰਸਟ ਕੌਲੋਬੋ ਦੇ ਨਾਲ ‘ਜਿਉਫਰੇ  ਬਾਵਾ: ਇਟ ਇਜ ਇਸੈਂਸ਼ੀਅਲ ਟੂ ਬੀ ਦੇਅਰ’ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।

ਪ੍ਰਦਰਸ਼ਨੀ ਸੋਮਵਾਰ ਨੂੰ ਛੱਡ ਕੇ 17 ਮਾਰਚ ਤੋਂ 7 ਮਈ, 2023 ਤੱਕ ਸਵੇਰੇ 11 ਵਜੇ ਤੋਂ ਸ਼ਾਮ 6.30 ਵਜੇ ਤੱਕ ਖੁੱਲੀ ਰਹੇਗੀ।

ਇਹ ਪਹਿਲੀ ਅਜਿਹੀ ਵੱਡੀ ਪ੍ਰਦਰਸ਼ਨੀ ਹੈ ਜੋ ਸ੍ਰੀਲੰਕਾਈ ਵਾਸਤੂਕਾਲ ਜਿਉਫਰੇ  ਬਾਵਾ ਦੇ ਪੇਸ਼ੇ ਨੂੰ ਦਰਸਾਉਣ ਦੇ ਲਈ ਅਭਿਲੇਖਾਗਾਰ ਨਾਲ ਖਿੱਚੀ ਗਈ ਹੈ। ਭਾਰਤ-ਸ੍ਰੀਲੰਕਾ ਕੂਟਨੀਤਕ ਸਬੰਧ ਦੀ 75ਵੀਂ ਵਰ੍ਹੇਗੰਢ ‘ਤੇ ਇਹ ਆਯੋਜਨ ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਉਤਸਵ ਮਨਾਇਆ ਹੈ।

ਵਿਚਾਰਾਂ, ਚਿੱਤਰਾਂ, ਇਮਾਰਤਾਂ ਅਤੇ ਸਥਾਨਾਂ ਦੇ ਦਰਮਿਆਨ ਸਬੰਧਾਂ ਦੀ ਖੋਜ ਕਰਦੇ ਹੋਏ, ਪ੍ਰਦਰਸ਼ਨੀ ਉਨ੍ਹਾਂ ਵਿਭਿੰਨ ਤਰੀਕਿਆਂ ਦੀ ਪੜਤਾਲ ਕਰਦੀ ਹੈ ਜਿਨ੍ਹਾਂ ਵਿੱਚ ਬਾਵਾ ਦੇ ਪੇਸ਼ੇ ਵਿੱਚ ਛਵੀਆਂ ਦਾ ਉਪਯੋਗ ਕੀਤਾ ਗਿਆ ਸੀ। ਬਾਵਾ ਆਰਕਾਈਵਜ਼ ਨਾਲ 120 ਤੋਂ ਅਧਿਕ ਦਸਤਾਵੇਜ ਦੇਖੇ ਜਾ ਸਕਦੇ ਹਨ ਜਿਸ ਵਿੱਚ ਬਿਨਾ ਨਿਰਮਿਤ ਕਾਰਜ ‘ਤੇ ਇੱਕ ਖੰਡ ਅਤੇ ਬਾਵਾ ਦੀ ਆਪਣੀ ਯਾਤਰਾਂ ਦੀ ਤਸਵੀਰਾਂ ਸ਼ਾਮਲ ਹਨ ਇਹ ਪ੍ਰਦਰਸ਼ਨੀ ਪਹਿਲੀ ਵਾਰ ਫਰਵਰੀ –ਅਪ੍ਰੈੱਲ 2022 ਤੋਂ ਸ਼ੀਲੰਕਾ ਦੇ ਕੌਲੰਬੋ ਵਿੱਚ ਪੇਸ਼ ਕੀਤੀ ਗਈ ਸੀ।

ਬਾਵਾ ਦੇ ਕੰਮ ਨੂੰ ਸ੍ਰੀਲੰਕਾ, ਯੂਨਾਈਟੇਡ ਕਿੰਗਡਮ, ਉੱਤਰੀ ਅਮਰੀਕਾ, ਆਸਟ੍ਰੇਲੀਆ, ਭਾਰਤ, ਬ੍ਰਾਜੀਲ, ਸਿੰਗਾਪੁਰ ਅਤੇ ਜਰਮਨੀ ਵਿੱਚ ਕਈ ਸਥਾਨਾਂ ‘ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਪਰ ਇਹ ਸੰਗ੍ਰਿਹ ‘ਤੇ ਧਿਆਨ ਕੇਂਦ੍ਰਿਤ ਕਰਨ ਵਾਲੀ ਪਹਿਲੀ ਪ੍ਰਦਰਸ਼ਨੀ ਹੈ ਅਤੇ ਉਨ੍ਹਾਂ ਦੇ ਕਾਰਜ ਨੂੰ 2004 ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਦਰਸਾਈ ਜਾਣ ਵਾਲੀ ਪਹਿਲੀ ਪੂਰਵਵਿਆਪੀ ਪ੍ਰਦਰਸ਼ਨੀ ਹੋਣ ਵਾਲੀ ਹੈ।

ਜਿਉਫਰੇ  ਬਾਵਾ ਟ੍ਰਸਟ ਨੂੰ ਇਸ ਪ੍ਰਦਰਸ਼ਨੀ ਨੂੰ ਤਿਆਰ ਕਰਨ ਲਈ ਪਹਿਲ ਦੇ ਭਾਗੀਦਾਰੀ ਦੇ ਰੂਪ ਵਿੱਚ ਕੋਹਲਰ ਇੰਡੀਆ ਨਾਲ ਵਿੱਤੀ ਸਹਾਇਤਾ ਮਿਲੀ।

ਪ੍ਰਦਰਸ਼ਨੀ ਦੇ ਪ੍ਰੋਗਰਾਮਾਂ ‘ਤੇ ਅਧਾਰਿਤ ਅਤਿਰਿਕਤ ਸਮੱਗਰੀ, ਪੂਰਵਲੋਕਨ ਅਤੇ ਐਲਾਨ ਦੇ ਲਈ bawaexhibition.com ਅਤੇ  ngmaindia.gov.in ‘ਤੇ ਦੇਖੋ।

*****

ਐੱਨਬੀ/ਐੱਸਕੇ



(Release ID: 1908040) Visitor Counter : 59


Read this release in: English , Urdu , Hindi , Telugu