ਪੇਂਡੂ ਵਿਕਾਸ ਮੰਤਰਾਲਾ

ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੀਆਂ ਮਹਿਲਾਵਾਂ ਨੂੰ ਲੱਖਪਤੀ ਦੀਦੀ (ਇੱਕ ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਸਾਲਾਨਾ ਆਮਦਨ ਵਾਲੀਆਂ ਮਹਿਲਾਵਾਂ) ਬਣਾਉਣ ਦੇ ਲਈ ਇੱਕ ਇਤਿਹਾਸਿਕ ਕਦਮ ਦੇ ਰੂਪ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਗ੍ਰਾਮੀਣ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਮਹਿਲਾਵਾਂ ਨੰ ਸਸ਼ਕਤ ਬਣਾਉਣ ਦੇ ਲਈ ਆਯੁਸ਼ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਇਹ ਸਹਿਮਤੀ ਪੱਤਰ ਗਿਆਨ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਅਤੇ ਗ਼ਰੀਬ ਗ੍ਰਾਮੀਣ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਪ੍ਰਧਾਨ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਭਾਰਤ ਨੇ ਕੋਵਿਡ ਅਤੇ ਚਿਕਨਗੁਨੀਆ ਦੇ ਖਤਰੇ ਦਾ ਸਫਲਤਾਪੂਰਵਕ ਸਾਹਮਣਾ ਕੀਤਾ, ਜਿਸ ਵਿੱਚ ਆਯੁਸ਼ ਦੀ ਪ੍ਰਮੁੱਖ ਭੂਮਿਕਾ ਰਹੀ ਹੈ

ਸਹਿਮਤੀ ਪੱਧਰ ਦੇ ਤਹਿਤ, ਪੰਚਕਰਮਾ ਸਹਾਇਕ ਦੇ ਰੂਪ ਵਿੱਚ ਗ੍ਰਾਮੀਣ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਪ੍ਰਯੋਗਾਤਮਕ ਆਧਾਰ ‘ਤੇ ਕੋਰਸ ਵੀ ਸ਼ੁਰੂ ਕੀਤੇ ਜਾਣਗੇ

Posted On: 16 MAR 2023 7:25PM by PIB Chandigarh

ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੀਆਂ ਮਹਿਲਾਵਾਂ ਨੂੰ ਲੱਖਪਤੀ ਦੀਦੀ (ਇੱਕ ਲੱਖ ਰੁਪਏ ਜਾਂ ਉਸ ਤੋਂ ਅਧਿਕ ਸਲਾਨਾ ਆਮਦਨ ਵਾਲੀਆਂ ਮਹਿਲਾਵਾਂ) ਬਣਾਉਣ ਦੇ ਲਈ ਇੱਕ ਇਤਿਹਾਸਿਕ ਕਦਮ ਦੇ ਰੂਪ ਵਿੱਚ, ਗ੍ਰਾਮੀਣ ਵਿਕਾਸ ਮੰਤਰਾਲੇ ਨੇ ਦੀਨ ਦਿਆਲ ਉਪਾਧਿਆਏ ਕੌਸ਼ਲਯ ਯੋਜਨਾ(ਡੀਡੀਯੂ-ਜੇਕੀਵਾਈ) ਦੇ ਤਹਿਤ ਆਯੁਸ਼ ਸਿਹਤ ਸੇਵਾ ਪ੍ਰਣਾਲੀ ਦੇ ਲਈ ਗ਼ਰੀਬ ਗ੍ਰਾਮੀਣ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਟ੍ਰੇਨਿੰਗ ਦੇ ਕੇ ਕੁਸ਼ਲ ਕਰਮੀਆਂ ਨੂੰ ਤਿਆਰ ਕਰਨ ਵਿੱਚ ਸਹਿਯੋਗ ਦੇਣ ਦੇ ਲਈ ਆਯੁਸ਼ ਮੰਤਰਾਲੇ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤਾ ਹੈ।

https://ci6.googleusercontent.com/proxy/upY9DfgtYw7MIqTm0_v7jlbqE5wZlb1liH0CPMefs4lYa803qzF9zlnXoanzQUg1YpnDox-W1ESVlSJ-StS7aAbnrmDw_7VpqrIqS2Z1J7Xnu-cwUorkRgfeWw=s0-d-e1-ft#https://static.pib.gov.in/WriteReadData/userfiles/image/image001IOCF.jpg

ਇਸ ਅਵਸਰ ‘ਤੇ, ਕੇਂਦਰੀ ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ 2024 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 10 ਕਰੋੜ ਐੱਸਐੱਚਜੀ ਮੈਂਬਰ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾਵੇਗਾ ਕਿਉਂਕਿ ਇਸ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਨਵੀਂ ਮਹਿਲਾ ਸਖੀਆਂ (ਮੈਂਬਰਾਂ) ਦੀ ਭਰਤੀ ਕਰਨ ਦੇ ਲਈ ਸਰਗਰਮ ਰੂਪ ਨਾਲ ਕੰਮ ਕਰ ਰਿਹਾ ਹੈ।

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਮੋਦੀ ਨੇ ਮਈ, 2014 ਵਿੱਚ ਕਾਰਜਭਰ ਸੰਭਾਲਿਆ ਸੀ ਤਦ ਐੱਸਐੱਚਜੀ ਦੇ 2.35 ਕਰੋੜ ਮੈਂਬਰ ਸਨ ਲੇਕਿਨ ਪਿਛਲੇ 9 ਵਰ੍ਹਿਆਂ ਵਿੱਚ ਗ੍ਰਾਮੀਣ ਗ਼ਰੀਬ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਾਲੇ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ, ਐੱਸਐੱਚਜੀ ਮੈਂਬਰਾਂ ਦੀ ਸੰਖਿਆ ਵਧਕੇ 9 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ 2024 ਤੱਕ ਇਹ 10 ਕਰੋੜ ਤੱਕ ਪਹੁੰਚ  ਜਾਵੇਗੀ।

ਉਨ੍ਹਾਂ ਨੇ ਕਿਹਾ ਕਿ “ਇਹ ਸਹਿਮਤੀ ਪੱਤਰ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਅਤੇ ਗ਼ਰੀਬ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ। ਸਾਡਾ ਪ੍ਰਾਰੰਭਿਕ ਟੀਚਾ ਮਹਿਲਾਵਾਂ ਨੂੰ ਵੱਡੀ ਸੰਖਿਆ ਵਿੱਚ ਟ੍ਰੇਨਿੰਗ ਪ੍ਰਦਾਨ ਕਰਨਾ ਹੈ ਜਿਸ ਨੂੰ ਅੱਗੇ ਹੋਰ ਵਧਾਇਆ ਜਾਵੇਗਾ। ਅਸੀਂ ਸੈਲਫ ਹੈਲਪ ਗਰੁੱਪਾਂ ਨੂੰ ਪ੍ਰਾਥਮਿਕਤਾ ਪ੍ਰਦਾਨ ਕਰਨਗੇ।

https://ci4.googleusercontent.com/proxy/VOgGgGdD9fkfOLNfpkx_zEum1Di8hLm8qCrA7Gm0VIhNh6qn-9D5RaYY3ad9ZmMzlbgJP1ct3fJK-kZMrn4tkeCp3DgzAv-XgoyGaU4Zw-6Ub1B4aJV-0olHYg=s0-d-e1-ft#https://static.pib.gov.in/WriteReadData/userfiles/image/image002C6NF.jpg

ਆਪਣੇ ਸੰਬੋਧਨ ਵਿੱਚ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਭਾਰਤ ਨੇ ਕੋਵਿਡ ਅਤੇ ਚਿਕਨਗੁਨੀਆ ਨਾਲ ਉਤਪੰਨ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਅਤੇ ਆਯੁਸ਼ ਨੇ ਇਨ੍ਹਾਂ ਘਾਤਕ ਬਿਮਾਰੀਆਂ ਨੂੰ ਉਤਪੰਨ ਖਤਰੇ ਨਾਲ ਨਿਪਟਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ, ਵਿੱਤੀ ਵਰ੍ਹੇ 2021-22 ਤੱਕ ਆਯੁਸ਼ (ਆਯੁਰਵੇਦ, ਯੋਗ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ) ਅਤੇ ਹਰਬਲ ਉਤਪਾਦਾਂ ਦੇ ਨਿਰਯਾਤ ਵਿੱਚ ਮਾਤਰਾ ਦੇ ਹਿਸਾਬ ਨਾਲ 41.5% ਦਾ ਵਾਧਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ “ਦੋਨਾਂ ਮੰਤਰਾਲੇ ਸਵੈਰੋਜ਼ਗਾਰ ਦੀ ਭਾਵਨਾ ਨੂੰ ਹੁਲਾਰਾ ਦੇਣ ਦੇ ਲਈ ਆਪਸ ਵਿੱਚ ਸਹਿਯੋਗ ਕਰਨਗੇ। ਇਸ ਵਿੱਚ ਗ੍ਰਾਮੀਣ ਨੌਜਵਾਨਾਂ ਅਤੇ ਮਹਿਲਾਵਾਂ ਦਾ ਸਸ਼ਕਤੀਕਰਣ ਹੋਵੇਗਾ ਅਤੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰ ਵਧਣਗੇ। ਮੈਨੂੰ ਉਮੀਦ ਹੈ ਕਿ ਦੋਨਾਂ ਮੰਤਰਾਲੇ ਇਕਸਮਾਨ ਸਬੰਧਿਤ ਖੇਤਰਾਂ ਦਾ ਪਤਾ ਲਗਾਉਣਾ ਜਾਰੀ ਰੱਖਣਗੇ, ਜਿਸ ਨਾਲ ਅਸੀਂ ਸਮਾਜ ਦੀ ਭਲਾਈ ਦੇ ਲਈ ਮਿਲਕੇ ਕੰਮ ਕਰ ਸਕੀਏ।

https://ci3.googleusercontent.com/proxy/6W6BHguEVfSk1gabXvfx8QqtqTLs-GGHdRQ00KRDF47fR2ofFkPjy6y622F8zfa4zz_f6SSGOcuCn3nij4MrWkwzWWGqInoOBxst8M_Y1mm4hkk40ljgHvHCOw=s0-d-e1-ft#https://static.pib.gov.in/WriteReadData/userfiles/image/image003FO9K.jpg

ਇਸ ਸਹਿਮਤੀ ਪੱਤਰ ‘ਤੇ ਦੋਨਾਂ ਕੇਂਦਰੀ ਮੰਤਰੀਆਂ ਦੀ ਉਪਸਥਿਤੀ ਵਿੱਚ ਸ਼੍ਰੀ ਕਰਮਾ ਜ਼ਿੰਪਾ ਭੂਟੀਆ,  ਸੰਯੁਕਤ ਸਕੱਤਰ (ਕੌਸ਼ਲ), ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਡਾ. ਮਨੋਜ ਨੇਸਾਰੀ, ਸਲਾਹਕਾਰ (ਆਯੁਸ਼), ਆਯੁਸ਼ ਮੰਤਰਾਲੇ ਨੇ ਹਸਤਾਖਰ ਕੀਤੇ।

https://ci5.googleusercontent.com/proxy/IthvMb5tn8cx_OC8EXrdl5KEfNDc3U8DSaruSKD3KR110nRVl9YvoKWiswdBv4En2vzB3Uj6ACfczx0FHn2HO7I_uCnC0Q8BZ9grtSPHjZtKq4qkZcGU35RUrg=s0-d-e1-ft#https://static.pib.gov.in/WriteReadData/userfiles/image/image004JLVD.jpg

ਇਸ ਐੱਮਓਯੂ ਦੇ ਰਾਹੀਂ ਦੋਨਾਂ ਮੰਤਰਾਲਿਆਂ ਦੇ ਦਰਮਿਆਨ ਤਾਲਮੇਲ ਸਥਾਪਿਤ ਹੋਣ ਇਕੱਠੇ ਮਿਲ ਕੇ ਕੰਮ ਕਰਨ ਅਤੇ ਗ੍ਰਾਮੀਣ ਖੇਤਰਾਂ ਵਿੱਚ ਸਮੁਦਾਇਕ ਵਿਕਾਸ ਅਤੇ ਗ਼ਰੀਬੀ ਦਾ ਖਾਤਮਾ ਦੇ ਬੜੇ ਟੀਚਿਆਂ ਦੀ ਪ੍ਰਾਪਤੀ ਕਰਨ ਵਿੱਚ ਸਮਰੱਥ ਬਣਾਉਣ ਦੀ ਉਮੀਦ ਹੈ। ਦੋਨੋਂ ਪੱਖ ਇੱਕ ਸੰਯੁਕਤ ਕਾਰਜ ਸਮੂਹ ਸਥਾਪਿਤ ਕਰਨ ‘ਤੇ ਵੀ ਸਹਿਮਤ ਹੋਏ, ਜਿਸ ਦੇ ਮਾਧਿਅਮ ਨਾਲ ਪਰੰਪਰਾਗਤ ਹਿਤ ਦੇ ਹੋਰ ਕਾਰਜਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਮਿਲ ਕੇ ਸੰਯੁਕਤ ਰੂਪ ਵਿੱਚ ਕੰਮ ਕਰ ਸਕਦੇ ਹਨ।

ਇਸ ਅਵਸਰ ‘ਤੇ ਡਾ. ਮੁੰਜਪਾਰਾ ਮਹੇਂਦ੍ਰਭਾਈ ਕਾਲੂਭਾਈ, ਆਯੁਸ਼ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਗ੍ਰਾਮੀਣ ਵਿਕਾਸ ਮੰਤਰਾਲੇ ਨਾਲ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ, ਆਯੁਸ਼ ਮੰਤਰਾਲੇ ਵਿੱਚ ਸਕੱਤਰ ਵੈਦਯ ਰਾਜੇਸ਼ ਕੋਟੇਚਾ, ਆਯੁਸ਼ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਪਾਠਕ, ਅਖਿਲ ਭਾਰਤੀ ਆਯੁਰਵੇਦ ਸੰਸਥਾਨ ਦੇ ਡਾਇਰੈਕਟਰ ਡਾ. ਤਨੁਜਾ ਨੇਸਾਰੀ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਉਪਸਥਿਤ ਹੋਏ।

https://ci5.googleusercontent.com/proxy/1kRoPwBh9DwtAeJf-YR_725awRqCjmz9tr--hrBAhsZG6DT0bApGymsknBoClk5zFTAfpTOVwruI-3uGdw4LS9-FaK0EAtCDOJVZeqhSNNbOvOpBRxA5Gga6jQ=s0-d-e1-ft#https://static.pib.gov.in/WriteReadData/userfiles/image/image005HYGF.jpg

ਦੀਨ ਦਿਆਲ ਉਪਾਧਿਆਏ ਕੌਸ਼ਲਯ ਯੋਜਨਾ(ਡੀਡੀਯੂ-ਜੇਕੀਵਾਈ) ਗ਼ਰੀਬੀ ਦੇ ਖਾਤਮੇ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋ ਇੱਕ ਹੈ ਜਿਸ ਦੀ ਸ਼ੁਰੂਆਤ 25 ਸਤੰਬਰ 2014 ਨੂੰ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਕੀਤੀ ਗਈ, ਜਿਸ ਦਾ ਉਦੇਸ਼ ਗ੍ਰਾਮੀਣ ਭਾਰਤ ਦੇ 15 ਤੋਂ 35 ਵਰ੍ਹੇ ਦੀ ਆਮਦਨ ਦਰਮਿਆਨ ਦੇ ਗ਼ਰੀਬਾਂ ਵਿੱਚ ਸਭ ਤੋਂ ਗ਼ਰੀਬ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨਾ ਹੈ। ਦੇਸ਼ ਦੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਖੁਦ ਨੂੰ ਆਪਣੇ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਦੇ ਲਈ ਕੌਸ਼ਲ ਕੇਂਦਰ ਦੇ ਰੂਪ ਵਿੱਚ ਵਿਕਸਿਤ ਅਤੇ ਸਥਾਪਿਤ ਕਰੇ। ਸਕਿੱਲ ਇੰਡੀਆ ਅਭਿਯਾਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਹ ਸਰਕਾਰ ਦੇ ਸਮਾਜਿਕ ਅਤੇ ਅਰਥਿਕ ਪ੍ਰੋਗਰਾਮਾਂ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿਵੇਂ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਮਾਰਟ ਸਿਟੀਜ਼ ਸਟਾਰਟ-ਅਪ ਇੰਡੀਆ, ਸਟੈਂਡ-ਅਪ ਇੰਡੀਆ ਆਦਿ, ਜੋ ਭਾਰਤ ਨੂੰ ਗਲੋਬਲ ਪੱਧਰ ‘ਤੇ ਪਸੰਦੀਦਾ ਨਿਰਮਾਣ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਹੈ ਜਦਕਿ ਰਾਸ਼ਟਰ ਦੇ ਹੋਰ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੀਆਂ ਆਪਣੀਆਂ ਕੋਸ਼ਿਸ਼ਾ ਨੂੰ ਅੱਗੇ ਵੀ ਵਧਾਉਂਦਾ ਹੈ। ਡੀਡੀਯੂ/ਜੀਕੇਵਾਈ ਦੇ ਤਹਿਤ ਹੁਣ ਤੱਕ ਕੁਲ 13.88 ਲੱਖ  ਨੌਜਵਾਨਾਂ ਨੂੰ ਟ੍ਰੇਡ ਕੀਤਾ ਗਿਆ ਹੈ ਅਤੇ 8.24 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤੇ ਗਏ ਹਨ।

ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਦੇ ਦਰਮਿਆਨ ਸਹਿਯੋਗ ਨਾਲ ਡੀਡੀਯੂ-ਜੀਕੇਵਾਈ ਦੇ ਤਹਿਤ ਐੱਨਐੱਸਕਿਊਐੱਫ ਅਨੁਪਾਲਨ ਕੋਰਸ ਜਿਵੇਂ ਪੰਚਕਰਮਾ ਤਕਨੀਸ਼ੀਅਨ, ਪੰਚਕਰਮਾ ਸਹਾਇਕ, ਆਯੁਰਵੈਦਿਕ ਮਾਲਿਸ਼ ਵਾਲਾ, ਖਾਰੀ ਕਰਮ ਤਕਨੀਸ਼ੀਅਨ, ਕਪਿੰਗ ਥੇਰੇਪੀ  ਸਹਾਇਕ ਆਦਿ ਵਿੱਚ 22,000 ਗ਼ਰੀਬ ਗ੍ਰਾਮੀਣ ਨੌਜਵਾਨਾਂ ਦੀ ਟ੍ਰੇਨਿੰਗ ਅਤੇ ਪਹਿਲੇ ਚਰਣ ਵਿੱਚ ਉਨ੍ਹਾਂ ਦਾ ਪਲੈਸਮੈਂਟ ਸੁਨਿਸ਼ਚਿਤ ਕੀਤਾ ਜਾਵੇਗਾ।

ਇਸ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਡੀਡੀਯੂ-ਜੀਕੇਵਾਈ ਮਾਨਦੰਡਾਂ ਦੇ ਅਨੁਸਾਰ ਟ੍ਰੇਨਿੰਗ ਦੇਣ ਦੇ ਲਈ ਡੀਡੀਯੂ-ਜੇਕੇਵਾਈ ਨੂੰ ਪ੍ਰਦਾਨ ਕੀਤੇ ਗਏ ਮਾਨਦੰਡਾਂ ਦੇ ਅਧਾਰ ‘ਤੇ ਯਾਨੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਾ ਵਿੱਤੀ ਪੋਸ਼ਣ ਸੁਨਿਸ਼ਚਿਤ ਕਰੇਗਾ ਅਤੇ ਡੀਡੀਯੂ-ਜੀਕੇਵਾਈ ਦਿਸ਼ਾ-ਨਿਰਦੇਸਾਂ ਦੇ ਅਨੁਸਾਰ ਪ੍ਰੋਗਰਾਮ ਦੇ ਪਰਿਣਾਮ ਦੀ ਨਿਗਰਾਨੀ ਸੁਨਿਸ਼ਚਿਤ ਕਰੇਗਾ।

ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਆਯੁਸ਼ ਮੰਤਰਾਲਾ ਇੱਕ ਸੰਯੁਕਤ ਕਾਰਜ ਸਮੂਹ ਵੀ ਬਣਾਏਗਾ ਜਿਸ ਵਿੱਚ ਦੋਹਾਂ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹੋਣਗੇ ਅਤੇ ਅਜਿਹੇ ਹੋਰ ਵਿਸ਼ਿਆਂ ਦੀ ਪਹਿਚਾਣ ਕਰਨਗੇ ਜਿਨ੍ਹਾਂ ‘ਤੇ ਸੰਪੂਰਣ ਸਰਕਾਰੀ ਦ੍ਰਿਸ਼ਟੀਕੋਣ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ ਅਤੇ ਪ੍ਰੋਗਰਾਮ ਨੂੰ ਅੱਗ ਵਧਾਇਆ ਜਾ ਸਕਦਾ ਹੈ।

ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਇਹ ਸੁਨਿਸ਼ਚਿਤ ਕਰਨਗੇ ਕਿ ਐੱਨਐੱਸਕਿਊਐੱਫ ਅਨੁਪਾਲਨ ਕਰੋਸਾਂ ਦੇ ਤਹਿਤ ਗ਼ਰੀਬ ਗ੍ਰਾਮੀਣ ਨੌਜਵਾਨਾਂ ਲਈ ਇਨ੍ਹਾਂ ਟ੍ਰੇਨਿੰਗਾਂ ਨੂੰ ਲਾਗੂ ਕਰਨ ਦੇ ਲਈ ਇੱਕ ਜਿੰਮੇਦਾਰ ਨੋਡਲ ਏਜੰਸੀ ਨੂੰ ਪ੍ਰਤੀਨਿਯੁਕਤ ਕੀਤੀ ਜਾਵੇ ਅਤੇ ਪਲੇਸਮੈਂਟ ਦੇ ਪ੍ਰਮਾਣ ਦੇ ਨਾਲ ਡੀਡੀਯੂ-ਜੀਕੇਵਾਈ ਕੌਸ਼ਲਯ ਭਾਰਤ ਪੋਰਟਲ ‘ਤੇ ਉਨ੍ਹਾਂ ਦਾ ਮੁਲਾਂਕਣ, ਪ੍ਰਮਾਣਨ, ਪਲੇਸਮੈਂਟ ਅਤੇ ਰਿਪੋਰਟਿੰਗ ਸੁਨਿਸ਼ਚਿਤ ਕੀਤੀ ਜਾਏ।

****

SNC/PK

 



(Release ID: 1908035) Visitor Counter : 86


Read this release in: English , Hindi