ਸੈਰ ਸਪਾਟਾ ਮੰਤਰਾਲਾ
azadi ka amrit mahotsav

ਭਾਰਤ ਦੀ ਪ੍ਰਧਾਨਗੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਦੂਸਰੇ ਟੂਰਿਜ਼ਮ ਮਾਹਿਰ ਕਾਰਜ ਸਮੂਹ ਦੀ ਮੀਟਿੰਗ ਅੱਜ ਕਾਸ਼ੀ (ਵਾਰਾਨਸੀ) ਵਿੱਚ ਸ਼ੁਰੂ ਹੋਈ

Posted On: 14 MAR 2023 7:17PM by PIB Chandigarh

ਭਾਰਤ ਦੀ ਪ੍ਰਧਾਨਗੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਦੂਸਰੇ ਟੂਰਿਜ਼ਮ ਮਾਹਿਰ ਕਾਰਜ ਸਮੂਹ ਦੀ ਦੋ ਦਿਨੀਂ ਮੀਟਿੰਗ ਅੱਜ ਕਾਸ਼ੀ (ਵਾਰਾਨਸੀ) ਵਿੱਚ ਸ਼ੁਰੂ ਹੋਈ। ਵਰ੍ਹੇ 2023 ਦੇ ਲਈ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਪ੍ਰਧਾਨ ਦੇ ਰੂਪ ਵਿੱਚ ਭਾਰਤ ‘ਕਾਸ਼ੀ’ (ਵਾਰਾਨਸੀ) ਵਿੱਚ 14 ਤੋਂ 15 ਮਾਰਚ 2023 ਨੂੰ ਟੂਰਿਜ਼ਮ ਮਾਹਿਰ ਕਾਰਜ ਸਮੂਹ ਦੀ ਦੂਸਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ ਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਪ੍ਰਧਾਨਗੀ ਦੇ ਤਹਿਤ ਮਾਹਿਰ ਕਾਰਜ ਸਮੂਹ ਦੀ ਪਹਿਲੀ ਮੀਟਿੰਗ 31 ਜਨਵਰੀ 2023 ਨੂੰ ਆਯੋਜਿਤ ਕੀਤੀ ਗਈ ਸੀ।

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਇੱਕ ਅੰਤਰ ਸਰਕਾਰੀ ਸੰਗਠਨ ਹੈ, ਜਿਸ ਵਿੱਚ ਅੱਠ ਮੈਂਬਰ ਦੇਸ਼ ਚੀਨ, ਭਾਰਤ, ਕਜਾਕੀਸਤਾਨ, ਕ੍ਰਿਗੀਸਤਾਨ, ਰੂਸ, ਪਾਕਿਸਤਾਨ, ਤਾਜੀਕਿਸਤਾਨ ਅਤੇ ਉਜੁਬੇਕਿਸਤਾਨ, ਚਾਰ ਨਿਰੀਖਕ ਦੇਸ਼ ਅਤੇ ਛੇ “ਸੰਵਾਦ ਭਾਗੀਦਾਰ” ਦੇਸ਼ ਸ਼ਾਮਲ ਹਨ।

ਟੂਰਿਜ਼ਮ ਮਾਹਿਰ ਕਾਰਜ ਸਮੂਹ ਦੀ ਦੂਸਰੀ ਮੀਟਿੰਗ ਵਿੱਚ ਟੂਰਿਜ਼ਮ ਵਿੱਚ ਸਹਿਯੋਗ ਦੇ ਵਿਕਾਸ ‘ਤੇ ਸ਼ੰਘਾਈ ਸਹਿਯੋਗ ਸੰਗਠਨ ਦੇਸ਼ਾਂ ਦੀਆਂ ਸਰਕਾਰਾਂ ਦਰਮਿਆਨ ਸਮਝੌਤੇ ਨੂੰ ਲਾਗੂ ਕਰਨ ਦੇ ਲਈ ਸੰਯੁਕਤ ਕਾਰਜ ਯੋਜਨਾ ‘ਤੇ ਚਰਚਾ ਹੋਈ। ਸ਼ੰਘਾਈ ਸਹਿਯੋਗ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਦੇ ਮਾਹਿਰਾਂ ਨੇ ਸਹਿਯੋਗ  ਦੇ ਖੇਤਰਾਂ ਦੇ ਤਹਿਤ ਵਿਭਿੰਨ ਗਤੀਵਿਧੀਆਂ ਜਿਵੇਂ ਸ਼ੰਘਾਈ ਸਹਿਯੋਗ ਸੰਗਠਨ ਟੂਰਿਜ਼ਮ ਬ੍ਰਾਂਡ ਨੁੰ ਹੁਲਾਰਾ ਦੇਣਾ, ਟੂਰਿਜ਼ਮ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਸੱਭਿਆਚਾਰ ਵਿਰਾਸਤ ਨੂੰ ਪ੍ਰੋਤਸਾਹਨ ਦੇਣਾ, ਟੂਰਿਜ਼ਮ ਵਿੱਚ ਸੂਚਨਾ ਅਤੇ ਡਿਜੀਟਲ ਟੈਕਨੋਲੋਜੀ ਨੂੰ ਸਾਂਝਾ ਕਰਨਾ ਅਤੇ ਅਦਾਨ-ਪ੍ਰਦਾਨ ਕਰਨਾ, ਟੂਰਿਜ਼ਮ ਨੂੰ ਹੁਲਾਰਾ ਦੇਣਾ, ਮੈਡੀਕਲ ਅਤੇ ਸਿਹਤ ਟੂਰਿਜ਼ਮ ਵਿੱਚ ਆਪਸੀ ਸਹਿਯੋਗ, ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਨੂੰ ਪ੍ਰਾਥਮਿਕਤਾ ਦਿੱਤੀ। 

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਤੋਂ ਇਲਾਵਾ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ ਦੀ ਪ੍ਰਧਾਨਗੀ ਵਿੱਚ ਟੂਰਿਜ਼ਮ ਮਾਹਿਰ ਕਾਰਜ ਸਮੂਹ ਦੀ ਦੂਸਰੀ ਮੀਟਿੰਗ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਟੂਰਿਜ਼ਮ ਮੰਤਰਾਲਿਆਂ ਅਤੇ ਟੂਰਿਜ਼ਮ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ, ਸ਼ੰਘਾਈ ਸਹਿਯੋਗ ਸੰਗਠਨ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰੇਤ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।

ਸ਼ੰਘਾਈ ਸਹਿਯੋਗ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਦੇ ਵਿਆਪਕ ਵਿਚਾਰ-ਵਟਾਂਦਰੇ ਤੇ ਸੁਝਾਵਾਂ ਤੋਂ ਬਾਅਦ ਮਾਹਿਰਾਂ ਦੁਆਰਾ ਤਿਆਰ ਕੀਤੀ ਗਈ ਇਸ ਕਾਰਜ ਯੋਜਨਾ ਨੂੰ ਸ਼ੰਘਾਈ ਸਹਿਯੋਗ ਸੰਗਠਨ ਟੂਰਿਜ਼ਮ ਮੰਤਰੀਆਂ ਦੀ ਮੀਟਿੰਗ (ਟੀਐੱਮਐੱਮ) ਦੇ ਦੌਰਾਨ ਅੰਤਮ ਰੂਪ ਦਿੱਤਾ ਜਾਵੇਗਾ। ਟੂਰਿਜ਼ਮ ਮੰਤਰੀਆਂ ਦੀ ਮੀਟਿੰਗ, ਜੋ ਕਿ 17-18 ਮਾਰਚ 2023 ਨੂੰ ਵਾਰਾਨਸੀ ਵਿੱਚ ਆਯੋਜਿਤ ਕੀਤੀ ਜਾਣੀ ਹੈ, ਭਾਰਤ ਦੀ ਸ਼ੰਘਾਈ ਸਹਿਯੋਗ ਸੰਗਠਨ ਦੀ ਪ੍ਰਧਾਨਗੀ ਦੇ ਤਹਿਤ ਟੂਰਿਜ਼ਮ ਦੇ ਬਾਰੇ ਵਿੱਚ ਕਾਰਜ ਸਮੂਹ ਦੀਆਂ ਮੀਟਿੰਗਾਂ  ਦਾ ਸਮਾਪਨ ਹੋਵੇਗਾ। 

‘ਕਾਸ਼ੀ’ (ਵਾਰਾਨਸੀ) ਜਿੱਥੇ ਭਾਰਤ ਦੀ ਪ੍ਰਧਾਨਗੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਦੇਸ਼ਾਂ ਦੀ ਟੂਰਿਜ਼ਮ ਸਬੰਧੀ ਮੀਟਿੰਗ ਹੋਈ, ਉਸ ਨੂੰ ਸ਼ੰਘਾਈ ਸਹਿਯੋਗ ਸੰਗਠਨ ਖੇਤਰ ਦੀ ਪਹਿਲੀ ਸੱਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਸ਼ੰਘਾਈ ਸਹਿਯੋਗ ਸੰਗਠਨ ਖੇਤਰ ਦੀ ਸੱਭਿਆਚਾਰਕ ਸੰਪਦਾ ਨੂੰ ਉਜਾਗਰ ਕਰਨਾ ਅਤੇ ਪ੍ਰਦਰਸ਼ਿਤ ਕਰਨਾ ਤੇ ਖੇਤਰ ਦੇ ਸਮਾਜਿਕ ਆਰਥਿਕ ਵਿਕਾਸ ਦੇ ਸੰਸਾਧਨ ਦੇ ਰੂਪ ਵਿੱਚ ਸੱਭਿਆਚਾਰ ਦੇ ਮੁੱਲ ਦੀ ਪਹਿਚਾਣ ਕਰਨਾ ਹੈ।

******

ਐੱਨਬੀ/ਐੱਸਕੇ/ਯੂਡੀ 

 

 


(Release ID: 1907173) Visitor Counter : 116


Read this release in: English , Urdu , Hindi