ਵਿੱਤ ਮੰਤਰਾਲਾ

ਸਵੈ-ਇੱਛਕ ਅਨੁਪਾਲਨ ਦੀ ਸੁਵਿਧਾ ਦੇ ਲਈ, ਸੀਬੀਡੀਟੀ ਦੀ ਈ-ਵੈਰੀਫਿਕੇਸ਼ਨ ਸਕੀਮ ਦੁਆਰਾ ਸੂਚਨਾ ਟੈਕਨੋਲੋਜੀ ਦਾ ਉਪਯੋਗ


ਪਾਇਲਟ ਅਧਾਰ ‘ਤੇ ਵਿੱਤੀ ਵਰ੍ਹੇ 2019-20 ਦੇ 68,000 ਮਾਮਲਿਆਂ ਨਾਲ ਸੰਬੰਧਿਤ ਵਿੱਤੀ ਲੈਣ-ਦੇਣ ਦੀ ਜਾਣਕਾਰੀ, ਈ-ਵੈਰੀਫਿਕੇਸ਼ਨ ਦੇ ਲਈ ਪ੍ਰਾਪਤ ਕੀਤੀ ਗਈ ਹੈ

ਉਪਰੋਕਤ ਪਾਇਲਟ ਅਧਿਐਨ ਦੇ ਤਹਿਤ 68,000 ਮਾਮਲਿਆਂ ਵਿੱਚੋਂ ਲਗਭਗ 35,000 ਮਾਮਲਿਆਂ ਦੇ ਲਈ ਈ-ਵੈਰੀਫਿਕੇਸ਼ਨ ਪੂਰਾ ਹੋ ਚੁੱਕਿਆ ਹੈ

Posted On: 13 MAR 2023 6:23PM by PIB Chandigarh

ਇਨਕਮ ਟੈਕਟ ਵਿਭਾਗ ਨੇ ਸਵੈਇੱਛਕ ਟੈਕਸ ਅਨੁਪਾਲਨ ਨੂੰ ਪ੍ਰੋਤਸਾਹਿਤ ਕਰਨ ਅਤੇ ਇੱਕ ਪਾਰਦਰਸ਼ੀ ਅਤੇ ਗੈਰ-ਬਿਨਾ ਦਖਲਅੰਦਾਜੀ ਦੇ ਟੈਕਸ ਪ੍ਰਸ਼ਾਸਨ ਦੀ ਸੁਵਿਧਾ ਦੇ ਲਈ ਕਈ ਪ੍ਰਗਤੀਸ਼ੀਲ ਕਦਮ ਉਠਾਏ ਹਨ। ਅਜਿਹੀ ਹੀ ਇੱਕ ਪ੍ਰਮੁੱਖ ਪਹਿਲ ਈ-ਵੈਰੀਫਿਕੇਸ਼ਨ ਸਕੀਮ, 2021 (“ਸਕੀਮ”) ਹੈ, ਜਿਸ ਨੂੰ 13 ਦਸੰਬਰ, 2021 ਨੂੰ ਨੋਟੀਫਾਈਡ ਕੀਤਾ ਗਿਆ ਸੀ।

ਸੂਚਨਾ ਟੈਕਨੋਲੋਜੀ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਦੇ ਹੋਏ, ਸਕੀਮ ਦਾ ਉਦੇਸ਼ ਟੈਕਸਪੇਅਰ ਦੇ ਲਈ ਅਜਿਹੇ ਲੈਣ-ਦੇਣ ਦੀ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਇਸ ਦੀ ਜਾਂਚ ਕਰਨਾ ਹੈ, ਜੋ ਟੈਕਸਪੇਅਰ ਦੁਆਰਾ ਦਾਖਿਲ ਟੈਕਸ ਰਿਟਰਨ (ਆਈਟੀਆਰ) ਵਿੱਚ ਜਾਂ ਤਾਂ ਰਿਪੋਰਟ ਨਹੀਂ ਕੀਤੀ ਗਈ ਹੈ ਜਾਂ ਅਧੂਰੀ ਰਿਪੋਰਟ ਪੇਸ਼ ਕੀਤੀ ਗਈ ਪ੍ਰਤੀਤ ਹੁੰਦੀ ਹੈ।

ਵਿਭਾਗ ਵੱਖ-ਵੱਖ ਸ੍ਰੋਤਾ ਤੋਂ ਵਿੱਤੀ ਲੈਣ ਦੇਣ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ। ਇਸ ਨਾਲ ਪਹਿਲੇ ਇਸ ਦੇ ਇੱਕ ਹਿੱਸੇ ਨੂੰ ਟੈਕਸਪੇਅਰ ਦੇ ਨਾਲ 26ਏਐੱਸ ਵੰਡ ਵਿੱਚ ਸਾਂਝਾ ਕੀਤਾ ਜਾਂਦਾ ਸੀ। ਵੱਖ-ਵੱਖ ਸ੍ਰੋਤਾਂ ਤੋਂ ਇਕੱਠਾ ਕੀਤੇ ਗਏ ਡੇਟਾ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ ਦੀ ਦ੍ਰਿਸ਼ਟੀ ਨਾਲ ਹੁਣ ਪੂਰੀ ਜਾਣਕਾਰੀ ਟੈਕਸਪੇਅਰ ਨੂੰ ਸਾਲਾਨਾ ਸੂਚਨਾ ਵੰਡ (ਏਆਈਐੱਸ) ਦੇ ਰਾਹੀਂ ਦਿੱਤੀ ਜਾਂਦੀ ਹੈ।

ਏਆਈਐੱਸ, ਟੈਕਸਪੇਅਰ ਨੂੰ ਕਿਸੇ ਵੀ ਜਾਣਕਾਰੀ ‘ਤੇ ਆਪਤੀ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ ਹੈ, ਜੇ ਸ੍ਰੋਤ ਦੁਆਰਾ ਅਜਿਹੀ ਕਿਸੇ ਜਾਣਕਾਰੀ ਦੀ ਗਲਤ ਸੂਚਨਾ ਦਿੱਤੀ ਗਈ ਹੋਵੇ। ਵਿਭਾਗ ਉਕਤ ਜਾਣਕਾਰੀ ਦੀ ਸ੍ਰੋਤ ਨਾਲ ਪੁਸ਼ਟੀ ਕਰਦਾ ਹੈ ਅਤੇ ਜੇ ਸ੍ਰੋਤ ਕਹਿੰਦਾ ਹੈ ਕਿ ਕੋਈ ਤਰੁੱਟੀ ਨਹੀਂ ਹੈ, ਤਾਂ ਉਕਤ ਜਾਣਾਕਰੀ ਈ-ਵੈਰੀਫਿਕੇਸ਼ਨ ਦੇ ਲਈ ਜੋਖਿਮ ਮੁਲਾਂਕਣ ਦੇ ਅਧੀਨ ਹੋ ਜਾਂਦੀ ਹੈ।

ਈ-ਵੈਰੀਫਿਕੇਸ਼ਨ ਦੀ ਪੂਰੀ ਪ੍ਰਕਿਰਿਆ ਡਿਜੀਟਲ ਹੈ, ਸੂਚਨਾ ਪੱਤਰ ਇਲੈਕਟ੍ਰੌਨਿਕ ਰੂਪ ਨਾਲ ਜਾਰੀ ਕੀਤੇ ਜਾਂਦੇ ਹਨ ਅਤ ਟੈਕਸਪੇਅਰਸ ਦੁਆਰਾ ਜਵਾਬ ਵੀ ਇਲੈਕਟ੍ਰੌਨਿਕ ਰੂਪ ਤੋਂ ਪ੍ਰਸਤੁਤ ਕੀਤੇ ਜਾਂਦੇ ਹਨ। ਜਾਂਚ ਪੂਰੀ ਹੋਣ ‘ਤੇ ਟੈਕਸਪੇਅਰ ਦੇ ਨਾਲ ਬਿਨਾ ਕਿਸੇ ਭੌਤਿਕ ਸੰਪਰਕ ਦੇ, ਇਲੈਕਟ੍ਰੌਨਿਕ ਰੂਪ ਨਾਲ ਇੱਕ ਵੈਰੀਫਿਕੇਸ਼ਨ ਰਿਪੋਰਟ ਤਿਆਰ ਕੀਤੀ ਜਾਂਦੀ ਹੈ।

ਇਹ ਸਕੀਮ ਟੈਕਸਪੇਅਰਸ ਦੇ ਲਈ ਬਿਹਤਰ ਫਾਈਦੇਮੰਦ ਹੈ, ਕਿਉਂਕਿ ਇਹ ਟੈਕਸਪੇਅਰ ਨੂੰ ਸਮਰੱਥ ਦੇ ਨਾਲ ਵਿੱਤੀ ਲੈਣ ਦੇਣ ਦੀ ਵਿਆਖਿਆ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਇਹ ਡੇਟਾ ਸੁਧਾਰ/ਸਹੀ ਕਰਨ ਵਿੱਚ ਵੀ ਮਦਦ ਕਰਦੀ ਹੈ ਅਤੇ ਇਸ ਤਰ੍ਹਾਂ ਗਲਤ ਸੂਚਨਾ ਅਤੇ ਕਾਰਵਾਈ ਸ਼ੁਰੂ ਕਰਨ ਤੋਂ ਰੋਕਦੀ ਹੈ। ਇਸ ਦੇ ਇਲਾਵਾ ਤਾਕਿ ਵਿੱਤੀ ਲੈਣ ਦੇਣ ਨਾਲ ਸੰਬਧਿਤ ਜਾਣਕਾਰੀ ਟੈਕਸਪੇਅਰ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ

ਇਹ ਉਸ ਆਦਮਨ ਨੂੰ ਸਹੀ/ਅੱਪਡੇਟ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ, ਜਿਸ ਬਾਰੇ ਟੈਕਸਪੇਅਰ ਦੁਆਰਾ ਦਾਖਿਲ ਆਈਟੀਆਰ ਨਾਲ ਉਚਿਤ ਰਿਪੋਰਟ ਪੇਸ਼ ਨਹੀਂ ਕੀਤੀ ਗਈ ਹੈ। ਦੂਜੇ ਸ਼ਬਦਾਂ ਵਿੱਚ, ਈ-ਵੈਰੀਫਿਕੇਸ਼ਨ ਸਕੀਮ ਟੈਕਸਪੇਅਰ ਨੂੰ ਜੋਖਿਮਾਂ ਤੋਂ ਜਾਣੂ ਕਰਾਉਂਦੀ ਹੈ ਇਹ ਟੈਕਸਪੇਅਰ ਨੂੰ ਇਨਕਮ ਟੈਕਸ ਐਕਟ, 1961 ਦੀ ਧਾਰਾ 139 (8ਏ) ਦੇ ਤਹਿਤ ਆਮਦਨ –ਵੇਰਵੇ ਨੂੰ ਅੱਪਡੇਟ ਕਰਨ ਦਾ ਅਵਸਰ ਪ੍ਰਦਾਨ ਕਰਕੇ ਉਸ ਨੇ ਸਵੈਇੱਛਕ ਅਨੁਪਾਲਨ ਦੇ ਲਈ ਪ੍ਰੇਰਿਤ ਕਰਦੀ ਹੈ।

ਪਾਇਲਟ ਅਧਾਰ ‘ਤੇ, ਲਗਭਗ 68,000 ਮਾਮਲਿਆਂ ਵਿੱਚ, ਵਿੱਤੀ ਵਰ੍ਹੇ 2019-20 ਨਾਲ ਸਬੰਧਿਤ ਵਿੱਤੀ ਲੈਣ ਦੇਣ ਦੀ ਜਾਣਕਾਰੀ, ਈ-ਵੈਰੀਫਿਕੇਸ਼ਨ ਦੇ ਲਈ ਪ੍ਰਾਪਤ ਕੀਤੀ ਗਈ ਹੈ। ਸ਼ੁਰੂਆਤ ਵਿੱਚ ਈ-ਅਭਿਆਨ ਦੇ ਰਾਹੀਂ ਲੈਣ ਦੇਣ ਦਾ ਵੇਰਵਾ ਵਿਅਕਤੀਗਤ ਟੈਕਸਪੇਅਰ ਦੇ ਨਾਲ ਸਾਂਝਾ ਕੀਤਾ ਗਿਆ ਹੈ। ਹੁਣ ਤੱਕ, ਨਾਮਜ਼ਦ ਡਾਇਰੈਕਟੋਰੇਟ ਦੁਆਰਾ ਲਗਭਗ 35,000 ਮਾਮਲਿਆਂ ਵਿੱਚ ਈ-ਵੈਰੀਫਿਕੇਸ਼ਨ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ਵੈਰੀਫਿਕੇਸ਼ਨ ਹੋਣ ਦੀ ਪ੍ਰਕਿਰਿਆ ਵਿੱਚ ਹਨ।

ਸਕੀਮ ਦੇ ਤਹਿਤ ਟੈਕਸਪੇਅਰਸ ਨੂੰ, ਦਾਖਿਲ ਕੀਤੀ ਗਈ ਮੁਲ ਆਈਟੀਆਰ ਦੀ ਤੁਲਨਾ ਵਿੱਚ, ਸੂਚਨਾ ਦੇ ਬੇਮੇਲ ਨੂੰ ਸਵੀਕਾਰ ਕਰਨ ਦਾ ਅਵਸਰ ਪ੍ਰਦਾਨ ਕੀਤਾ ਗਿਆ ਹੈ ਅਤੇ ਇਹ ਪਇਆ ਗਿਆ ਹੈ ਕਿ ਕਈ ਟੈਕਸਪੇਅਰਸ ਦੇ ਅੱਪਡੇਟ ਦਾਖਿਲ ਕੀਤੇ ਹਨ।

ਸਕੀਮ ਅਤੇ ਉਸ ਵਿੱਚ ਸ਼ਾਮਲ ਵੱਖ-ਵੱਖ ਪ੍ਰਕਿਰਿਆਵਾਂ ਦੀ ਬਿਹਤਰ ਸਮਝ ਦੀ ਸੁਵਿਧਾ ਦੇ ਲਈ, ਈ-ਵੈਰੀਫਿਕੇਸ਼ਨ ਸਕੀਮ, 2021 ‘ਤੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ (ਐੱਫਏਕਿਊ) www.incometaxindia.gov ‘ਤੇ ਉਪਲਬਧ ਹਨ।

****

ਪੀਪੀਜੀ/ਕੇਐੱਮਐੱਨ



(Release ID: 1906886) Visitor Counter : 108


Read this release in: English , Urdu , Hindi , Tamil