ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਮਸ਼ਹੂਰ ਹਸਤੀਆਂ, ਪ੍ਰਭਾਵਿਤ ਕਰਨ ਵਾਲਿਆਂ ਅਤੇ ਵਰਚੁਅਲ ਰੂਪ ਨਾਲ ਪ੍ਰਭਾਵਿਤ ਕਰਨ ਵਾਲਿਆਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ


ਕੇਂਦਰ ਨੇ ਅਦਾਇਗੀ ਜਾਂ ਬਾਰਟਰ ਬ੍ਰਾਂਡ ਦੇ ਪ੍ਰਚਾਰ ਦੇ ਲਈ ਪ੍ਰਗਟ ਕਰਨ ਵਾਲੇ ਸ਼ਬਦ ਨਿਰਧਾਰਿਤ ਕੀਤੇ ਹਨ

ਪ੍ਰਚਾਰ ਦੇ ਲਈ ਉਪਯੋਗ ਕੀਤੇ ਗਏ ਸ਼ਬਦ ਸਪੱਸ਼ਟ, ਪ੍ਰਮੁੱਖ ਅਤੇ ਪ੍ਰਚਾਰ ਦੇ ਲਈ ਪੂਰੀ ਤਰ੍ਹਾਂ ਢੁਕਵੇਂ ਹੋਣੇ ਚਾਹੀਦੇ ਹਨ: ਖਪਤਕਾਰ ਮਾਮਲੇ ਵਿਭਾਗ

Posted On: 06 MAR 2023 3:05PM by PIB Chandigarh

ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਮਸ਼ਹੂਰ ਹਸਤੀਆਂ, ਪ੍ਰਭਾਵਕਾਂ ਅਤੇ ਵਰਚੁਅਲ ਰੂਪ ਨਾਲ ਪ੍ਰਭਾਵਿਤ ਕਰਨ ਵਾਲਿਆ ਦੇ ਲਈ ਲਈ "ਪ੍ਰਵਾਨਗੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ" ਦਿਸ਼ਾ-ਨਿਰਦੇਸ਼ਾਂ ਦਾ ਇੱਕ ਸੈੱਟ ਜਾਰੀ ਕੀਤਾ ਹੈ। ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਤਪਾਦ ਜਾਂ ਸੇਵਾਵਾਂ ਦਾ ਸਮਰਥਨ ਕਰਦੇ ਸਮੇਂ ਵਿਅਕਤੀ ਆਪਣੇ ਦਰਸ਼ਕਾਂ ਨੂੰ ਗੁੰਮਰਾਹ ਨਾ ਕਰੇਨ ਅਤੇ ਖਪਤਕਾਰ ਸੁਰੱਖਿਆ ਐਕਟ ਅਤੇ ਕਿਸੇ ਵੀ ਸੰਬੰਧਿਤ ਨਿਯਮਾਂ ਜਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ।


ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਮਰਥਨ ਸਰਲ ਅਤੇ ਸਪਸ਼ਟ ਭਾਸ਼ਾ ਵਿੱਚ ਕੀਤਾ ਜਾਣਾ ਚਾਹੀਦਾ ਹੈ, ਅਤੇ "ਇਸ਼ਤਿਹਾਰ," "ਪ੍ਰਯੋਜਿਤ," "ਸਹਿਯੋਗ" ਜਾਂ "ਪੇਡ ਪ੍ਰੋਮੋਸ਼ਨ" ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਿਅਕਤੀਆਂ ਨੂੰ ਕਿਸੇ ਵੀ ਉਤਪਾਦ ਜਾਂ ਸੇਵਾ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਜਿਸਦੀ ਉਨ੍ਹਾਂ ਨੇ ਨਿੱਜੀ ਤੌਰ 'ਤੇ ਉਪਯੋਗ ਜਾਂ ਅਨੁਭਵ ਨਹੀਂ ਕੀਤਾ ਹੈ ਜਾਂ ਜਿਸ ਵਿੱਚ ਉਨ੍ਹਾਂ ਦੁਆਰਾ ਉਚਿਤ ਮਿਹਨਤ ਨਹੀਂ ਕੀਤੀ ਗਈ ਹੈ।


ਵਿਭਾਗ ਨੇ ਇਹ ਪਾਇਆ ਹੈ ਕਿ  ਕਿਸ ਪ੍ਰਕਾਰ ਦੀ ਸਾਂਝੇਦਾਰੀ ਦੇ ਲਈ ਕਿਵੇ ਅਨੁਮੋਦਨ ਸ਼ਬਦ ਦਾ ਉਪਯੋਗ ਕੀਤਾ ਜਾਵੇ , ਇਸ ਨੂੰ ਲੈ ਕੇ ਭਰਮ ਦੀ ਸਥਿਤੀ ਹੈ। ਇਸ ਲਈ ਭੁਗਤਾਨ ਜਾ ਵਸਤੂ ਵਿਨਿਯਮ ਬ੍ਰਾਂਡ ਸਮਰਥਨ ਦੇ ਲਈ ਨਿਮਨਲਿਖਤ ਵਿਚੋਂ  ਕਿਸੇ ਵੀ ਅਨੁਮੋਦਨ ਕੀਤੇ ਜਾਣ ਵਾਲੇ ਸ਼ਬਦ "ਇਸ਼ਤਿਹਾਰ," "ਪ੍ਰਚਾਰ," "ਪ੍ਰਾਯੋਜਿਤ," "ਸਹਿਯੋਗ" ਜਾਂ "ਸਾਂਝੇਦਾਰੀ" ਦਾ ਉਪਯੋਗ ਕੀਤਾ ਜਾ ਸਕੇ। ਹਾਲਾਂਕਿ, ਸ਼ਬਦ ਨੂੰ ਹੈਸ਼ਟੈਗ ਜਾਂ ਹੈੱਡਲਾਈਨ ਟੈਕਸਟ ਦੇ ਰੂਪ ਵਿੱਚ ਦਰਸਾਇਆ ਜਾਣਾ ਚਾਹੀਦਾ ਹੈ।
ਦਿਸ਼ਾ-ਨਿਰਦੇਸ਼ ਦਰਸਾਉਂਦੇ ਹਨ ਕਿ ਵਿਅਕਤੀਆਂ ਜਾਂ ਸਮੂਹਾਂ ਕੋਲ ਦਰਸ਼ਕਾਂ ਤੱਕ ਪਹੁੰਚ ਹੁੰਦੀ ਹੈ ਅਤੇ ਪ੍ਰਭਾਵਿਤ ਕਰਨ ਵਾਲੇ/ਮਸ਼ਹੂਰ ਹਸਤੀਆਂਅ ਦੇ ਅਧਿਕਾਰ, ਗਿਆਨ, ਸਥਿਤੀ ਜਾਂ ਰਿਸ਼ਤੇ ਦੇ ਕਾਰਨ ਕਿਸੇ ਉਤਪਾਦ, ਸੇਵਾ, ਬ੍ਰਾਂਡ ਜਾਂ ਅਨੁਭਵ ਦੇ ਬਾਰੇ ਵਿੱਚ ਆਪਣੇ ਦਰਸ਼ਕਾਂ ਦੇ ਖਰੀਦਦਾਰੀ ਦੇ ਫੈਸਲਿਆਂ ਜਾਂ ਰਾਇ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹੁੰਦੀ ਹੈ, ਜੋ ਉਹਨਾਂ ਨੂੰ ਆਪਣੇ ਸਰੋਤਿਆਂ ਦੇ ਨਾਲ, ਖੁਲਾਸਾ ਕਰਨਾ ਚਾਹੀਦਾ ਹੈ।

ਦਿਸ਼ਾ-ਨਿਰਦੇਸਾਂ ਵਿੱਚ ਕਿਹਾ ਹੈ ਕਿ ਪ੍ਰਕਟੀਕਰਨ ਨੂੰ ਸਮਰਥਨ ਸੰਦੇਸ਼ ਵਿੱਚ ਇਸ ਤਰ੍ਹਾਂ ਨਾਲ ਰੱਖਿਆ ਜਾਣਾ ਚਾਹੀਦਾ ਹੈ ਜੋ ਸਪੱਸ਼ਟ, ਪ੍ਰਮੁੱਖ ਅਤੇ ਯਾਦ ਕਰਨ ਲਈ ਪੂਰੀ ਤਰ੍ਹਾਂ ਉੱਚਿਤ ਹੋਵੇ। ਖੁਲਾਸੇ ਨੂੰ ਹੈਸ਼ਟੈਗ ਜਾਂ ਲਿੰਕ ਦੇ ਸਮੂਹ ਨਾਲ ਨਹੀਂ ਮਿਲਾਉਣਾ ਚਾਹੀਦਾ। ਕਿਸੇ ਚਿੱਤਰ ਵਿੱਚ ਇੱਕ ਸਮਰਥਨ ਦੇ ਲਈ, ਪ੍ਰਕਟੀਕਰਨ ਨੂੰ  ਚਿੱਤਰ 'ਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾ ਕਿ ਉਸ ਨੂੰ ਨੋਟਿਸ ਕਰ ਸਕੇ।ਕਿਸੇ ਵੀਡੀਓ ਜਾਂ ਲਾਈਵ ਸਟ੍ਰੀਮ ਵਿੱਚ ਸਮਰਥਨ ਪ੍ਰਾਪਤ ਕਰਨ ਲਈ, ਪ੍ਰਕਟੀਕਰਨ ਆਡੀਓ ਅਤੇ ਵੀਡੀਓ ਦੋਵਾਂ ਫਾਰਮੈਟਾਂ ਵਿੱਚ ਕੀਤਾ ਜਾਣਾ ਚਾਹੀਦਾ ਹੈ ਅਤੇ ਪੂਰੀ ਸਟ੍ਰੀਮ ਵਿੱਚ ਲਗਾਤਾਰ ਅਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਹੋਣਾ ਚਾਹੀਦਾ ਹੈ।

ਦਿਸ਼ਾ-ਨਿਰਦੇਸ਼ ਮਸ਼ਹੂਰ ਹਸਤੀਆਂ ਅਤੇ ਪ੍ਰਭਾਵਿਤ ਕਰਨ ਵਾਲਿਆ ਨੂੰ  ਸਲਾਹ ਦਿੰਦੇ ਹਨ ਕਿ ਉਹ ਹਮੇਸ਼ਾ ਸਮੀਖਿਆ ਕਰਨ ਅਤੇ ਖੁਦ ਨੂੰ ਸੰਤੁਸ਼ਟ ਕਰਨ ਕਿ ਵਿਗਿਆਪਨਦਾਤਾ ਇਸ਼ਤਿਹਾਰ ਦੇਣ ਵਾਲਾ ਇਸ਼ਤਿਹਾਰ ਵਿੱਚ ਕੀਤੇ ਗਏ ਦਾਅਵਿਆਂ ਨੂੰ ਸਾਬਿਤ ਕਰਨ ਦੀ ਸਥਿਤੀ ਵਿੱਚ ਹੈ। ਇਹ ਵੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਉਤਪਾਦ ਜਾਂ ਸੇਵਾ ਦਾ ਵਾਸਤਵ ਵਿੱਚ ਉਪਯੋਗ ਕੀਤਾ ਗਿਆ  ਹੈ ਜਾਂ ਪ੍ਰਚਾਰ ਕਰਨ ਵਾਲਾ ਦੁਆਰਾ ਅਨੁਭਵ ਕੀਤਾ ਗਿਆ ਹੈ।

ਅੰਤ ਵਿੱਚ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਿਅਕਤੀ ਉਤਪਾਦਾਂ ਜਾਂ ਸੇਵਾਵਾਂ ਦਾ ਸਮਰਥਨ ਕਰਨ ਵੇਲੇ ਆਪਣੇ ਦਰਸ਼ਕਾਂ ਨੂੰ ਗੁੰਮਰਾਹ ਨਾ ਕਰਨ ਅਤੇ ਇਹ ਕਿ ਉਹ ਖਪਤਕਾਰ ਸੁਰੱਖਿਆ ਐਕਟ ਅਤੇ ਕਿਸੇ ਵੀ ਸੰਬੰਧਿਤ ਨਿਯਮਾਂ ਜਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਮਸ਼ਹੂਰ ਹਸਤੀਆਂ, ਪ੍ਰਭਾਵਕਾਂ ਅਤੇ ਵਰਚੁਅਲ ਪ੍ਰਭਾਵਕਾਂ ਲਈ ਆਪਣੇ ਦਰਸ਼ਕਾਂ ਨਾਲ ਪਾਰਦਰਸ਼ਤਾ ਅਤੇ ਪ੍ਰਮਾਣਿਕਤਾ ਬਣਾਈ ਰੱਖਣ ਲਈ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।

 

********
 

ਏਡੀ/ਐੱਨਐੱਸ(Release ID: 1905001) Visitor Counter : 116