ਸਿੱਖਿਆ ਮੰਤਰਾਲਾ
azadi ka amrit mahotsav

ਆਈ. ਆਈ. ਟੀ ਰੋਪੜ 'ਸਹਿਯੋਗ ਰਾਹੀਂ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ਬਣਾਉਣਾ' ਵਿਸ਼ੇ ‘ਤੇ ਅੰਮ੍ਰਿਤਸਰ ਵਿੱਚ ਜੀ-20 ਪ੍ਰੋਗਰਾਮ ਦੀ ਮੇਜ਼ਬਾਨੀ ਕਰੇਗਾ

Posted On: 06 MAR 2023 4:25PM by PIB Chandigarh

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ (ਆਈ. ਆਈ. ਟੀ ਰੋਪੜ) 15ਮਾਰਚ ਤੋਂ ਲੈ ਕੇ 17 ਮਾਰਚ, 2023 ਤੱਕ ਅੰਮ੍ਰਿਤਸਰ ਵਿੱਚ "ਸਹਿਯੋਗ ਰਾਹੀਂ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ਬਣਾਉਣਾ" ਵਿਸ਼ੇ 'ਤੇ ਦੂਜੀ ਸਿੱਖਿਆ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸ ਪ੍ਰੋਗਰਾਮ ਰਾਹੀਂ ਜੀ-20 ਦੇ ਮੈਂਬਰ ਦੇਸ਼ਾਂ ਦੇ ਵਿਚਾਰ ਵਟਾਂਦਰੇ ਤੋਂ ਖੋਜ ਅਤੇ ਨਵੀਨਤਾਵਾਂ ਲਈ ਸਬੰਧਤ ਨੀਤੀਆਂ ਅਤੇ ਸਰਬੋਤਮ ਅਭਿਆਸਾਂ ਦੀ ਪਛਾਣ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। 

ਇਸ ਪ੍ਰੋਗਰਾਮ ਰਾਹੀਂ ਸਰਕਾਰ ਜੀ-20 ਮੈਂਬਰ ਦੇਸ਼ਾਂ ਨਾਲ ਮਜਬੂਤ ਸਬੰਧ ਬਣਾਉਣ ਅਤੇ ਐੱਸਡੀਜੀ ਟੀਚਿਆਂ ਨੂੰ ਸਰ ਕਰਨ ਵਿੱਚ ਹਰੇਕ ਦੇਸ਼ ਦੇ ਨਾਲ ਜੁੜੇ ਸੰਬੰਧਿਤ ਮੁੱਦਿਆਂ ਦਾ ਸਮੂਹਿਕ ਤੌਰ 'ਤੇ ਉੱਤਰ ਪ੍ਰਦਾਨ ਕਰਨ ਦਾ ਯਤਨ ਕਰੇਗੀ।  ਮੀਟਿੰਗ ਵਿੱਚ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਸਹਿਕਾਰੀ ਪਹਿਲਕਦਮੀਆਂ ਵਰਗੇ ਤਰੀਕਿਆਂ ਅਤੇ ਰਣਨੀਤੀਆਂ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿੰਨ੍ਹਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ।

 

C:\Users\ABC\Downloads\IMG-20230306-WA0085.jpg

 

C:\Users\ABC\Downloads\IMG-20230306-WA0086.jpg

 

ਹਿੱਸਾ ਲੈਣ ਵਾਲਿਆਂ ਵਿੱਚ ਯੂਨੈਸਕੋ, ਯੂਨੀਸੈਫ, ਵਿਸ਼ਵ ਬੈਂਕ ਅਤੇ ਓਈਸੀਡੀ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹਨ।

 

ਇਹ ਪ੍ਰੋਗਰਾਮ ਖੋਜ ਅਤੇ ਨਵੀਨਤਾ ਦੇ ਨਾਲ-ਨਾਲ ਜੀ-20 ਮੈਂਬਰ ਦੇਸ਼ਾਂ ਦੇ ਪ੍ਰਦਰਸ਼ਨ 'ਤੇ ਸਹਿਯੋਗ ਦੇ ਪ੍ਰਭਾਵ 'ਤੇ ਧਿਆਨ ਕੇਂਦਰਿਤ ਕਰੇਗਾ। ਖੋਜ ਅਤੇ ਇਨੋਵੇਸ਼ਨ 'ਤੇ ਪ੍ਰਮੁੱਖ ਸੈਸ਼ਨ ਆਯੋਜਿਤ ਕੀਤੇ ਜਾਣਗੇ ਜੋ ਦੇਸ਼ਾਂ ਦੇ ਅੰਦਰ ਅਸਮਾਨਤਾ ਨੂੰ ਘਟਾਉਣ, ਉੱਚ ਉਪਜ ਪ੍ਰਾਪਤ ਕਰਨ ਅਤੇ ਭੋਜਨ ਦੀ ਰਹਿੰਦ-ਖੂੰਹਦ ਨੂੰ ਘਟਾਉਣ, ਸਸਤੀ ਅਤੇ ਟਿਕਾਊ ਊਰਜਾ ਖੋਜ ਅਤੇ ਨਵੀਨਤਾ ਵਿੱਚ ਅਕਾਦਮਿਕਾਂ ਦੀ ਭੂਮਿਕਾ ਅਤੇ ਵਾਤਾਵਰਣ ਪ੍ਰਤੀ ਸੁਚੇਤ ਅਤੇ ਜਵਾਬਦੇਹ ਉਦਯੋਗੀਕਰਨ ਲਈ ਨਵੀਨਤਾਵਾਂ ਲਈ ਟਿਕਾਊ ਖੇਤੀਬਾੜੀ ਲਈ ਨਵੀਨਤਾ ਵਿੱਚ ਮਦਦ ਕਰਨਗੇ।

ਮੀਟਿੰਗ ਵਿੱਚ ਖੋਜ ਅਤੇ ਨਵੀਨਤਾ ਦੇ ਮੌਕਿਆਂ ਤੱਕ ਪਹੁੰਚ ਕਰਨ ਦੇ ਨਾਲ-ਨਾਲ ਔਰਤਾਂ, ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਸਮੂਹਾਂ 'ਤੇ ਵਿਚਾਰ-ਵਟਾਂਦਰੇ, ਨਵੀਨਤਾ ਪ੍ਰੋਤਸਾਹਨ ਵਿੱਚ ਸੁਧਾਰ ਕਰਨ ਅਤੇ ਖੋਜ ਸਲਾਹ-ਮਸ਼ਵਰੇ ਅੰਤਰ-ਸੰਸਥਾਗਤ ਸਹਿਯੋਗ ਆਦਿ ਲਈ ਰੁਕਾਵਟਾਂ ਨੂੰ ਘੱਟ ਕਰਨ ਲਈ ਜੀ-20 ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਦਾ ਵਿਸਤਾਰ ਕਰਨ ਦੇ ਤਰੀਕਿਆਂ ਦੀ ਰਣਨੀਤੀ ਬਣਾਉਣ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।

 

ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਵੱਲੋਂ ਆਈਆਈਟੀਜ਼ ਨੂੰ ਅਲਾਟ ਕੀਤਾ ਗਿਆ ਜੀ-20 ਪ੍ਰੋਗਰਾਮ ਮਲਟੀ-ਪਾਰਟਨਰ ਸਹਿਯੋਗ ਲਈ ਇੱਕ ਰੋਡਮੈਪ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਖੋਜ ਸਮੱਗਰੀਆਂ ਤੱਕ ਪਹੁੰਚ ਅਤੇ ਵਿਵਸਥਾ ਨੂੰ ਸੁਵਿਧਾਜਨਕ ਬਣਾਉਣ ਲਈ ਯਤਨ ਕੀਤੇ ਜਾਣਗੇ ਤਾਂ ਕਿ ਉਦਯੋਗ-ਅਕਾਦਮਿਕ ਦੂਰੀ ਨੂੰ ਘੱਟ ਕੀਤਾ ਜਾ ਸਕੇ ਅਤੇ ਨਾਲ ਹੀ ਖੋਜ ਅਤੇ ਨਵੀਨਤਾ ਲਈ ਢੁਕਵੀਆਂ ਨੀਤੀਆਂ ਅਤੇ ਪਹੁੰਚਾਂ ਦੀ ਖੋਜ ਅਤੇ ਪਛਾਣ ਕੀਤੀ ਜਾ ਸਕੇ।

ਇਸ ਤਰ੍ਹਾਂ ਜੀ-20 ਮੈਂਬਰ ਦੇਸ਼ਾਂ ਵਿੱਚ 'ਵਸੁਧੈਵ ਕੁਟੁੰਬਕਮ' - ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਵਿਸ਼ੇ ਦੀ ਪਾਲਣਾ ਕਰਕੇ ਗੁਣਵੱਤਾ ਭਰਪੂਰ ਖੋਜ ਲਈ ਦੀਰਘਕਾਲੀ ਸਹਿਯੋਗ ਸਥਾਪਤ ਕੀਤਾ ਜਾ ਸਕਦਾ ਹੈ। 

ਇਸ ਤੋਂ ਇਲਾਵਾ ਡੈਲੀਗੇਟਾਂ ਲਈ ਇਸ ਸ਼ਾਨਦਾਰ ਸਮਾਗਮ ਦੇ ਹਿੱਸੇ ਵਜੋਂ ਆਈਟੀਆਈ ਵੱਲੋਂ 100 ਸਟਾਲਾਂ ਨਾਲ ਆਧੁਨਿਕ ਤਕਨਾਲੋਜੀਆਂ ਅਤੇ ਇਨੋਵੇਸ਼ਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਨ੍ਹਾਂ ਸਟਾਲਾਂ 'ਤੇ ਭਾਰਤ ਅਤੇ ਜੀ-20 ਮੈਂਬਰ ਦੇਸ਼ਾਂ ਤੋਂ ਸਟਾਰਟਅਪ ਸਾਮਲ ਹੋਣਗੇ। ਇਸ ਤੋਂ ਇਲਾਵਾ ਹੋਰ ਕਈ ਤਕਨਾਲੋਜੀਆਂ ਭਰਪੂਰ ਮਾਡਲਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਮਨੁੱਖਤਾ ਦੀ ਬਿਹਤਰੀ ਲਈ ਨਵੀਨਤਾਵਾਂ ਦੇ ਵਿਸ਼ਵਵਿਆਪੀ ਹੱਲਾਂ ਦਾ ਅਨੁਭਵ ਕੀਤਾ ਜਾ ਸਕੇ।

ਇਸ ਸੈਮੀਨਾਰ ਦੇ ਭਾਗੀਦਾਰਾਂ ਵਿੱਚ ਇਹ ਸ਼ਾਮਲ ਹਨ:

1. ਹਰੇਕ ਜੀ-20 ਮੈਂਬਰ ਦੇਸ਼, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਜੀ-20 ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰ। 

2. ਜੀ-20 ਮੈਂਬਰ ਦੇਸ਼ਾਂ ਵਿੱਚ ਚੋਣਵੇਂ ਵਿਦਿਅਕ ਸੰਸਥਾਨਾਂ ਦੇ ਨੁਮਾਇੰਦੇ ਜੋ ਸਾਰਿਆਂ ਲਈ ਸਿੱਖਣ ਦੇ ਗੁਣਵੱਤਾ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਅਤੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀਆਂ ਵਿੱਚ ਲੱਗੇ ਹੋਏ ਹਨ। 

3. ਭਾਰਤ ਅਤੇ ਜੀ-20 ਦੇਸ਼ਾਂ ਦੇ ਗਿਆਨ ਭਾਈਵਾਲਾਂ ਦੇ ਨੁਮਾਇੰਦੇ।

 

ਪਿਛਲੇ ਕੁਝ ਸਾਲਾਂ ਦੌਰਾਨ, ਸਾਰੇ G20 ਮੈਂਬਰ ਦੇਸ਼ਾਂ ਨੇ ਵਿਸ਼ੇਸ਼ ਵਿਸ਼ਵ-ਵਿਆਪੀ ਚਿੰਤਾਵਾਂ ਦੇ ਸਬੂਤ-ਆਧਾਰਿਤ ਹੱਲ ਤਿਆਰ ਕਰਨ ਲਈ ਖੋਜ ਸਹਿਯੋਗ ਦਾ ਵਿਸਤਾਰ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। SDG 4-Education 2030 ਦੇ ਏਜੰਡੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਲਾਜ਼ਮੀ ਹੈ ਕਿ ਖੋਜ ਅਤੇ ਕਾਢਾਂ ਨਾਲ ਸਬੰਧਿਤ ਕਮਾਲ ਦੀਆਂ ਪ੍ਰਗਤੀਆਂ ਦੀ ਵਰਤੋਂ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਕਰਨ, ਜੀਵਨ ਭਰ ਸਿੱਖਣ ਨੂੰ ਉਤਸ਼ਾਹਤ ਕਰਨ ਅਤੇ ਲਗਾਤਾਰ ਸਿੱਖਣ ਦੀਆਂ ਕਮੀਆਂ ਨੂੰ ਘੱਟ ਕਰਨ ਲਈ ਵਿਦਿਅਕ ਪ੍ਰਣਾਲੀਆਂ ਨੂੰ ਬਦਲਣ ਲਈ ਕੀਤੀ ਜਾਵੇ। <><>Backgrounder<>

 

**********

RC:RB


(Release ID: 1904573)
Read this release in: English , Urdu , Hindi