ਇਸਪਾਤ ਮੰਤਰਾਲਾ

ਭਾਰਤੀ ਖਾਣ ਬਿਊਰੋ ਨੇ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੀਆਂ ਖਾਣਾਂ ਨੂੰ ਪੰਜ ਸਿਤਾਰਾ ਰੇਟਿੰਗ ਪ੍ਰਦਾਨ ਕੀਤੀ

Posted On: 02 MAR 2023 5:56PM by PIB Chandigarh

ਭਾਰਤੀ ਖਾਣ ਬਿਊਰੋ (ਆਈਬੀਐੱਮ) ਨੇ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ-ਐੱਨਐੱਮਡੀਸੀ ਦੀ ਲੋਹੇ ਦੀਆਂ ਖਾਣਾਂ-ਕਿਰੰਦੁਲ ਡਿਪੋਜਿਟ-14 ਐੱਮਜੇਡ, ਕਿਰੰਦੁਲ ਡਿਪੋਜਿਟ -14 ਐੱਨਐੱਮਜੇਡ ਅਤੇ ਬਾਚੇਲੀ ਡਿਪੋਜਿਟ-5 ਨੂੰ ਬੁੱਧਵਾਰ ਦੇ ਦਿਨ ਨਾਗਪੁਰ ਵਿੱਚ ਪੰਜ ਸਿਤਾਰਾ ਰੇਟਿੰਗ ਨਾਲ ਸਨਮਾਨਿਤ ਕੀਤਾ ਹੈ। ਕੇਂਦਰੀ ਕੋਲਾ, ਖਾਣ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਉਤਪਾਦਨ ਡਾਇਰੈਕਟਰ ਸ਼੍ਰੀ ਦਲੀਪ ਕੁਮਾਰ ਮੋਹੰਤੀ ਨੂੰ ਪੁਰਸਕਾਰ ਪ੍ਰਦਾਨ ਕੀਤਾ।

 

https://static.pib.gov.in/WriteReadData/userfiles/image/image001A4QO.jpg

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਸ਼ਾਸਕੀ ਨਿਯੰਤਰਣ ਵਿੱਚ ਆਉਣ ਵਾਲੀਆਂ ਖਾਣਾਂ ਲਗਾਦਾਰ ਦੇਸ਼ ਦੇ ਵਧੀਆ ਪ੍ਰਦਰਸ਼ਨ ਵਾਲੀ ਮਾਈਨਿੰਗ ਲੀਜ਼ਾਂ ਵਿੱਚ ਸ਼ਾਮਲ ਹਨ ਅਤੇ ਭਾਰਤੀ ਖਾਣ ਬਿਊਰੋ ਦੇ ਦੁਆਰਾ ਖਾਣ ਮੰਤਰਾਲੇ ਵਲੋਂ ਸਟਾਰ ਰੇਟਿੰਗ ਪ੍ਰਣਾਲੀ ਵਿੱਚ ਪੰਜ ਸਿਤਾਰਾ ਰੇਟਿੰਗ ਪ੍ਰਾਪਤ ਕਰਦੀ ਹੈ। ਸਸਟੇਨੇਬਲ ਡਿਵੈਲਪਮੈਂਟ ਫਰੇਮਵਰਕ (ਐੱਸਡੀਐੱਫ) ਨੂੰ ਲਾਗੂ ਕਰਨ ਲਈ ਕੀਤੇ ਗਏ ਯਤਨਾਂ ਅਤੇ ਵੱਖ ਵੱਖ ਕਾਰਜ ਯੋਜਨਾਵਾਂ ਦੇ ਅਧਾਰ ’ਤੇ ਖਾਣਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਵਿਗਿਆਨਿਕ ਅਤੇ ਕੁਸ਼ਲ ਮਾਈਨਿੰਗ ਦੁਆਰਾ ਪ੍ਰਭਾਵੀ ਪ੍ਰਬੰਧਨ, ਪੁਨਰਵਾਸ ਅਤੇ ਪੁਨਰਵਾਸ ਦੇ ਸਮਾਜਿਕ ਪ੍ਰਭਾਵਾਂ ਨੂੰ ਸੰਬੋਧਿਤ ਕਰਨਾ, ਸਥਾਨਕ ਭਾਈਚਾਰਕ ਸ਼ਮੂਲੀਅਤ ਅਤੇ ਭਲਾਈ ਪ੍ਰੋਗਰਾਮ, ਪ੍ਰਗਤੀਸ਼ੀਲ ਅਤੇ ਅੰਤਿਮ ਮਾਈਨਫੀਲਡ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਅਪਣਾਉਣਾ ਆਦਿ ਇਹ ਸਾਰੇ ਮੁਲਾਂਕਣ ਦੇ ਸਥਾਪਿਤ ਮਾਪਦੰਡ ਹਨ।

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਨਾਗਪੁਰ ਵਿੱਚ ਭਾਰਤ ਖਾਣ ਬਿਊਰੋ (ਆਈਬੀਐੱਮ) ਦੇ 75ਵੇਂ ਸਥਾਪਨਾ ਦਿਵਸ ਦੀ ਯਾਦ ਵਿੱਚ ਵਿਸ਼ੇਸ਼ ਖਣਨ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਖਾਣ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ  ਭਾਰਦਵਾਜ ਨੇ ਕੰਪਨੀ ਅਤੇ ਭਾਰਤ ਦੇ ਮਾਈਨਿੰਗ ਖੇਤਰ ਦੀ ਪ੍ਰਗਤੀ ਅਤੇ ਹਾਲੀਆ ਪਹਿਲ ਦਾ ਜ਼ਿਕਰ ਕਰਦੇ ਹੋਏ ਐੱਨਐੱਮਡੀਸੀ ਪਵੇਲੀਅਨ ਦਾ ਉਦਘਾਟਨ ਕੀਤਾ।

 

*****

ਏਕੇਐੱਨ



(Release ID: 1903965) Visitor Counter : 87


Read this release in: English , Urdu , Hindi