ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੋਰਟਰ ਪੁਰਸਕਾਰ 2023 ਪ੍ਰਾਪਤ ਕੀਤੇ


ਪੋਰਟਰ ਪੁਰਸਕਾਰ ਦਾ ਐਲਾਨ ਇੰਸਟੀਚਿਊਟ ਫਾਰ ਕੰਪੀਟੀਟਿਵਨੇਸ (ਆਈਐੱਫਸੀ) ਅਤੇ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਆਯੋਜਿਤ ਦ ਇੰਡੀਆ ਡਾਇਲੌਗ ਵਿੱਚ ਕੀਤੀ ਗਈ

ਇਹ ਪੁਰਸਕਾਰ ਕੋਵਿਡ-19 ਦੇ ਕੰਟਰੋਲ ਅਤੇ ਰੋਕਥਾਮ ਵਿੱਚ ਭਾਰਤ ਸਰਕਾਰ ਦੁਆਰਾ ਅਪਣਾਈ ਗਈ ਸਮੁੱਚੀ ਰਣਨੀਤੀ ਨੂੰ ਸਨਮਾਨਿਤ ਕਰਦਾ ਹੈ

Posted On: 02 MAR 2023 4:18PM by PIB Chandigarh

ਸਿਹਤ ਖੇਤਰ ਅਤੇ ਵਿਸ਼ੇਸ਼ ਰੂਪ ਤੋਂ ਕੋਵਿਡ ਪ੍ਰਬੰਧਨ ਵਿੱਚ ਯਤਨਾਂ ਨੂੰ ਸਨਮਾਨਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਵਿੱਚ, ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਪੋਰਟਰ ਪੁਰਸਕਾਰ 2023 ਨੂੰ ਇੰਸਟੀਚਿਊਟ ਫਾਰ ਕੰਪੀਟੀਟਿਵਨੇਸ (ਆਈਐੱਫਸੀ) ਸਟੈਨਫੋਰਡ ਯੂਨੀਵਰਸਿਟੀ ਦੇ ਯੂਐੱਸ ਏਸ਼ੀਆ ਟੈਕਨੋਲੋਜੀ ਮੈਨੇਜਮੈਂਟ ਸੈਂਟਰ (ਯੂਐੱਸਏਟੀਐੱਮਸੀ) ਦੁਆਰਾ ਆਯੋਜਿਤ ‘ਦ ਇੰਡੀਆ ਡਾਇਲੌਗ’ ਵਿੱਚ ਕੀਤਾ ਗਿਆ।

ਇਸ ਨੂੰ ਭਾਰਤ ਸਰਕਾਰ ਦੇ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਭੁਸ਼ਣ ਦੀ ਵਰਚੁਅਲ ਉਪਸਥਿਤੀ ਵਿੱਚ ਸਹਿਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਪ੍ਰਾਦਨ ਕੀਤਾ ਗਿਆ। ਇਸ ਸੰਮੇਲਨ ਦਾ ਵਿਸ਼ਾ “ਭਾਰਤੀ ਅਰਥਵਿਵਸਥਾ 2023: ਇਨੋਵੇਸ਼ਨ, ਮੁਕਾਬਲੇਬਾਜ਼ੀ ਅਤੇ ਸਮਾਜਿਕ ਪ੍ਰਗਤੀ’ ਸੀ।

ਇਹ ਪੁਰਸਕਾਰ ਭਾਰਤ ਸਰਕਾਰ ਦੁਆਰਾ ਕੋਵਿਡ-19 ਦੇ ਪ੍ਰਬੰਧਨ ਵਿੱਚ ਅਪਣਾਈ ਗਈ ਰਣਨੀਤੀ, ਦ੍ਰਿਸ਼ਟੀਕੋਣ ਅਤੇ ਪੀਪੀਈ ਕਿਟ ਬਣਾਉਣ ਦੇ ਲਈ ਉਦਯੋਗ ਵਿੱਚ ਵੱਖ-ਵੱਖ ਹਿਤਧਾਰਕਾਂ ਦੀ ਭਾਗੀਦਾਰੀ, ਵਿਸ਼ੇਸ਼ ਰੂਪ ਤੋਂ ਆਸ਼ਾ ਵਰਕਰਾਂ ਦੀ ਭਾਗੀਦਾਰੀ ਨੂੰ ਸਨਮਾਨਿਤ ਕਰਦੀ ਹੈ। ਇਹ ਵੀ ਨੋਟ ਕੀਤਾ ਗਿਆ ਕਿ “ਵੈਕਸੀਨ ਵਿਕਾਸ ਅਤੇ ਵੈਕਸੀਨ ਨਿਰਮਾਣ ਦੇ ਵਿਚਾਰ ‘ਤੇ ਭਾਰਤ ਨੇ ਜੋ ਪੱਧਰ ਅਰਜਿਤ ਕੀਤਾ, ਉਹ ਬੇਹਦ ਉਤਕ੍ਰਿਸ਼ਟ ਸੀ। ਭਾਰਤ ਨੇ ਅੱਜ 2.5 ਬਿਲੀਅਨ ਤੋਂ ਅਧਿਕ ਖੁਰਾਕਾਂ ਵੰਡ ਕੀਤੀਆਂ ਹਨ ਜੋ ਹੈਰਾਨੀਜਨਕ ਰਿਹਾ ਹੈ। ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ ਦੀ ਸਥਿਤੀ ਤੋਂ ਨਿਪਟਨ ਦੇ ਲਈ ਸਾਰੇ ਜ਼ਰੂਰੀ ਕਦਮ ਉਠਾਏ।

ਮਾਹਰਾਂ ਨੇ ਕਿਹਾ ਕਿ ਭਾਰਤ ਦੁਆਰਾ ਆਪਣੇ ਕੋਵਿਡ ਪ੍ਰਬੰਧਨ ਵਿੱਚ ਅਪਣਾਈ ਗਈ ਰਣਨੀਤੀ ਬਹੁਤ ਸਫਲ ਰਹੀ ਹੈ। ਉਨ੍ਹਾਂ ਨੇ ਭਾਰਤ ਦੀ ਰਣਨੀਤੀ ਦੇ ਤਿੰਨ ਨੀਂਹ ਪੱਥਰ, ਕੰਟਰੋਲ, ਰਾਹਤ ਪੈਕੇਜ ਅਤੇ ਟੀਕਾ ਪ੍ਰਸ਼ਾਸਨ ‘ਤੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਤਿੰਨ ਉਪਾਅ ਜੀਵਨ ਨੂੰ ਬਚਾਉਣ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਦੁਆਰਾ ਅਰਥਿਕ ਗਤੀਵਿਧੀ ਸੁਨਿਸ਼ਚਿਤ ਕਰਨ, ਆਜੀਵਿਕਾ ਨੂੰ ਬਣਾਏ ਰੱਖਣ, ਵਾਇਰਸ ਦੇ ਖਿਲਾਫ ਪ੍ਰਤਿਰੱਖਿਆ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਸਨ। ਇਸ ਪ੍ਰਕਾਰ, ਭਾਰਤ ਨੇ ਆਪਣੀ ਪ੍ਰਤਿਕਿਰਿਆ ਦੀ ਯੋਜਨਾ ਬਣਾਉਣ ਵਿੱਚ ਆਰਥਿਕ ਪਰਿਣਾਮਾਂ ਦੇ ਨਾਲ-ਨਾਲ ਸਮਾਜਿਕ ਏਜੰਡੇ ਨੂੰ ਸੰਤੁਲਿਤ ਕਰਕੇ ਆਪਣੀ ਸਿਹਤ ਸੇਵਾ ਪ੍ਰਣਾਲੀ ਦੇ ਰਾਹੀਂ ਅਨੁਕੂਲਤਾ ਪ੍ਰਦਰਸ਼ਿਤ ਕੀਤੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕਿਹਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵੱਲੋ ਇਸ ਪ੍ਰਤਿਸ਼ਠਿਤ ਪੁਰਸਕਾਰ ਨੂੰ ਪ੍ਰਾਪਤ ਕਰਨਾ ਵਾਸਤਵ ਵਿੱਚ ਸਨਮਾਨ ਅਤੇ ਸੁਭਾਗ ਦੀ ਗੱਲ ਹੈ। ਅਸੀਂ ਇਸ ਨੂੰ ਇੱਕ ਮੀਲ ਦਾ ਪੱਥਰ ਦੇ ਰੂਪ ਵਿੱਚ ਦੇਖਦੇ ਹਨ ਜੋ ਅਸੀਂ ਭਵਿੱਖ ਵਿੱਚ ਬਿਹਤਰ ਕਰਨ ਦੇ ਲਈ ਪ੍ਰੋਤਸਾਹਿਤ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਸਾਡੀਆਂ ਪ੍ਰਤਿਕਿਰਿਆਵਾਂ ਅਧਿਕ ਮਾਹਿਰ ਅਤੇ ਸਬੂਤ ਅਧਾਰਿਤ ਹਨ। ਅਸੀਂ ਵਿਆਪਕ ਪੱਧਰ ‘ਤੇ ਸਮੁਦਾਏ ਦੇ ਨਾਲ ਜੁੜਣ ਵਿੱਚ ਸਮਰੱਥ ਹਨ।

ਤਾਕਿ ਉਨ੍ਹਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਅਧਿਕ ਤੋਂ ਅਧਿਕ ਉਠਾਅ ਸੁਨਿਸ਼ਚਿਤ ਕਰਨ ਦੇ ਲਈ ਕੁਝ ਯੁਕਤੀਆਂ ਕਿਉਂ ਸ਼ੁਰੂ ਕੀਤੀਆਂ ਗਈਆ ਹਨ ਕਿਉਂਕਿ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਸਮਾਜਿਕ ਸੈਕਟਰ ਦੇ ਖੇਤਰ , ਵਿਸ਼ੇਸ਼ ਰੂਪ ਤੋਂ ਸਿਹਤ ਅਤੇ ਸਿੱਖਿਆ ਵਿੱਚ, ਜੋ ਕੁਝ ਵੀ ਕਰਦੇ ਹਨ, ਉਸ ਦਾ ਅਰਥਵਿਵਸਥਾ ਅਤੇ ਅਲਪਕਾਲਿਕ ਅਤੇ ਦੀਰਘਕਾਲੀ ਮਿਆਦ ਦੋਹਾਂ ਵਿੱਚ ਅਰਥਵਿਵਸਥਾ ਦੇ ਨਿਸ਼ਪਾਦਨ ਦੇ ਨਾਲ ਇੱਕ ਅੰਤਰਿਕ ਸੰਬੰਧ ਹੁੰਦਾ ਹੈ। ਇਸ ਪ੍ਰਤਿਸ਼ਠਿਤ ਪੁਰਸਕਾਰ ਦੇ ਲਈ ਸਾਡੇ ‘ਤੇ ਵਿਚਾਰ ਕਰਨ ਦੇ ਲਈ ਤੁਹਾਡਾ ਸਾਰੀਆਂ ਦਾ ਧੰਨਵਾਦ। 

ਸੰਮੇਲਨ ਵਿੱਚ ਇਨੋਵੇਸ਼ਨ, ਮੁਕਾਬਲੇਬਾਜ਼ੀ ਅਤੇ ਸਮਾਜਿਕ ਪ੍ਰਗਤੀ ਦੀ ਵਿਸ਼ਾ-ਵਸਤੂਆਂ ‘ਤੇ ਪ੍ਰਮੁੱਖ ਸੰਬੋਧਨਾਂ ਅਤੇ ਪੈਨਲ ਚਰਚਾਵਾਂ ਦੀ ਇੱਕ ਲੜੀ ਸ਼ਾਮਲ ਸੀ। ਪ੍ਰਤਿਭਾਗੀਆਂ ਨੇ ਭਾਰਤ ਦੇ ਲਈ ਭਵਿੱਖ ਅਤੇ ਇਸ ਦੀ ਨਿਰੰਤਰ ਪ੍ਰਗਤੀ ਦੇ ਲਈ ਚੁਣੌਤੀਆਂ ਬਾਰੇ ਇੱਕ ਦ੍ਰਿਸ਼ਟੀਕੋਣ ਪ੍ਰਾਪਤ ਕੀਤਾ। ਬੁਧੀਜੀਵ ਅਤੇ ਅਰਥਸ਼ਾਸਤਰ, ਕਾਰੋਬਾਰ, ਨੀਤੀ-ਨਿਰਮਾਣ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਡੋਮੇਨ ਮਾਹਰ 2023 ਵਿੱਚ ਭਾਰਤ ਦੀ ਅਰਥਵਿਵਸਥਾ ਦੀ ਸਥਿਤੀ ਵਿੱਚ ਆਪਣੇ ਨਵੀਨਤਮ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਦੇ ਲਈ ਉਪਸਥਿਤ ਸਨ।

ਪੋਰਟਰ ਪੁਰਸਕਾਰ ਦਾ ਨਾਮ ਅਰਥਸ਼ਾਸਤਰੀ, ਖੋਜਕਰਤਾ, ਲੇਖਕ, ਸਲਾਹਕਾਰ, ਸਪੀਕਰ ਅਤੇ ਅਧਿਆਪਕ ਮਾਈਕਲ ਈ. ਪੋਰਟਰ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਬਜ਼ਾਰ ਮੁਕਬਾਲੇ ਅਤੇ ਕੰਪਨੀ ਰਣਨੀਤੀ, ਅਰਥਿਕ ਵਿਕਾਸ, ਵਾਤਾਵਰਣ ਅਤੇ ਸਿਹਤ ਸੇਵਾ ਸਾਹਿਤ ਕੰਪਨੀਆਂ, ਅਰਥਵਿਵਸਥਾਵਾਂ ਅਤੇ ਸਮਾਜਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਸਭ ਤੋਂ ਚੁਣੌਤੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਆਰਥਿਕ ਸਿਧਾਂਤ ਅਤੇ ਰਣਨੀਤੀ ਧਾਰਨਾਵਾਂ ਨੂੰ ਪ੍ਰਸਤੁਤ ਕੀਤਾ ਹੈ। ਉਨ੍ਹਾਂ ਦੀ ਖੋਜ ਨੂੰ ਕਈ ਪੁਰਸਕਾਰ ਮਿਲੇ ਹਨ, ਅਤੇ ਉਹ ਅੱਜ ਅਰਥਸ਼ਾਸਤਰ ਅਤੇ ਕਾਰੋਬਾਰ ਵਿੱਚ ਸਭ ਤੋਂ ਅਧਿਕ ਪ੍ਰਸਿੱਧ ਵਿਦਵਾਨ ਹਨ।   

ਇਸ ਵਿਸ਼ੇਸ਼ ਪ੍ਰਸਤੁਤੀ ਪੈਨਲ ਦੇ ਇੱਕ ਹਿੱਸੇ ਦੇ ਰੂਪ ਵਿੱਚ ਜੋ ਹੋਰ ਸਪੀਕਰ ਸ਼ਾਮਲ ਸਨ ਉਨ੍ਹਾਂ ਵਿੱਚੋ ਬੀਐੱਸਡੀਐੱਫ ਦੇ ਡਾਇਰੈਕਟਰ-ਇੰਡੀਆ ਕੰਟਰੀ ਆਫਿਸ ਦੇ ਸ਼੍ਰੀ ਹਰੀ ਮੇਨਨ, ਨੌਰਥ ਈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਮਾਈਕਲ ਐਨਰਾਈਟ: ਹਾਰਵਰਡ ਟੀਐੱਚ ਚਾਂਸ ਸਕੂਲ ਆਵ੍ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਐੱਸ.ਵੀ. ਸੁਬ੍ਰਮਣਯਨ ਅਤੇ ਹਲਟ ਇੰਟ‘ਐਲ ਬਿਜਨੈਸ ਸਕੂਲ ਅਤੇ ਹਾਰਵਰਡ ਯੂਨੀਵਰਸਿਟੀ ਦੇ ਨਿਰੰਤਰ ਐਜੁਕੈਸ਼ਨ ਡਿਵੀਜਨ ਦੇ ਪ੍ਰੋਫੈਸਰ ਡਾ. ਮਾਰਕ ਐਸਪੋਸਿਟੋ ਪ੍ਰਮੁੱਖ ਸਨ।

***

MV

HFW/ HFM/ Porter Prize at The India Dialogue/2nd March 2023/1



(Release ID: 1903959) Visitor Counter : 100