ਸਿੱਖਿਆ ਮੰਤਰਾਲਾ

ਭਾਰਤ ਅਤੇ ਆਸਟ੍ਰੇਲੀਆ 21ਵੀਂ ਸਦੀ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਦੋਤਰਫ਼ਾ ਆਵਾਜਾਈ ਦੇ ਜ਼ਰੀਏ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ: ਸ਼੍ਰੀ ਧਰਮੇਂਦਰ ਪ੍ਰਧਾਨ


ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਜਲਦੀ ਹੀ ਗੁਜਰਾਤ ਦੀ ਗਿਫ਼ਟ ਸਿਟੀ ਵਿੱਚ ਕੈਂਪਸ ਖੋਲ੍ਹਣਗੀਆਂ: ਸ਼੍ਰੀ ਧਰਮੇਂਦਰ ਪ੍ਰਧਾਨ

ਸਿੱਖਿਆ ਦੀ ਤਾਕਤ ਨਾ ਸਿਰਫ਼ ਵਿਅਕਤੀਆਂ ਦੇ ਜੀਵਨ ਨੂੰ ਬਦਲ ਦਿੰਦੀ ਹੈ, ਬਲਕਿ ਰਾਸ਼ਟਰਾਂ ਵਿੱਚ ਵੀ ਵਿਆਪਕ ਬਦਲਾਅ ਲਿਆਂਦੀ ਹੈ: ਆਸਟ੍ਰੇਲਿਆਈ ਸਿੱਖਿਆ ਮੰਤਰੀ ਸ਼੍ਰੀ ਜੇਸਨ ਕਲੇਯਰ (Jason Clare)

Posted On: 01 MAR 2023 7:31PM by PIB Chandigarh

ਸਿੱਖਿਆ ਮੰਤਰੀ ਸ਼੍ਰੀ ਜੇਸਨ ਕਲੇਯਰ ਦੀ ਅਗਵਾਈ ਵਿੱਚ ਭਾਰਤ ਦੇ ਦੌਰੇ ’ਤੇ ਆਏ ਆਸਟ੍ਰੇਲਿਆਈ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਸਿੱਖਿਆ, ਕੌਸ਼ਲ ਵਿਕਾਸ ਅਤੇ ਉਦਮਿਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਅਗਵਾਈ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੇ ਨਾਲ ਉੱਚ ਪੱਧਰੀ ਬੈਠਕ ਕੀਤੀ ਅਤੇ ਇਸ ਦੇ ਨਾਲ ਹੀ ਅੱਜ ਨਵੀਂ ਦਿੱਲੀ ਵਿੱਚ ਵਿਦਿਆਰਥੀ ਸਹਿਭਾਗਿਤਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਦੋਵੇਂ ਪੱਖਾਂ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਸਾਂਝੇਦਾਰੀ ਨੂੰ ਸਕੂਲੀ ਸਿੱਖਿਆ, ਉੱਚ ਅਤੇ ਵੋਕੇਸ਼ਨਲ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਾਉਣ ’ਤੇ ਵਿਚਾਰ—ਵਟਾਂਦਰਾ ਕੀਤਾ। ਉਨ੍ਹਾਂ ਨੇ ਦੋਵੇਂ ਦੇਸ਼ਾਂ ਵਿੱਚ ਯੁਵਾਵਾਂ ਨੂੰ ਸਸ਼ਕਤ ਬਣਾਉਣ ਅਤੇ ਸਿੱਖਿਆ ਅਤੇ ਕੌਸ਼ਲ ਦੇ ਖੇਤਰ ਨੂੰ ਹੋਰ ਅਧਿਕ ਜੀਵੰਤ ਬਣਾਉਣ ਦੇ ਲਈ ਆਪਸੀ ਜੁੜਾਵ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਦੋਹਾਂ ਮੰਤਰੀਆਂ ਨੇ ਉੱਚ ਸਿੱਖਿਆ, ਕੌਸ਼ਲ ਅਤੇ ਖੋਜ਼ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਿੱਖਿਆ ਸੁਲਭ ਕਰਾਉਣ ਦੀ ਤਲਾਸ਼ ਕਰਕੇ ਸੰਸਥਾਗਤ ਸਹਿਯੋਗ ਅਤੇ ਦੋ ਤਰਫ਼ੀ ਗਤੀਸ਼ੀਲਤਾ ਜਾਂ ਆਵਾਜਾਈ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਸਿੱਖਿਆ ਦੇ ਖੇਤਰ ਵਿੱਚ ਭਾਰਤ—ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਸ਼੍ਰੀ ਜੇਸਨ ਕਲੇਯਰ 28 ਫਰਵਰੀ ਤੋਂ ਲੈ ਕੇ 4 ਮਾਰਚ 2023 ਤੱਕ ਭਾਰਤ ਦੇ 5 ਦਿਨੀਂ ਦੌਰੇ ’ਤੇ ਹਨ।

 

 

ਦੋਵੇਂ ਮੰਤਰੀਆਂ ਨੇ ਅੱਜ ਸਵੇਰੇ ਸ੍ਰੀ ਵੈਂਕਟੇਸ਼ਵਰ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ‘ਦੋਤਰਫ਼ਾ ਆਵਾਜਾਈ ਦੇ ਜ਼ਰੀਏ ਸਬੰਧਾਂ ਨੂੰ ਮਜ਼ਬੂਤ ਕਰਨਾ’ ਵਿਸ਼ੇ ’ਤੇ ਅਧਾਰਤ ਵਿਦਿਆਰਥੀ ਜੁੜਾਵ ਪ੍ਰੋਗਰਾਮ ਵਿੱਚ ਹਿੱਸਾ ਲਿਆ। ਹੋਰਨਾਂ ਵਿਸ਼ੇਸ਼ ਮਹਿਮਾਨਾਂ ਵਿੱਚ ਭਾਰਤ ਵਿੱਚ ਆਸਟ੍ਰੇਲਿਆਈ ਹਾਈ ਕਮਿਸ਼ਨਰ ਮਾਣਯੋਗ ਬੈਰੀ ਓ’ ਫੈਰੇਲ, ਅਤੇ ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟਰ ਸ਼੍ਰੀ ਐਡਮ ਗਿਲਕ੍ਰਿਸਟ (Mr. Adam Gilchrist) ਸ਼ਾਮਲ ਸਨ, ਜੋ ਕਿ ਵੋਲੰਗੋਨਗ ਯੂਨੀਵਰਸਿਟੀ (Wollongong University) ਦੇ ਗਲੋਬਲ ਬ੍ਰੈਂਡ ਅੰਬੈਸਡਰ ਵੀ ਹਨ। 21 ਆਸਟ੍ਰੇਲਿਆਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ/ਪ੍ਰੋਵੋਸਟ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਸ ਮੌਕੇ ’ਤੇ ਮੌਜੂਦ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ 21ਵੀਂ ਸਦੀ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਦੋਤਰਫਾ ਆਵਾਜਾਈ ਦੇ ਜ਼ਰੀਏ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਹਰ ਬਦਲਾਅ ਦੀ ਕੁੰਜੀ ਹੈ। ਸੋ ਸਿੱਖਿਆ ਸਾਰੇ ਬਦਲਾਵਾਂ ਅਤੇ ਸਾਂਝੇਦਾਰੀਆਂ ਦੀ ਸਭਾਵਿਕ ‘ਜਣਨੀ’ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਿੱਖਿਅਕ ਸਬੰਧਾਂ ਨੂੰ ਮਜ਼ਬੂਤ ਕਰਨ ਨਾਲ ਦੋਵੇਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵਿਭਿੰਨ ਸੱਭਿਆਚਾਰਕ ਵਾਤਾਵਰਣ ਵਿੱਚ ਸਿੱਖਣ ਅਤੇ ਨਵੇਂ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ‘ਵਸੂਧੈਵ ਕੁਟੁੰਬਕਮ’ ਜਾਂ ‘ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਦੇ ਮੁੱਲ ਨੂੰ ਸਹੀ ਮਾਇਨੇ ਵਿੱਚ ਕਾਇਮ ਰੱਖਿਆ ਜਾ ਸਕੇਗਾ, ਜੋ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੀ ਥੀਮ ਵੀ ਹੈ। ਸ਼੍ਰੀ ਪ੍ਰਧਾਨ ਨੇ ਦੱਸਿਆ ਕਿ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਛੇਤੀ ਹੀ ਗੁਜਰਾਤ ਦੀ ਗਿਫ਼ਟ ਸਿਟੀ ਵਿੱਚ ਕੈਂਪਸ ਖੋਲ੍ਹਣਗੀਆਂ। ਉਨ੍ਹਾਂ ਨੇ ਇਹ ਗੱਲ ਦੁਹਰਾਈ ਕਿ ਭਾਰਤ ਗੁਣਵੱਤਾਪੂਰਨ ਸਿੱਖਿਆ ਨੂੰ ਅਧਿਕ ਸੁਲਭ ਅਤੇ ਕਿਫਾਇਤੀ ਬਣਾਉਣ ਦੇ ਲਈ ਆਸਟ੍ਰੇਲੀਆ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਪ੍ਰਤੀਬੱਧ ਹੈ। 

C:\Users\Balwant\Desktop\PIB-Chanchal-13.2.23\education1.jpg

ਸ਼੍ਰੀ ਜੇਸਨ ਕਲੇਯਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਵਿਦਿਅਕ ਨੀਤੀ ਨਿਰਮਾਤਾਵਾਂ ਅਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਹਿੱਤਧਾਰਕਾਂ ਦਾ ਇੱਕ ਉੱਚਅਧਿਕਾਰ ਪ੍ਰਾਪਤ ਪ੍ਰਤੀਨਿਧੀ ਮੰਡਲ ਹੈ ਜੋ ਕਿ ਭਾਰਤ ਦੇ ਨਾਲ ਸਹਿਯੋਗਾਤਮਕ ਸਬੰਧਾਂ ਦਾ ਰਾਹ ਪੱਕਾ ਕਰੇਗਾ। ਯੂਨੀਵਰਸਿਟੀਆਂ ਵਿੱਚ ਜੋ ਹੁੰਦਾ ਹੈ ਉਹ ਦੁਨੀਆ ਨੂੰ ਬਦਲ ਸਕਦਾ ਹੈ ਕਿਉਂਕਿ ਸਿੱਖਿਆ ਦੀ ਤਾਕਤ ਨਾ ਸਿਰਫ ਵਿਅਕਤੀਆਂ ਦੇ ਜੀਵਨ ਨੂੰ ਬਦਲ ਦਿੰਦੀ ਹੈ, ਸਗੋਂ ਰਾਸ਼ਟਰਾਂ ਵਿੱਚ ਵੀ ਵਿਆਪਕ ਬਦਲਾਅ ਲਿਆਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਆਸਟ੍ਰੇਲਿਆਈ ਜੋ ਕਿ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹੇ ਹੋਏ ਹਨ, ਉਹ ਹੁਣ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਆਸਟ੍ਰੇਲੀਆ 50 ਵਰ੍ਹੇ ਪਹਿਲਾਂ ਦੀ ਤੁਲਨਾ ਵਿੱਚ ਅੱਜ ਇੱਕ ਬਿਲਕੁਲ ਵੱਖਰਾ ਦੇਸ਼ ਹੈ ਅਤੇ ਇਹ ਸਿੱਖਿਆ ਦੀ ਬਦੌਲਤ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਨੇ ਤਿੰਨ ਆਸਟ੍ਰੇਲਿਆਈ ਯੂਨੀਵਰਸਿਟੀਆਂ ਅਤੇ ਵੋਲੰਗੋਨਗ ਯੂਨੀਵਰਸਿਟੀ, ਮੈਕਵੇਰੀ ਯੂਨੀਵਰਸਿਟੀ ਅਤੇ ਮੈਲਬਰਨ ਯੂਨੀਵਰਸਿਟੀ ਦੇ ਨਾਲ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ 10 ਨਵੇਂ ਐੱਮਓਯੂ ’ਤੇ ਹਸਤਾਖਰ ਕੀਤੇ ਜਾਣਗੇ। ਆਸਟ੍ਰੇਲਿਆਈ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਇਸ ਤਰ੍ਹਾਂ ਦੇ ਸਿੱਖਿਆਕ ਐੱਮਓਯੂ ਤੋਂ ਪੇਸ਼ੇਵਰਤਾ ਦੀ ਪਰਸਪਰ ਮਾਨਤਾ ਦੇ ਲਈ ਵੀ ਇਕ ਵਿਵਸਥਾ ਸਥਾਪਤ ਕਰਨ ਦਾ ਰਾਹ ਪੱਕਾ ਹੋਵੇਗਾ।

ਮੰਤਰੀ ਕਲੇਯਰ ਨੇ ਇਸ ਦੇ ਨਾਲ ਹੀ ਮੰਤਰੀ ਧਰਮੇਂਦਰ ਪ੍ਰਧਾਨ ਦੇ ਸਵਾਗਤ ਅਤੇ ਮੇਜ਼ਬਾਨੀ ਦੇ ਲਈ ਉਨ੍ਹਾਂ ਦਾ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਉਹ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀ ਆਸਟ੍ਰੇਲੀਆ—ਭਾਰਤ ਸਿੱਖਿਆ ਅਤੇ ਕੌਸ਼ਲ ਪਰਿਸ਼ਦ ਦੀ ਬੈਠਕ ਵਿੱਚ ਫਿਰ ਤੋਂ ਉਨ੍ਹਾਂ ਨਾਲ ਭੇਂਟ ਕਰਨ ਦੇ ਇੱਛੁਕ ਹਨ।

 

C:\Users\Balwant\Desktop\PIB-Chanchal-13.2.23\Education2.jpg

 

ਐਡਮ ਗਿਲਕ੍ਰਿਸਟ ਨੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਐੱਨਈਪੀ ਦੇ ਜ਼ਰੀਏ ਦੁਨੀਆ ਦੀਆਂ ਭਵਿੱਖ ਦੀਆਂ ਵਿੱਦਿਅਕ ਰਣਨੀਤੀਆਂ ਅਤੇ ਨੀਤੀਆਂ ਲਈ ਵਿਸ਼ੇਸ਼ ਅਧਾਰ ਬਣ ਸਕਦਾ ਹੈ। ਗਿਆਨ, ਸਿੱਖਿਆ ਅਤੇ ਮਹਾਰਤ ਆਪਸੀ ਲਾਭ ਦੇ ਹਨ ਅਤੇ ਅੱਜ ਦੇ ਯੁਵਾ ਉਸ ਭਵਿੱਖ ਦੇ ਜੀਵੰਤ ਜ਼ਰੀਏ ਹਨ ਕਿਉਂਕਿ ਸਿੱਖਿਆ ਨੂੰ ਲੈ ਕੇ ਦੋਵੇਂ ਹੀ ਦੇਸ਼ਾਂ ਦੇ ਵਿਚਕਾਰ ਬਰਾਬਰ ਜਨੂੰਨ ਹੈ। 

ਪ੍ਰੋਫੈਸਰ ਸੀ. ਸ਼ੀਲਾ ਰੈੱਡੀ, ਪ੍ਰਿੰਸੀਪਲ, ਸ੍ਰੀ ਵੈਂਕਟੇਸ਼ਵਰ ਕਾਲਜ ਨੇ ਸਵਾਗਤ ਭਾਸ਼ਣ ਦਿੱਤਾ। ਸ਼੍ਰੀ ਵਾਈ.ਵੀ. ਸੁੱਬਾ ਰਾਓ, ਚੇਅਰਮੈਨ, ਤਿਰੂਮਾਲਾ ਤਿਰੂਪਤੀ ਦੇਵਸਥਾਨਮ ਨੇ ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੂਚਿਤ ਕੀਤਾ ਕਿ ਸ੍ਰੀ ਵੈਂਕਟੇਸ਼ਵਰ ਕਾਲਜ ਵਿਭਿੰਨ ਖੇਤਰਾਂ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਸਰਟੀਫਿਕੇਟ ਕੋਰਸ ਮੁਹੱਈਆ ਕਰਵਾਉਂਦਾ ਹੈ। 

ਇਸ ਤੋਂ ਬਾਅਦ ਇੱਕ ਸੰਵਾਦਾਤਮਕ ਸੈਸ਼ਨ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਦੋਵਾਂ ਦੇਸ਼ਾਂ ਦੇ ਸਿੱਖਿਆ ਮੰਤਰੀਆਂ ਤੋਂ ਆਪਣੇ ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਉੱਤਰ ਮਾਣਯੋਗ ਮੰਤਰੀਆਂ ਨੇ ਕਾਫੀ ਵਿਸਤਾਰ ਨਾਲ ਦਿੱਤਾ। ਉਨ੍ਹਾਂ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ, ਜਿਸ ਵਿੰਚ ‘ਇੱਕ ਭਾਰਤ, ਸ਼ੇ੍ਰਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਣ ਵਾਲੇ ਵਿਭਿੰਨ ਰਾਜਾਂ ਦੇ ਭਾਰਤੀ ਨ੍ਰਿਤ ਰੂਪਾਂ ਨੂੰ ਦਰਸਾਇਆ ਗਿਆ ਸੀ। ਸ੍ਰੀ ਵੈਂਕਟੇਸ਼ਵਰ ਕਾਲਜ ਵਿੱਚ ਇੱਕ ਦੋਸਤਾਨਾ ਕ੍ਰਿਕੇਟ ਮੈਚ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੀ ਐਡਮ ਗਿਲਕ੍ਰਿਸਟ ਦੀ ਮੌਜੂਦਗੀ ਇੱਕ ਮਹਿਮਾਨ ਦੇ ਰੂਪ ਵਿੱਚ ਸੀ।

ਬਾਅਦ ਵਿੱਚ ਦੋਵਾਂ ਮੰਤਰੀਆਂ ਨੇ ਕੇਂਦਰੀ ਯੂਨੀਵਰਸਿਟੀ ਨੰਬਰ 2, ਦਿੱਲੀ ਛਾਉਣੀ ਦਾ ਦੌਰਾ ਕੀਤਾ, ਜਿੱਥੇ ਆਸਟ੍ਰੇਲਿਆਈ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਸੰਵਾਦ ਕੀਤਾ ਅਤੇ ਸਕੂਲ ਦੇ ਪਰਿਸਰ— ਪ੍ਰਾਥਮਿਕ ਕਲਾਸ । ਅਤੇ ।।, ਅਟਲ ਟਿੰਕਰਿੰਗ ਲੈਬ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਕੰਪਿਊਟਰ ਲੈਬ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ ਜਿਸ ਵਿੱਚ ‘ਇੱਕ ਭਾਰਤ ਸ਼੍ਰੇਸ਼ਠ ਭਾਰਤ’ ਵਿਸ਼ੇ ’ਤੇ ਨ੍ਰਿਤ ਪੇਸ਼ਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਯੋਗ ਪੇਸ਼ਕਾਰੀ ਦਿੱਤੀ ਗਈ। ਯੁਵਾ ਵਿਦਿਆਰਥੀਆਂ ਅਤੇ ਇਨੋਵੇਟਰਸ ਨੇ ਸਾਡੀ ਕਲਾਸਾਂ ਵਿੱਚ ਅਭਿਆਸ ਕਰਾਏ ਜਾਣ ਵਾਲੇ ਗਤੀਵਿਧੀ ਅਧਾਰਤ, ਆਨੰਦਮਈ ਅਤੇ ਉਤਸੁਕਤਾ ਅਧਾਰਤ ਸਿਖਲਾਈ ਦੀ ਝਲਕ ਦਿੱਤੀ, ਜਿਹਾ ਕਿ ਐੱਨਈਪੀ 2020 ਵਿੱਚ ਪਰਿਕਲਪਿਤ ਕੀਤਾ ਗਿਆ ਹੈ।

ਸ਼੍ਰੀ ਜੇਸਨ ਕਲੇਯਰ ਨੇ ਸਕੂਲੀ ਵਿਦਿਆਰਥੀਆਂ ਦੀ ਵਿਲੱਖਣ ਰਚਨਾਤਮਕਤਾ, ਵਿਸ਼ੇਸ਼ ਰੂਪ ਨਾਲ ਅਟਲ ਟਿੰਕਰਿੰਗ ਲੈਬ ਵਿੱਚ ਪ੍ਰਦਰਸ਼ਿਤ ਵਰਣਨਯੋਗ ਮਾਡਲਾਂ ’ਤੇ ਬੇਅੰਤ ਪ੍ਰਸੰਨਤਾ ਜ਼ਾਹਰ ਕੀਤੀ, ਜਿੱਥੇ ਵਿਦਿਆਰਥੀਆਂ ਨੇ ਆਪਣੇ ਦੁਆਰਾ ਬਣਾਏ ਗਏ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ।

ਇਸ ਦੌਰੇ ਦਾ ਸਮਾਪਨ ਸਕੂਲ ਪਰਿਸਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੇ ਨਾਲ ਹੋਇਆ। 

C:\Users\Balwant\Desktop\PIB-Chanchal-13.2.23\education3.jpg

C:\Users\Balwant\Desktop\PIB-Chanchal-13.2.23\education 4.jpg

*********

ਐੱਨਬੀ/ਏਕੇ/ਐੱਚਐੱਨ



(Release ID: 1903679) Visitor Counter : 87


Read this release in: English , Urdu , Hindi