ਰੱਖਿਆ ਮੰਤਰਾਲਾ

ਅਭਿਆਸ ਸ਼ਿਨਯੂ ਮੈਤਰੀ: ਭਾਰਤੀ ਹਵਾਈ ਸੈਨਾ ਦੇ ਪਰਿਵਹਨ ਵਿਮਾਨ ਦਾ ਜਾਪਾਨ ਦਾ ਏਅਰ ਸੈਲਫ਼ ਡਿਫੈਂਸ ਫੋਰਸ ਦੇ ਨਾਲ ਹਵਾਈ ਅਭਿਆਸ

Posted On: 01 MAR 2023 5:48PM by PIB Chandigarh

ਭਾਰਤੀ ਹਵਾਈ ਸੈਨਾ (ਆਈਏਐੱਫ) ਜਾਪਾਨ ਦੀ ਏਅਰ ਸੈਲਫ਼ ਡਿਫੈਂਸ ਫੋਰਸ (ਜੇਏਐੱਸਡੀਐੱਫ) ਦੇ ਨਾਲ ਸ਼ਿਨਯੂ ਮੈਤਰੀ (SHINYUU MAITRI) ਅਭਿਆਸ ਵਿੱਚ ਹਿੱਸਾ ਲੈ ਰਹੀ ਹੈ। ਇਹ ਹਵਾਈ ਅਭਿਆਸ ਭਾਰਤ—ਜਾਪਾਨ ਸੰਯੁਕਤ ਸੈਨਾ ਅਭਿਆਸ ਧਰਮ ਗਾਰਜੀਅਨ ਦੇ ਨਾਲ—ਨਾਲ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਧਰਮ ਗਾਰਜੀਅਨ ਹਵਾਈ ਅਭਿਆਸ 13 ਫਰਵਰੀ, 2023 ਤੋਂ 02 ਮਾਰਚ, 2023 ਤੱਕ ਜਾਪਾਨ ਦੇ ਕੋਮਾਤਸੁ ਵਿੱਚ ਸੰਚਾਲਿਤ ਹੋ ਰਿਹਾ ਹੈ। 

ਭਾਰਤੀ ਹਵਾਈ ਸੈਨਾ ਦਾ ਸਮੂਹ ਇੱਕ ਸੀ—17 ਗਲੋਬਮਾਸਟਰ ।।। ਵਿਮਾਨ ਦੇ ਨਾਲ ਅਭਿਆਸ ਸ਼ਿਨਯੂ  ਮੈਤਰੀ 23 ਵਿੱਚ ਹਿੱਸਾ ਲੈ ਰਿਹਾ ਹੈ। ਇਹ ਅਭਿਆਸਾ 01 ਅਤੇ 02 ਮਾਰਚ, 2023 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਅਭਿਆਸ ਦੀ ਪਹਿਲੀ ਪੜਾਅ ਵਿੱਚ ਪਰਿਵਹਨ ਸੰਚਾਲਨ ਅਤੇ ਰਣਨੀਤਕ ਅਭਿਆਸ (tactical manoeuvring) ’ਤੇ ਚਰਚਾ ਸ਼ਾਮਲ ਹੈ, ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਸੀ—17 ਅਤੇ ਜਾਪਾਨ ਦੀ ਏਅਰ ਸੈਲਫ਼ ਡਿਫੈਂਸ ਫੋਰਸ ਦੇ ਸੀ—2 ਪਰਿਵਹਨ ਵਿਮਾਨਾਂ ਦੁਆਰਾ ਉਡਾਨ ਅਭਿਆਸ ਦੇ ਦੂਜੇ ਪੜਾਅ ਆਯੋਜਿਤ ਕੀਤੀ ਜਾ ਰਹੀ ਹੈ। ਇਹ ਵਿਸ਼ੇਸ਼ ਅਭਿਆਸ ਸਬੰਧਤ ਵਿਸ਼ਾ ਵਸਤੂ ਮਾਹਿਰਾਂ ਨੂੰ ਇੱਕ— ਦੂਜੇ ਦੇ ਸੰਚਾਲਨ ਦਰਸ਼ਨ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ’ਤੇ ਆਪਸੀ ਤਾਲਮੇਲ ਵਧਾਉਣ ਅਤੇ ਵਿਚਾਰ—ਵਟਾਂਦਰਾ ਕਰਨ ਦਾ ਮੌਕਾ ਦਿੰਦਾ ਹੈ। ਇਹ ਅਭਿਆਸ ਭਾਰਤੀ ਹਵਾਈ ਸੈਨਾ ਅਤੇ ਜਾਪਾਨ ਦੀ ਏਅਰ ਸੈਲਫ ਡਿਫੈਂਸ ਫੋਰਸ ਦੇ ਵਿਚਕਾਰ ਆਪਸੀ ਸਮਝ ਅਤੇ ਪਰਸਪਰਤਾ ਨੂੰ ਵੀ ਵਧਾਏਗਾ।

ਸ਼ਿਨਯੂ  ਮੈਤਰੀ 2023 ਅਭਿਆਸ ਦੋਹਾਂ ਦੇਸ਼ਾਂ ਦੇ ਵਿਚਕਾਰ ਵਧਦੇ ਰੱਖਿਆ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਹੋਰ ਮਹਤਵਪੂਰਨ ਕਦਮ ਸਾਬਿਤ ਹੋਵੇਗਾl ਨਾਲ ਹੀ ਭਾਰਤੀ ਹਵਾਈ ਸੈਨਾ ਦੇ ਲਈ ਦੁਨੀਆ ਭਰ ਵਿੱਚ ਵਿਭਿੰਨ ਵਾਤਾਵਰਣ ਵਿੱਚ ਕੰਮ ਕਰਨ ਦੇ ਉਦੇਸ਼ ਨਾਲ ਇਹ ਅਭਿਆਸ ਅਜਿਹੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ, ਜਦੋਂ ਭਾਰਤੀ ਹਵਾਈ ਸੈਨਾ ਦੇ ਭਾਰੀ ਲਿਫਟ ਪਰਿਵਹਨ ਵਿਮਾਨ ਬੇੜੇ ਵੀ ਸੰਯੁਕਤ ਅਰਬ ਅਮੀਰਾਤ ਵਿੱਚ ਐਕਸਰਸਾਈਜ਼ ਡੈਜਰਟ ਫਲੈਗ VIII ਅਤੇ ਬ੍ਰਿਟੇਨ ਵਿੱਚ ਐਕਸਰਸਾਈਜ਼ ਕੋਬਰਾ ਵੋਰੀਅਰ ਵਿੱਚ ਹਿੱਸਾ ਲੈ ਰਹੇ ਹਨ।

 

********
 

ਏਬੀਬੀ/ਏਐੱਮ/ਐੱਸਐੱਮ/ਐੱਚਐੱਨ(Release ID: 1903613) Visitor Counter : 134


Read this release in: English , Urdu , Hindi