ਜਲ ਸ਼ਕਤੀ ਮੰਤਰਾਲਾ

ਗ੍ਰੇਟਰ ਪੰਨਾ ਲੈਂਡਸਕੇਪ ਕੌਂਸਲ ਦਾ ਗਠਨ ਕੀਤਾ ਗਿਆ

Posted On: 01 MAR 2023 5:54PM by PIB Chandigarh

ਸੋਕਾ ਪ੍ਰਭਾਵਿਤ ਬੁੰਦੇਲਖੰਡ ਖੇਤਰ ਦੀ ਸਮਾਜਿਕ-ਅਰਥਿਕ ਸਮ੍ਰਿੱਧ ਦੇ ਲਈ ਪਰਿਵਤਰਨਕਾਰੀ  ਕੇਨ-ਬੇਤਵਾ ਲਿੰਕ ਪ੍ਰੋਜੈਕਟ (ਕੇਬੀਐੱਲਪੀ) ਦੇ ਤਹਿਤ ਪੰਨਾ ਟਾਈਗਰ ਰਿਜਰਵ (ਪੀਟੀਆਰ) ਅਤੇ ਆਸਪਾਸ ਦੇ ਖੇਤਰਾਂ ਵਿੱਚ ਵਣ ਜੀਵਨ ਅਤੇ ਜੈਵ ਵਿਵਿਧਤਾ ਦੇ ਸੁਰੱਖਿਆ ਦੇ ਲਈ ਇੱਕ ਵਿਆਪਕ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਯੋਜਨਾ (ਆਈਐੱਲਐੱਮਪੀ) ਤਿਆਰ ਕੀਤੀ ਗਈ ਹੈ। ਗ੍ਰੇਟਰ ਪੰਨਾ ਲੈਂਡਸਕੇਪ ਕੌਂਸਲ ਯੋਜਨਾ ਦੇ ਵਿਵਸਥਿਤ ਅਤੇ ਸਮਾਂਬੱਧ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦੇ ਮੱਖ ਸਕੱਤਰ ਦੀ ਪ੍ਰਧਾਨਗੀ ਹੇਠ ਸਾਰੇ ਹਿਤਧਾਰਕਾਂ ਦੇ ਮੈਂਬਰਾਂ ਦੇ ਨਾਲ ਗ੍ਰੇਟਰ ਪੰਨਾ ਲੈਂਡਸਕੇਪ ਕੌਂਸਲ (ਜੀਪੀਐੱਲਸੀ) ਦਾ ਗਠਨ ਕੀਤਾ ਗਿਆ ਹੈ। ਕੇਨ-ਬੇਤਵਾ ਲਿੰਕ ਪ੍ਰੋਜੈਕਟ ਦੇ ਤਹਿਤ ਵਾਤਾਵਰਣ ਪ੍ਰਬੰਧਨ ਯੋਜਨਾ ਅਤੇ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਯੋਜਨਾ ਦੇ ਲਾਗੂਕਰਨ ਦੇ ਲਈ ਕਾਫੀ ਵਿੱਤ ਪ੍ਰਾਵਧਾਨ ਨਿਰਧਾਰਿਤ ਕੀਤੇ ਗਏ ਹਨ। ਇਹ ਮਾਡਲ “ਵਿਕਾਸ ਵੀ, ਵਾਤਾਵਰਣ ਵੀ” ਦੇ ਮੋਟੋ ਦੇ ਨਾਲ ਭਵਿੱਖ ਦੇ ਵਿਕਾਸ ਦੇ ਲਈ ਇੱਕ ਖਾਕਾ ਹੋਵੇਗਾ।

  • ਮੱਧ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਗ੍ਰੇਟਰ ਪੰਨਾ ਲੈਂਡਸਕੇਪ ਕੌਂਸਲ (ਜੀਪੀਐੱਲਸੀ ਦਾ ਗਠਨ ਕੀਤਾ ਗਿਆ)

  • ਕੇਨ-ਬੇਤਵਾ ਲਿੰਕ ਪ੍ਰੋਜੈਕਟ ਦਾ ਉਦੇਸ਼ ਸਮੱਗਰੀ ਲੈਂਡਸਕੇਪ ਅਤੇ ਵਣਜੀਵ ਸੁਰੱਖਿਆ ਸੁਨਿਸ਼ਚਿਤ ਕਰਦੇ ਹੋਏ ਬੁੰਦੇਲਖੰਡ ਖੇਤਰ ਵਿੱਚ ਜਲ ਸੁਰੱਖਿਆ ਪ੍ਰਦਾਨ ਕਰਨਾ ਹੈ

  • ਗ੍ਰੇਟਰ ਪੰਨਾ ਲੈਂਡਸਕੇਪ ਵਿੱਚ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਯੋਜਨਾ ਭਾਰਤ ਦੇ ਸੁਰੱਖਿਆ ਇਤਿਹਾਸ ਵਿੱਚ ਇੱਕ ਪ੍ਰਮੁੱਖ ਅਤੇ ਅਨੋਖਾ ਉਪਾਅ ਹੈ

  • ਜੀਪੀਐੱਲ ਦਾ ਟੀਚਾ ਸੰਤੁਲਿਤ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਵਿਕਾਸ ਪ੍ਰਕਿਰਿਆ ਦੇ ਨਾਲ ਏਕੀਕਰਣ ਦੇ ਰਾਹੀਂ ਸੁਰੱਖਿਆ ਦੇ ਲਈ “ਲਾਭਦਾਇਕ” ਸਥਿਤ ਸੁਨਿਸ਼ਚਿਤ ਕਰਨਾ ਹੈ।

ਜੀਪੀਐੱਲ ਅਤੇ ਪਰਿਸ਼ਦ ਦਾ ਟੀਚਾ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਵਿਕਾਸ ਪ੍ਰਕਿਰਿਆ ਦੇ ਨਾਲ ਏਕੀਕਰਣ ਦੇ ਰਾਹੀਂ ਸੁਰੱਖਿਆ ਦੇ ਲਈ “ਲਾਭਕਾਰੀ” ਸਥਿਤ ਸੁਨਿਸ਼ਚਿਤ ਕਰਨਾ ਹੈ ਅਤੇ ਵਿਭਿੰਨ ਹਿੱਸੇਦਾਰੀ ‘ਤੇ ਵਿਚਾਰ ਕਰਨਾ ਹੈ। ਇਸ ਦਾ ਵਿਆਪਕ ਉਦੇਸ਼ ਪ੍ਰਮੁੱਖ ਪ੍ਰਜਾਤੀਆਂ ਜਿਵੇਂ  ਸ਼ੇਰ, ਗਿਰਝ ਅਤੇ ਮਗਰਮੱਛ ਲਈ ਆਵਾਸ, ਸੁਰੱਖਿਆ ਅਤੇ ਪ੍ਰਬੰਧਨ ਦੀ ਬਿਹਤਰੀ ਨੂੰ ਸਮਰੱਥ ਕਰਨਾ ਹੈ,

ਸਥਾਨਿਕ ਪ੍ਰਾਥਮਿਕਤਾ ਅਤੇ ਵਣ ‘ਤੇ ਨਿਰਭਰ ਸਮੁਦਾਏ ਦੀ ਭਲਾਈ ਦੇ ਰਾਹੀਂ ਸਮੁੱਚੇ ਜੈਵ ਵਿਵਿਧਤਾ ਸੁਰੱਖਿਆ ਦੇ ਲਈ ਪਰਿਦ੍ਰਿਸ਼ ਨੂੰ ਮਜ਼ਬੂਤ ਕਰਨਾ, ਅਤੇ ਫੀਡਬੈਕ ਲੂਪ ਅਤੇ ਅਨੁਕੂਲੀ ਪ੍ਰਬੰਧਨ ਵਿਕਲਪਾਂ ਦੇ ਸੰਦਰਭ ਵਿੱਚ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਦੇ ਤਹਿਤ ਪ੍ਰਜਾਤੀ- ਵਿਸ਼ਿਸ਼ਟ ਅਤੇ ਸਥਲ-ਵਿਸ਼ਿਸ਼ਟ ਨਿਗਰਾਨੀ ਰਣਨੀਤੀਆਂ ਪ੍ਰਦਾਨ ਕਰਨਾ।

ਕੇਨ-ਬੇਤਵਾ ਲਿੰਕ ਪ੍ਰੋਜੈਕਟ (ਕੇਬੀਐੱਲਪੀ), ਲਾਗੂਕਰਨ ਦੇ ਲਈ ਗਈ ਰਾਸ਼ਟਰੀ ਦ੍ਰਿਸ਼ਟੀਕੋਣ ਯੋਜਨਾ (ਐੱਨਪੀਪੀ) ਦੇ ਤਹਿਤ ਨਦੀਆਂ ਨੂੰ ਜੋੜਣ ਵਾਲਾ ਪਹਿਲਾ ਪ੍ਰੋਜੈਕਟ ਹੈ ਜੋ ਵਾਰ-ਵਾਰ ਸੋਕੇ ਦੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਬੁੰਦੇਲਖੰਡ ਖੇਤਰ ਦੀ ਸਮਾਜਿਕ-ਅਰਥਿਕ ਸਮ੍ਰਿੱਧ ਦੇ ਲਈ ਇੱਕ ਪਰਿਵਤਰਨਕਾਰੀ ਕਦਮ ਸਾਬਿਤ ਹੋਵੇਗੀ। ਪ੍ਰੋਜੈਕਟ ਦਾ ਉਦੇਸ਼ ਨ ਕੇਵਲ ਬੁੰਦੇਲਖੰਡ ਵਿੱਚ ਜਲ ਸੁਰੱਖਿਆ ਪ੍ਰਦਾਨ ਕਰਨਾ ਹੈ ਬਲਕਿ ਖੇਤਰ ਦੇ ਸਮੁੱਚੇ ਸੁਰੱਖਿਆ ਅਤੇ ਵਿਸ਼ੇਸ਼ ਰੂਪ ਤੋਂ ਸ਼ੇਰ, ਗਿਰਝ ਅਤੇ ਮਗਰਮੱਛ ਜਿਵੇਂ ਲੈਂਡਸਕੇਪ ‘ਤੇ ਨਿਰਭਰ ਪ੍ਰਜਾਤੀਆਂ ਦੇ ਸੁਰੱਖਿਆ ਨੂੰ ਸੁਨਿਸ਼ਚਿਤ ਕਰਨਾ ਹੈ।

ਪ੍ਰਵਾਨਿਤੀ ਵਾਤਾਵਰਣ ਪ੍ਰਬੰਧਨ ਯੋਜਨਾ ਦੇ ਅਨੁਸਾਰ ਉਪਾਅ ਕਰਨ ਦੇ ਇਲਾਵਾ ਭਾਰਤੀ ਵਣਜੀਵ ਸੰਸਥਾਨ(ਡਬਲਿਊਆਈਆਈ) ਨੇ ਨ ਕੇਵਲ ਪੰਨਾ ਟਾਈਗਰ ਰਿਜਰਵ (ਪੀਟੀਆਰ) ਵਿੱਚ ਬਲਕਿ ਆਸਪਾਸ ਦੇ ਖੇਤਰਾਂ ਵੀ ਵਣਜੀਵ ਅਤੇ ਜੈਵ ਵਿਵਿਧਤਾ ਦੇ ਸੁਰੱਖਿਆ ਦੇ ਲਈ ਇੱਕ ਵਿਆਪਕ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਯੋਜਨਾ (ਆਈਐੱਲਐੱਮਪੀ) ਤਿਆਰ ਕੀਤਾ ਹੈ। ਗ੍ਰੇਟਰ ਪੰਨਾ ਲੈਂਡਸਕੇਪ(ਜੀਪੀਐੱਲ) ਵਿੱਚ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਯੋਜਨਾ ਭਾਰਤ ਦੇ ਸੁਰੱਖਿਆ ਇਤਿਹਾਸ ਵਿੱਚ ਸ਼ੁਰੂ ਕੀਤੇ ਜਾ ਰਹੇ ਪ੍ਰਮੁੱਖ ਅਤੇ ਆਦਿ ਸੁਰੱਖਿਆ ਉਪਾਆ ਵਿੱਚੋ ਇੱਕ ਹੈ।

 

*****

ਏਐੱਸ



(Release ID: 1903611) Visitor Counter : 114


Read this release in: English , Urdu , Hindi