ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਆਈਆਰਈਡੀਏ ਵਿਦੇਸ਼ੀ ਮੁਦਰਾ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਵਿੱਤ ਦੇਣ ਲਈ ਗੁਜਰਾਤ ਦੀ ਗਿਫਟ ਸਿਟੀ ਵਿੱਚ ਦਫ਼ਤਰ ਸਥਾਪਤ ਕਰੇਗਾ
ਪਿਛਲੇ ਤਿੰਨ ਸਾਲਾਂ ਵਿੱਚ ਆਈਆਰਈਡੀਏ ਦਾ ਸ਼ੁੱਧ ਐੱਨਪੀਏ 7.18% ਤੋਂ ਘੱਟ ਕੇ 2.03% ਹੋਇਆ
Posted On:
24 FEB 2023 8:40PM by PIB Chandigarh
ਆਈਆਰਈਡੀਏ ਵਿਦੇਸ਼ੀ ਮੁਦਰਾ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਵਿੱਤ ਦੇਣ ਲਈ ਗੁਜਰਾਤ ਦੀ ਗਿਫਟ ਸਿਟੀ ਵਿੱਚ ਇੱਕ ਦਫ਼ਤਰ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਗਿਫਟ ਸਿਟੀ, ਗਾਂਧੀਨਗਰ ਸਥਿਤ ਦਫ਼ਤਰ ਨੂੰ ਇੱਕ ਵਿਦੇਸ਼ੀ ਦਫ਼ਤਰ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ, ਜਿਸ ਨਾਲ ਆਈਆਰਈਡੀਏ ਨੂੰ ਵਿਦੇਸ਼ੀ ਮੁਦਰਾ ਹੇਜਿੰਗ ਲਾਗਤ ਤੋਂ ਬਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ (ਆਈਆਰਈਡੀਏ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ 23 ਫਰਵਰੀ 2023 ਨੂੰ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਜੀ-20 ਸਮਾਗਮਾਂ ਦੀ ਅਗਵਾਈ ਵਿੱਚ "ਉੱਭਰ ਰਹੇ ਅਰਥਚਾਰਿਆਂ ਵਿੱਚ ਸਵੱਛ ਊਰਜਾ ਨਿਵੇਸ਼ ਨੂੰ ਵਧਾਉਣ" ਦੇ ਵਿਸ਼ੇ 'ਤੇ ਇੱਕ ਪੈਨਲ ਚਰਚਾ ਵਿੱਚ ਬੋਲਦਿਆਂ ਇਹ ਜਾਣਕਾਰੀ ਦਿੱਤੀ।
ਉਨ੍ਹਾਂ 2030 ਤੱਕ ਗ੍ਰੀਨ ਊਰਜਾ ਪ੍ਰੋਜੈਕਟਾਂ ਲਈ ਲਗਭਗ 25 ਲੱਖ ਕਰੋੜ ਰੁਪਏ ਦੇ ਫੰਡ ਜੁਟਾਉਣ ਲਈ ਗ੍ਰੀਨ ਟੈਕਸੋਨਾਮੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਬੀਮਾ ਅਤੇ ਸੇਵਾਮੁਕਤੀ ਫੰਡਾਂ ਨੂੰ ਗ੍ਰੀਨ ਬਾਂਡਾਂ ਵਿੱਚ ਪ੍ਰਬੰਧਨ ਅਧੀਨ ਆਪਣੇ ਅਸਾਸਿਆਂ ਦਾ 2% ਨਿਵੇਸ਼ ਕਰਨਾ ਲਾਜ਼ਮੀ ਕੀਤਾ ਜਾ ਸਕਦਾ ਹੈ ਤਾਂ ਜੋ ਗ੍ਰੀਨ ਊਰਜਾ ਪ੍ਰਾਜੈਕਟਾਂ ਨੂੰ ਵਿੱਤ ਪ੍ਰਦਾਨ ਕੀਤਾ ਜਾ ਸਕੇ।
ਪਿਛਲੇ ਤਿੰਨ ਸਾਲਾਂ ਵਿੱਚ ਆਈਆਰਈਡੀਏ ਦੇ ਅਸਾਧਾਰਣ ਵਾਧੇ ਬਾਰੇ ਬੋਲਦਿਆਂ, ਸ਼੍ਰੀ ਦਾਸ ਨੇ ਟਿੱਪਣੀ ਕੀਤੀ ਕਿ ਅਸੀਂ ਵਧੀਆ ਕਾਰਪੋਰੇਟ ਗਵਰਨੈਂਸ ਮਿਆਰਾਂ ਦੀ ਪਾਲਣਾ ਵਿੱਚ ਹਰ ਸੰਭਵ ਸਹਾਇਤਾ ਦੇ ਨਾਲ ਸਾਡੇ ਹਿੱਸੇਦਾਰਾਂ ਨੂੰ ਹੈਂਡਹੋਲਡਿੰਗ ਪਹੁੰਚ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਆਈਆਰਈਡੀਏ ਦੀ ਸਹੀ ਸਮੀਖਿਆ ਅਤੇ ਨਿਗਰਾਨੀ ਦੀ ਕਿਰਿਆਸ਼ੀਲ ਪਹੁੰਚ ਦੇ ਨਤੀਜੇ ਵਜੋਂ, ਕੰਪਨੀ ਪਿਛਲੇ ਤਿੰਨ ਸਾਲਾਂ ਦੌਰਾਨ ਆਪਣੇ ਐੱਨਪੀਏ ਨੂੰ 7.18% ਤੋਂ ਘਟਾ ਕੇ 2.03% ਕਰਨ ਦੇ ਯੋਗ ਹੋ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਈਆਰਈਡੀਏ ਦ੍ਰਿੜਤਾ, ਵਚਨਬੱਧਤਾ ਅਤੇ ਸਪੱਸ਼ਟਤਾ ਦੇ 3ਸੀ ਸਿਧਾਂਤਾਂ ਨੂੰ ਲਾਗੂ ਕਰਕੇ ਕਾਰਪੋਰੇਟ ਗਵਰਨੈਂਸ ਦੇ ਉੱਚੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਸ਼੍ਰੀ ਦਾਸ ਨੇ ਕਿਹਾ ਕਿ ਆਈਆਰਈਡੀਏ ਬਾਜ਼ਾਰ ਦੀਆਂ ਲੋੜਾਂ ਦੇ ਅਨੁਸਾਰ ਵਿਲੱਖਣ ਵਿੱਤੀ ਉਤਪਾਦਾਂ ਨੂੰ ਪੇਸ਼ ਕਰਨ ਦਾ ਰੁਝਾਨ ਮਿਥਣ ਵਾਲਾ ਹੈ।
ਆਈਆਰਈਡੀਏ ਦੇ ਸੀਐੱਮਡੀ ਨੇ ਇਹ ਵੀ ਦੱਸਿਆ ਕਿ ਸਾਰੀਆਂ ਪ੍ਰਮੁੱਖ ਬਹੁਪੱਖੀ ਅਤੇ ਦੁਵੱਲੀ ਏਜੰਸੀਆਂ ਜਿਵੇਂ ਕਿ ਵਿਸ਼ਵ ਬੈਂਕ, ਕੇਐੱਫਡਬਲਿਊ, ਜੇਆਈਸੀਏ ਅਤੇ ਏਡੀਬੀ ਆਦਿ ਨੇ ਆਪਣੇ ਫੰਡਾਂ ਨੂੰ ਆਰਈ ਪ੍ਰੋਜੈਕਟਾਂ ਲਈ ਆਈਆਰਈਡੀਏ ਰਾਹੀਂ ਚੈਨਲ ਕਰਨ ਨੂੰ ਤਰਜੀਹ ਦਿੱਤੀ, ਇਹ ਦਰਸਾਉਂਦੇ ਹੋਏ ਕਿ ਆਈਆਰਈਡੀਏ ਆਰਈ ਫੰਡਿੰਗ ਲਈ ਸਭ ਤੋਂ ਵਧੀਆ ਵਿਕਲਪ ਹੈ। ਉਨ੍ਹਾਂ ਨੇ ਇਨ੍ਹਾਂ ਏਜੰਸੀਆਂ ਨੂੰ ਪ੍ਰੋਸੈਸਿੰਗ ਦੇ ਸਮੇਂ ਅਤੇ ਹੋਰ ਰੁਕਾਵਟਾਂ ਨੂੰ ਘਟਾ ਕੇ ਵਿੱਤੀ ਸਹਾਇਤਾ ਨੂੰ ਤੇਜ਼ ਕਰਨ ਲਈ ਆਪਣੀ ਮੁਲਾਂਕਣ ਪ੍ਰਕਿਰਿਆ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਇਹ ਕਹਿ ਕੇ ਸਮਾਪਤੀ ਕੀਤੀ ਕਿ ਆਈਆਰਈਡੀਏ ਵਿੱਤ ਰਾਹੀਂ ਆਰਈ ਸੈਕਟਰ ਵਿੱਚ ਜਨਨੀ ਦੀ ਭੂਮਿਕਾ ਨਿਭਾਉਂਦੀ ਰਹੇਗੀ।
ਐੱਮਐੱਨਆਰਈ ਦੇ ਸੰਯੁਕਤ ਸਕੱਤਰ ਸ਼੍ਰੀ ਦਿਨੇਸ਼ ਜਗਦਲੇ ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਮੁੱਖ ਊਰਜਾ ਅਰਥ ਸ਼ਾਸਤਰੀ ਮਿਸਟਰ ਟਿਮ ਗੋਲਡ ਅਤੇ ਏਡੀਬੀ, ਐੱਨਟੀਪੀਸੀ, ਐੱਸਈਸੀਆਈ ਅਤੇ ਸੀਈਈਡਬਲਿਊ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਪੈਨਲ ਚਰਚਾ ਵਿੱਚ ਹਿੱਸਾ ਲਿਆ।
***
ਏਐੱਮ/ਆਈਜੀ
(Release ID: 1903581)
Visitor Counter : 120