ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਰਾਸ਼ਨ ਕਾਰਡ (ਕੌਮੀ ਖੁਰਾਕ ਸੁਰੱਖਿਆ ਐਕਟ-ਐੱਨਐੱਫਐੱਸਏ) ਦੇ ਅੰਕੜਿਆਂ ਨਾਲ ਈ-ਸ਼੍ਰਮ ਲਾਭਪਾਤਰੀਆਂ ਦੇ ਅੰਕੜਿਆਂ ਦਾ ਮਿਲਾਣ ਸ਼ੁਰੂ ਕੀਤਾ


ਇਹ ਪਹਿਲਕਦਮੀ ਐੱਨਐੱਫਐੱਸਏ ਅਧੀਨ ਰਾਸ਼ਨ ਕਾਰਡ ਦਾ ਲਾਭ ਈ-ਸ਼੍ਰਮ ਪੋਰਟਲ 'ਤੇ ਦਰਜ ਸਾਰੇ ਯੋਗ ਕਾਮਿਆਂ ਨੂੰ ਉਪਲਬਧ ਕਰਾਉਣ ਨੂੰ ਯਕੀਨੀ ਬਣਾਏਗੀ

Posted On: 24 FEB 2023 7:44PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਈ-ਸ਼੍ਰਮ ਪੋਰਟਲ 26 ਅਗਸਤ 2021 ਨੂੰ ਅਸੰਗਠਿਤ/ਪ੍ਰਵਾਸੀ ਮਜ਼ਦੂਰਾਂ ਦਾ ਇੱਕ ਰਾਸ਼ਟਰੀ ਡੇਟਾਬੇਸ ਬਣਾਉਣ ਅਤੇ ਉਨ੍ਹਾਂ ਨੂੰ ਇੱਕ ਯੂਨੀਵਰਸਲ ਖਾਤਾ ਨੰਬਰ (ਯੂਏਐੱਨ) ਪ੍ਰਦਾਨ ਕਰਨ ਲਈ ਲਾਂਚ ਕੀਤਾ ਗਿਆ ਸੀ। ਇਸ ਪੋਰਟਲ ਨੂੰ ਦੇਸ਼ ਦੇ ਅਸੰਗਠਿਤ/ਪ੍ਰਵਾਸੀ ਮਜ਼ਦੂਰਾਂ ਤੋਂ ਬੇਮਿਸਾਲ ਹੁੰਗਾਰਾ ਮਿਲਿਆ ਹੈ ਅਤੇ 24 ਫਰਵਰੀ 2023 ਤੱਕ 28.60 ਕਰੋੜ ਤੋਂ ਵੱਧ ਕਾਮਿਆਂ ਨੇ ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਕੀਤਾ ਹੈ।

ਈ-ਸ਼੍ਰਮ ਪੋਰਟਲ ਦਾ ਇੱਕ ਉਦੇਸ਼ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਦੇ ਲਾਭਾਂ ਨੂੰ ਅਸੰਗਠਿਤ ਮਜ਼ਦੂਰਾਂ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚਾਉਣਾ ਹੈ ਅਤੇ ਉਨ੍ਹਾਂ ਕਾਮਿਆਂ ਦੀ ਪਛਾਣ ਕਰਨਾ ਹੈ ਜੋ ਕੇਂਦਰ ਅਤੇ/ਜਾਂ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਵੱਖ-ਵੱਖ ਲਾਭਾਂ ਤੋਂ  ਜਾਗਰੂਕਤਾ ਦੀ ਕਮੀ ਜਾਂ ਹੋਰ ਕਾਰਨਾਂ ਕਰਕੇ ਵਾਂਝੇ ਹਨ। ਇਸ ਉਦੇਸ਼ ਦੇ ਨਾਲ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਕੋਲ ਉਪਲਬਧ ਰਾਸ਼ਨ ਕਾਰਡ (ਕੌਮੀ ਖੁਰਾਕ ਸੁਰੱਖਿਆ ਐਕਟ-ਐੱਨਐੱਫਐੱਸਏ) ਅੰਕੜਿਆਂ ਦੇ ਨਾਲ ਈ-ਸ਼੍ਰਮ ਲਾਭਪਾਤਰੀਆਂ ਦੇ ਅੰਕੜਿਆਂ ਦਾ ਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਸ਼ਨ ਕਾਰਡ ਦਾ ਪੂਰਾ ਡਾਟਾ ਸੈੱਟ ਡੀਐੱਫਪੀਡੀ ਵਲੋਂ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੂੰ ਉਪਲਬਧ ਕਰਵਾਇਆ ਗਿਆ ਸੀ। ਦੋ ਡੇਟਾ ਸੈੱਟਾਂ ਦੇ ਮਿਲਾਨ 'ਤੇ, ਇਹ ਦੇਖਿਆ ਗਿਆ ਹੈ ਕਿ ਕੁੱਲ 28.60 ਕਰੋੜ ਈ-ਸ਼੍ਰਮ ਰਜਿਸਟ੍ਰੇਸ਼ਨਾਂ ਵਿੱਚੋਂ, ਲਗਭਗ 20.63 ਕਰੋੜ ਈ-ਸ਼੍ਰਮ ਰਜਿਸਟ੍ਰੇਸ਼ਨਾਂ ਡੀਐੱਫਪੀਡੀ ਦੇ ਐੱਨਐੱਫਐੱਸਏ ਡੇਟਾਬੇਸ ਵਿੱਚ ਰਜਿਸਟਰਡ ਹਨ ਅਤੇ ਲਗਭਗ 7.96 ਕੋਰ ਈ-ਸ਼੍ਰਮ ਰਜਿਸਟ੍ਰੇਸ਼ਨਾਂ ਅਜੇ ਤੱਕ ਐੱਨਐੱਫਐੱਸਏ ਡੇਟਾ ਵਿੱਚ ਦਰਜ ਹਨ।

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਸਾਰੇ ਈ-ਸ਼੍ਰਮ ਰਜਿਸਟਰਡ ਅਸੰਗਠਿਤ/ਪ੍ਰਵਾਸੀ ਕਾਮਿਆਂ ਦੇ ਵੇਰਵਿਆਂ ਨੂੰ ਪਹੁੰਚਾ ਰਿਹਾ ਹੈ, ਜੋ ਅਜੇ ਤੱਕ ਐੱਨਐੱਫਐੱਸਏ ਤੋਂ ਡੀਐੱਫਪੀਡੀ 'ਤੇ ਰਜਿਸਟਰਡ ਨਹੀਂ ਹਨ, ਤਾਂ ਜੋ ਇਹ ਈ-ਸ਼੍ਰਮ ਰਜਿਸਟ੍ਰੇਸ਼ਨਾਂ ਵੀ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਡੀਐੱਫਪੀਡੀ ਦੇ ਡੇਟਾਬੇਸ ਦੇ ਅਧੀਨ ਸ਼ਾਮਲ ਕੀਤੀਆਂ ਜਾ ਸਕਣ। ਇਹ ਪਹਿਲਕਦਮੀ ਇਹ ਯਕੀਨੀ ਬਣਾਏਗੀ ਕਿ ਐੱਨਐੱਫਐੱਸਏ ਅਧੀਨ ਰਾਸ਼ਨ ਕਾਰਡ ਲਾਭ ਈ-ਸ਼੍ਰਮ 'ਤੇ ਰਜਿਸਟਰਡ ਸਾਰੇ ਯੋਗ ਕਾਮਿਆਂ ਨੂੰ ਉਪਲਬਧ ਕਰਵਾਏ ਜਾਣ।

ਈ-ਸ਼੍ਰਮ ਪੋਰਟਲ ਪਹਿਲਾਂ ਹੀ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਨਾਲ ਏਕੀਕ੍ਰਿਤ ਹੈ ਅਤੇ 10 ਲੱਖ ਤੋਂ ਵੱਧ ਈ-ਸ਼੍ਰਮ ਰਜਿਸਟ੍ਰੇਸ਼ਨਾਂ ਨੇ ਐੱਨਸੀਐੱਸ ਪੋਰਟਲ 'ਤੇ ਉਪਲਬਧ ਘਰੇਲੂ ਅਤੇ ਅੰਤਰਰਾਸ਼ਟਰੀ ਨੌਕਰੀਆਂ ਦੇ ਲਾਭ ਪ੍ਰਾਪਤ ਕਰਨ ਲਈ ਐੱਨਸੀਐੱਸ 'ਤੇ ਰਜਿਸਟਰ ਕੀਤਾ ਹੈ। ਇਸ ਤੋਂ ਇਲਾਵਾ, ਈ-ਸ਼੍ਰਮ ਪੋਰਟਲ ਨੂੰ ਪੀਐੱਮਐੱਸਵਾਈਐੱਮ ਪੋਰਟਲ ਨਾਲ ਵੀ ਜੋੜਿਆ ਗਿਆ ਹੈ, ਤਾਂ ਜੋ ਈ-ਸ਼੍ਰਮ 'ਤੇ ਦਰਜ ਕਾਮਿਆਂ ਨੂੰ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਪੈਨਸ਼ਨ ਸਕੀਮ ਦਾ ਲਾਭ ਮਿਲ ਸਕੇ।

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਸੰਗਠਿਤ ਅਤੇ ਅਸੰਗਠਿਤ ਦੋਵਾਂ ਖੇਤਰਾਂ ਦੇ ਅਧੀਨ ਸਮੁੱਚੇ ਕਰਮਚਾਰੀਆਂ ਦੀ ਭਲਾਈ ਲਈ ਕੰਮ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਉਪਰੋਕਤ ਪਹਿਲਕਦਮੀ ਨਿਸ਼ਚਿਤ ਤੌਰ 'ਤੇ ਅਸੰਗਠਿਤ ਮਜ਼ਦੂਰਾਂ ਦੇ ਇੱਕ ਵੱਡੇ ਹਿੱਸੇ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲਾਭਦਾਇਕ ਹੋਵੇਗੀ।

*****

ਐੱਮਜੇਪੀਐੱਸ/ਐੱਸਐੱਸਵੀ


(Release ID: 1903068) Visitor Counter : 120


Read this release in: English , Hindi