ਸਿੱਖਿਆ ਮੰਤਰਾਲਾ
ਸ਼੍ਰੀ ਰਾਜਕੁਮਾਰ ਰੰਜਨ ਸਿੰਘ ਨੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2023 ਦਾ ਉਦਘਾਟਨ ਕੀਤਾ
Posted On:
25 FEB 2023 7:00PM by PIB Chandigarh
ਸ਼੍ਰੀ ਰਾਜਕੁਮਾਰ ਰੰਜਨ ਸਿੰਘ, ਸਿੱਖਿਆ ਰਾਜ ਮੰਤਰੀ, ਭਾਰਤ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2023 ਦਾ ਉਦਘਾਟਨ ਕੀਤਾ। ਭਾਰਤ ਵਿੱਚ ਫਰਾਂਸ ਦੇ ਰਾਜਦੂਤ ਮਹਾਮਹਿਮ ਸ਼੍ਰੀ ਇਮੈਨੁਅਲ ਲੇਨੇਨ, ਫਰਾਂਸ ਦੀ ਸਿੰਡੀਕੇਟ ਨੈਸ਼ਨਲ ਦਲੇਦਿਸਯੋਂ ਦੇ ਪ੍ਰਧਾਨ ਸ਼੍ਰੀਮਤੀ ਵਿਨਸੈਂਟ ਮੋਂਟੇਗਨੇ, ਫਰਾਂਸ ਦੀ ਨੋਬਲ ਪੁਰਸਕਾਰ ਜੇਤੂ ਸੁਰਸੀ ਐਨੀ ਐਨਰੋਕਸ, ਆਈਟੀਪੀਓ. ਦੇ ਮੁਖੀ ਅਤੇ ਪ੍ਰਬੰਧਨ ਨਿਰਦੇਸ਼ਕ ਸ਼੍ਰੀ ਪ੍ਰਦੀਪ ਸਿੰਘ ਖਰੋਲਾ ਅਤੇ ਸ੍ਰੀ ਯੁਵਰਾਜ ਮਲਿਕ ਡਾਇਰੈਕਟਰ ਐਨਬੀਟੀ-ਇੰਡੀਆ ਨੇ ਵੀ ਇਸ ਮੌਕੇ ਹਾਜ਼ਰੀ ਭਰੀ।
ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਰੰਜਨ ਨੇ ਕਿਹਾ ਕਿ ਕਿਤਾਬਾਂ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਸਾਡੀਆਂ ਸੀਮਾਵਾਂ ਨੂੰ ਵਿਸਤਾਰ ਕਰਦੀਆਂ ਹਨ ਅਤੇ ਸਾਨੂੰ ਇੱਕ ਥਾਂ 'ਤੇ ਰਹਿ ਕੇ ਵੀ ਸਾਨੂੰ ਦੁਨੀਆ ਭਰ ਵਿੱਚ ਦੀ ਯਾਤਰਾ ਕਰਵਾਉਂਦੀਆਂ ਹਨ।
ਉਨ੍ਹਾਂ ਨੇ ਸਮਾਨਿਤ ਮਹਿਮਾਨ ਦੇਸ਼ ਦੇ ਵਜੋਂ ਫਰਾਂਸ ਦਾ ਸਵਾਗਤ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਸ ਮੰਚ ਦੇ ਹਿੱਸੇ ਵਜੋਂ ਨਾ ਸਿਰਫ਼ ਭਾਰਤ ਤੋਂ ਸਗੋਂ ਵਿਸ਼ਵ ਭਰ ਤੋਂ ਸੈਂਕੜੇ ਲੇਖਕ, ਪ੍ਰਕਾਸ਼ਕ, ਪੁਸਤਕ ਪ੍ਰੇਮੀ ਅਤੇ ਉੱਘੀਆਂ ਸ਼ਖ਼ਸੀਅਤਾਂ ਸਾਹਿਤ ਅਤੇ ਸੱਭਿਆਚਾਰ ਦੇ ਇਸ ਸੰਮੇਲਨ ਦਾ ਹਿੱਸਾ ਬਣਨਗੀਆਂ।
ਸ਼੍ਰੀ ਰੰਜਨ ਨੇ ਅੱਗੇ ਕਿਹਾ ਕਿ ਇਸ ਸਾਲ ਦੀ ਥੀਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈ, ਜੋ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਅਤੇ ਅੰਮ੍ਰਿਤ ਕਾਲ ਵੱਲ ਸਾਡੀ ਯਾਤਰਾ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਜਿਵੇਂ ਕਿ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਕਰ ਰਹੇ ਹਾਂ, ਨੈਸ਼ਨਲ ਬੁੱਕ ਟਰੱਸਟ, ਭਾਰਤ ਨੇ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨ ਲਈ ਇੰਡੀਆ@75 ਲੜੀ ਵੀ ਪੇਸ਼ ਕੀਤੀ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਭਾਰਤੀ ਰਾਸ਼ਟਰੀ ਅੰਦੋਲਨ ਦੌਰਾਨ ਅਣਗਿਣਤ ਨਾਇਕਾਂ ਦੀ ਥੀਮ ਨਾਲ ਭਾਰਤ ਦੇ ਨੌਜਵਾਨ ਲੇਖਕਾਂ ਨੂੰ ਸਿਖਲਾਈ ਦੇਣ ਲਈ ਪ੍ਰਧਾਨ ਮੰਤਰੀ-ਯੁਵਾ ਮੈਂਟਰਸ਼ਿਪ ਸਕੀਮ ਵੀ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ ਨੂੰ ਚਿੰਨ੍ਹਿਤ ਕਰਨ ਲਈ ਮੇਲੇ ਦੇ ਹਿੱਸੇ ਵਜੋਂ ਇੱਕ ਸਮਰਪਿਤ ਜੀ-20 ਪੈਵੇਲੀਅਨ ਵੀ ਹੈ, ਜਿਸ ਵਿੱਚ ਆਮ ਲੋਕਾਂ ਲਈ ਜੀ-20 ਦੇਸ਼ਾਂ ਦੀਆਂ ਕਿਤਾਬਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਰਸ਼ਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਮੇਲੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੀ ਸਫਲਤਾਪੂਰਵਕ ਸ਼ੁਰੂਆਤ ਨੂੰ ਦਰਸਾਉਂਦਾ NEP ਪੈਵੇਲੀਅਨ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀਆਂ ਕੇਂਦਰ, ਰਾਜ ਅਤੇ ਖੇਤਰੀ ਸੰਸਥਾਵਾਂ ਇਸ ਵਿਹਾਰਕ ਗਿਆਨ-ਅਧਾਰਿਤ ਅਤੇ ਵਿਦਿਆਰਥੀ ਪੱਖੀ ਨੀਤੀ ਨੂੰ ਲਾਗੂ ਕਰਨ ਲਈ ਨਿਵੇਕਲੇ ਅਤੇ ਪ੍ਰਭਾਵਸ਼ਾਲੀ ਕਦਮ ਚੁੱਕ ਰਹੀਆਂ ਹਨ, ਜਿਸ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।
ਸ਼੍ਰੀ ਰੰਜਨ ਨੇ ਜੀ-20 ਅਤੇ ਵਿਦੇਸ਼ੀ ਪਵੇਲੀਅਨਾਂ ਦੇ ਨਾਲ-ਨਾਲ ਬੱਚਿਆਂ ਅਤੇ ਭਾਸ਼ਾ ਪ੍ਰਕਾਸ਼ਕਾਂ ਦੇ ਪਵੇਲੀਅਨਾਂ ਦਾ ਦੌਰਾ ਕਰਨ ਤੋਂ ਬਾਅਦ ਹਾਲ ਨੰਬਰ 5 ਵਿੱਚ ਮੁੱਖ ਥੀਮ ਪੈਵੇਲੀਅਨ ਦਾ ਉਦਘਾਟਨ ਵੀ ਕੀਤਾ। ਸ਼੍ਰੀ ਰੰਜਨ ਨੇ 75 ਪ੍ਰਧਾਨ ਮੰਤਰੀ ਯੁਵਾ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ - ਜਿਨ੍ਹਾਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਚੁਣਿਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਦੀ ਯੁਵਾ (ਯੁਵਾ ਆਉਣ ਵਾਲੇ ਬਹੁਮੁਖੀ ਲੇਖਕ) ਯੋਜਨਾ ਦੇ ਤਹਿਤ ਸਥਾਪਿਤ ਲੇਖਕਾਂ ਦੁਆਰਾ ਮਾਰਗਦਰਸ਼ਨ ਕੀਤਾ ਜਾਵੇਗਾ।
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ - ਦੁਨੀਆ ਦੇ ਸਭ ਤੋਂ ਵੱਡੇ ਪੁਸਤਕ ਮੇਲਿਆਂ ਵਿੱਚੋਂ ਇੱਕ - ਕਿਤਾਬ ਪ੍ਰੇਮੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੀ ਪੂਰੀ ਸ਼ਾਨ ਨਾਲ ਵਾਪਸ ਆ ਗਿਆ ਹੈ। ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੁਆਰਾ ਆਈਟੀਪੀਓ ਦੇ ਸਹਿਯੋਗ ਨਾਲ ਐੱਨਡੀਡਬਲਿਊਬੀਐੱਫ 2023 ਦਾ ਆਯੋਜਨ 25 ਫਰਵਰੀ ਤੋਂ 5 ਮਾਰਚ 2023 ਤੱਕ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਕੀਤਾ ਜਾ ਰਿਹਾ ਹੈ।
**********
ਐੱਨਬੀ/ਏਕੇ
(Release ID: 1902681)
Visitor Counter : 115