ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੰਗੀਤ ਨਾਟਕ ਅਕਾਦਮੀਆਂ ਦੇ ਫੈਲੋਸ਼ਿਪ ਅਤੇ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ
ਕਲਾ, ਭਾਸ਼ਾਈ ਵਿਵਿਧਤਾ ਅਤੇ ਖੇਤਰੀ ਵਿਸ਼ੇਸ਼ਤਾਵਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ: ਰਾਸ਼ਟਰਪਤੀ ਮੁਰਮੂ
Posted On:
23 FEB 2023 3:17PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਫਰਵਰੀ, 2023) ਨਵੀਂ ਦਿੱਲੀ ਵਿੱਚ ਸਾਲ 2019, 2020 ਅਤੇ 2021 ਦੇ ਲਈ ਸੰਗੀਤ ਨਾਟਕ ਅਕਾਦਮੀਆਂ ਦੇ ਫੈਲੋਸ਼ਿਪ (ਅਕਾਦਮੀ ਰਤਨ) ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ (ਅਕਾਦਮੀ ਪੁਰਸਕਾਰ) ਪ੍ਰਦਾਨ ਕੀਤੇ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸੱਭਿਅਤਾ ਕਿਸੇ ਰਾਸ਼ਟਰ ਦੀਆਂ ਭੌਤਿਕ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਦੀ ਹੈ, ਲੇਕਿਨ ਅਮੂਰਤ ਵਿਰਾਸਤ ਉਸ ਦੀ ਸੰਸਕ੍ਰਿਤੀ ਦੇ ਜ਼ਰੀਏ ਸਾਹਮਣੇ ਆਉਂਦੀਆਂ ਹਨ। ਸੰਸਕ੍ਰਿਤੀ ਹੀ ਦੇਸ਼ ਦੀ ਅਸਲ ਪਹਿਚਾਣ ਹੁੰਦੀ ਹੈ। ਭਾਰਤ ਦੀਆਂ ਵਿਲੱਖਣ ਪ੍ਰਦਰਸ਼ਨ ਕਲਾਵਾਂ ਨੇ ਸਦੀਆਂ ਤੋਂ ਸਾਡੀ ਬੇਮਿਸਲ ਸੰਸਕ੍ਰਿਤੀ ਨੂੰ ਜੀਵੰਤ ਬਣਾਏ ਰੱਖਿਆ ਹੈ। ਸਾਡੀਆਂ ਕਲਾਵਾਂ ਅਤੇ ਕਲਾਕਾਰ ਸਾਡੀ ਸਮ੍ਰਿੱਧ ਸੰਸਕ੍ਰਤਿਕ ਵਿਰਾਸਤ ਦੇ ਧਾਰਨੀ ਹਨ। ‘ਵਿਵਿਧਤਾ ਵਿੱਚ ਏਕਤਾ’ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਪਰੰਪਰਾ ਵਿੱਚ ਕਲਾ ਇੱਕ ਸਾਧਨਾ ਹੈ, ਸੱਚ ਦੀ ਖੋਜ ਦਾ ਮਾਧਿਅਮ ਹੈ, ਪ੍ਰਾਰਥਨਾ ਅਤੇ ਪੂਜਾ ਦਾ ਮਾਧਿਅਮ ਹੈ, ਲੋਕ ਕਲਿਆਣ ਦਾ ਮਾਧਿਅਮ ਹੈ। ਸਮੂਹਿਕ ਉਲਾਸ ਅਤੇ ਏਕਤਾ ਵੀ ਨ੍ਰਿਤ (ਨਾਚ) ਅਤੇ ਸੰਗੀਤ ਦੇ ਜ਼ਰੀਏ ਅਭਿਵਿਅਕਤ ਹੁੰਦੀ ਹੈ। ਕਲਾ ਭਾਸ਼ਾਈ ਵਿਵਿਧਤਾ ਅਤੇ ਖੇਤਰੀ ਵਿਸ਼ੇਸ਼ਤਾਵਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ।
ਰਾਸ਼ਟਰਪਤੀ ਨੇ ਕਿਹਾ ਸਾਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਕਲਾ ਦੀਆਂ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਸ਼੍ਰੇਸ਼ਠ ਪਰਿਭਾਸ਼ਾਵਾਂ ਅਤੇ ਪਰੰਪਰਾਵਾਂ ਵਿਕਸਿਤ ਹੋਈਆਂ ਹਨ। ਆਧੁਨਿਕ ਯੁਗ ਵਿੱਚ ਸਾਡੀਆਂ ਸੰਸਕ੍ਰਤਿਕ ਕਦਰਾਂ-ਕੀਮਤਾਂ ਹੋਰ ਅਧਿਕ ਉਪਯੋਗੀ ਹੋ ਗਈਆਂ ਹਨ। ਅੱਜ ਦੇ ਤਣਾਅ ਅਤੇ ਸੰਘਰਸ਼ ਨਾਲ ਭਰੇ ਯੁਗ ਵਿੱਚ, ਭਾਰਤੀਆਂ ਕਲਾਵਾਂ ਦੁਆਰਾ ਸ਼ਾਂਤੀ ਅਤੇ ਸੌਹਾਰਦ ਦਾ ਪ੍ਰਸਾਰ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਭਾਰਤੀ ਕਲਾਵਾਂ ਵੀ ਭਾਰਤ ਦੀ ਸਾਫਟ ਪਾਵਰ ਦੀਆਂ ਬਿਹਤਰੀਨ ਉਦਹਾਰਣ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਜਿਸ ਤਰ੍ਹਾਂ ਹਵਾ ਅਤੇ ਪਾਣੀ ਜਿਹੇ ਕੁਦਰਤੀ ਉਪਹਾਰ ਮਾਨਵੀ ਸੀਮਾਵਾਂ ਨੂੰ ਨਹੀਂ ਮੰਨਦੇ, ਉਸੇ ਤਰ੍ਹਾਂ ਕਲਾ ਦੀਆਂ ਸ਼ੈਲੀਆਂ ਵੀ ਭਾਸ਼ਾ ਅਤੇ ਭੂਗੋਲਿਕ ਸੀਮਾਵਾਂ ਤੋਂ ਉਪਰ ਹੁੰਦੀਆਂ ਹਨ। ਐੱਮ.ਐੱਸ. ਸੁੱਬੁਲਕਸ਼ਮੀ, ਪੰਡਿਤ ਰਵੀ ਸ਼ੰਕਰ, ਉਸਤਾਦ ਬਿਸਮਿੱਲ੍ਹਾ ਖਾਨ, ਲਤਾ ਮੰਗੇਸ਼ਕਰ, ਪੰਡਿਤ ਭੀਮਸੇਨ ਜੋਸ਼ੀ ਅਤੇ ਭੂਪੇਨ ਹਜਾਰਿਕਾ ਦਾ ਸੰਗੀਤ ਭਾਸ਼ਾ ਜਾ ਭੂਗੋਲ ਦੁਆਰਾ ਸੀਮਤ ਨਹੀਂ ਹੁੰਦੇ ਸਨ। ਉਨ੍ਹਾਂ ਨੇ ਆਪਣੇ ਅਮਰ ਸੰਗੀਤ ਨਾਲ ਸਿਰਫ਼ ਭਾਰਤ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿੱਚ ਸੰਗੀਤ ਪ੍ਰੇਮੀਆਂ ਦੇ ਲਈ ਅਮੁੱਲ ਵਿਰਾਸਤ ਛੱਡੀ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1902021)
Visitor Counter : 189