ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

“ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਅਤੇ ਸੰਚਾਲਨ ਦੇ ਦੌਰਾਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਤੋਂ ਕੀਤੇ ਗਏ ਬਚਾਅ ਦੇ ਮੁਲਾਂਕਣ” ਨਾਲ ਸੰਬੰਧਿਤ ਰਿਪੋਰਟ ਜਾਰੀ ਕੀਤੀ ਗਈ


ਨਵੇਂ ਅਤੇ ਉੱਨਤ ਰਾਸ਼ਟਰੀ ਰਾਜਮਾਰਗ ਉਨ੍ਹਾਂ ‘ਤੇ ਚਲਣ ਵਾਲੇ ਵਾਹਨਾਂ ਵਿੱਚ ਈਂਧਣ ਦੇ ਜਲਣ ਦੀ ਪ੍ਰਕਿਰਿਆ ਨੂੰ ਘੱਟ ਕਰਕੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਤੋਂ ਬਚਣ ਵਿੱਚ ਮਦਦ ਕਰਨਗੇ

Posted On: 22 FEB 2023 6:01PM by PIB Chandigarh

ਕੇਂਦਰੀ ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਵਿੱਚ ਗੁਯਾਨਾ ਦੇ ਉਪ ਰਾਸ਼ਟਰਪਤੀ ਡਾ. ਭਰਤ ਜਗਦੇਵ ਅਤੇ ਜਲਵਾਯੂ ਪਰਿਵਤਰਨ ਨਾਲ ਸੰਬੰਧਿਤ ਵਿਸ਼ੇਸ਼ ਦੂਤ ਅਤੇ ਕੌਪ28 ਦੇ ਚੇਅਰਮੈਨ ਡਾ. ਸੁਲਤਾਨ ਅਲ ਜਾਬੇਰ ਦੀ ਉਪਸਥਿਤੀ ਵਿੱਚ “ਰਾਸ਼ਟਰ ਰਾਜਮਾਰਗਾਂ ਦੇ ਨਿਰਮਾਣ ਅਤੇ ਸੰਚਾਲਨ ਦੇ ਦੌਰਾਨ ਕਾਰਬਨ ਡਾਈਆਕਸਾਈਡ ਦੇ ਨਿਕਾਸੀ ਤੋਂ ਕੀਤੇ ਗਏ ਬਚਾਅ ਦੇ ਮੁਲਾਂਕਣ” ਨਾਲ ਸਬੰਧਿਤ ਰਿਪੋਰਟ ਜਾਰੀ ਕੀਤੀ। ਇਹ ਅਧਿਐਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਦੀ ਉਸ ਸੀਮਾ ਦਾ ਮੁਲਾਂਕਣ ਕਰਦਾ ਹੈ ਜਿਸ ਨਾਲ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦੇ ਦੌਰਾਨ ਪ੍ਰਤੀ ਕਿਲੋਮੀਟਰ ਦੇ ਅਧਾਰ ‘ਤੇ ਬਚਿਆ ਜਾ ਸਕਦਾ ਹੈ।

https://ci3.googleusercontent.com/proxy/dZa2hGjteLNhPXNV6Ly8Uderf4AuflPvkXyeN17rm60cxcE9jwU_N-rv0H7bF7s_iuT8_ylxXD0dE65id9z8LwY9HccyDHMPlAsLPr8bcz8SlHdCke4H0S_JBg=s0-d-e1-ft#https://static.pib.gov.in/WriteReadData/userfiles/image/image001P7Z1.jpg

ਭਾਰਤ ਵਿੱਚ ਦੁਨੀਆ ਦੇ ਦੂਜਾ ਸਭ ਤੋਂ ਲੰਬਾ ਸੜਕ ਨੈਟਵਰਕ ਹੈ। ਵੱਖ-ਵੱਖ ਪ੍ਰਕਾਰ ਦੀਆਂ ਸੜਕਾ ਵਿੱਚੋਂ, ਹੁਣ ਤੱਕ 1,44,634 ਕਿਲੋਮੀਟਰ ਦੀ ਲੰਬਾਈ ਵਾਲੇ ਰਾਸ਼ਟਰੀ ਰਾਜਮਾਰਗਾਂ (ਐੱਨਐੱਚ) ਨੇ ਭਾਰਤ ਦੇ ਤੇਜ਼ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸਾਲ 2014 ਤੋਂ ਲੈ ਕੇ ਜਨਵਰੀ 2023 ਦੇ ਦਰਮਿਆਨ ਰਾਜਮਾਰਗਾਂ ਦੀ ਮੌਜੂਦਾ ਲੰਬਾਈ ਦਾ ਅੱਧੇ ਤੋਂ ਅਧਿਕ ਹਿੱਸਾ (~77,265 ਕਿਲੋਮੀਟਰ) ਜੋੜਿਆ ਗਿਆ ਹੈ। ਰਾਜਮਾਰਗਾਂ ਦੇ ਨਿਰਮਾਣ ਦੀ ਇਹ ਤੇਜ਼ ਗਤੀ ਦੂਰ-ਦਰਾਡੇ ਦੇ ਕਸਬਿਆਂ ਅਤੇ ਪਿੰਡਾਂ ਦੀ ਸਥਾਨਿਕ ਅਰਥਵਿਵਸਥਾਵਾਂ ਨੂੰ ਰਾਸ਼ਟਰੀ ਅਰਥਵਿਵਸਥਾ ਦੇ ਇੱਕ ਏਕੀਕ੍ਰਿਤ ਕਰਨ ਵਿੱਚ ਸੂਖਮ ਹੈ।

ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਨੂੰ ਕਾਰਬਨ ਡਾਈਆਕਸਾਈਡ ਦਾ ਇੱਕ ਸਰੋਤ ਮੰਨਿਆ ਜਾਂਦਾ ਹੈ, ਜੋ ਕਿ ਸੜਕਾਂ ‘ਤੇ ਈਂਧਣ ਨਾਲ ਚਲਣ ਵਾਲੇ ਵਾਹਨਾਂ ਨਾਲ ਨਿਕਾਸੀ ਕਾਰਬਨ ਡਾਈਆਕਸਾਈਡ ਦੇ ਅਤਿਰਿਕਤ ਹੁੰਦਾ ਹੈ। ਸਾਲ 2016 ਵਿੱਚ, ਭਾਰਤ ਵਿੱਚ ਫਾਸਿਲ ਈਂਧਨ ਤੋਂ ਚਲਣ ਵਾਲੇ ਵਾਹਨਾਂ ਦੇ ਪਰਿਚਾਲਨ ਤੋਂ ਲਗਭਗ 243 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਨਿਕਾਸ ਹੋਏ, ਜੋ ਕਿ ਕੁੱਲ ਰਾਸ਼ਟਰੀ ਕਾਰਬਨ ਡਾਈਆਕਸਾਈਡ ਦੇ ਨਿਕਾਸੀ ਦਾ 10.8% ਹੈ।

ਹਾਲਾਂਕਿ, ਭੀੜਭਾੜ ਵਾਲੇ ਅਤੇ ਅਕਸਰ ਘੁਮਾਵਦਾਰ ਮਾਰਗਾਂ ਦੀ ਜਗ੍ਹਾਂ ਨਵੇਂ ਅਤੇ ਉੱਨਤ ਅਤਿਆਧੁਨਿਕ ਰਾਜਮਾਰਗ, ਉਨ੍ਹਾਂ ‘ਤੇ ਚਲਣ ਵਾਲੇ ਵਾਹਨਾਂ ਵਿੱਚ ਈਂਧਣ ਦੀ ਜਲਣ ਪ੍ਰਕਿਰਿਆ ਨੂੰ ਘੱਟ ਕਰਕੇ ਕਾਰਬਨ ਡਾਈਆਕਸਾਈਡ ਨਿਕਾਸੀ ਤੋਂ ਬਚਣ ਵਿੱਚ ਮਦਦ ਕਰ ਸਕਦੇ ਹਨ। ਐਵੇਨਿਊ ਪੌਦੇ ਲਗਾਉਣ ਅਤੇ ਮੁਆਵਜ਼ਾ ਦੇਣ ਵਾਲਾ ਵਣੀਕਰਣ (ਸੀਏ) ਅਤਿਰਿਕਤ ਰੂਪ ਤੋਂ ਕਾਰਬਨ ਡਾਈਆਕਸਾਈਡ ਦੇ ਨਿਕਾਸੀ ਨੂੰ ਅਲੱਗ ਕਰ ਸਕਦਾ ਹੈ ਅਤੇ ਇਸ ਪ੍ਰਕਾਰ ਸੰਪਰੂਣ ਰਾਜਮਾਰਗ ਸੰਚਾਲਨ ਤੋਂ ਨਿਕਾਸੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿੱਚ ਕਮੀ ਲਿਆਉਣ ਵਿੱਚ ਮਦਦ ਕਰ ਸਕਦਾ ਹੈ।

ਇਹ ਸੰਖੇਪ ਰਿਪੋਰਟ ਕਾਰਬਨ ਡਾਈਆਕਸਾਈਡ ਦੇ ਨਿਕਾਸ ਦੀ ਉਸ ਸੀਮਾ ਦਾ ਮੁਲਾਂਕਣ ਕਰਨ ਦੀ ਇੱਕ ਪੱਧਤੀ ਪ੍ਰਸਤੁਤ ਕਰਦੀ ਹੈ। ਜਿਸ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦੇ ਦੌਰਾਨ ਪ੍ਰਤੀ ਕਿਲੋਮੀਟਰ ਦੇ ਅਧਾਰ ‘ਤੇ ਬਚਿਆ ਜਾ ਸਕਦਾ ਹੈ। ਇਸ ਦੇ ਇਲਾਵਾ, ਇਸ ਵਿੱਚ ਰਾਸ਼ਟਰੀ ਰਾਜਮਰਾਗਾਂ ਦੇ ਨਿਰਮਾਣ ਪੂਰਵ ਅਤੇ ਵਾਸਤਵਿਕ ਸੰਚਾਲਨ ਅਤੇ ਰੱਖ –ਰਖਾਅ ਨਾਲ ਸੰਬੰਧਿਤ ਡੇਟਾ ਨੂੰ ਨਿਰਮਿਤ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਤੀ ਕਿਲੋਮੀਟਰ ਅਧਾਰ ‘ਤੇ ਕਾਰਬਨ ਡਾਈਆਕਸਾਈਡ ਦੇ ਨਿਕਾਸੀ ਤੋਂ ਬਚਾਅ ਦੀ ਮਾਤਰਾ ਨੂੰ ਨਿਰਧਾਰਿਤ ਕਰਨ ਦੇ ਲਈ ਲਾਗੂ ਕੀਤਾ ਗਿਆ ਹੈ।

 

 ਰਿਪੋਰਟ ਨੂੰ ਦੇਖਣ ਦੇ ਲਈ ਇੱਥੇ ਕਲਿੱਕ ਕਰੇ  

****

ਐੱਮਜੇਪੀਐੱਸ


(Release ID: 1901828) Visitor Counter : 170


Read this release in: Urdu , Hindi , English