ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਵਿੱਚ ਕੌਸ਼ਲ ਟ੍ਰੇਨਿੰਗ ਅਤੇ ਉੱਦਮੀਆਂ ਦੀ ਨਵੀਂ ਪੀੜ੍ਹੀ ਦੇ ਰਾਹੀਂ ਸਮਰੱਥਾ ਨਿਰਮਾਣ ‘ਤੇ ਮੀਟਿੰਗ

Posted On: 20 FEB 2023 8:41PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਉੱਦਮੀਆਂ ਦੀ ਇੱਕ ਨਵੀਂ ਪੀੜ੍ਹੀ ਦੇ ਕੌਸ਼ਲ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਦੇ ਰਾਹੀਂ ਸੰਘਾਈ ਸਹਿਯੋਗ ਸੰਗਠਨ (ਐੱਸਸੀਓ) ਵਿੱਚ ਭਾਗੀਦਾਰੀ ਦੇਸ਼ਾਂ ਦਰਮਿਆਨ ਸਮਰੱਥਾ ਨਿਰਮਾਣ ਦੇ ਲਈ ਕੱਲ੍ਹ ਹਯਾਤ ਰੀਜੈਂਸੀ ਵਿੱਚ ਇੱਕ ਸੰਮੇਲਨ ਆਯੋਜਿਤ ਕਰ ਰਿਹਾ ਹੈ।

ਭਾਰਤ ਇਸ ਮੀਟਿੰਗ ਵਿੱਚ ਸਿਹਤ, ਸਿੱਖਿਆ, ਕੌਸ਼ਲ, ਸੂਚਨਾ ਟੈਕਨੋਲੋਜੀ ਅਤੇ ਹੋਰ ਖੇਤਰਾਂ ਦੇ ਲਈ ਵੱਖ-ਵੱਖ ਵਿਧੀਆਂ ਵਿੱਚ ਡਿਜੀਟਲ ਪਰਿਵਤਰਨ ‘ਤੇ ਆਪਣੀਆਂ ਸਰਵਉੱਤਮ ਕਾਰਜ ਪ੍ਰਣਾਲੀਆਂ ਨੂੰ ਪੇਸ਼ ਕਰੇਗਾ, ਜਿਸ ਵਿੱਚ ਉਨ੍ਹਾਂ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜੋ ਮਹਾਮਾਰੀ ਦੇ ਦੌਰਾਨ ਜਨਤਾ ਦੇ ਸਾਹਮਣੇ ਆਉਣ ਵਾਲੀਆਂ ਕਲਿਆਣਕਾਰੀ ਚੁਣੌਤੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ।

ਇਸ ਦੇ ਇਲਾਵਾ , ਸਿਹਤ, ਸਿੱਖਿਆ, ਕੌਸ਼ਲ, ਸੂਚਨਾ ਟੈਕਨੋਲੋਜੀ ਆਦਿ ਜਿਹੇ ਵੱਖ-ਵੱਖ ਖੇਤਰਾਂ ਵਿੱਚ ਸ਼੍ਰੇਣੀਬੱਧ ਉਪਲਬਧੀਆਂ ਅਤੇ ਸਿੱਖਣ ਬਾਰੇ ਸਿਫਾਰਿਸ਼ ਕਰਨ ਦੇ ਲਈ ਉਦਯੋਗ ਅਤੇ ਕੌਸ਼ਲ ਅਧਾਰਿਤ ਸਿੱਖਿਆ ਦਰਮਿਆਨ ਡਿਜੀਟਲ ਪਰਿਵਰਨ ਅਤੇ ਸੰਬੰਧਾਂ ਦਾ ਜ਼ਿਕਰ ਕਰਨ ਵਾਲਾ ਇੱਕ ਸੈਸ਼ਨ ਆਯੋਜਿਤ ਹੋਵੇਗਾ,

ਜਿਸ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਜਨਤਾ ਦੇ ਸਾਹਮਣੇ ਆਉਣ ਵਾਲੀਆਂ ਕਲਿਆਣਕਾਰੀ ਚੁਣੌਤੀਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕੀਤੀ ਹੈ। ਸੈਸ਼ਨ ਦੇ ਦੌਰਾਨ ਇਸ ਗੱਲ ‘ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ ਕਿ ਕਿਵੇਂ ਸੰਘਾਈ ਸਹਿਯੋਗ ਸੰਗਠਨ ਦੇ ਲਈ ਭਾਗੀਦਾਰੀ ਦੇਸ਼ਾਂ ਵਿੱਚ ਡਿਜੀਟਲ ਏਕੀਕਰਣ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸੰਸਥਾਨਾਂ ਨੂੰ ਇਕਸਾਰ ਕਰਨ ਅਤੇ ਹਿਤਧਾਰਕਾਂ ਨੂੰ ਸ਼ਾਮਿਲ ਕਰਨ ਦੀ ਜ਼ਰੂਰਤ ਹੈ।

ਇਸ ਸੰਮੇਲਨ ਨਾਲ ਭਾਰਤ ਨੂੰ ਆਪਣੀ ਸਮਰੱਥਾ ਨਿਰਮਾਣ ਵਿੱਚ ਸਰਵਉੱਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ ਅਤੇ ਹੋਰ ਐੱਸਸੀਓ ਮੈਂਬਰ ਦੇਸ਼ਾਂ ਨੂੰ ਇਸੇ ਤਰ੍ਹਾਂ ਦੇ ਕਾਰਜਕ੍ਰਮ ਸੰਚਾਲਿਤ ਕਰਨ ਦੇ ਲਈ ਪ੍ਰੇਰਿਤ ਕਰੇਗਾ। ਸੰਘਾਈ ਸਹਿਯੋਗ ਸੰਗਠਨ ਇੱਕ ਸਥਾਈ  ਅੰਤਰ ਸਰਕਾਰੀ ਅੰਤਰਰਾਸ਼ਟਰੀ ਸੰਗਠਨ ਹੈ ਜਿਸ ਵਿੱਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜਾਕਿਸਤਾਨ, ਕਿਰਗਿਜ਼ਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਜਿਵੇਂ ਅੱਠ ਮੈਂਬਰ ਸ਼ਾਮਲ ਹਨ, ਜੋ ਦੁਵੱਲੇ ਸੰਬੰਧਾ ਅਤੇ ਖੇਤਰੀ ਸੁਰੱਖਿਆ ਨੂੰ ਸਸ਼ਕਤ ਕਰਦੇ ਹਨ।

ਇਸ ਸੰਮੇਲਨ ਦਾ ਮੁੱਖ ਫੋਕਸ ਸੂਚਨਾ ਟੈਕਨੋਲੋਜੀ ਪਲੈਟਫਾਰਮਾਂ ਦੇ ਉਪਯੋਗ ‘ਤੇ ਕੌਸ਼ਲ ਅਧਾਰਿਤ ਸਮਰੱਥਾ ਨਿਰਮਾਣ ਦੇ ਰਾਹੀਂ ਇਛੁੱਕ ਉੱਦਮੀਆਂ ਅਤੇ ਛੋਟੇ ਕਾਰੋਬਾਰੀ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ, ਲਘੂ ਕਾਰੋਬਾਰ ਉੱਦਮਸ਼ੀਲਤਾ ਦੀ ਪਹਿਲ ਕਰਨਾ ਅਤੇ ਰੁਝਾਨ ਉਤਪੰਨ ਕਰਨਾ ਵੀ ਹੋਵਗਾ।

ਸੰਘਾਈ ਸਹਿਯੋਗ ਸੰਗਠਨ ਦੀ ਸਥਾਪਨਾ ਸਾਲ 2001 ਵਿੱਚ ਹੋਈ ਸੀ ਅਤੇ ਭਾਰਤ ਨੇ 2017 ਵਿੱਚ ਇਸ ਦਾ ਮੈਂਬਰ ਦੇਸ਼ ਬਣਨ ਤੋਂ ਪਹਿਲੇ 2005 ਵਿੱਚ ਇੱਕ ਔਬਜ਼ਰਵਰ ਸਟੇਟ ਦੇ ਰੂਪ ਵਿੱਚ ਇਸ ਦੇ ਨਾਲ ਆਪਣਾ ਜੁੜਾਅ ਸ਼ੁਰੂ ਕੀਤਾ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਸਤੰਬਰ 2021 ਨੂੰ ਦੁਸ਼ਾਂਬੇ ਵਿੱਚ ਪਹਿਲੀ ਮੀਟਿੰਗ ਦੇ ਦੌਰਾਨ, ਆਪਣੇ ਵਿਕਾਸ ਪ੍ਰੋਗਰਾਮਾਂ ਵਿੱਚ ਡਿਜੀਟਲ ਟੈਕਨੋਲੋਜੀਆਂ ਦਾ ਉਪਯੋਗ ਕਰਨ ਦੇ ਭਾਰਤ ਦੇ ਅਨੁਭਵ ਬਾਰੇ ਚਰਚਾ ਕੀਤੀ ਅਤੇ ਹਰ ਐੱਸਸੀਓ ਮੈਂਬਰ ਦੇਸ਼ਾਂ ਦੇ ਨਾਲ ਓਪਨ-ਸੋਰਸ ਸਮਾਧਾਨ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ।

ਵਰਤਮਾਨ ਗਲੋਬਲ ਰਣਨੀਤਕ ਗਤੀਵਿਧੀਆਂ ਦਰਮਿਆਨ ਭਾਰਤ ਆਰਟੀਫਿਸ਼ੀਅਲ ਇੰਟੇਲੀਜੈਂਸ, ਕਲਾਉਡ ਕੰਪਿਊਟਿੰਗ, ਮਸ਼ੀਨ ਲਰਨਿੰਗ, ਬਲਾਕਚੇਨ ਮੈਨੇਜਮੈਂਟ, ਡੇਟਾ ਐਨਾਲਿਟਿਕਸ ਅਤੇ ਰੋਬੋਟਿਕਸ ਜਿਹੇ ਖੇਤਰਾਂ ਦੀ ਮੰਗ ਵਿੱਚ ਵਾਧਾ ਦੇਖ ਰਿਹਾ ਹੈ। ਇਸ ਨੇ ਉੱਚ ਪੱਧਰ ਦੇ ਗਿਆਨ ਅਤੇ ਸਮਾਜਿਕ-ਭਾਵਨਾਤਮਕ ਕੌਸ਼ਲ ਦੀ ਮੰਗ ਵਿੱਚ ਵਾਧਾ ਕੀਤਾ ਹੈ, 

ਜਿਸ ਵਿੱਚ ਕਿਰਤੀਆਂ ਨੂੰ ਉਚਿਤ ਕੌਸ਼ਲ, ਅਪਸਕਿੱਲਿੰਗ ਅਤੇ ਰੀ-ਸਕਿਲਿੰਗ ਦੇ ਰਾਹੀਂ ਆਪਣੀ ਵਾਸਤਵਿਕ ਸਮਰੱਥਾ ਦਾ ਦੋਹਨ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ। ਪਰਿਣਾਮਸਵਰੂਪ, ਨਵੀਂ ਸਿੱਖਿਆ, ਕੌਸ਼ਲ ਅਤੇ ਉੱਧਮਸ਼ੀਲਤਾ ਈਕੋਸਿਸਟਮ ਬਣਾਉਣ ਵਿੱਚ ਬੜੇ ਪੈਮਾਨੇ ‘ਤੇ ਡਿਜੀਟਲੀਕਰਣ ਦੇ ਯਤਨ ਕੀਤੇ ਜਾ ਹਹੇ ਹਨ। ਸਵੈ ਨੂੰ ਗਲੋਬਲ ਕੌਸ਼ਲ ਕੇਂਦਰ ਬਣਾਉਣ ਲਈ ਭਾਰਤ ਵਿਸ਼ਵ ਪੱਧਰ ‘ਤੇ ਮੁਕਾਬਲੇ ਕਾਰਜਬਲ ਦੇ ਨਿਰਮਾਣ ਦੇ ਲਈ ਵੀ ਪ੍ਰਤੀਬੱਧ ਹੈ।

*****

ਐੱਨਬੀ/ਏਕੇ(Release ID: 1901406) Visitor Counter : 103


Read this release in: English , Urdu , Hindi