ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰਾਜਮਾਰਗ—344ਏ ’ਤੇ ਫਗਵਾੜੇ ਤੋਂ ਰੂਪਨਗਰ ਤੱਕ 4 ਲੇਨ ਚੌੜੇ ਸੈਕਸ਼ਨ ਦਾ ਵਿਕਾਸ 1,367 ਕਰੋੜ ਰੁਪਏ ਦੀ ਲਾਗਤ ਨਾਲ 80.82 ਕਿਲੋਮੀਟਰ ਦੀ ਲੰਬਾਈ ਵਿੱਚ ਹਾਈਬ੍ਰਿਡ ਏਨਯੂਟੀ ਮੋਡ ਵਿੱਚ ਕੀਤਾ ਜਾ ਰਿਹਾ ਹੈ : ਸ਼੍ਰੀ ਨਿਤਿਨ ਗਡਕਰੀ

Posted On: 21 FEB 2023 3:57PM by PIB Chandigarh

 

https://static.pib.gov.in/WriteReadData/userfiles/image/image0014X0J.jpg

ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੀ ਮਹੱਤਵ ਅਕਾਂਖਿਆ ਨਾਲ ਐੱਨਐੱਚਏਆਈ ਨੇ ਰਾਜਮਾਰਗ—344ਏ ’ਤੇ ਫਗਵਾੜੇ ਤੋਂ ਰੂਪਨਗਰ ਤੱਕ 4 ਲੇਨ ਚੌੜੇ ਸੈਕਸ਼ਨ ਦਾ ਵਿਕਾਸ ਕੀਤਾ ਹੈ।

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟਸ ਦੀ ਇੱਕ ਲੜੀ ਵਿੱਚ ਕਿਹਾ ਕਿ ਇਸ ਪ੍ਰੋਜੈਕਟ ਦਾ ਵਿਕਾਸ 1,367 ਕਰੋੜ ਰੁਪਏ ਦੀ ਲਾਗਤ ਨਾਲ 80.82 ਕਿਲੋਮੀਟਰ ਦੀ ਲੰਬਾਈ ਵਿੱਚ ਹਾਈਬ੍ਰਿਡ ਏਨਯੂਟੀ ਮੋਡ ਵਿੱਚ ਕੀਤਾ ਜਾ ਰਿਹਾ ਹੈ। ਇਹ ਸੈਕਸ਼ਨ ਪ੍ਰਮੁੱਖ ਸ਼ਹਿਰਾਂ, ਅੰਮ੍ਰਿਤਸਰ, ਜਲੰਧਰ—ਚੰਡੀਗੜ੍ਹ ਨੂੰ ਕਨੈਕਟ ਕਰਦਾ ਹੈ ਅਤੇ ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ ਅਤੇ ਮੋਹਾਲੀ ਦੀ ਗਤੀਸ਼ੀਲਤਾ ਨੂੰ ਵਧਾਉਂਦਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਸੰਯੋਜਨ ਜਲੰਧਰ ਤੋਂ ਚੰਡੀਗੜ੍ਹ ਤੱਕ ਦੀ ਯਾਤਰਾ ਦੇ ਸਮੇਂ ਨੂੰ ਲਗਭਗ ਅੱਧਾ ਕਰ ਦਿੰਦਾ ਹੈ ਅਤੇ ਖਟਕੜਕਲਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ ਜੋ ਕਿ ਸ਼ਹੀਦ ਭਗਤ ਸਿੰਘ ਦਾ ਪੁਸ਼ਤੈਨੀ ਘਰ ਹੈ।

https://static.pib.gov.in/WriteReadData/userfiles/image/image002IG9I.jpg

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਟਿਕਾਊ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਦੋਹਰਾਉਂਦੇ ਹੋਏ, ਇਹ ਹਰਿਤ ਰਾਜਮਾਰਗ ਪੂਰੇ ਰਸਤੇ ’ਤੇ ਸਵਸਥ ਫੁੱਲਾਂ ਦੇ ਪੌਦਿਆਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਇਹ ਪੰਜਾਬ ਦੇ ਸਭ ਤੋਂ ਸੁਰੱਖਿਅਤ ਰਾਜਮਾਰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਖੇਤਰ ਵਿੱਚ ਸਮਾਜਿਕ—ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਦਾ ਹੈ।

 

*******

ਐੱਮਜੇਪੀਐੱਸ 



(Release ID: 1901273) Visitor Counter : 144


Read this release in: English , Urdu , Hindi