ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼੍ਰੀ ਜੋਤੀਰਾਦਿਤਿਆ ਸਿੰਧੀਆ ਨੇ ਰੀਵਾ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ
Posted On:
15 FEB 2023 6:47PM by PIB Chandigarh
-
ਏਏਆਈ ਮੌਜੂਦਾ ਰਨਵੇਅ ਨੂੰ ਮਜ਼ਬੂਤ ਕਰੇਗਾ ਅਤੇ ਇਸਦੇ ਨਾਲ ਹੀ ਰਨਵੇਅ ਸਟ੍ਰਿਪ ਖੇਤਰ ਦੀ ਗ੍ਰੇਡਿੰਗ ਕਰੇਗਾ ਅਤੇ ਪੀਕ ਘੰਟਿਆਂ ਦੌਰਾਨ 50 ਯਾਤਰੀਆਂ ਦੀ ਸਮਰੱਥਾ ਵਾਲੇ ਆਰਈਐੱਸਏ ਅਤੇ ਟਰਮੀਨਲ ਭਵਨ ਦਾ ਨਿਰਮਾਣ ਕਰੇਗਾ।
-
ਸ਼ਹਿਰੀ ਹਵਾਬਾਜ਼ੀ ਅਤੇ ਇਸਪਾਤ ਮੰਤਰੀ ਸ਼੍ਰੀ ਜੋਤੀਰਾਦਿਤਿਆ ਐੱਮ . ਸਿੰਧੀਆ ਨੇ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਅੱਜ ਮੱਧ ਪ੍ਰਦੇਸ਼ ਵਿੱਚ ਰੀਵਾ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ।
ਰੀਵਾ ਏਅਰਫੀਲਡ ਜਾ ਹਵਾਈ ਪੱਟੀ ਵਿੱਚ 150 ਵਰਗ ਮੀਟਰ ਵਿੱਚ ਫੈਲੀ ਇੱਕ ਛੋਟੀ ਜਿਹੀ ਇਮਾਰਤ ਅਤੇ 61.95 ਏਕੜ ਜ਼ਮੀਨ ਦੇ ਨਾਲ 1400 ਮੀਟਰ ਦਾ ਰਨਵੇਅ ਹੈ। ਇਸਦੀ ਮਲਕੀਅਤ ਮੱਧ ਪ੍ਰਦੇਸ਼ ਦੀ ਰਾਜ ਸਰਕਾਰ ਦੇ ਕੋਲ ਹੈ। ਰਾਜ ਸਰਕਾਰ ਨੇ ਨਵੀਨੀਕਰਨ ਕਰਨ ਦੇ ਨਾਲ-ਨਾਲ 19 ਸੀਟਾਂ ਵਾਲੇ ਜਹਾਜ਼ਾਂ ਦੇ ਸੰਚਾਲਨ ਲਈ ਲੋੜੀਦੀਆਂ ਸੁਵਿਧਾਵਾਂ ਦੇ ਨਿਰਮਾਣ ਲਈ ਮੌਜੂਦਾ ਹਵਾਈ ਅੱਡੇ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਸੌਂਪ ਦਿੱਤਾ ਹੈ।
ਏਏਆਈ ਨੂੰ 22.12.2022 ਨੂੰ ਸੰਬੰਧਿਤ ਕੰਮ ਸੌਂਪਿਆ ਗਿਆ ਹੈ ਜਿਸ ਵਿੱਚ ਮੌਜੂਦਾ ਰਨਵੇਅ ਨੂੰ ਮਜ਼ਬੂਤ ਕਰਨਾ ਅਤੇ ਇਸ ਦੇ ਨਾਲ ਹੀ ਰਨਵੇਅ ਦੇ ਦੋਵਾਂ ਅਤੇ ਰਨਵੇਅ ਸਟ੍ਰਿਪ ਖੇਤਰ ਦੀ ਗ੍ਰੇਡਿੰਗ ਕਰਨਾ, ਆਰਈਐੱਸਏ ਦਾ ਨਿਰਮਾਣ ਕਰਨਾ ਅਤੇ ਪੀਕ ਘੰਟਿਆਂ ਵਿੱਚ 50 ਯਾਤਰੀਆਂ ਦੀ ਸਮਰੱਥਾ ਰੱਖਣ ਵਾਲੇ ਅਤੇ 750 ਵਰਗ ਮੀਟਰ ਵਿੱਚ ਫੈਲੇ ਟਰਮੀਨਲ ਭਵਨ ਦਾ ਨਿਰਮਾਣ ਕਰਨਾ ਸ਼ਾਮਲ ਹੈ।
ਇਸ ਮੌਕੇ ’ਤੇ ਆਏ ਹੋਏ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ, ‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇਸ਼ ਦੇ ਸਰਬਪੱਖੀ ਵਿਕਾਸ ਦੇ ਲਈ ਸਾਰੇ ਕਦਮ ਚੁੱਕ ਰਹੀ ਹੈ। ਪਰਿਵਰਤਨ ਅਸਲ ਵਿੱਚ ਆਵਾਜਾਈ ਨਾਲ ਜੁੜਿਆ ਹੋਇਆ ਹੈ। ਅੰਤ ਰੀਵਾ ਖੇਤਰ ਨੂੰ ਏਅਰ ਕਨੈਕਟਿਵਿਟੀ ਦੇਣਾ ਅਤੇ ਲੋਕਾਂ ਦੀ ਇਛਾਵਾਂ ਨੂੰ ਪੂਰਾ ਕਰਨਾ ਸਾਡੇ ਸਾਰਿਆ ਦਾ ਫਰਜ਼ ਹੈ।’
ਮੰਤਰੀ ਮਹੋਦਯ ਨੇ ਜ਼ਰੂਰੀ ਜ਼ਮੀਨ ਉਪਲਬਥ ਕਰਾਉਣ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 300 ਕਰੋੜ ਰੁਪਏ ਦੀ ਲਾਗਤ ਨਾਲ ਹਵਾਈ ਅੱਡੇ ਨੂੰ ਵਿਕਸਤ ਅਤੇ ਚਾਲੂ ਜ਼ਲਦੀ ਹੀ ਕੀਤਾ ਜਾਵੇਗਾ।
ਮੰਤਰੀ ਮਹੋਦਯ ਨੇ ਇਹ ਵੀ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇ 67 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਸਿਰਫ਼ 74 ਹਵਾਈ ਅੱਡੇ ਹੀ ਚਾਲੂ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਸਿਰਫ਼ 9 ਵਰ੍ਹਿਆਂ ਵਿੱਚ ਹੀ 74 ਵਾਧੂ ਹਵਾਈ ਅੱਡਿਆਂ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਦੇਸ਼ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ‘ਉਡਾਨ’ ਯੋਜਨਾ ਨੇ ਭਾਰਤ ਦੇ ਆਮ ਨਾਗਰਿਕ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਇਸ ਯੋਜਨਾ ਦੇ ਤਹਿਤ ਇੱਕ ਕਰੋੜ ਪੰਦਰਾਂ ਲੱਖ ਲੋਕਾਂ ਨੇ ਰਿਆਇਤੀ ਕਿਰਾਏ ’ਤੇ ਹਵਾਈ ਉਡਾਣਾਂ ਲਈਆਂ ਹਨ।
ਰਾਜ ਸਰਕਾਰ ਅਤੇ ਏਏਆਈ ਨੇ ਆਪਸ ਵਿੱਚ ਇਹ ਫੈਸਲਾ ਕੀਤਾ ਹੈ ਕਿ ਰਾਜ ਸਰਕਾਰ 290 ਏਕੜ ਦੀ ਵਾਧੂ ਜ਼ਮੀਨ ਐਕੁਆਇਰ ਕਰੇਗੀ, ਤਾਂ ਜੋ ਇਸ ਹਵਾਈ ਅੱਡੇ ਨੂੰ ਏਟੀਆਰ-72 ਦੇ ਸੰਚਾਲਨ ਲਈ ਪੂਰੀ ਤਰ੍ਹਾਂ ਢੁਕਵਾਂ ਬਣਾਇਆ ਜਾ ਸਕੇ। 290 ਏਕੜ ਜ਼ਮੀਨ ਵਿਚੋਂ 137 ਏਕੜ ਜ਼ਮੀਨ ਵੀਐੱਫਆਰ ਦੇ ਸੰਚਾਲਨ ਲਈ ਅਤੇ 153 ਏਕੜ ਜ਼ਮੀਨ ਆਈਐੱਫਆਰ ਦੇ ਸੰਚਾਲਨ ਲਈ ਜ਼ਰੂਰੀ ਹੈ। ਰਾਜ ਮੰਤਰੀ ਮੰਡਲ ਨੇ 246 ਏਕੜ ਨਿੱਜੀ ਜ਼ਮੀਨ ਦੇ ਐਕੁਆਇਰ ਕਰਨ ਦੇ ਪ੍ਰਸਤਾਵ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਜ਼ਮੀਨ ਮਾਲਕਾਂ ਨੂੰ ਦਿੱਤੇ ਜਾਣ ਵਾਲੇ 206 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਰਾਜ ਸਰਕਾਰ ਜ਼ਲਦ ਹੀ ਬਾਕੀ ਜ਼ਮੀਨ ਦੇ ਐਕੁਆਇਰ ਨੂੰ ਵੀ ਮਨਜ਼ੂਰੀ ਦੇ ਦੇਵੇਗਾ।
ਇਸ ਮੋਕੇ ’ਤੇ ਸ਼੍ਰੀ ਗਿਰੀਸ਼ ਗੌਤਮ, ਸਪੀਕਰ ਮੱਧ ਪ੍ਰਦੇਸ਼ ਵਿਧਾਨ ਸਭਾ ; ਸ਼੍ਰੀ ਬਿਸਾਹੂ ਲਾਲ ਸਿੰਘ, ਮੰਤਰੀ, ਮੱਧ ਪ੍ਰਦੇਸ਼ ਸਰਕਾਰ, ਸ਼੍ਰੀ ਜਨਾਰਦਨ ਮਿਸ਼ਰਾ, ਸਾਂਸਦ (ਲੋਕਸਭਾ), ਅਤੇ ਸ਼੍ਰੀ ਰਾਜੇਂਦਰ ਸ਼ੁਕਲਾ, ਵਿਧਾਇਕ ਅਤੇ ਹੋਰ ਪਤਵੰਤ ਵੀ ਮੌਜ਼ੂਦ ਸਨ।
*****
ਵਾਈਬੀ/ਡੀਐੱਨਐੱਸ/ਐੱਚਐੱਨ
(Release ID: 1899858)
Visitor Counter : 113