ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav g20-india-2023

ਏਕਲਵਯ ਮਾਡਲ ਰਿਹਾਇਸ਼ੀ ਸਕੂਲ ਦੇ ਵਿਦਿਆਰਥੀਆਂ ਦਾ ਅੱਜ ਰਾਸ਼ਟਰਪਤੀ ਭਵਨ, ਅੰਮ੍ਰਿਤ ਉਦਯਾਨ ਅਤੇ ਰਾਸ਼ਟਰਪਤੀ ਮਿਊਜ਼ੀਅਮ ਦਾ ਵਿਸ਼ੇਸ਼ ਦੌਰਾ ਆਯੋਜਿਤ ਹੋਇਆ


ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

Posted On: 15 FEB 2023 6:45PM by PIB Chandigarh

ਮੁੱਖ ਬਿੰਦੂ-

  • ਨੈਸ਼ਨਲ ਐਜੂਕੇਸ਼ਨ ਸੋਸਾਇਟੀ ਫਾਰ ਟ੍ਰਾਇਬਲ ਸਟੂਡੈਂਟਸ (ਐੱਨਈਐੱਸਟੀ) ਨੇ ਰਾਸ਼ਟਰਪਤੀ ਭਵਨ ਦੇ ਸਹਿਯੋਗ ਨਾਲ ਇਸ ਦੌਰੇ ਦਾ ਆਯੋਜਨ ਕੀਤਾ

  • ਇਸ ਅਵਸਰ ‘ਤੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਰੂਤਾ ਮੌਜੂਦ ਸਨ।

  • 3 ਰਾਜਾਂ- ਰਾਜਸਥਾਨ, ਉੱਤਰਾਖੰਡ ਅਤੇ ਨਾਗਾਲੈਂਡ ਦੇ ਈਐੱਮਆਰਐੱਸ ਵਿਦਿਆਰਥੀਆਂ ਨੇ 5 ਫਰਵਰੀ, 2023 ਨੂੰ ਰਾਸ਼ਟਰਪਤੀ ਭਵਨ, ਉਦਯਾਨ ਉਤਸਵ ਅਤੇ ਮਿਊਜ਼ੀਅਮ ਦਾ ਦੌਰਾ ਕੀਤਾ।

https://ci5.googleusercontent.com/proxy/QAQxQ1aVkQRjslu0LBttgEV7hFRQvZ1oo7UqpBBcZU-J99VKZYFKTg4NzsmSg-3n90nGz5AQFd9ytNzJSAoefspb4YNomaZXw2xF7B_83dFMTfYcyMiOeqZ1yg=s0-d-e1-ft#https://static.pib.gov.in/WriteReadData/userfiles/image/image001AZFW.jpg

ਨੈਸ਼ਨਲ ਐਜੂਕੇਸ਼ਨ ਸੋਸਾਇਟੀ ਫਾਰ ਟ੍ਰਾਈਬਲ ਸਟੂਡੈਂਟਸ (ਐੱਨਈਐੱਸਟੀ) ਨੇ ਰਾਸ਼ਟਰਪਤੀ ਭਵਨ ਦੇ ਸਹਿਯੋਗ ਨਾਲ 15 ਫਰਵਰੀ, 2023 ਨੂੰ ਤਿੰਨ ਰਾਜਾਂ- ਰਾਜਸਥਾਨ, ਉੱਤਰਾਖੰਡ ਅਤੇ ਨਾਗਾਲੈਂਡ ਦੇ 600 ਈਐੱਮਆਰਐੱਸ ਵਿਦਿਆਰਥੀਆਂ ਦੀ ਯਾਤਰਾ ਦਾ ਆਯੋਜਨ ਕੀਤਾ। ਈਐੱਮਆਰਐੱਸ ਵਿਦਿਆਰਥੀਆਂ ਦੀ ਯਾਤਰਾ ਦਾ ਯੋਜਨਾ ਰਾਸ਼ਟਰਪਤੀ ਦੀ ਇਸ ਇੱਛਾ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਸੀ ਕਿ ਦੇਸ਼ ਦੇ ਭਵਿੱਖ ਸਕੂਲਾਂ ਅਤੇ ਕਾਲਜਾਂ ਨਾਲ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਭਵਨ ਦੁਆਰਾ ਉਦਯਾਨ ਉਤਸਵ 2023 ਵਿੱਚ ਬੁਲਾਇਆ ਜਾਵੇ।

ਇਸ ਅਵਸਰ ‘ਤੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਰੂਤਾ, ਕਬਾਇਲੀ ਮਾਮਲੇ ਮੰਤਰਾਲੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾਅ, ਐੱਨਈਐੱਸਟੀ ਦੇ ਕਮਿਸ਼ਨਰ ਸ਼੍ਰੀ ਅਸਿਤ ਗੋਪਾਲ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

https://ci5.googleusercontent.com/proxy/GRrW6volaKwqYmtwazK0pL5dg6fMv-meJiNCsGPW2_nmBmUNm5JhReOk0Hqr4vNhGQRFt94a6qiFDmg_RU23_i16t9XSM9xWhvGxTaD3UzX6gtfyTVajGGzUGg=s0-d-e1-ft#https://static.pib.gov.in/WriteReadData/userfiles/image/image002E4ON.jpg

ਕਬਾਇਲੀ ਮਾਮਲੇ ਰਾਜ ਮੰਤਰੀ ਦੁਆਰਾ ਭਾਰਤ ਦੀ ਰਾਸ਼ਟਰਪਤੀ ਨੂੰ ਏਕਲਵਯ ਸਕੂਲ ਦਾ ਮਾਡਲ ਭੇਂਟ ਕੀਤਾ ਗਿਆ 

https://ci3.googleusercontent.com/proxy/I0DoQjDZE19DGDCfRTA7w4FJqx0QDYDl9OvOU6AA5RXVt72zLoMY__FwRDGFXorl0cmC9-pOJ-mNogAw14EDBptvHSGQ_Sb2qDghobPS41CfRmunzSLobhZWZQ=s0-d-e1-ft#https://static.pib.gov.in/WriteReadData/userfiles/image/image0033TXM.jpg

ਉਦਯਾਨ ਉਤਸਵ, 2023 ਦੇ ਦੌਰਾਨ 31 ਜਨਵਰੀ 2023 ਤੋਂ 31 ਮਾਰਚ 2023 ਤੱਕ ਰਾਸ਼ਟਰਪਤੀ ਭਵਨ ਦੇ ਉਦਯਾਨ ਆਮ ਜਨਤਾ ਦੇ ਲਈ ਖੁੱਲ੍ਹੇ ਹਨ। ਰਾਸ਼ਟਰਪਤੀ ਭਵਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਭਵਨ ਦੇ ਉਦਯਾਨ 2 ਮਹੀਨੇ ਦੀ ਲੰਬੀ  ਮਿਆਦ ਦੇ ਲਈ ਖੁੱਲ੍ਹੇ ਹਨ ਤਾਕਿ ਆਮ ਨਾਗਰਿਕਾਂ ਨੂੰ ਰਾਸ਼ਟਰਪਤੀ ਭਵਨ ਨਾਲ ਅਸਾਨੀ ਨਾਲ ਜੁੜਣ ਦੀ ਸੁਵਿਧਾ ਦਿੱਤੀ ਜਾ ਸਕੇ।

ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਈਐੱਮਆਰਐੱਸ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਟੋਕਨ ਦੇ ਰੂਪ ਵਿੱਚ ਈਐੱਸਆਰਐੱਸ ਵਿਦਿਆਰਥੀਆਂ ਨੂੰ ਇੱਕ ਛੋਟਾ ਜਿਹਾ ਉਪਹਾਰ ਭੇਂਟ ਕੀਤਾ। ਗੱਲਬਾਤ ਦੇ ਦੌਰਾਨ, ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਦਾ ਦੌਰਾ ਕਰਨ ਅਤੇ ਭਵਨ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਪਾਉਣ ਤੋਂ ਲੈ ਕੇ ਖੁਸ਼ੀ ਜਾਹਿਰ ਕੀਤੀ ਜੋ ਉਨ੍ਹਾਂ ਦੇ ਲਈ ਇੱਕ ਯਾਦਗਾਰ ਅਨੁਭਵ ਹੋਵੇਗਾ।

ਇਹ ਵਿਦਿਆਰਥੀ ਲਾਲ ਕਿਲਾ, ਨੈਸ਼ਨਲ ਜੂਓਲੌਜੀਕਲ ਪਾਰਕ, ਨੈਸ਼ਨਲ ਸਾਇੰਸ ਸੈਂਟਰ ਦੇ ਨਾਲ-ਨਾਲ 16 ਫਰਵਰੀ 2023 ਤੋਂ 27 ਫਰਵਰੀ 2023 ਤੱਕ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ਵਿੱਚ ਹੋਣ ਵਾਲੇ ਆਦਿ ਮਹੋਤਸਵ ਵਿੱਚ ਵੀ ਹਿੱਸਾ ਲੈਣਗੇ।

ਨੈਸਟਸ ਦੇ ਕਮਿਸ਼ਨਰ, ਸ਼੍ਰੀ ਅਸਿਤ ਗੋਪਾਲ ਨੇ ਰਾਸ਼ਟਰਪਤੀ ਭਵਨ ਦਾ ਆਭਾਰ ਵਿਅਕਤ ਕਰਦੇ ਹੋਏ ਕਿਹਾ, ਨੈਸਟਸ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਈਐੱਮਆਰਐੱਸ ਵਿਦਿਆਰਥੀਆ ਦੀ ਯਾਤਰਾ ਅਤੇ ਸਹਿਯੋਗ ਦੇ ਲਈ ਰਾਸ਼ਟਰਪਤੀ ਭਵਨ ਦਾ ਆਭਾਰ ਵਿਅਕਤ ਕਰਦਾ ਹੈ।

*******

ਐੱਨਬੀ/ਐੱਸਕੇ/ਯੂਡੀ



(Release ID: 1899856) Visitor Counter : 117


Read this release in: English , Urdu , Hindi