ਕਿਰਤ ਤੇ ਰੋਜ਼ਗਾਰ ਮੰਤਰਾਲਾ
ਜਣੇਪਾ ਲਾਭ (ਸੋਧ) ਐਕਟ, 2017 ਦੇ ਅਮਲ ਅਧੀਨ ਅਦਾਰਿਆਂ ਵਲੋਂ ਮਹਿਲਾ ਮੁਲਾਜ਼ਮਾਂ ਨੂੰ ਭੁਗਤਾਨਸ਼ੁਦਾ ਜਣੇਪਾ ਛੁੱਟੀ ਅਤੇ ਬਾਲਵਾੜੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ
ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਬਾਰੇ ਕੋਡ (ਓਐੱਸਐੱਚ), 2020 ਵਿੱਚ ਮਹਿਲਾਵਾਂ ਦੇ ਰੋਜ਼ਗਾਰ ਨਾਲ ਸਬੰਧਤ ਵਿਸ਼ੇਸ਼ ਵਿਵਸਥਾ ਹੈ
Posted On:
13 FEB 2023 6:25PM by PIB Chandigarh
ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਜਣੇਪਾ ਲਾਭ (ਸੋਧ) ਐਕਟ, 2017 ਰਾਹੀਂ ਸੋਧੇ ਗਏ ਜਣੇਪਾ ਲਾਭ ਐਕਟ, 1961 ਨੂੰ ਲਾਗੂ ਕਰ ਰਿਹਾ ਹੈ, ਜਿਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਅਦਾਰਿਆਂ ਵਲੋਂ ਮਹਿਲਾ ਕਰਮਚਾਰੀਆਂ ਨੂੰ ਭੁਗਤਾਨਸ਼ੁਦਾ ਜਣੇਪਾ ਛੁੱਟੀ ਅਤੇ ਬਾਲਵਾੜੀ ਸਹੂਲਤ ਪ੍ਰਦਾਨ ਕਰਦਾ ਹੈ। 2017 ਵਿੱਚ ਜਣੇਪਾ ਲਾਭ ਐਕਟ, 1961 ਦੇ ਸੈਕਸ਼ਨ 5 ਦੇ ਤਹਿਤ, ਸਰਕਾਰ ਨੇ ਭੁਗਤਾਨਸ਼ੁਦਾ ਜਣੇਪਾ ਛੁੱਟੀ ਨੂੰ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤਿਆਂ ਤੱਕ ਕਰ ਦਿੱਤਾ ਹੈ, ਜੋ ਸੰਭਾਵਿਤ ਜਣੇਪੇ ਦੀ ਮਿਤੀ ਤੋਂ ਪਹਿਲਾਂ ਅੱਠ ਹਫ਼ਤਿਆਂ ਤੋਂ ਵੱਧ ਨਹੀਂ ਹੋਵੇਗੀ। ਕਿਸੇ ਮਹਿਲਾ ਨੂੰ ਸੌਂਪੇ ਗਏ ਕੰਮ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੇ ਹੋਏ, ਐਕਟ ਦੀ ਧਾਰਾ 5(5) ਅਜਿਹੇ ਸਮੇਂ ਲਈ ਘਰ ਤੋਂ ਕੰਮ ਕਰਨ ਦੀ ਵਿਵਸਥਾ ਕਰਦੀ ਹੈ ਅਤੇ ਅਜਿਹੀਆਂ ਸ਼ਰਤਾਂ 'ਤੇ ਜਿਵੇਂ ਕਿ ਰੋਜ਼ਗਾਰਦਾਤਾ ਅਤੇ ਮਹਿਲਾ ਆਪਸ ਵਿੱਚ ਸਹਿਮਤ ਹੋ ਸਕਦੇ ਹਨ।
ਸ਼੍ਰੀ ਤੇਲੀ ਨੇ ਕਿਹਾ ਕਿ ਸਰਕਾਰ ਨੇ ਕਿਰਤ ਸ਼ਕਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੇ ਰੋਜ਼ਗਾਰ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਈ ਕਦਮ ਚੁੱਕੇ ਹਨ। ਸਮਾਜਿਕ ਸੁਰੱਖਿਆ ਜ਼ਾਬਤਾ, 2020 ਵਿੱਚ ਭੁਗਤਾਨਸ਼ੁਦਾ ਜਣੇਪਾ ਛੁੱਟੀ ਨੂੰ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤਿਆਂ ਤੱਕ ਕਰਨ, 50 ਜਾਂ ਇਸ ਤੋਂ ਵੱਧ ਮੁਲਾਜ਼ਮ ਰੱਖਣ ਵਾਲੇ ਅਦਾਰਿਆਂ ਵਿੱਚ ਲਾਜ਼ਮੀ ਬਾਲਵਾੜੀ ਸਹੂਲਤ ਦਾ ਪ੍ਰਬੰਧ, ਢੁੱਕਵੇਂ ਸੁਰੱਖਿਆ ਉਪਾਵਾਂ ਦੇ ਨਾਲ ਰਾਤ ਦੀ ਸ਼ਿਫਟ ਵਿੱਚ ਮਹਿਲਾ ਮੁਲਾਜ਼ਮਾਂ ਨੂੰ ਇਜਾਜ਼ਤ ਦੇਣ ਆਦਿ ਦੇ ਉਪਬੰਧ ਹਨ।
ਲਿਖਤੀ ਜਵਾਬ ਵਿੱਚ ਇਹ ਕਿਹਾ ਗਿਆ ਸੀ ਕਿ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਦੀਆਂ ਸਥਿਤੀਆਂ (ਓਐੱਸਐੱਚ), 2020 ਵਿੱਚ ਮਹਿਲਾਵਾਂ ਦੇ ਰੋਜ਼ਗਾਰ ਨਾਲ ਸਬੰਧਤ ਵਿਸ਼ੇਸ਼ ਵਿਵਸਥਾ ਹੈ। ਇਸ ਦੇ ਮੁਤਾਬਿਕ, ਮਹਿਲਾਵਾਂ ਸਵੇਰੇ 6 ਵਜੇ ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਪਹਿਲਾਂ, ਸੁਰੱਖਿਆ, ਛੁੱਟੀਆਂ ਅਤੇ ਕੰਮ ਦੇ ਘੰਟਿਆਂ ਜਾਂ ਰੁਜ਼ਗਾਰਦਾਤਾ ਵੱਲੋਂ ਜਿਵੇਂ ਕਿ ਉਚਿਤ ਸਰਕਾਰ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ, ਕਿਸੇ ਹੋਰ ਸ਼ਰਤਾਂ ਦੇ ਅਧੀਨ, ਉਨ੍ਹਾਂ ਦੀ ਸਹਿਮਤੀ ਨਾਲ ਹਰ ਕਿਸਮ ਦੇ ਕੰਮ ਲਈ ਸਾਰੀਆਂ ਸੰਸਥਾਵਾਂ ਵਿੱਚ ਨੌਕਰੀ ਕਰਨ ਦੀਆਂ ਹੱਕਦਾਰ ਹੋਣਗੀਆਂ।
ਇਸ ਤੋਂ ਇਲਾਵਾ, ਮਹਿਲਾ ਕਾਮਿਆਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ, ਸਰਕਾਰ ਉਨ੍ਹਾਂ ਨੂੰ ਮਹਿਲਾ ਉਦਯੋਗਿਕ ਸਿਖਲਾਈ ਸੰਸਥਾਵਾਂ, ਰਾਸ਼ਟਰੀ ਕਿੱਤਾਮੁਖੀ ਸਿਖਲਾਈ ਸੰਸਥਾਵਾਂ ਅਤੇ ਖੇਤਰੀ ਕਿੱਤਾਮੁਖੀ ਸਿਖਲਾਈ ਸੰਸਥਾਵਾਂ ਦੇ ਨੈਟਵਰਕ ਰਾਹੀਂ ਸਿਖਲਾਈ ਪ੍ਰਦਾਨ ਕਰ ਰਹੀ ਹੈ।
******
ਐੱਮਜੇਪੀਐੱਸ/ਐੱਸਐੱਸਵੀ
(Release ID: 1899718)
Visitor Counter : 256