ਇਸਪਾਤ ਮੰਤਰਾਲਾ
ਸੇਲ ਨੇ ਵਿੱਤੀ ਵਰ੍ਹੇ 2022-23 ਦੀ ਤੀਜੀ ਤਿਮਾਹੀ ਦੇ ਪਰਿਣਾਮ ਘੋਸ਼ਿਤ ਕੀਤੇ, 463.54 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ
Posted On:
14 FEB 2023 7:05PM by PIB Chandigarh
ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟਿਡ (ਸੈੱਲ) ਨੇ ਚਾਲੂ ਵਿੱਤੀ ਵਰ੍ਹੇ 2022-23 (ਵਿੱਤੀ ਵਰ੍ਹੇ 2023) ਦੀ ਤੀਜੀ ਤਿਮਾਹੀ ਦੇ ਆਪਣੇ ਵਿੱਤੀ ਪਰਿਣਾਮ ਘੋਸ਼ਿਤ ਕਰ ਦਿੱਤੇ ਹਨ।
ਵਿੱਤੀ ਵਰ੍ਹੇ 2023 ਦੀ ਤੀਜੀ ਤਿਮਾਹੀ (ਸਟੈਂਡਅਲੋਨ) ਵਿੱਚ ਪ੍ਰਦਰਸ਼ਨ ਇੱਕ ਨਜ਼ਰ ਵਿੱਚ:
|
ਯੂਨਿਟ
|
ਵਿੱਤੀ ਵਰ੍ਹੇ 2023 ਦੀ ਤੀਜੀ ਤਿਮਾਹੀ
|
ਵਿੱਤੀ ਵਰ੍ਹੇ 2022 ਦੀ ਤੀਜੀ ਤਿਮਾਹੀ
|
ਕੱਚੇ ਇਸਪਾਤ ਦਾ ਉਤਪਾਦਨ
|
ਮਿਲੀਅਨ ਟਨ
|
4.708
|
4.531
|
ਵਿਕਰੀ ਕਾਰੋਬਾਰ
|
ਮਿਲੀਅਨ ਟਨ
|
4.151
|
3.840
|
ਉਪਰੇਸ਼ਨਾਂ ਤੋਂ ਅਰਜਿਤ ਮਾਲੀਆ
|
ਕਰੋੜ ਰੁਪਏ ਵਿੱਚ
|
25041.88
|
25245.92
|
ਵਿਆਜ,ਟੈਕਸ,ਘਟਾਓ ਅਤੇ ਅਮੋਰਟਾਈਜ਼ੇਸ਼ਨ ਤੋਂ ਪਹਿਲਾਂ ਦੀ ਆਮਦਨ (ਈਬੀਆਈਟੀਡੀਏ)
|
ਕਰੋੜ ਰੁਪਏ ਵਿੱਚ
|
2197.53
|
3659.41
|
ਟੈਕਸ ਤੋਂ ਪਹਿਲਾ ਮੁਨਾਫਾ (ਪੀਬੀਟੀ)
|
ਕਰੋੜ ਰੁਪਏ ਵਿੱਚ
|
634.69
|
1930.98
|
ਟੈਕਸ ਉਪਰੰਤ ਮੁਨਾਫਾ (ਪੀਏਟੀ)
|
ਕਰੋੜ ਰੁਪਏ ਵਿੱਚ
|
463.54
|
1443.10
|
ਕੰਪਨੀ ਨੇ ਵਿੱਤੀ ਵਰ੍ਹੇ 2023 ਦੀ ਤੀਜੀ ਤਿਮਾਹੀ ਦੇ ਦੌਰਾਨ ਕੱਚੇ ਇਸਪਾਤ ਦੀ ਹੁਣ ਤੱਕ ਦੀ ਸਭ ਤੋਂ ਵੱਧ ਤਿਮਾਹੀ ਉਤਪਾਦਨ ਹਾਸਿਲ ਕੀਤੀ ਹੈ। ਕੰਪਨੀ ਹਾਲ ਦੇ ਮਹੀਨਿਆਂ ਵਿੱਚ ਕੱਚੇ ਇਸਪਾਤ ਦੇ ਉਤਪਾਦਨ ਵਿੱਚ ਨਿਰੰਤਰ ਵਾਧਾ ਕਰਦੀ ਰਹੀ ਹੈ। ਵਿੱਤੀ ਵਰ੍ਹੇ 2023 ਦੀ ਤੀਜੀ ਤਿਮਾਹੀ ਵਿੱਚ ਕੁੱਲ ਵਿਕਰੀ ਕਾਰੋਬਾਰ ਵੀ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਕੀਤੇ ਅਧਿਕ ਰਿਹਾ ਹੈ।
ਪੂਰੀ ਦੁਨੀਆ ਵਿੱਚ ਚੁਣੌਤੀਪੂਰਣ ਗਲੋਬਲ ਸਥਿਤੀ ਅਤੇ ਆਰਥਿਕ ਪਰਿਦ੍ਰਿਸ਼ ਦਾ ਸਟੀਲ ਦੀਆਂ ਕੀਮਤਾਂ ‘ਤੇ ਪ੍ਰਭਾਵ ਪਿਆ ਹੈ ਜਿਸ ਵਜ੍ਹਾਂ ਨਾਲ ਸਟੀਲ ਨਿਰਮਾਤਾ ਕੰਪਨੀਆਂ ਦੇ ਮਰਜਿਨ ‘ਤੇ ਪ੍ਰਤੀਕੂਲ ਅਸਰ ਪਇਆ ਹੈ। ਹਾਲਾਂਕਿ, ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਪੂੰਜੀਗਤ ਵਿਆਜ ਵਧਾਉਣ ‘ਤੇ ਸਰਕਾਰ ਦਾ ਫੋਕਸ ਰਹਿਣ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ ਅਤੇ ਵਰ੍ਹਿਆਂ ਦੇ ਦੌਰਾਨ ਦੇਸ਼ ਵਿੱਚ ਇਸਪਾਤ ਦੀ ਖਪਤ ਕਾਫੀ ਵਧ ਜਾਣ ਦੀ ਉਮੀਦ ਹੈ।
*****
ਏਕੇਐੱਨ
(Release ID: 1899429)