ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ 31 ਦਸੰਬਰ 2022 ਨੂੰ ਖਤਮ ਹੋਏ 9 ਮਹੀਨਿਆਂ ਦੇ ਦੌਰਾਨ ਟੈਕਸ ਤੋਂ ਬਾਅਦ ਲਾਭਅੰਸ਼ ਵਿੱਚ 10% ਵਾਧੇ ਦੀ ਰਿਪੋਰਟ ਕੀਤੀ ਅਤੇ ਵਿੱਤੀ ਵਰ੍ਹੇ 2022-23 ਲਈ ਪ੍ਰਤੀ ਸ਼ੇਅਰ 1.40 ਰੁਪਏ ਦੇ ਅੰਤਰਿਮ ਲਾਭਅੰਸ਼ ਦੀ ਘੋਸ਼ਣਾ ਕੀਤੀ
Posted On:
08 FEB 2023 4:58PM by PIB Chandigarh
ਐੱਨਐੱਚਪੀਸੀ ਨੇ ਤੀਜੀ ਤਿਮਾਹੀ ਅਤੇ 31 ਦਸੰਬਰ, 2022 ਨੂੰ ਸਮਾਪਤ ਹੋਏ ਨੌਂ ਮਹੀਨਿਆਂ ਲਈ ਆਪਣੇ ਏਕਲ ਅਤੇ ਸੰਯੁਕਤ ਅਣ-ਆਡਿਟਿਡ ਵਿੱਤੀ ਨਤੀਜਿਆਂ ਦੀ ਘੋਸ਼ਣਾ ਕੀਤੀ ਹੈ। ਟੈਕਸ ਤੋਂ ਬਾਅਦ ਲਾਭਅੰਸ਼ 31 ਦਸੰਬਰ, 2021 ਨੂੰ ਖਤਮ ਹੋਏ ਨੌਂ ਮਹੀਨਿਆਂ ਦੇ ਦੌਰਾਨ 2978 ਕਰੋੜ ਰੁਪਏ ਤੋਂ 10 ਪ੍ਰਤੀਸ਼ਤ ਵਧ ਕੇ 31 ਦਸੰਬਰ 2022 ਨੂੰ ਖਤਮ ਹੋਏ ਨੌਂ ਮਹੀਨਿਆਂ ਦੇ ਦੌਰਾਨ 3264 ਕਰੋੜ ਰੁਪਏ ਹੋ ਗਿਆ ਹੈ। ਨੌਂ ਮਹੀਨਿਆਂ ਦੇ ਦੌਰਾਨ ਟੈਕਸ ਤੋਂ ਬਾਅਦ ਸੰਯੁਕਤ ਲਾਭ 3056 ਕਰੋੜ ਰੁਪਏ ਤੋਂ ਛੇ ਪ੍ਰਤੀਸ਼ਤ ਵਧ ਕੇ 3247 ਕਰੋੜ ਰੁਪਏ ਹੋ ਗਿਆ ਹੈ।।
7 ਫਰਵਰੀ, 2023 ਨੂੰ ਆਯੋਜਿਤ ਬੋਰਡ ਬੈਠਕ ਵਿੱਚ ਬੋਰਡ ਆਵ੍ ਡਾਇਰੈਕਟਰਜ਼ ਨੇ ਵਿੱਤੀ ਵਰ੍ਹੇ 2021-22 ਦੇ ਦੌਰਾਨ ਪ੍ਰਤੀ ਸ਼ੇਅਰ 1.31 ਰੁਪਏ ਦੇ ਅੰਤਰਿਮ ਲਾਭਅੰਸ਼ ਦੀ ਤੁਲਨਾ ਵਿੱਚ ਵਿੱਤੀ ਵਰ੍ਹੇ 2022-23 ਲਈ ਪ੍ਰਤੀ ਸ਼ੇਅਰ 1.40 ਰੁਪਏ ਦੇ ਅੰਤਰਿਮ ਲਾਭਅੰਸ਼ ਦੀ ਘੋਸ਼ਣਾ ਕੀਤੀ ਹੈ।
***
ਐੱਸਐੱਸ/ਆਈਜੀ
(Release ID: 1897703)
Visitor Counter : 130