ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ 'ਕਮਿਊਨਿਟੀ ਸਸ਼ਕਤੀਕਰਨ ਅਤੇ ਗਰੀਬੀ ਦੂਰ ਕਰਨ ਲਈ ਪੇਂਡੂ ਟੂਰਿਜ਼ਮ ਵਿਸ਼ੇ 'ਤੇ ਇੱਕ ਸਮਾਗਮ ਨਾਲ ਸ਼ੁਰੂ ਹੋਈ।
ਆਤਮ ਨਿਰਭਰ ਪਿੰਡਾਂ ਤੋਂ ਹੀ ਆਤਮ ਨਿਰਭਰ ਭਾਰਤ ਬਣੇਗਾ: ਸ਼੍ਰੀ ਜੀ.ਕੇ. ਰੈੱਡੀ
ਟੂਰਿਜ਼ਮ, ਸਥਾਨਕ ਉਤਪਾਦਾਂ ਅਤੇ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਸਾਧਨ ਹੈ; ਨੌਜਵਾਨਾਂ ਨੂੰ ਉੱਦਮੀ ਬਣਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ; ਔਰਤਾਂ ਅਤੇ ਪਛੜੇ ਭਾਈਚਾਰਿਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ: ਸ਼੍ਰੀ ਜੀ.ਕੇ. ਰੈੱਡੀ
Posted On:
07 FEB 2023 6:54PM by PIB Chandigarh
ਮੁੱਖ ਗੱਲਾਂ:
• ਉੱਤਰ ਪੂਰਬੀ ਖੇਤਰ ਵਿਕਾਸ ਟੂਰਿਜ਼ਮ, ਸੱਭਿਆਚਾਰ ਮੰਤਰੀ ਸ਼੍ਰੀ. ਕਿਸ਼ਨ ਰੈੱਡੀ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪੁਰੂਸ਼ੋਤਮ ਰੁਪਾਲਾ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਭਲਕੇ ਹੋਣ ਵਾਲੇ ਮੁੱਖ ਸਮਾਗਮ ਵਿੱਚ ਹਾਜ਼ਰ ਹੋਣਗੇ।
• ਯਾਤਰਾ ਅਤੇ ਸੈਰ-ਸਪਾਟਾ ਨੂੰ ਨਾ ਸਿਰਫ਼ ਖੋਜ ਅਤੇ ਆਨੰਦ ਦੇ ਮਾਧਿਅਮ ਵਜੋਂ ਦੇਖਿਆ ਹੀ ਨਹੀ ਜਾਣਾ ਚਾਹੀਦਾ ਹੈ, ਸਗੋਂ ਸਮਰੱਥ, ਸ਼ਕਤੀਕਰਣ ਅਤੇ ਰੁਜ਼ਗਾਰ ਦੇਣ ਲਈ ਇੱਕ ਉਤਪ੍ਰੇਰਕ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ: ਸ਼੍ਰੀ ਜੀ.ਕੇ. ਰੈੱਡੀ
• ਭਾਰਤ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਟੂਰਿਜ਼ਮ ਨੂੰ ਇੱਕ ਮਾਧਿਅਮ ਵਜੋਂ ਵਰਤਣ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ: ਸ਼੍ਰੀ ਜੀ.ਕੇ. ਰੈਡੀ
ਸੈਰ-ਸਪਾਟਾ ਮੰਤਰਾਲੇ ਦੁਆਰਾ ਆਯੋਜਿਤ ਜੀ-20 ਅਧੀਨ ਟੂਰਿਜ਼ਮ ਕਾਰਜ ਸਮੂਹ ਦੀ ਪਹਿਲੀ ਮੀਟਿੰਗ ਅੱਜ 'ਕਮਿਊਨਿਟੀ ਸਸ਼ਕਤੀਕਰਣ ਅਤੇ ਗਰੀਬੀ ਦੂਰ ਕਰਨ ਲਈ ਗ੍ਰਾਮੀਣ ਟੂਰਿਜ਼ਮ ਵਿਸ਼ੇ 'ਤੇ ਪੈਨਲ ਚਰਚਾ ਨਾਲ ਸ਼ੁਰੂ ਹੋਈ। ਉੱਤਰ ਪੂਰਬੀ ਖੇਤਰ ਵਿਕਾਸ ਸੱਭਿਆਚਾਰ, ਟੂਰਿਜ਼ਮ ਅਤੇ ਵਿਕਾਸ ਲਈ ਕੇਂਦਰੀ ਮੰਤਰੀ ਸ਼੍ਰੀ ਜੀ.ਕੇ. ਰੈਡੀ ਨੇ ਅੱਜ ਦੇ ਸਮਾਗਮ ਵਿੱਚ ਮੁੱਖ ਭਾਸ਼ਣ ਦਿੱਤਾ।
ਡੈਲੀਗੇਟਾਂ ਦਾ ਨਿੱਘਾ, ਸ਼ਾਨਦਾਰ ਅਤੇ ਪਰੰਪਰਾਗਤ ਸੁਆਗਤ ਕੀਤਾ ਗਿਆ, ਜਿਸ ਵਿੱਚ ਭੁਜ ਹਵਾਈ ਅੱਡੇ ਨਾਲ-ਨਾਲ ਕੱਛ ਦੇ ਰਣ ਵਿੱਚ ਇੱਕ ਟੈਂਟ ਸਿਟੀ, ਧੌਰਡੇ ਵਿੱਚ ਲੋਕ ਕਲਾਕਾਰਾਂ ਦੁਆਰਾ ਪੇਸ਼ਕਾਰੀ ਵੀ ਸ਼ਾਮਿਲ ਸੀ। ਪੈਨਲ ਚਰਚਾ ਵਿੱਚ ਯੂਐੱਨਈਪੀ ਦੇ ਨਾਲ ਇੰਡੋਨੇਸ਼ੀਆ, ਇਟਲੀ, ਸਪੇਨ, ਜਪਾਨ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਨਾਲ-ਨਾਲ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਭਾਰਤ ਦੇ ਵੱਲੋਂ ਓਵਾਈਓ ਅਤੇ ਗਲੋਬਲ ਹਿਮਾਲਿਆ ਐਕਸਪੇਡੀਸ਼ਨ ਦੇ ਨਾਲ ਮੱਧ ਪ੍ਰਦੇਸ਼, ਗੁਜਰਾਤ ਅਤੇ ਨਾਗਾਲੈਂਡ ਸਰਕਾਰ ਦੇ ਪ੍ਰਤੀਨਿਧੀਆਂ ਨੇ ਚਰਚਾ ਵਿੱਚ ਭਾਗ ਲਿਆ। ਹੋਰ ਵਿਸ਼ਿਆਂ ਦੇ ਨਾਲ-ਨਾਲ ਹੋਮਸਟੇ, ਕਮਿਊਨਿਟੀ ਅਧਾਰਿਤ ਈਕੋ ਟੂਰਿਜ਼ਮ ਅਤੇ ਕੱਛ ਦੇ ਰਣ ਦੇ ਗ੍ਰਾਮੀਣ ਸੈਰ-ਸਪਾਟਾ ਮਾਡਲ ਰਾਹੀਂ ਮਹਿਲਾ ਸਸ਼ਕਤੀਕਰਣ 'ਤੇ ਚਰਚਾ ਅਤੇ ਪ੍ਰਸਤੁਤੀਆ ਆਯੋਜਿਤ ਕੀਤੀ ਗਈ।
ਮੁੱਖ ਭਾਸ਼ਣ ਦਿੰਦਿਆਂ ਉੱਤਰ ਪੂਰਬੀ ਖੇਤਰ ਵਿਕਾਸ ਸੱਭਿਆਚਾਰ, ਟੂਰਿਜ਼ਮ ਬਾਰੇ ਕੇਂਦਰੀ ਮੰਤਰੀ ਸ਼੍ਰੀ ਜੀ.ਕੇ. ਰੈੱਡੀ ਨੇ ਕਿਹਾ ਕਿ ਭਾਰਤ ਲਈ ਇਸ ਮਹੱਤਵਪੂਰਨ ਪਲ 'ਤੇ ਜੀ-20 ਦੀ ਪ੍ਰਧਾਨਗੀ ਕਰਨਾ ਬਹੁਤ ਸਨਮਾਨ ਅਤੇ ਜ਼ਿੰਮੇਵਾਰੀ ਹੈ ਜਦੋਂ ਦੁਨੀਆ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਕੇਂਦਰੀ ਮੰਤਰੀ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਸੈਰ-ਸਪਾਟੇ ਨੂੰ ਮਾਧਿਅਮ ਵਜੋਂ ਵਰਤਣ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਜੀ.ਕੇ. ਰੈਡੀ ਨੇ ਕਿਹਾ ਕਿ "ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ" ਅਤੇ ਇਸ ਤਰ੍ਹਾਂ ਸਾਡੇ ਪਿੰਡ, ਦੇਸ਼ ਦਾ ਜੀਵਨ ਢੰਗ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਅਤੇ ਦੇਸ਼ ਦੀ ਕੁਦਰਤੀ ਸੁੰਦਰਤਾ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਸ਼੍ਰੀ ਜੀ.ਕੇ ਰੈਡੀ ਨੇ ਇਹ ਵੀ ਕਿਹਾ ਕਿ ਆਤਮ-ਨਿਰਭਰ ਭਾਰਤ ਪਿੰਡਾਂ ਤੋਂ ਆਤਮ-ਨਿਰਭਰ ਬਣਾਇਆ ਜਾਵੇਗਾ।
ਸ਼੍ਰੀ ਜੀ ਕੇ ਰੈੱਡੀ ਨੇ ਕਿਹਾ ਕਿ ਟੂਰਿਜ਼ਮ ਘੱਟੋ-ਘੱਟ ਨਿਵੇਸ਼ ਨਾਲ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਲਈ ਸੈਰ-ਸਪਾਟਾ ਆਰਥਿਕ ਤਬਦੀਲੀ, ਗ੍ਰਾਮੀਣ ਵਿਕਾਸ ਅਤੇ ਭਾਈਚਾਰਕ ਭਲਾਈ ਲਈ ਸਕਾਰਾਤਮਕ ਸ਼ਕਤੀ ਬਣ ਸਕਦਾ ਹੈ।
ਤੇਲੰਗਾਨਾ ਦੇ ਪੋਚਮਪੱਲੀ ਪਿੰਡ ਦੀ ਉਦਾਹਰਨ ਦਿੰਦੇ ਹੋਏ, ਜਿਸ ਨੂੰ ਯੂਐੱਨਡਬਲਿਉਟੀਓ ਦੁਆਰਾ ਸਰਵੋਤਮ ਸੈਰ-ਸਪਾਟਾ ਪਿੰਡਾਂ ਵਿੱਚੋਂ ਇੱਕ ਐਲਾਨਿਆ ਗਿਆ ਹੈ, ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਪਿੰਡਾਂ ਨੂੰ ਪਹਿਲਾਂ ਹੀ ਪੇਂਡੂ ਸੈਰ-ਸਪਾਟੇ ਲਈ ਵਿਸ਼ਵ ਪੱਧਰ 'ਤੇ ਮਾਨਤਾ ਮਿਲ ਰਹੀ ਹੈ।
ਸ਼੍ਰੀ ਜੀ ਕੇ ਰੈੱਡੀ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਸੈਰ ਸਪਾਟਾ ਸਥਾਨਕ ਉਤਪਾਦਾਂ ਅਤੇ ਸੇਵਾਵਾਂ ਦੀ ਵਿਕਰੀ ਦੇ ਨਾਲ-ਨਾਲ ਨੌਜਵਾਨਾਂ ਨੂੰ ਉੱਦਮੀ ਬਣਨ ਲਈ ਸਮਰੱਥ ਬਣਾਉਣ ਲਈ ਇੱਕ ਮਾਧਿਅਮ ਪ੍ਰਦਾਨ ਕਰਦਾ ਹੈ; ਔਰਤਾਂ ਅਤੇ ਆਦਿਵਾਸੀਆਂ ਵਰਗੇ ਪਛੜੇ ਭਾਈਚਾਰਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਇਸ ਤਰ੍ਹਾਂ ਕਮਿਊਨਿਟੀ ਸਸ਼ਕਤੀਕਰਣ ਅਤੇ ਗਰੀਬੀ ਦੂਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਆਤਮਨਿਰਭਰ ਭਾਰਤ" ਜਾਂ 'ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪੇਂਡੂ ਸੈਰ-ਸਪਾਟੇ ਦੇ ਵਿਕਾਸ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦਾ ਖਰੜਾ ਤਿਆਰ ਕੀਤਾ ਹੈ। ਆਤਮ-ਨਿਰਭਰ ਭਾਰਤ' ਹੈ।
ਪੈਨਲਿਸਟਾਂ ਨੇ ਪੇਸ਼ਕਾਰੀਆਂ ਕੀਤੀਆਂ ਅਤੇ ਗ੍ਰਾਮੀਣ ਸੈਰ-ਸਪਾਟੇ ਦੇ ਖੇਤਰ ਵਿੱਚ ਵਧੀਆ ਅਭਿਆਸਾਂ, ਸਫਲਤਾ ਦੀਆਂ ਕਹਾਣੀਆਂ ਨਾਲ ਸਬੰਧਤ ਪਹਿਲੂਆਂ, ਮੌਕਿਆਂ ਅਤੇ ਮੁੱਦਿਆਂ ਨੂੰ ਉਜਾਗਰ ਕਰਨ ਵਾਲੀ ਚਰਚਾ ਵਿੱਚ ਹਿੱਸਾ ਲਿਆ।
ਗੁਜਰਾਤ ਦੇ ਕੱਛ ਦੇ ਰਣ ਵਿੱਚ ਧੌਰਦੋ ਵਿਖੇ ਪਹਿਲੀ ਟੂਰਿਜ਼ਮ ਵਰਕਿੰਗ ਗਰੁੱਪ ਮੀਟਿੰਗ ਵਿੱਚ 100 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ। ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੌਰਾਨ ਸੈਰ-ਸਪਾਟਾ ਖੇਤਰ ਵਿੱਚ ਪੰਜ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜੋ ਕਿ ਸੈਰ-ਸਪਾਟਾ ਖੇਤਰ ਦੀ ਤਬਦੀਲੀ ਨੂੰ ਤੇਜ਼ ਕਰਨ ਅਤੇ 2030 ਸਸਟੇਨੇਬਲ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮੁੱਖ ਬਿਲਡਿੰਗ ਬਲਾਕਾਂ ਦਾ ਗਠਨ ਕਰਨਗੇ। ਪੰਜ ਤਰਜੀਹਾਂ ਵਿੱਚੋਂ ਹਰਿਆਲੀ ਸੈਰ-ਸਪਾਟਾ "ਇੱਕ ਟਿਕਾਊ, ਜ਼ਿੰਮੇਵਾਰ ਅਤੇ ਲਚਕੀਲੇ ਸੈਰ-ਸਪਾਟਾ ਖੇਤਰ ਲਈ ਸੈਰ-ਸਪਾਟਾ ਖੇਤਰ ਨੂੰ ਹਰਿਆਲੀ ਨਾਲ ਜੋੜਨਾ"; ਡਿਜੀਟਾਈਜ਼ੇਸ਼ਨ "ਸੈਰ-ਸਪਾਟਾ ਖੇਤਰ ਵਿੱਚ ਮੁਕਾਬਲੇਬਾਜ਼ੀ, ਸ਼ਮੂਲੀਅਤ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਾਈਜ਼ੇਸ਼ਨ ਦੀ ਸ਼ਕਤੀ ਦੀ ਵਰਤੋਂ ਕਰਨਾ"; ਕੌਸ਼ਲ "ਸੈਰ-ਸਪਾਟਾ ਖੇਤਰ ਵਿੱਚ ਨੌਕਰੀਆਂ ਅਤੇ ਉੱਦਮ ਲਈ ਹੁਨਰ ਦੇ ਨਾਲ ਨੌਜਵਾਨਾਂ ਨੂੰ ਸਸ਼ਕਤ ਕਰਨਾ"; ਸੈਰ-ਸਪਾਟਾ ਐੱਮਐੱਸਐੱਮਈ "ਸੈਰ-ਸਪਾਟਾ ਖੇਤਰ ਵਿੱਚ ਨਵੀਨਤਾ ਅਤੇ ਗਤੀਸ਼ੀਲਤਾ ਨੂੰ ਅੰਡਰਪਿਨ ਕਰਨ ਲਈ ਸੈਰ-ਸਪਾਟਾ ਐੱਮਐੱਸਐੱਮਈਐੱਸ/ਸਟਾਰਟਅੱਪਸ/ਨਿੱਜੀ ਖੇਤਰ ਦਾ ਪਾਲਣ ਪੋਸ਼ਣ" ਅਤੇ ਸੈਰ-ਸਪਾਟਾ ਸਥਾਨਾਂ ਦਾ ਪ੍ਰਬੰਧਨ "ਐੱਸਡੀਜੀ 'ਤੇ ਪ੍ਰਦਾਨ ਕਰਨ ਵਾਲੇ ਸੰਪੂਰਨ ਪਹੁੰਚ ਵੱਲ ਸੈਰ-ਸਪਾਟਾ ਸਥਾਨਾਂ ਦੇ ਰਣਨੀਤਕ ਪ੍ਰਬੰਧਨ 'ਤੇ ਮੁੜ ਵਿਚਾਰ ਕਰਨਾ"।
ਉੱਤਰ ਪੂਰਬੀ ਖੇਤਰ ਵਿਕਾਸ ਟੂਰਿਜ਼ਮ, ਸੱਭਿਆਚਾਰ ਬਾਰੇ ਮੰਤਰੀ ਸ਼੍ਰੀ ਜੀ. ਕਿਸ਼ਨ ਰੈਡੀ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪੁਰੂਸ਼ੋਤਮ ਰੁਪਾਲਾ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਭਲਕੇ ਹੋਣ ਵਾਲੇ ਮੁੱਖ ਸਮਾਗਮ ਵਿੱਚ ਹਾਜ਼ਰ ਹੋਣਗੇ। ਜੀ-20 ਮੈਂਬਰ ਦੇਸ਼ਾਂ ਦੇ ਸੀਨੀਅਰ ਨੁਮਾਇੰਦੇ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਇਸ ਵਿੱਚ ਹਿੱਸਾ ਲੈਣਗੇ।
ਟੂਰਿਜ਼ਮ ਮਾਰਗ 'ਤੇ ਚਾਰ ਜੀ-20 ਬੈਠਕਾਂ ਕੱਛ ਦੇ ਰਣ, ਸਿਲੁਗਿਰੀ, ਗੋਆ ਅਤੇ ਉੱਤਰੀ ਭਾਰਤ ਦੇ ਇਕ ਸਥਾਨ ਸਮੇਤ ਵੱਖ-ਵੱਖ ਥਾਵਾਂ 'ਤੇ ਹੋ ਰਹੀਆਂ ਹਨ। ਸਿਖਰ ਸੰਮੇਲਨ ਦੇ ਅੰਤ ਵਿੱਚ ਇੱਕ ਮੰਤਰੀ ਪੱਧਰੀ ਸੰਚਾਰ ਪੇਸ਼ ਕੀਤਾ ਜਾਵੇਗਾ, ਜਿਸ 'ਤੇ ਦੇਸ਼ਾਂ ਨੇ ਜੀ-20 ਮੀਟਿੰਗਾਂ ਦੌਰਾਨ ਅੱਗੇ ਵਧਣ ਲਈ ਸਹਿਮਤੀ ਦਿੱਤੀ ਹੈ। ਜੀ-20 ਸਮਾਗਮਾਂ ਲਈ ਚੁਣੇ ਗਏ ਵੱਖ-ਵੱਖ ਸਥਾਨਾਂ ਵਿੱਚ ਪੇਂਡੂ, ਪੁਰਾਤੱਤਵ, ਇਤਿਹਾਸਕ ਵਰਗੀਆਂ ਵਿਭਿੰਨ ਸ਼ੈਲੀਆਂ ਸ਼ਾਮਲ ਹੋਣਗੀਆਂ।
ਸੈਰ-ਸਪਾਟਾ ਮਾਰਗ 'ਤੇ ਚਾਰ ਜੀ-20 ਬੈਠਕਾਂ ਤੋਂ ਇਲਾਵਾ, ਜੀ-20 ਬੈਠਕਾਂ ਦੀ ਮਿਆਦ ਦੌਰਾਨ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਮੈਗਾ ਸਮਾਗਮਾਂ ਦੀ ਵੀ ਯੋਜਨਾ ਹੈ। ਮੰਤਰਾਲਾ ਅਪ੍ਰੈਲ/ਮਈ 2023 ਵਿੱਚ ਨਵੀਂ ਦਿੱਲੀ ਵਿੱਚ ਪਹਿਲੇ ਗਲੋਬਲ ਟੂਰਿਜ਼ਮ ਇਨਵੈਸਟਰਸ ਸਮਿਟ (GTIS) ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਿਹਾ ਹੈ; ਮਈ ਵਿੱਚ MICE ਗਲੋਬਲ ਕਾਨਫਰੰਸ; ਜੂਨ ਵਿੱਚ ਜੀ20 ਸੀਈਓ ਫੋਰਮ ਦਾ ਆਯੋਜਨ ਕਰੇਗਾ।
ਕੱਛ ਦੇ ਰਣ ਵਿੱਚ ਆਯੋਜਿਤ ਮੀਟਿੰਗ ਦੌਰਾਨ ਇੱਕ ਮੁੱਖ ਆਕਰਸ਼ਣ ਪੁਰਾਤੱਤਵ ਸੈਰ-ਸਪਾਟੇ ਦਾ ਪ੍ਰਦਰਸ਼ਨ ਕਰਨਾ ਹੈ, ਜਿਸ ਦੇ ਹਿੱਸੇ ਵਜੋਂ ਡੈਲੀਗੇਟਾਂ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਧੋਲਾਵੀਰਾ ਦੇ ਦੌਰੇ 'ਤੇ ਲਿਜਾਇਆ ਜਾਵੇਗਾ। ਡੈਲੀਗੇਟਾਂ ਦੇ ਸਾਹਮਣੇ ਸਥਾਨਕ ਕਲਾਵਾਂ ਅਤੇ ਦਸਤਕਾਰੀ ਦਾ ਲਾਈਵ ਪ੍ਰਦਰਸ਼ਨ ਹੋਵੇਗਾ ਅਤੇ 'ਇੱਕ ਜ਼ਿਲ੍ਹਾ ਇੱਕ ਉਤਪਾਦ' ਪਹਿਲਕਦਮੀ ਦੇ ਤਹਿਤ ਡੈਲੀਗੇਟਾਂ ਨੂੰ ਵਿਦਾਇਗੀ ਤੋਹਫ਼ਾ ਦਿੱਤਾ ਜਾਵੇਗਾ।
**********
ਐੱਨਬੀ/ਐੱਸਕੇ
(Release ID: 1897244)
Visitor Counter : 139