ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਜੰਮੂ ਅਤੇ ਕਸ਼ਮੀਰ ਦੇ ਸਿਵਲ ਸੇਵਕਾਂ ਲਈ 5ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਤੋਂ ਐੱਨਸੀਜੀਜੀ, ਮਸੂਰੀ ਵਿੱਚ ਹੋਈ


ਐੱਨਸੀਜੀਜੀ ਅਧਿਕਾਰੀਆਂ ਨੂੰ ਜ਼ਰੂਰੀ ਕੌਸ਼ਲ, ਗਿਆਨ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਉਹ ਸੁਸ਼ਾਸਨ ਉਪਾਵਾਂ ਦੇ ਰਾਹੀਂ ਨਾਗਰਿਕਾਂ ਦੀ ਸੇਵਾ ਨੂੰ ਪ੍ਰਭਾਵੀ ਰੂਪ ਤੋਂ ਲਾਗੂ ਕਰ ਸਕੇ

ਸਮੇਂ ਬਹੁਤ ਮੁੱਲਵਾਨ ਹੈ ਅਤੇ ਕੁਸ਼ਲ ਸੇਵਾ ਵੰਡ ਨੂੰ ਸਮੇਂ ਦੇ ਨਾਲ-ਨਾਲ ਚਲਾਉਣਾ ਚਾਹੀਦਾ ਹੈ: ਡਾਇਰੈਕਟਰ ਜਨਰਲ, ਸ਼੍ਰੀ ਭਰਤ ਲਾਲ

Posted On: 06 FEB 2023 7:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਜਨਤਕ ਸੇਵਾ ਪ੍ਰਦਾਨ ਕਰਨ ਅਤੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਬੜੇ ਬਦਲਾਅ ਦੇ ਦੌਰ ਵਿੱਚ ਗੁਜਰ ਰਿਹਾ ਹੈ। ਸੁਸ਼ਾਸਨ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਕਿਸੇ ਨੂੰ ਵੀ ਵੰਚਿਤ ਨਹੀਂ ਰਖਣ ਵਾਲੇ ਦ੍ਰਿਸ਼ਟੀਕੋਣ ਦੇ ਨਾਲ, ਤੀਬਰਤਾ ਅਤੇ ਪੈਮਾਨਾ ਬਹੁਤ ਜ਼ਰੂਰੀ ਹੈ। ਸੁਸ਼ਾਸਨ ‘ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ, ਜੋ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸਮਾਵੇਸ਼ਿਤਾ ‘ਤੇ ਕੇਂਦ੍ਰਿਤ ਹੈ, ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਭਾਰਤ ਸਰਕਾਰ ਦੇ ਇੱਕ ਸ਼ਿਖਰਲੇ ਖੁਦਮੁਖਤਿਆਰ ਸੰਸਥਾਨ, ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੇ ਰਾਹੀਂ ਜੰਮੂ ਅਤੇ ਕਸ਼ਮੀਰ ਦੇ ਸਿਵਲ ਸੇਵਕਾਂ ਲਈ ਬੜੇ ਪੈਮਾਨੇ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਦੋ ਸਪਤਾਹ ਦੇ 5ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਮਸੂਰੀ ਦੇ ਐੱਨਸੀਜੀਜੀ ਪਰਿਸਰ ਵਿੱਚ ਜੰਮੂ ਅਤੇ ਕਸ਼ਮੀਰ ਦੇ 38 ਅਧਿਕਾਰੀਆਂ ਦੇ ਨਾਲ ਹੋਈ।

https://ci5.googleusercontent.com/proxy/FTfWP0aYlGt_jnyG_UOUUdXAD5_-PMsyVOEFChQPZl10paKHVC50LADkOzr-gFIbJEvvx86kmPsCTtEq5PJI71uxmvZH6Z47XpeUVw-RPmBiKgqzr8xrM2C2ng=s0-d-e1-ft#https://static.pib.gov.in/WriteReadData/userfiles/image/image0015V66.jpg

 

ਜੁਲਾਈ 2021 ਵਿੱਚ, ਜੰਮੂ ਅਤੇ ਕਸ਼ਮੀਰ ਇੰਸਟੀਟਿਊਟ ਆਵ੍ ਮੈਨੇਜਮੈਂਟ, ਪਬਲਿਕ ਐਡਮੀਨਿਸਟ੍ਰੇਸ਼ਨ ਐਂਡ ਰੂਰਲ ਡਿਵੈਲਪਮੈਂਟ (ਜੇਐਂਡਆਈਐੱਮਪੀਏਆਰਡੀ) ਅਤੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਜਿਸ ਦਾ ਉਦੇਸ਼ ਜੰਮੂ ਅਤੇ ਕਸ਼ਮੀਰ ਦੇ 2,000 ਸੀਨੀਅਰ ਅਧਿਕਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਕੁਸ਼ਲ ਅਤੇ ਨਿਰਵਿਘਨ ਜਨਤਕ ਸੇਵਾ ਪ੍ਰਦਾਨ ਕਰਨ ਲਈ ਓਰੀਐਂਟਿਡ ਕਰਕੇ ਉਤਕ੍ਰਿਸ਼ਟ ਬਣਾਇਆ ਹੈ। ਇਸ ਸਹਿਮਤੀ ਪੱਤਰ ਦੇ ਪ੍ਰਾਵਧਾਨਾਂ ਦੇ ਅਨੁਸਾਰ, ਐੱਨਸੀਜੀਜੀ ਨੇ ਹੁਣ ਤੱਕ ਜੰਮੂ ਅਤੇ ਕਸ਼ਮੀਰ ਦੇ ਸਿਵਲ ਸੇਵਕਾਂ ਲਈ ਚਾਰ ਸਫਲ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ। 

A person in a suit and tieDescription automatically generated with medium confidence

ਸ਼੍ਰੀ ਭਰਤ ਲਾਲ, ਡਾਇਰੈਕਟਰ ਜਨਰਲ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਸ਼ਾਸਨ ਵਾਲੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਪਲਬਧ ਸੂਚਨਾ ਟੈਕਨੋਲੋਜੀ ਉਪਕਰਣਾਂ, ਸੁਸ਼ਾਸਨ ਪ੍ਰਥਾਵਾਂ ਅਤੇ ਨਵੀਂ ਸਕਾਲਰਸ਼ਿਪ ਦੇ ਅਪ੍ਰਯੋਗ ਦੇ ਨਾਲ ਸਿਵਲ ਸੇਵਕ ਜਨਤਕ ਸੇਵਾਵਾਂ ਦੇ ਵੰਡ ਵਿੱਚ ਸੁਧਾਰ ਲਿਆਉਣ ਵਿੱਚ ਸਮਰੱਥ ਬਣਨਗੇ। ਡਾਇਰੈਕਟਰ ਜਨਰਲ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਸੁਸ਼ਾਸਨ ਦੇ ਵਿਵਹਾਰਿਕ ਪਹਿਲੂਆਂ ਨੂੰ ਸਾਂਝਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਨਾਗਰਿਕਾਂ ਦੇ ਪ੍ਰਤੀ ਜਵਾਬਦੇਹ ਹੋਣ ਦੇ ਦੌਰਾਨ ਤੀਬਰ ਅਤੇ ਕੁਸ਼ਲ ਦੋਨੋ ਹਨ। ਇਹ ਪ੍ਰੋਗਰਾਮ ਲੋਕ ਸੇਵਕਾਂ ਨੂੰ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਸਮਝਣ ਅਤੇ ਉਸ ਦਾ ਸਮਾਧਾਨ ਸਰਗਰਮ ਰੂਪ ਤੋਂ ਕਰਨ ਦੇ ਲਈ ਤਿਆਰ ਕਰੇਗਾ। ਉਨ੍ਹਾਂ ਨੇ ਬਲ ਦੇ ਕੇ ਕਿਹਾ ਇਹ ਪ੍ਰੋਗਰਾਮ ਜੰਮੂ ਅਤੇ ਕਸ਼ਮੀਰ ਵਿੱਚ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਸਮੂਹਿਕ ਗਿਆਨ ਪ੍ਰਾਪਤ ਕਰਨ , ਸਾਂਝਾ ਕਰਨ ਅਤੇ ਕੰਮ ਕਰਨ ਵਾਲਾ ਇੱਕ ਮੰਚ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2019 ਵਿੱਚ ਭਾਰਤ ਦੇ 3 ਟ੍ਰਿਲੀਅਨ ਅਮਰੀਕੀ ਡਾਲਰ ਵਾਲੀ ਅਰਥਵਿਵਸਥਾ ਬਣਾਉਣ ਦੇ ਤਰੁੰਤ ਉਪਾਵਾਂ ‘ਤੇ ਵੀ ਚਾਨਣਾ ਪਾਇਆ ਅਤੇ ਅਧਿਕਾਰੀਆਂ ਨੂੰ ਅਗਲੇ 5 ਵਰ੍ਹਿਆਂ ਵਿੱਚ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿਵਲ ਸੇਵਕਾਂ ਦਾ ਕਰੱਤਵ ਸੰਵੇਦਨਸ਼ੀਲ ਅਤੇ ਉੱਤਰਦਾਈ ਬਣਕੇ ਨਾਗਰਿਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਹੈ।

ਵਰਤਮਾਨ ਸਮਰੱਥਾ ਨਿਰਮਾਣ ਪ੍ਰੋਗਾਰਮ ਦਾ ਉਦੇਸ਼ ਅਧਿਕਾਰੀਆਂ ਨੂੰ ਫਿਰ ਤੋਂ ਤਿਆਰ ਕਰਨਾ ਹੈ ਜਿਸ ਵਿੱਚ ਉਹ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਭਲਾਈ ਅਤੇ ਉਨੰਤੀ ਨੂੰ ਪ੍ਰਾਥਮਿਕਤਾ ਦੇ ਸਕਣ। ਅਧਿਕਾਰੀਆਂ ਨੂੰ ਪੂਰੇ ਦੇਸ਼ ਦੇ ਸਰਵਉੱਤਮ ਪ੍ਰਥਾਵਾਂ ਤੱਕ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਉਹ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸੰਪਰਕ ਵਿੱਚ ਆਏ ਪ੍ਰਥਾਵਾਂ ਨੂੰ ਅਪਣਾਉਣ ਅਤੇ ਲਾਗੂ ਕਰਨ ਵਿੱਚ ਸਮਰੱਥ ਬਣ ਸਕੇ।

ਡਾਇਰੈਕਟਰ ਜਨਰਲ ਨੇ ਸਿੰਗਾਪੁਰ ਤੋਂ ਪ੍ਰੇਰਣਾ ਲੈਦੇ ਹੋਏ ਜੰਮੂ ਅਤੇ ਕਸ਼ਮੀਰ ਵਿੱਚ ਟੂਰਿਜ਼ਮ ਖੇਤਰ ਵਿੱਚ ਬਦਲਾਵ ਲਿਆਉਣ ਦੇ ਮਹੱਤਵ ‘ਤੇ ਚਾਨਣਾ ਪਾਇਆ, ਜਿਸ ਵਿੱਚ ਲੋਕਾਂ ਦੀ ਆਮਦਨ ਵਿੱਚ ਹੋਰ ਜ਼ਿਆਦਾ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਵੇਸ਼ ਆਕਰਸ਼ਿਤ ਕਰਨ, ਉੱਦਮਤਾ ਨੂੰ ਹੁਲਾਰਾ ਦੇਣ ਅਤੇ ਕੁਸ਼ਲ ਜਨਤਕ ਸੇਵਾ ਵੰਡ ਸੁਨਿਸ਼ਚਿਤ ਕਰਦੇ ਹੋਏ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਉਤਪੰਨ ਕਰਨ ਵਿੱਚ ਇੱਕ ਸਹਾਇਕ ਦੀ ਭੂਮਿਕਾ ਨਿਭਾਕੇ ਸੇਵਾ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪ੍ਰਤੀਯੋਗੀ ਅਤੇ ਵਿਸ਼ਵੀਕਰਨ ਦੁਨੀਆ ਵਿੱਚ, ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਕਾਰੋਬਾਰ ਦਾ ਸਮਰਥਨ ਕਰਨਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਸਮੇਂ ਬਹੁਤ ਮੁੱਲਵਾਨ ਹੈ ਅਤੇ ਸਮੇਂ ਦਾ ਮੁੱਲਵਾਨ ਹੈ ਅਤੇ ਸਮੇਂ ਦਾ ਮੁੱਲਵਾਨ ਕਰਦੇ ਸਮੇਂ ਕੁਸ਼ਲ ਸੇਵਾ ਡਿਲੀਵਰੀ ਨਾਲ-ਨਾਲ ਚਲਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਾਸਨ ਵਿੱਚ ਆਉਣ ਵਾਲੀਆਂ ਚੁਣੌਤੀਆਂ ‘ਤੇ ਵੀ ਚਾਨਣਾ ਪਾਇਆ ਅਤੇ ਆਸ਼ਾ ਵਿਅਕਤ ਕੀਤੀ ਕਿ ਇਹ ਪੁਨਰ ਸੰਰਚਨਾ ਪ੍ਰੋਗਰਾਮ ਅਧਿਕਾਰੀਆਂ ਨੂੰ ਨਾਗਰਿਕਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਸਮਰੱਥ ਬਣਾਏਗਾ।

5ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ 06 ਫਰਵਰੀ ਨੂੰ ਹੋਈ ਅਤੇ ਇਹ 17 ਫਰਵਰੀ, 2023 ਨੂੰ ਸੰਪੰਨ ਹੋਵੇਗਾ। ਟ੍ਰੇਨਿੰਗ ਸੈਸ਼ਨ ਦਾ ਸੰਚਾਲਨ ਲੋਕ ਪ੍ਰਸ਼ਾਸਨ, ਸੰਚਾਰ, ਇਨੋਵੇਸ਼ਨ, ਉੱਦਮਤਾ, ਗ਼ਰੀਬੀ ਦਾ ਖਾਤਮਾ, ਸਮਾਵੇਸ਼ੀ ਵਿਕਾਸ ਅਤੇ ਈ-ਗਵਰਨੈਂਸ ਸਹਿਤ ਸੁਸ਼ਾਸਨ ਦੇ ਖੇਤਰ ਵਿੱਚ ਉੱਘੇ ਪ੍ਰੈਕਟੀਸ਼ਨਰ, ਡੋਮੇਨ ਮਾਹਿਰ ਅਤੇ ਅਕਾਦਮਿਕ ਦੁਆਰਾ ਕੀਤਾ ਜਾਵੇਗਾ। ਦੋ ਸਪਤਾਹ ਦੇ ਪ੍ਰੋਗਰਾਮ ਦੇ ਦੌਰਾਨ ਭਾਗੀਦਾਰੀ ਸਰਕੂਲਰ ਅਰਥਵਿਵਸਥਾ, ਗ਼ਰੀਬੀ ਦਾ ਖਾਤਮਾ, ਸ਼ਹਿਰੀਕਰਨ, ਇਨੋਵੇਸ਼ਨ, ਉੱਦਮਤਾ, ਭ੍ਰਿਸ਼ਟਾਚਾਰ, ਵਿਰੋਧੀ ਰਣਨੀਤੀ, ਵਾਤਾਵਰਣ ਪ੍ਰਭਾਵ ਮੁਲਾਂਕਣ, ਨਦੀ ਕਾਇਆਕਲਪ, ਸਵੱਛਤਾ, ਸਿਹਤ ਦੇਖਭਾਲ, ਵੇਸਟ ਨੂੰ ਧਨ ਵਿੱਚ ਪਰਿਵਤਰਨ ਕਰਨ ਸਹਿਤ ਕਈ ਵਿਸ਼ਿਆਂ ਨੂੰ ਕਵਰ ਕਰਨ ਵਾਲੇ ਸੈਸ਼ਨਾਂ ਵਿੱਚ ਹਿੱਸਾ ਲੈਣਗੇ। ਪ੍ਰਤਿਭਾਗੀਆਂ ਨੂੰ ਵਿਵਹਾਰਿਕ ਗਿਆਨ ਪ੍ਰਦਾਨ ਕਰਨ ਅਤੇ ਪ੍ਰੋਗਰਾਮ ਤੋਂ ਪ੍ਰਾਪਤ ਸਰਵਉੱਤਮ ਪ੍ਰਥਾਵਾਂ ਨੂੰ ਆਪਣੇ ਰਾਜ ਵਿੱਚ ਲਾਗੂ ਕਰਨ ਲਈ ਪਾਰਲੀਮੈਂਟ ਰਿਸਰਚ ਐਂਡ ਟ੍ਰੇਨਿੰਗ ਇੰਸਟੀਟਿਊਟ (ਪ੍ਰਾਈਡ), ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਹੋਰ ਜ਼ਿਕਰਯੋਗ ਸਥਾਨਾਂ ‘ਤੇ ਲੈ ਜਾਇਆ ਜਾਵੇਗਾ।

ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਜੰਮੂ ਅਤੇ ਕਸ਼ਮੀਰ ਦੇ ਸਿਵਲ ਸੇਵਕਾਂ ਲਈ ਨਾਗਰਿਕਾਂ ਨੂੰ ਪ੍ਰਭਾਵੀ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਰੂਰੀ ਕੌਸ਼ਲ ਅਤੇ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਸਸ਼ਕਤ ਬਣਾਉਣ ਲਈ ਸਾਵਧਾਨੀਪੂਰਵਕ ਤਿਆਰ ਕੀਤਾ ਗਿਆ ਹੈ।

ਇਹ ਪ੍ਰੋਗਰਾਮ ਅਤਿਆਧੁਨਿਕ ਗਿਆਨ ਅਤੇ ਨਵੇਂ ਕੌਸ਼ਲ ਦੀ ਲੜੀ ਪ੍ਰਦਾਨ ਕਰੇਗਾ ਜੋ ਉਨ੍ਹਾਂ ਨੂੰ ਕੁਸ਼ਲ ਜਨਤਕ ਸੇਵਾ ਵੰਡ ਕਰਨ ਵਿੱਚ ਸਹਾਇਤਾ ਕਰੇਗਾ, ਜਿਸ ਵਿੱਚ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਪ੍ਰੋਗਰਾਮ ਦਾ ਸੰਚਾਲਨ ਡਾ. ਸੰਜੀਵ ਸ਼ਰਮਾ ਅਤੇ ਸੰਜੈ ਦੱਤ ਪੰਤ ਦੇ ਸਹਿਯੋਗ ਨਾਲ ਕੋਰਸ ਕੋਆਰਡੀਨੇਟਰ ਡਾ. ਏਪੀ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੁਆਰਾ 2014 ਵਿੱਚ ਸਥਾਪਿਤ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਇੱਕ ਪ੍ਰਮੁੱਖ ਥਿੰਕ ਟੈਂਕ ਹੈ ਜਿਸ ਨੂੰ ਨੀਤੀ ਅਤੇ ਸ਼ਾਸਨ ਸੁਧਾਰਾਂ ‘ਤੇ ਕੰਮ ਕਰਨ ਦਾ ਜਨਾਦੇਸ਼ ਪ੍ਰਾਪਤ ਹੈ ਅਤੇ ਇਹ ਭਾਰਤ ਅਤੇ ਹੋਰ  ਵਿਕਾਸਸ਼ੀਲ ਦੇਸ਼ਾਂ ਦੇ ਸਿਵਲ ਸੇਵਕਾਂ ਨੂੰ  ਸਿਖਲਾਈ ਦੇਣ ਲਈ ਟ੍ਰੇਨਿੰਗ ਵੀ ਪ੍ਰਦਾਨ ਕਰਦਾ ਹੈ।

ਐੱਨਸੀਜੀਜੀ ਦੁਆਰਾ ਆਯੋਜਿਤ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਬਹੁਤ ਜਿਆਦਾ ਮੰਗ ਹੈ ਅਤੇ ਹਾਲ ਦੇ ਦਿਨਾਂ ਵਿੱਚ ਇਸ ਕੇਂਦਰ ਨੇ ਬੰਗਲਾਦੇਸ਼, ਕੀਨਿਆ, ਤੰਜਾਨਿਆ, ਟਿਊਨੀਸ਼ੀਆ, ਗਾਂਬਿਆ, ਮਾਲਦੀਵ, ਸ੍ਰੀਲੰਕਾ, ਅਫਗਾਨਿਸਤਾਨ, ਲਾਓਸ, ਵੀਅਤਨਾਮ, ਭੂਟਾਨ ਅਤੇ ਮਿਆਂਮਾਰ ਨਾਲ ਵੱਡੀ ਸੰਖਿਆ ਵਿੱਚ ਸਿਵਲ ਸੇਵਕਾਂ ਨੂੰ ਟ੍ਰੇਂਡ ਕੀਤਾ ਹੈ ਜੋ ਉਨ੍ਹਾਂ ਦੇ ਲਈ ਬਹੁਤ ਉਪਯੋਗੀ ਸਾਬਿਤ ਹੋ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਅਤੇ ਹੋਰ ਸੰਬੰਧ ਗਤੀਵਿਧੀਆਂ ਜਿਵੇਂ ਨੀਤੀਗਤ ਮੁੱਦੇ ਅਤੇ ਸੁਸ਼ਾਸਨ ‘ਤੇ ਖੋਜ ਅਤੇ ਅਧਿਐਨ ਨੂੰ ਬੜੇ ਪੈਮਾਨੇ ‘ਤੇ ਵਿਸਤ੍ਰਿਤ ਕੀਤਾ ਜਾ ਰਿਹਾ ਹੈ।

***

ਐੱਸਐੱਨਸੀ/ਆਰਆਰ(Release ID: 1897023) Visitor Counter : 43


Read this release in: English , Hindi