ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav g20-india-2023

ਕੱਛ ਦੇ ਚਿੱਟੇ ਰਣ ਵਿੱਚ ਸ਼ਾਨਦਾਰ 'ਖਾਦੀ ਫੈਸ਼ਨ ਸ਼ੋਅ' ਨੇ ਦਰਸ਼ਕਾਂ ਦਾ ਮਨ ਮੋਹਿਆ

Posted On: 31 JAN 2023 5:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਰਾਸ਼ਟਰ ਲਈ ਖਾਦੀ' ਅਤੇ 'ਫੈਸ਼ਨ ਲਈ ਖਾਦੀ' ਦੇ ਸੰਕਲਪ ਨੂੰ ਪੂਰਾ ਕਰਨ ਵੱਲ ਇੱਕ ਕਦਮ ਅੱਗੇ ਵਧਾਉਂਦਿਆਂ ਹੋਇਆਂ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਵਲੋਂ 29 ਜਨਵਰੀ ਨੂੰ ਪਹਿਲੀ ਵਾਰ ਲੂਣ ਦੇ ਚਿੱਟੇ ਖੇਤਾਂ ਨਾਲ ਢਕੇ 'ਕੱਛ ਦੇ ਰਣ' ਵਿਖੇ ਇੱਕ ਦਿਲਚਸਪ ਮੈਗਾ 'ਖਾਦੀ ਫੈਸ਼ਨ ਸ਼ੋਅ' ਆਯੋਜਿਤ ਕੀਤਾ ਗਿਆ। ਕੱਛ ਦੇ ਰਣ ਵਿੱਚ ਆਯੋਜਿਤ ਇਹ ਮੈਗਾ ਈਵੈਂਟ ਕੇਵੀਆਈਸੀ ਦਾ ਅਜਿਹਾ ਪਹਿਲਾ ਆਯੋਜਨ ਸੀ। ਇਸ ਦਾ ਉਦੇਸ਼ ਖਾਦੀ ਨੂੰ ਦੇਸ਼ - ਵਿਦੇਸ਼  ਬਾਜ਼ਾਰ ਵਿੱਚ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਉਣਾ ਅਤੇ ਸੱਭਿਆਚਾਰਕ ਵਿਰਾਸਤ ਅਤੇ ਕਲਾ ਨੂੰ ਉਤਸ਼ਾਹਿਤ ਕਰਨਾ ਸੀ। ਇਹ ਕੇਵੀਆਈਸੀ ਦੇ 'ਖਾਦੀ ਲਈ ਉੱਤਮਤਾ ਕੇਂਦਰ' ਦੇ ਯਤਨਾਂ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਕੇਂਦਰ ਦਾ ਉਦੇਸ਼ ਖਾਦੀ ਦੇ ਨਵੇਂ ਆਯਾਮਾਂ ਨੂੰ ਸਥਾਪਿਤ ਕਰਨਾ, ਖਾਦੀ ਗਾਰਮੈਂਟਸ ਦੇ ਸ਼ਾਨਦਾਰ ਡਿਜ਼ਾਈਨ ਨੂੰ ਅੱਗੇ ਵਧਾਉਣਾ, ਖਾਦੀ ਫੈਸ਼ਨ ਦੇ ਸਮਾਨ ਨੂੰ ਉਤਸ਼ਾਹਿਤ ਕਰਨਾ ਅਤੇ ਖਾਦੀ ਨੂੰ ਵਿਸ਼ਵ ਭਰ ਵਿੱਚ ਇੱਕ ਬ੍ਰਾਂਡ ਵਜੋਂ ਉਤਸ਼ਾਹਿਤ ਕਰਨਾ ਹੈ। ਗੁਜਰਾਤ ਦੇ ਗਾਂਧੀਨਗਰ ਵਿਖੇ ਸਥਿਤ ਨਿਫਟ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਫੈਸ਼ਨ ਕੈਟਵਾਕ ਕਰਕੇ ਖਾਦੀ ਫੈਸ਼ਨ ਈਵੈਂਟ ਦੀ ਰੌਣਕ ਵਧਾਈ। 

ਇਸ ਮੌਕੇ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਕੇਵੀਆਈਸੀ ਵੱਲੋਂ ਪਹਿਲੀ ਵਾਰ ਅਜਿਹਾ ਦਿਲਚਸਪ ਖਾਦੀ ਮੈਗਾ ਫੈਸ਼ਨ ਸ਼ੋਅ 'ਕੱਛ ਦੇ ਰਣ' ਵਿੱਚ ਆਯੋਜਿਤ ਕੀਤਾ ਗਿਆ ਹੈ, ਜੋ ਕਿ 'ਖਾਦੀ' ਦੇ ਬ੍ਰਾਂਡ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਇੱਕ ਮਾਧਿਅਮ ਬਣੇਗਾ। ਖਾਦੀ ਪ੍ਰੇਮੀਆਂ ਲਈ ਨਵੇਂ ਡਿਜ਼ਾਈਨ ਦੇ ਨਾਲ-ਨਾਲ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਵਾਅਦਿਆਂ ਨੂੰ ਪੂਰਾ ਕਰਨ ਅਤੇ 'ਆਤਮਨਿਰਭਰ ਭਾਰਤ' ਦੇ ਵਿਜ਼ਨ ਨੂੰ ਅੱਗੇ ਵਧਾਉਣ ਦੇ ਯਤਨਾਂ ਵਿੱਚ ਪ੍ਰੇਰਨਾ ਦਾ ਸਰੋਤ ਹੋਵੇਗਾ। ਇਸ ਰਣ ਸ਼ੋਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਇਸ ਮੌਕੇ ਲੋਕ ਗਾਇਕ ਸ਼੍ਰੀ ਬੋਰੇਲਾਲ ਨੇ ਸਥਾਨਕ ਤੌਰ 'ਤੇ ਪ੍ਰਸਿੱਧ ਲੋਕ ਗੀਤ ਪੇਸ਼ ਕਰਕੇ ਲੋਕਾਂ ਦਾ ਮਨ ਮੋਹਿਆ।

 

********

ਐੱਮਜੇਪੀਐੱਸ



(Release ID: 1896862) Visitor Counter : 122


Read this release in: English , Urdu , Hindi