ਵਣਜ ਤੇ ਉਦਯੋਗ ਮੰਤਰਾਲਾ

ਪੀ ਆਈ ਬੀ ਦੇ ਸਹਿਯੋਗ ਨਾਲ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ " ਓਡੀਓਪੀ - ਡੀ ਈ ਐਚ ਸੰਪਰਕ" ਦੀ ਪੰਜਾਬ ਵਿੱਚ ਸ਼ੁਰੂਆਤ

Posted On: 03 FEB 2023 7:41PM by PIB Chandigarh

ਓਡੀਓਪੀ - ਡੀ ਈ ਐਚ  (ਇੱਕ ਜ਼ਿਲ੍ਹਾ- ਇੱਕ ਉਤਪਾਦ- ਨਿਰਯਾਤ ਹੱਬ ਵਜੋਂ ਜ਼ਿਲ੍ਹੇ ਮੁਹਿੰਮ) ਇਨਵੈਸਟ ਇੰਡੀਆ, ਡੀ.ਪੀ.ਆਈ.ਆਈ.ਟੀ., ਵਣਜ ਅਤੇ ਉਦਯੋਗ ਮੰਤਰਾਲਾ, ਦਿੱਲੀ ਵੱਲੋਂ ਇੱਕ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸੇ ਪਹਿਲਕਦਮੀ  ਤਹਿਤ  ਉਦਯੋਗ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਅੱਜ ਜਲੰਧਰ ਵਿਖੇ ਨਿਰਮਾਤਾਵਾਂ, ਕਾਰੀਗਰਾਂ, ਰਾਜ ਸਰਕਾਰ ਦੇ ਅਧਿਕਾਰੀਆਂਪੱਤਰਕਾਰਾਂ  ਨਾਲ ਜਾਗਰੂਕਤਾ ਮੁਹਿੰਮ ਬਾਰੇ ਗੱਲਬਾਤ ਕੀਤੀ ਗਈ। ਪੰਜਾਬ ਵਿੱਚ ਇਹ ਪਹਿਲਾ ਜ਼ਿਲ੍ਹਾ ਪੱਧਰੀ ਸਥਾਨਕ ਉਤਪਾਦ ਪ੍ਰਮੋਸ਼ਨ ਈਵੈਂਟ ਸੀ।

ਸਮਾਗਮ ਦੀ ਪ੍ਰਧਾਨਗੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਦੇ  ਵਧੀਕ ਡਾਇਰੈਕਟਰ ਜਨਰਲ (ਉੱਤਰੀ) ਸ੍ਰੀ ਰਾਜਿੰਦਰ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਮੇਜਰ (ਡਾ.) ਅਮਿਤ ਮਹਾਜਨ ਨੇ ਡੀ.ਸੀ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ  ਕੀਤੀ।

ਓਡੀਓਪੀ ਟੀਮ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨਾਲ ਮਿਲ ਕੇ ਦੇਸ਼ ਭਰ ਵਿੱਚ ਪੈਨ ਇੰਡੀਆ 'ਓਡੀਓਪੀ ਸੰਪਰਕ-ਮੀਡੀਆ ਈਵੈਂਟਕਰਵਾਉਣ ਲਈ  ਪ੍ਰੈਸ ਸੂਚਨਾ ਬਿਊਰੋ (ਪੀ ਆਈ ਬੀ) ਦਾ ਸਹਿਯੋਗ ਲਿਆ ਜਾ ਰਿਹਾ ਹੈ।

ਇਹ ਪਹਿਲਕਦਮੀ ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼ (ਐੱਮ ਐੱਸ ਐੱਮ ਈ ) ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸਵਦੇਸ਼ੀ ਉਤਪਾਦਾਂ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ। ਓਡੀਓਪੀ - ਡੀ ਈ ਐਚ  ਲਈ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਦਾ ਮੰਤਵ ਐੱਮ ਐੱਸ ਐੱਮ ਈ  ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨਾ ਅਤੇ ਸਥਾਨਕ ਤੌਰ 'ਤੇ ਤਿਆਰ ਕੀਤੇ ਉਤਪਾਦਾਂ ਦੀ ਖਪਤ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਤਹਿਤ ਉਦਯੋਗਪਤੀਆਂ, ਕਾਰੀਗਰਾਂ, ਵਪਾਰੀਆਂ ਅਤੇ ਵੱਖ-ਵੱਖ ਸੈਕਟਰਾਂ ਦੇ ਲਾਭਪਾਤਰੀਆਂ ਨੂੰ ਓਡੀਓਪੀ - ਡੀ ਈ ਐਚ  ਦੇ ਤਹਿਤ ਇਕੱਠਾ ਕੀਤਾ ਜਾਂਦਾ ਹੈ। ਓਡੀਓਪੀ - ਡੀ ਈ ਐਚ  ਟੀਮ ਇਨ੍ਹਾਂ ਹਿੱਸੇਦਾਰਾਂ ਨਾਲ ਲਗਾਤਾਰ ਸੰਪਰਕ ਵਿਚ ਬਣੀ ਰਹਿੰਦੀ ਹੈ , ਉਨ੍ਹਾਂ ਦੇ ਉਤਪਾਦਾਂ ਬਾਰੇ ਅੱਪਡੇਟ ਅਤੇ ਸਰਕਾਰ ਤੋਂ ਉਪਲਬਧ ਸਹਾਇਤਾ ਅਤੇ ਯੋਜਨਾਵਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ।

ਓਡੀਓਪੀ - ਡੀ ਈ ਐਚ ਟੀਮ ਦੇ ਇਸ਼ਦੀਪ ਸਿੰਘ ਨੇ ਇਸ ਪਹਿਲਕਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤ ਦੇ ਵਿਲੱਖਣ ਉਤਪਾਦਾਂ ਲਈ ਇੱਕ ਮਜ਼ਬੂਤ ਬ੍ਰਾਂਡ ਸਥਾਪਤ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਓ.ਡੀ.ਓ.ਪੀ ਟੀਮ ਦੇ ਦੀਪਾਂਗਨਾ ਸਿੰਘੀ ਅਤੇ ਪ੍ਰੇਰਨਾ ਪਰਿਆਸੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਇਸ ਉਪਰਾਲਿਆਂ ਦੇ ਫਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਓਡੀਓਪੀ - ਡੀ ਈ ਐਚ ਨੇ ਮੁੱਖ ਤੌਰ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਹਿੰਮ ਦਾ ਮੁੱਖ ਮੰਤਵ ਹਰੇਕ ਜ਼ਿਲ੍ਹੇ ਵਿੱਚ ਉਪਲਬਧ ਵਿਲੱਖਣ ਉਤਪਾਦਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਖਪਤ ਨੂੰ ਉਤਸ਼ਾਹਿਤ ਕਰਨਾ ਹੈ।

ਓਡੀਓਪੀ - ਡੀ ਈ ਐਚ  ਪਹਿਲਕਦਮੀ ਦੇ ਤਹਿਤ ਪੰਜਾਬ ਦੇ ਉਤਪਾਦ ਗਲੋਬਲ ਪਲੇਟਫਾਰਮ 'ਤੇ ਪਹੁੰਚੇ ਹਨ।  ਜਿੱਥੇ ਜਲੰਧਰ ਤੋਂ ਖੇਡਾਂ ਦੇ ਸਮਾਨ ਦੇ ਏ ਆਰ ਵੀਡੀਓ ਵਰਲਡ ਇਕਨਾਮਿਕ ਫੋਰਮ, ਦਾਵੋਸ ਵਿਖੇ ਦਿਖਾਏ ਗਏ। ਇਸ ਤੋ ਇਲਾਵਾ ਕ੍ਰੋਏਸ਼ੀਆ, ਅਰਜਨਟੀਨਾ ਅਤੇ ਉਰੂਗਵੇ ਵਿੱਚ ਭਾਰਤੀ ਦੂਤਘਰਾਂ ਨੂੰ ਵੀ ਖੇਡਾਂ ਦਾ ਸਾਮਾਨ ਭੇਜਿਆ ਗਿਆ ਸੀ।

ਓਡੀਓਪੀ - ਡੀ ਈ ਐਚ  ਉਤਪਾਦ  ਦੌਰਾਨ, ਜਿਹੜੇ ਪੰਜਾਬ ਵਿੱਚੋਂ ਭਵਿੱਖ ਲਈ ਨੁਕਤੇ ਵਿਚਾਰੇ ਗਏ ਹਨ, ਇਸ ਕਰਾਰ ਨਾਲ ਰਹੇ :

- ਹੁਸ਼ਿਆਰਪੁਰ ਤੋਂ ਲੱਕੜ ਦੀ ਜੋੜੀ ਨੂੰ ਹੁਨਰਮੰਦ ਮਜ਼ਦੂਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

- ਜੀਆਈ ਪਵੇਲੀਅਨ, ਆਈਆਈਟੀਐਫ ਵਿਖੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨਾ

- ਪੰਜਾਬ ਤੋਂ ਦੁਨੀਆ ਭਰ ਵਿੱਚ ਓਡੀਓਪੀ - ਡੀ ਈ ਐਚ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਬਿਹਤਰ ਮਾਰਕੀਟਿੰਗ ਅਤੇ ਬ੍ਰਾਂਡਿੰਗ।

- ਚੈਂਪੀਅਨਜ਼ (ਸਿਖਰਲੇ 15 ਖੇਤਰਾਂ) ਦੀ ਸੂਚੀ ਵਿੱਚ ਖੇਡਾਂ ਦੇ ਸਮਾਨ ਨੂੰ ਸ਼ਾਮਲ ਕਰਨਾ ਅਤੇ ਮੇਕ ਇਨ ਇੰਡੀਆ 2.0।

- ਐੱਨ ਆਈ ਡੀ, ਆਈ ਆਈ ਪੀ  ਤੋਂ ਸਿਖਲਾਈ ਵਰਕਸ਼ਾਪਾਂ ਮਹੱਤਵਪੂਰਨ ਮਦਦ ਕਰ ਸਕਦੀਆਂ ਹਨ।

- ਖੇਤੀ ਉਤਪਾਦਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਅਤੇ ਪੰਜਾਬ ਵਿੱਚ ਹੋਰ ਥਾਵਾਂ 'ਤੇ ਪ੍ਰਯੋਗਸ਼ਾਲਾਵਾਂ ਦੀ ਲੋੜ ਬਾਰੇ ਜਾਣਕਾਰੀ ਹਾਸਲ ਕੀਤੀ ਗਈ ।

ਮੇਜਰ ਡਾ: ਅਮਿਤ ਮਹਾਜਨ, ਏਡੀਸੀ (ਜਨਰਲ) ਜਲੰਧਰ ਨੇ ਓਡੀਓਪੀ-ਡੀਈਐਚ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਓਡੀਓਪੀ- ਪਲੇਟਫਾਰਮ ਉਤਪਾਦਕਾਂ, ਕਿਸਾਨਾਂ, ਕਾਰੀਗਰਾਂ ਅਤੇ ਉਦਯੋਗਪਤੀਆਂ ਨੂੰ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਵਾਉਣ ਲਈ ਸਹੂਲਤ ਅਤੇ ਮਾਰਗਦਰਸ਼ਨ ਉਪਲੱਬਧ ਕਰ ਰਿਹਾ ਹੈ।

ਸ੍ਰੀ ਰਾਜਿੰਦਰ ਚੌਧਰੀ, ਵਧੀਕ ਡਾਇਰੈਕਟਰ ਜਨਰਲ (ਉੱਤਰ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਨੇ ਵਿਕਰੇਤਾਵਾਂ ਨੂੰ ਉਤਪਾਦਾਂ ਦੀ ਮੰਗ ਪੈਦਾ ਕਰਨ ਲਈ ਸੋਸ਼ਲ ਮੀਡੀਆ ਦੀ ਸ਼ਕਤੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਾਰੀਗਰਾਂ ਦੀ ਸਿਖਲਾਈ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਹੁਨਰਮੰਦਾਂ ਦੀ ਸਫ਼ਲਤਾ ਦੀ ਕਹਾਣੀ ਦੇ ਵਿਆਪਕ ਕਵਰੇਜ ਦੀ ਲੋੜ 'ਤੇ ਜ਼ੋਰ ਦਿੱਤਾ।

ਇਸ ਸਮਾਗਮ ਵਿੱਚ ਪੰਜਾਬ ਰਾਜ ਦੇ ਅਧਿਕਾਰੀਆਂ ਵੱਲੋਂ ਸ੍ਰੀ ਰਵਿੰਦਰ ਗਰਗ, ਡਿਪਟੀ ਡਾਇਰੈਕਟਰ ਉਦਯੋਗ ਅਤੇ ਵਣਜ ਪੰਜਾਬ, ਡਾ. ਦੀਪ ਸਿੰਘ ਗਿੱਲ, ਜਨਰਲ ਮੈਨੇਜਰ ਡੀ.ਆਈ.ਸੀ. ਜਲੰਧਰ ਅਤੇ ਸ੍ਰੀ ਮਨਜੀਤ ਲਾਲੀ, ਸਹਾਇਕ, ਡਾਇਰੈਕਟਰ ਡੀ.ਆਈ.ਸੀ ਜਲੰਧਰ ਅਤੇ ਸ੍ਰੀ ਸਟੀਫਨ ਸਲੇਮ, ਇਨਵੈਸਟ ਪੰਜਾਬ ਵੀ ਹਾਜ਼ਰ ਸਨ।

ਅਧਿਕਾਰੀਆਂ ਨੇ ਮੀਡੀਆ ਨੂੰ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੀਤੇ ਗਏ ਵੱਖ-ਵੱਖ ਯਤਨਾਂ ਬਾਰੇ ਜਾਣੂ ਕਰਵਾਇਆ।

ਸਮਾਗਮ ਲਈ  ਸ਼. ਮਹੇਸ਼ ਖੰਨਾ, ਜੇ.ਟੀ. ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ ਪੰਜਾਬ। ਐੱਸ.ਸੀ. ਅੰਕੁਰ ਗੋਇਲ, ਸਹਾਇਕ. ਡਾਇਰੈਕਟਰ ਉਦਯੋਗ ਅਤੇ ਵਣਜ ਪੰਜਾਬ, ਪੀ ਐਸ ਆਈ ਈ ਸੀ ਅਧਿਕਾਰੀ ਅਤੇ  ਜੀ ਐੱਮ ਡੀ ਆਈ ਸੀ ਪੰਜਾਬ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ।

*************

ਆਰਸੀ, ਆਰਬੀ

 



(Release ID: 1896151) Visitor Counter : 139


Read this release in: English , Urdu , Hindi