ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰੀ ਭੰਡਾਰ ਉਪਭੋਗਤਾਵਾਂ ਨੂੰ 29.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਤੇ ਆਟਾ ਉਪਲੱਬਧ ਕਰਾ ਰਿਹਾ ਹੈ


ਨੈਫੇਡ ਅਤੇ ਐੱਨਸੀਸੀਐੱਫ 6 ਫਰਵਰੀ, 2023 ਤੋਂ 29.50 ਰੁਪਏ/ ਕਿਲੋਗ੍ਰਾਮ ਦੇ ਮੁੱਲ ਤੇ ਆਟਾ ਵੇਚਣਾ ਸ਼ੁਰੂ ਕਰਣਗੇ

ਫੂਡ ਅਤੇ ਜਨਤਕ ਵੰਡ ਵਿਭਾਗ ਦੇ ਸਚਿਵ ਨੇ ਮੁਦਰਾਸਫੀਤੀ ਦੀ ਪ੍ਰਵਿਤੀ ਨੂੰ ਦੇਖਦੇ ਹੋਏ ਉਪਭੋਗਤਾਵਾਂ ਦੇ ਲਈ ਆਟਾ ਸਪਲਾਈ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 02 FEB 2023 6:11PM by PIB Chandigarh

ਫੂਡ ਅਤੇ ਜਨਤਕ ਵੰਡ ਵਿਭਾਗ ਦੇ ਸੱਕਤਰ ਨੇ ਅੱਜ ਇੱਕ ਬੈਠਕ ਵਿੱਚ ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਰੂਪ ਵਿੱਚ ਖੁਰਾਕ ਅਰਥਵਿਵਸਥਾ ਵਿੱਚ ਮੁਦਰਾਸਫੀਤੀ ਦੀ ਪ੍ਰਵਿਤੀ ਦੀ ਜਾਂਚ ਦੇ ਉਦੇਸ਼ ਨਾਲ ਉਪਭੋਗਤਾਵਾਂ ਨੂੰ ਵਿਕਰੀ ਦੇ ਲਈ ਦੇਸ਼ ਵਿੱਚ ਵੱਖ-ਵੱਖ ਆਊਟਲੈਟਸ ਦੇ ਦੁਆਰਾ 29.50 ਰੁਪਏ/ਕਿਲੋਗ੍ਰਾਮ ਦੀ ਦਰ ਤੇ ਆਟਾ (ਕਣਕ ਦੇ ਆਟੇ) ਸਪਲਾਈ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

 

ਫੂਡ ਅਤੇ ਜਨਤਕ ਵੰਡ ਵਿਭਾਗ ਦੇ ਸੱਕਤਰ ਸ਼੍ਰੀ ਸੰਜੀਵ ਚੋਪੜਾ ਦੇ ਨਾਲ ਭਾਰਤੀ ਫੂਡ ਨਿਗਮ (ਐੱਫਸੀਆਈ), ਕੇਂਦਰੀ ਭੰਡਾਰ, ਭਾਰਤੀ ਰਾਸ਼ਟਰੀ ਖੇਤੀਬਾੜੀ ਸਹਕਾਰੀ ਮਾਰਕੀਟ ਸੰਘ (ਨੇਫੇਡ) ਅਤੇ ਰਾਸ਼ਟਰੀ ਸਹਕਾਰੀ ਉਪਭੋਗਤਾ ਸੰਘ ਲਿਮਿਟੇਡ (ਐੱਨਸੀਆਈ) ਨੇ ਬੈਠਕ ਵਿੱਚ ਹਿੱਸਾ ਲਿਆ। ਇਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਇਹ ਸੰਸਥਾਵਾਂ ਐੱਫਸੀਆਈ ਡਿਪੋ ਤੋਂ 3 ਲੱਖ ਮੀਟ੍ਰਿਕ ਟਨ ਤੱਕ ਕਣਕ ਉਠਾਵੇਗੀ ਅਤੇ ਇਸ ਨੂੰ ਆਟੇ ਵਿੱਚ ਬਦਲਣ ਤੋਂ ਬਾਅਦ ਉਹ ਵੱਖ-ਵੱਖ ਖੁਦਰਾ ਦੁਕਾਨਾਂ, ਮੋਬਾਇਲ ਵੈਨ ਆਦਿ ਦੇ ਦੁਆਰਾ ਤੋਂ ਉਪਭੋਗਤਾਵਾਂ ਨੂੰ 29.50/ਕਿਲੋਗ੍ਰਾਮ ਦੇ ਮੁੱਲ ਤੇ ਆਟਾ ਉਪਲਬਧ ਕਰਵਾਉਣਗੀਆਂ।

 

ਇਨ੍ਹਾਂ ਸੰਸਥਾਵਾਂ ਨੇ 29.50 ਰੁਪਏ/ਕਿਲੋਗ੍ਰਾਮ ਦੇ ਐੱਮਆਰਪੀ ਵਿੱਚ ਬੋਲਡ ਓਲੇੱਖ ਦੇ ਨਾਲ “ਭਾਰਤ ਆਟਾ” ਜਾਂ “ਕੋਈ ਹੋਰ ਅਨੁਕੂਲ ਨਾਮ” ਦੇ ਰੂਪ ਵਿੱਚ ਨਾਮਿਤ 29.50 ਰੁਪਏ/ਕਿਲੋਗ੍ਰਾਮ ਦੀ ਦਰ ਤੇ ਆਟੇ ਦੀ ਸਪਲਾਈ ਕਰਨ ਤੇ ਸਹਿਮਤੀ ਵਿਅਕਤ ਕੀਤੀ ਹੈ। ਕੇਂਦਰੀ ਭੰਡਾਰ ਨੇ ਅੱਜ ਤੋਂ ਹੀ 29.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ‘ਤੇ ਆਟੇ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਐੱਨਸੀਐੱਢ ਅਤੇ ਨੈਫੇਡ 6 ਫਰਵਰੀ 2023 ਤੋਂ 29.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ‘ਤੇ ਆਟੇ ਦੀ ਸਪਲਾਈ ਕਰਵਾਉਣਗੇ।

 

ਇਹ ਵੀ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਨਿਗਮ/ਸਹਕਾਰਿਤਾ ਸਮਿਤੀ/ਸੰਘ/ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਵੈ ਸਹਾਇਤਾ ਸਮੂਹ ਨੂੰ ਵੀ ਸਬੰਧਿਤ ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸ਼ਿਫਾਰਸ਼ ਤੇ ਉਪਭੋਗਤਾਵਾਂ ਨੂੰ 29.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ‘ਤੇ ਆਟਾ ਉਪਲਬਧ ਕਰਵਾਉਣ ਦੇ ਲਈ ਭਾਰਤ ਸਰਕਾਰ ਵਲੋਂ 23.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ‘ਤੇ ਕਣਕ  ਵੰਡੀ ਜਾ ਸਕਦੀ ਹੈ।

 

ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਮੰਤਰੀਆਂ ਦੀ ਸੰਮਤੀ ਨੇ 25,01.2023 ਨੂੰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਸੀ ਅਤੇ ਖੁੱਲ੍ਹਾ ਬਜ਼ਾਰ ਵਿਕਰੀ ਯੋਜਨਾ ਦੇ ਦੁਆਰਾ ਭਾਰਤੀ ਫੂਡ ਨਿਗਮ ਸਟਾਕ ਤੋਂ 30 ਲੱਖ ਮੀਟ੍ਰਿਕ ਟਨ ਕਣਕ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।

 

ਇਹ ਫੈਸਲਾ ਵੀ ਲਿਆ ਗਿਆ ਕਿ ਭਾਰਤੀ ਫੂਡ ਨਿਗਮ ਦਵਾਰਾ ਅਪਣਾਈ ਜਾਣ ਵਾਲੀ ਸਧਾਰਣ ਪ੍ਰਣਾਲੀ ਦੇ ਅਨੁਸਾਰ ਟਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਬੋਲੀਕਰਤਾ ਪ੍ਰਤੀ ਨੀਲਾਮੀ ਪ੍ਰਤੀ ਖੇਤਰ ਜ਼ਿਆਦਾਤਰ 3000 ਮੀਟ੍ਰਿਕ ਟਨ ਦੀ ਮਾਤਰਾ ਦੇ ਲਈ  ਈ-ਨੀਲਾਮੀ ਵਿੱਚ ਹਿੱਸਾ ਲੈ ਸਕਦੇ ਹਨ। ਈ-ਨੀਲਾਮੀ ਦੇ ਬਿਨਾਂ ਰਾਜ ਸਰਕਾਰਾਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਦੇ ਲਈ 10,000 ਮੀਟ੍ਰਿਕ ਟਨ/ਰਾਜ ਦੀ ਦਰ ਤੋਂ 2 ਲੱਖ ਮੀਟ੍ਰਿਕ ਟਨ ਦੀ ਪੇਸ਼ਕਸ ਕੀਤੀ ਜਾਵੇਗੀ। ਸਰਕਾਰੀ ਪੀਐੱਸਯੂ/ਸਹਕਾਰੀ ਸੰਮਤੀਆਂ/ਸੰਘ ਜਿਵੇਂ ਕੇਂਦਰੀ ਭੰਡਾਰ/ਐੱਨਸੀਸੀਐੱਫ/ਨੈਫੇਡ ਆਦਿ ਤੋਂ ਬਿਨਾਂ ਈ-ਨੀਲਾਮੀ ਦੇ 3 ਲੱਖ ਮੀਟ੍ਰਿਕ ਟਨ ਦੀ ਉਪਲਬਧਤਾ ਨਿਸ਼ਚਿਤ ਕੀਤੀ ਜਾਵੇਗੀ। ਇਹ ਵੰਡ ਇਸ ਸ਼ਰਤ ਦੇ ਅਧੀਨ ਹੋਵੇਗੀ ਕਿ ਉਹ ਕਣਕ ਨੂੰ ਆਟੇ ਵਿੱਚ ਬਦਲਣਗੇ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ 29.50 ਰੁਪਏ/ਕਿਲੋਗ੍ਰਾਮ ਦੀ ਐੱਮਆਰਪੀ ਤੇ ਜਨਤਾ ਨੂੰ ਉਪਲਬਧ ਕਰਵਾਉਣਗੇ।

 

ਇਸ ਤੋਂ ਬਾਅਦ, ਡੀਐੱਫਪੀਡੀ ਨੇ ਕੇਂਦਰੀ ਭੰਡਾਰ/ਨੈਫੇਡ/ਐੱਨਸੀਸੀਐੱਫ ਨੂੰ ਉਨ੍ਹਾਂ ਦੀ ਮੰਗਾਂ ਦੇ ਅਨੁਸਾਰ 2.5 ਲੱਖ ਮੀਟ੍ਰਿਕ ਟਨ ਕਣਕ ਵੰਡੀ। 27 ਜਨਵਰੀ, 2023 ਨੂੰ ਕੇਂਦਰੀ ਭੰਡਾਰ ਅਤੇ ਨੇਫੇਡ ਨੂੰ 1 ਲੱਖ ਮੀਟ੍ਰਿਕ ਟਨ ਦੀ  ਵੰਡ ਹੋਈ ਸੀ ਅਤੇ 50000 ਮੀਟ੍ਰਿਕ ਟਨ ਐੱਨਸੀਸੀਐੱਫ ਨੂੰ ਅਲਾਟ ਕੀਤਾ ਗਿਆ ਸੀ।

*****

ਏਡੀ/ਐੱਨਐੱਸ


(Release ID: 1896059) Visitor Counter : 144


Read this release in: English , Urdu , Hindi , Marathi