ਰੱਖਿਆ ਮੰਤਰਾਲਾ

“ਹਰ ਕਾਮ ਦੇਸ਼ ਕੇ ਨਾਮ”


ਏਅਰ ਮਾਰਸ਼ਲ ਸੰਦੀਪ ਸਿੰਘ ਨੇ ਹਵਾਈ ਸਟਾਫ਼ ਦੇ ਵਾਈਸ ਚੀਫ਼ ਦਾ ਰਿਟਾਇਰ ਹੋ ਕੇ ਅਹੁਦਾ ਛੱਡਿਆ

Posted On: 31 JAN 2023 6:01PM by PIB Chandigarh

ਏਅਰ ਮਾਰਸ਼ਲ ਸੰਦੀਪ ਸਿੰਘ, ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡੀਸੀ, ਨੇ ਰਾਸ਼ਟਰ ਦੇ ਲਈ 39 ਸਾਲ ਦੀ ਸ਼ਾਨਦਾਰ ਸੇਵਾ ਪੂਰੀ ਕਰਨ ਦੇ ਬਾਅਦ ਮਿਤੀ 31 ਜਨਵਰੀ 2023 ਨੂੰ ਭਾਰਤੀ ਵਾਯੂ ਸੈਨਾ ਤੋਂ ਆਪਣੀ ਰਿਟਾਇਰਮੈਂਟ ਹੋਣ ‘ਤੇ ਵਾਈਸ ਚੀਫ਼ ਦ ਏਅਰ-ਸਟਾਫ਼ (ਵੀਸੀਏਐੱਸ) ਦਾ ਅਹੁਦਾ ਛੱਡ ਦਿੱਤਾ। ਵੀਸੀਏਐੱਸ ਦੇ ਆਫਿਸ ਤੋਂ ਜਾਣ ਦੇ ਅਵਸਰ ‘ਤੇ ਉਨ੍ਹਾਂ ਨੂੰ ਵਾਯੂ ਸੈਨਾ ਹੈੱਡਕੁਆਰਟਰ ਵਿੱਚ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ, ਜਿਸ ਦੇ ਬਾਅਦ ਉਨ੍ਹਾਂ ਨੇ ਨੈਸ਼ਨਲ ਵਾਰ ਮੈਮੋਰੀਅਲ ‘ਤੇ ਦੇਸ਼ ਦੇ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਹਥਿਆਰਬੰਦ ਬਲਾਂ ਦੇ ਸਨਮਾਨ ਵਿੱਚ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ।

 

ਏਅਰ ਮਾਰਸ਼ਲ ਨੂੰ ਮਿਤੀ 22 ਦਸੰਬਰ 1983 ਨੂੰ ਭਾਰਤੀ ਵਾਯੂ ਸੈਨਾ ਵਿੱਚ ਫਾਈਟਰ ਪਾਇਲਟ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ। ਇਹ ਇੱਕ ਪ੍ਰਾਯੋਗਿਕ ਟੈਸਟ ਪਾਇਲਟ ਅਤੇ ਕੈਟ ‘ਏ’ ਕੁਆਲੀਫਾਈਡ ਫਲਾਇੰਗ ਇਨਫ੍ਰਾਸਟ੍ਰਕਟਰ ਹਨ। ਉਨ੍ਹਾਂ ਨੇ ਅਨੇਕ ਵਿਮਾਨ ਉਡਾਏ ਹਨ ਅਤੇ ਸੁਖੋਈ-30 ਐੱਮਕੇਆਈ, ਮਿਗ-29, ਮਿਗ-21, ਕਿਰਨ, ਏਐੱਨ-32, ਏਵਰੋ, ਜਗੁਆਰ ਅਤੇ ਮਿਰਾਜ 2000 ‘ਤੇ ਲਗਭਗ 4900 ਘੰਟੇ ਦੀ ਅਭਿਯਾਨਗਤ ਅਤੇ ਟੈਸਟਿੰਗ ਉਡਾਨ ਦਾ ਅਨੁਭਵ ਹੈ। ਉਨ੍ਹਾਂ ਨੇ ਭਾਰਤ ਵਿੱਚ ਸੁਖੋਈ-30 ਐੱਮਕੇਆਈ ਵਿਮਾਨ ਨੂੰ ਸ਼ਾਮਲ ਕਰਨ, ਇਸ ਦੇ ਉਤਪਾਦਨ ਅਤੇ ਵਿਮਾਨ ਨੂੰ ਹਥਿਆਰਾਂ ਨਾਲ  ਲੈਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਮਹੱਤਵਪੂਰਨ ਫੀਲਡ ਅਸਾਈਨਮੈਂਟ ਸੰਭਾਲੇ ਜਿਨ੍ਹਾਂ ਵਿੱਚ ਮਾਸਕੋ ਵਿੱਚ ਸੁਖੋਈ-30 ਪ੍ਰੋਜੈਕਟ ਟੀਮ ਦੇ ਪ੍ਰੋਜੈਕਟ ਟੈਸਟ ਪਾਇਲਟ, ਫ੍ਰੰਟਲਾਈਨ ਸੁਖੋਈ-30 ਐੱਮਕੇਆਈ ਸਕੁਆਡ੍ਰਨ ਦੇ ਕਮਾਂਡਿੰਗ ਆਫਿਸਰ, ਏਐੱਸਟੀਈ ਵਿੱਚ ਚੀਫ਼ ਟੈਸਟ ਪਾਇਲਟ, ਦੋ ਫਲਾਇੰਗ ਬੇਸ ਦੇ ਕਮਾਂਡਰ, ਅਸਿਸਟੈਂਟ ਚੀਫ਼ ਆਵ੍ ਏਅਰ ਸਟਾਫ (ਪਲਾਨਸ), ਕਮਾਂਡੈਂਟ ਏਐੱਸਟੀਈ, ਪੂਰਬੀ ਵਾਯੂ ਸੈਨਾ ਕਮਾਨ ਦੇ ਸੀਨੀਅਰ ਵਾਯੂ ਸੈਨਾ ਅਧਿਕਾਰੀ ਅਤੇ ਵਾਯੂ ਸੈਨਾ ਦੇ ਉਪ ਪ੍ਰਮੁੱਖ ਜਿਹੀਆਂ ਜ਼ਿੰਮੇਦਾਰੀਆਂ ਸ਼ਾਮਲ ਹਨ। ਵੀਸੀਏਐੱਸ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਦੱਖਣ ਪੱਛਮੀ ਵਾਯੂ ਕਮਾਨ ਦੇ ਏਅਰ ਔਫਿਸਰ ਕਮਾਂਡਿੰਗ-ਇਨ-ਚੀਫ਼ ਸਨ।

 

ਉਨ੍ਹਾਂ ਦੀ ਅਸਾਧਾਰਣ ਤੇ ਉੱਚ ਕੋਟਿ ਦੀ ਮੇਧਾਵੀ ਸੇਵਾ ਦੇ ਸਨਮਾਨ ਵਿੱਚ, ਏਅਰ ਮਾਰਸ਼ਲ ਨੂੰ 2006 ਵਿੱਚ ਵਾਯੂ ਸੈਨਾ ਮੈਡਲ, 2013 ਵਿੱਚ ਅਤਿ ਵਿਸ਼ੇਸ਼ ਸੇਵਾ ਮੈਡਲ ਅਤੇ 2022 ਵਿੱਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਮਿਤੀ 30 ਸਤੰਬਰ, 2021 ਨੂੰ ਭਾਰਤ ਦੇ ਰਾਸ਼ਟਰਪਤੀ ਦੇ ਮਾਣਯੋਗ ਏਅਰ ਏਡੀਸੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ।

 

************

ਏਬੀਬੀ/ਏਐੱਮ/ਐੱਸਐੱਮ/ਆਈਕੇ



(Release ID: 1895978) Visitor Counter : 100


Read this release in: English , Urdu , Hindi