ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav g20-india-2023

ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਆਪਣੇ ਸਥਾਪਨਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ 'ਸਸ਼ਕਤ ਨਾਰੀ ਸਸ਼ਕਤ ਭਾਰਤ' ਵਿਸ਼ੇ 'ਤੇ ਪੈਨਲ ਚਰਚਾ ਦਾ ਆਯੋਜਨ ਕੀਤਾ

Posted On: 01 FEB 2023 4:32PM by PIB Chandigarh

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਆਪਣੇ ਸਥਾਪਨਾ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ 'ਸਸ਼ਕਤ ਨਾਰੀ ਸਸ਼ਕਤ ਭਾਰਤ' ਵਿਸ਼ੇ 'ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਤਾਂ ਜੋ ਉਨ੍ਹਾਂ ਔਰਤਾਂ ਦੇ ਤਜ਼ਰਬਿਆਂ ਦਾ ਸਨਮਾਨ ਕੀਤਾ ਜਾ ਸਕੇ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਛਾਪ ਛੱਡਣ ਲਈ ਆਪਣਾ ਰਸਤਾ ਬਣਾਇਆ ਹੈ।

 

ਇਸ ਮੌਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਕਮਿਸ਼ਨ ਦੇ ਸ਼ਕਤੀਸ਼ਾਲੀ ਔਰਤਾਂ ਦੇ ਪੈਨਲ ਦੀ ਸੰਖੇਪ ਜਾਣ-ਪਛਾਣ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੀਵਨ ਵਿੱਚ ਇੱਕ ਪ੍ਰਮੁੱਖ ਸਥਾਨ ਪ੍ਰਾਪਤ ਕਰਨ ਤੋਂ ਪਹਿਲਾਂ, ਔਰਤਾਂ ਨੂੰ ਕਈ ਰੁਕਾਵਟਾਂ ਨੂੰ ਪਾਰ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਬਾਹਰ ਆ ਕੇ ਆਪਣੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਸਾਰੇ ਇੱਕ ਦੂਜੇ ਤੋਂ ਪ੍ਰੇਰਿਤ ਹੋ ਸਕੀਏ। ਸੁਸ਼੍ਰੀ ਸ਼ਰਮਾ ਨੇ ਕਿਹਾ “ਚਲਦੇ ਰਹੋ ਅਤੇ ਤੁਸੀਂ ਆਪਣੇ ਲਈ ਇੱਕ ਰਸਤਾ ਦੇਖੋਗੇ। ਇਹ ਉਹ ਔਰਤਾਂ ਹਨ ਜਿਨ੍ਹਾਂ ਨੇ ਇਸ ਰਸਤੇ 'ਤੇ ਚੱਲ ਕੇ ਆਪਣੇ ਲਈ ਇੱਕ ਰਸਤਾ ਬਣਾਇਆ ਹੈ। ਉਹ ਹਰ ਕਿਸੇ ਨੂੰ ਖਾਸ ਤੌਰ 'ਤੇ ਨੌਜਵਾਨ ਲੜਕੀਆਂ ਨੂੰ ਆਪਣੇ ਫੈਸਲੇ ਲੈਣ ਅਤੇ ਆਪਣੇ ਟੀਚਿਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਦੀਆਂ ਹਨ।”

 

 

 

ਵੰਨ-ਸੁਵੰਨੇ ਵਿਚਾਰ ਪ੍ਰਾਪਤ ਕਰਨ ਲਈ, ਕਮਿਸ਼ਨ ਨੇ ਵੱਖ-ਵੱਖ ਖੇਤਰਾਂ ਤੋਂ ਵਿਸ਼ੇਸ਼ ਔਰਤਾਂ;  ਸਾਬਕਾ ਡਬਲਿਊਐੱਚਓ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ, ਅਦਾਕਾਰ ਅਤੇ ਸਿਆਸਤਦਾਨ ਖੁਸ਼ਬੂ ਸੁੰਦਰ, ਭਾਰਤੀ ਸ਼ਾਰਪਸ਼ੂਟਰ ਪ੍ਰਕਾਸ਼ੀ ਤੋਮਰ, ਸੁਪਰੀਮ ਕੋਰਟ ਦੀ ਸਾਬਕਾ ਜੱਜ ਜਸਟਿਸ ਸੁਜਾਤਾ ਵਸੰਤ ਮਨੋਹਰ, ਕਲਾਕਾਰ ਰਵੀ ਬਾਲਾ ਸ਼ਰਮਾ ਅਤੇ ਉਦਯੋਗਪਤੀ ਉਰਮਿਲਾ ਜਮਨਾਦਾਸ ਨੂੰ ਸੱਦਾ ਦਿੱਤਾ।  ਟੀਵੀ 9 ਨੈੱਟਵਰਕ ਦੇ ਕਾਰਜਕਾਰੀ ਸੰਪਾਦਕ ਆਦਿਤਿਆ ਰਾਜ ਕੌਲ ਦੁਆਰਾ ਪੈਨਲ ਦਾ ਸੰਚਾਲਨ ਕੀਤਾ ਗਿਆ।

 

ਕਮਿਸ਼ਨ ਨੇ 31 ਜਨਵਰੀ, 2023 ਤੋਂ 1 ਫਰਵਰੀ, 2023 ਤੱਕ ਆਪਣਾ 31ਵਾਂ ਸਥਾਪਨਾ ਦਿਵਸ ਮਨਾਉਣ ਲਈ ਦੋ-ਦਿਨਾਂ ਸਮਾਗਮ ਦਾ ਆਯੋਜਨ ਕੀਤਾ। ਅੱਜ, ਵਿਸ਼ਿਸ਼ਟ ਔਰਤਾਂ ਨਾਲ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਸੀ ਜਿਨ੍ਹਾਂ ਨੇ ਕਈ ਹੋਰ ਔਰਤਾਂ ਲਈ ਪ੍ਰੇਰਨਾ ਅਤੇ ਸ਼ਕਤੀਕਰਨ ਦਾ ਰਾਹ ਪੱਧਰਾ ਕੀਤਾ ਹੈ।

 

ਇਸ ਵਿਚਾਰ-ਵਟਾਂਦਰੇ ਰਾਹੀਂ, ਕਮਿਸ਼ਨ ਦਾ ਉਦੇਸ਼ ਵੱਖੋ-ਵੱਖ ਸਮਾਜਿਕ-ਆਰਥਿਕ ਪਿਛੋਕੜ ਨਾਲ ਸਬੰਧਿਤ ਔਰਤਾਂ ਦੇ ਨਿਰਣਾ ਲੈਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਲਿੰਗ ਸਮਾਨਤਾ ‘ਤੇ ਧਿਆਨ ਕੇਂਦਰਿਤ ਕਰਨ ਵਾਲੇ ਵਿਵਿਧ ਅਤੇ ਵਿਭਿੰਨ ਸੰਵਾਦਾਂ ਦੇ ਆਦਾਨ-ਪ੍ਰਦਾਨ ਨਾਲ ਇੱਕ ਪਲੈਟਫਾਰਮ ਮੁਹੱਈਆ ਕਰਨਾ ਸੀ।

 

ਐੱਨਸੀਡਬਲਿਊ ਦੀ ਸਥਾਪਨਾ ਜਨਵਰੀ 1992 ਵਿੱਚ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਐਕਟ, 1990 ਦੇ ਤਹਿਤ ਇੱਕ ਵਿਧਾਨਕ ਸੰਸਥਾ ਵਜੋਂ ਕੀਤੀ ਗਈ ਸੀ। ਇਸਦੀ ਸਥਾਪਨਾ ਔਰਤਾਂ ਲਈ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆ ਉਪਾਵਾਂ ਦੀ ਸਮੀਖਿਆ ਕਰਨ, ਉਪਚਾਰਕ ਵਿਧਾਨਿਕ ਉਪਾਵਾਂ ਦੀ ਸਿਫ਼ਾਰਿਸ਼ ਕਰਨ, ਨਿਪਟਾਰੇ ਦੀ ਸਹੂਲਤ, ਜਾਂ ਸ਼ਿਕਾਇਤਾਂ, ਅਤੇ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੀਤੀਗਤ ਮਾਮਲਿਆਂ ਬਾਰੇ ਸਰਕਾਰ ਨੂੰ ਸਲਾਹ ਦੇਣ ਲਈ ਕੀਤੀ ਗਈ ਸੀ। 

 

 




ਪੈਨਲ ਦੇ ਮੈਂਬਰ:

 

ਜਸਟਿਸ ਸੁਜਾਤਾ ਮਨੋਹਰ, ਸੁਪਰੀਮ ਕੋਰਟ ਦੀ ਸਾਬਕਾ ਜੱਜ, ਭਾਰਤ ਦੇ ਪ੍ਰਮੁੱਖ ਕਾਨੂੰਨੀ ਦਿੱਗਜਾਂ ਵਿੱਚੋਂ ਇੱਕ ਵਜੋਂ ਮਕਬੂਲ ਹਨ। ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਦੂਜੀ ਔਰਤ ਵਜੋਂ ਇਤਿਹਾਸ ਰਚਿਆ ਅਤੇ ਆਪਣੇ ਕਰੀਅਰ ਦੇ ਇਸ ਸਿਖਰ 'ਤੇ ਪਹੁੰਚਣ ਲਈ ਆਪਣੇ ਤਜ਼ਰਬਿਆਂ ਅਤੇ ਯਾਤਰਾ ਨੂੰ ਸਾਂਝਾ ਕੀਤਾ। 

 

ਰਵੀ ਬਾਲਾ ਸ਼ਰਮਾ ਇੱਕ ਨਿਪੁੰਣ ਡਾਂਸਰ ਅਤੇ ਇੰਸਟਾਗ੍ਰਾਮ ਸਟਾਰ ਹਨ। ਉਮਰ ਦੇ ਤਕਾਜ਼ੇ ਦਾ ਸਾਹਮਣਾ ਕਰਨ ਦੇ ਬਾਵਜੂਦ, ਉਹ ਇਸਨੂੰ ਡਾਂਸ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਤੋਂ ਰੋਕਣ ਤੋਂ ਇਨਕਾਰ ਕਰਦੇ ਹਨ। ਸ਼ਰਮਾ ਨੇ ਆਪਣੇ ਸੁਪਨਿਆਂ ਨੂੰ ਕਦੇ ਵੀ ਹਾਰ ਨਾ ਮੰਨਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਭਾਵੇਂ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ।

 

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਸਾਬਕਾ ਮੁੱਖ ਵਿਗਿਆਨੀ, ਸੌਮਿਆ ਸਵਾਮੀਨਾਥਨ ਨੇ ਖੋਜ ਵਿੱਚ ਆਪਣਾ ਕਰੀਅਰ ਬਣਾਉਣ ਅਤੇ ਨਾ ਸਿਰਫ਼ ਭਾਰਤ ਵਿੱਚ, ਬਲਕਿ ਦੁਨੀਆ ਭਰ ਵਿੱਚ ਇੱਕ ਪ੍ਰਮੁੱਖ ਵਿਗਿਆਨੀ ਬਣਨ ਦੀ ਆਪਣੀ ਯਾਤਰਾ ਨੂੰ ਸਾਂਝਾ ਕੀਤਾ।  ਉਨ੍ਹਾਂ ਲਿੰਗ ਸਮਾਨਤਾ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਲਈ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੇ ਯੋਗਦਾਨ ਦੀ ਲੋੜ 'ਤੇ ਜ਼ੋਰ ਦਿੱਤਾ।

 

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੀ ਇੱਕ ਸ਼ਾਰਪ ਸ਼ੂਟਰ ਪ੍ਰਕਾਸ਼ੀ ਤੋਮਰ ਨੇ ਦੁਨੀਆ ਦੀ ਸਭ ਤੋਂ ਬਜ਼ੁਰਗ ਸ਼ਾਰਪ ਸ਼ੂਟਰ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਹੈ। ਸਮਾਜਿਕ ਅਤੇ ਲਿੰਗਕ ਰੂੜੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਉਨ੍ਹਾਂ ਸ਼ੂਟਿੰਗ ਦੀ ਦੁਨੀਆ ਵਿੱਚ ਇੱਕ ਮੋਹਰੀ ਬਣਨ ਦੇ ਆਪਣੇ ਸਫ਼ਰ ਨੂੰ ਦ੍ਰਿੜਤਾ ਨਾਲ ਜਾਰੀ ਰੱਖਿਆ ਅਤੇ ਸਾਂਝਾ ਕੀਤਾ।

 

ਉਰਮਿਲਾ ਜਮਨਾਦਾਸ ਇੱਕ ਮੁੰਬਈ-ਅਧਾਰਿਤ ਉੱਦਮੀ ਹਨ ਜਿਨ੍ਹਾਂ ਨੇ ਇੱਕ ਸਫਲ ਉੱਦਮ, "ਗੁਜੂ ਬੇਨ ਨਾ ਨਾਸਤਾ" ਸ਼ੁਰੂ ਕਰਨ ਲਈ ਦੁਖਾਂਤ, ਦਰਦ ਅਤੇ ਸੰਘਰਸ਼ ਨਾਲ ਭਰੀ ਜ਼ਿੰਦਗੀ ਨੂੰ ਪਾਰ ਕੀਤਾ ਹੈ।  77 ਸਾਲ ਦੀ ਉਮਰ ਵਿੱਚ, ਉਨ੍ਹਾਂ ਆਪਣਾ ਅਤੇ ਆਪਣੇ ਪੋਤੇ ਦੀ ਆਜੀਵਕਾ ਲਈ ਇਹ ਉੱਦਮ ਸ਼ੁਰੂ ਕੀਤਾ। ਕੋਵਿਡ-19 ਮਹਾਮਾਰੀ ਦੇ ਦੌਰਾਨ, ਜਮਨਾਦਾਸ ਨੇ ਆਪਣਾ ਉੱਦਮ ਸ਼ੁਰੂ ਕੀਤਾ ਅਤੇ ਰਾਹ ਵਿੱਚ ਕਈ ਰੁਕਾਵਟਾਂ ਨੂੰ ਪਾਰ ਕਰਨ ਅਤੇ ਹੋਰ ਔਰਤਾਂ ਨੂੰ ਪ੍ਰੇਰਿਤ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ।

 

ਖੁਸ਼ਬੂ ਸੁੰਦਰ, ਇੱਕ ਬਹੁਮੁਖੀ ਅਭਿਨੇਤਰੀ ਅਤੇ ਸਿਆਸਤਦਾਨ, ਨੇ ਫਿਲਮ ਉਦਯੋਗ ਅਤੇ ਰਾਜਨੀਤੀ ਦੋਵਾਂ ਵਿੱਚ ਆਪਣੇ ਹਿੱਸੇ ਦੇ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ। ਪਰ ਉਹ ਜੇਤੂ ਬਣ ਕੇ ਉੱਭਰੀ ਅਤੇ ਤਨਖ਼ਾਹ ਦੀ ਬਰਾਬਰੀ ਅਤੇ ਸਾਰੇ ਖੇਤਰਾਂ ਵਿੱਚ ਔਰਤਾਂ ਲਈ ਬਰਾਬਰ ਮੌਕੇ ਦੀ ਲੋੜ ਨੂੰ ਉਜਾਗਰ ਕਰਦੇ ਹੋਏ ਆਪਣੀ ਯਾਤਰਾ ਸਾਂਝੀ ਕੀਤੀ। ਉਨ੍ਹਾਂ ਆਪਣੇ ਤਜ਼ਰਬਿਆਂ ਬਾਰੇ ਦੱਸਿਆ ਅਤੇ ਕਿਵੇਂ ਉਨ੍ਹਾਂ ਇੱਕ ਸਫਲ ਅਭਿਨੇਤਰੀ ਅਤੇ ਰਾਜਨੇਤਾ ਬਣਨ ਲਈ ਚੁਣੌਤੀਆਂ ਨੂੰ ਪਾਰ ਕੀਤਾ।

 

 

 *********


ਐੱਸਐੱਸ/ਆਰਕੇਐੱਮ



(Release ID: 1895635) Visitor Counter : 111


Read this release in: English , Urdu