ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਸਸੀਓ ਫਿਲਮ ਫੈਸਟੀਵਲ 2023 ਦਾ ਮੁੰਬਈ ਵਿੱਚ ਸ਼ੁਭਰੰਭ


ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਐੱਸਸੀਓ ਦੇਸ਼ਾਂ ਦੇ ਦਰਮਿਆਨ ਸਿਨੇਮਾਈ ਸਾਂਝੇਦਾਰੀ ਬਣਾਉਣ ਦਾ ਸੱਦਾ ਦਿੱਤਾ

“ਭਾਰਤੀ ਹੈਂ ਹਮ” ਐਨੀਮੇਸ਼ਨ ਸੀਰੀਜ਼ ਦਾ ਪ੍ਰੋਮੋ ਲਾਂਚ

Posted On: 28 JAN 2023 10:17PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਰਾਜਮੰਤਰੀ ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਹੋਰ ਮੰਨੇ-ਪ੍ਰਮੰਨੇ ਲੋਕਾਂ ਦੇ ਨਾਲ ਦੀਪ ਪ੍ਰਜਵਲਿਤ ਕਰਕੇ ਮੁੰਬਈ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪੰਜ ਦਿਨਾਂ ਐੱਸਸੀਓ ਫਿਲਮ ਫੈਸਟੀਵਲ ਦਾ ਉਦਘਾਟਨ ਕੀਤਾ।

 

https://ci4.googleusercontent.com/proxy/LKmY7YOYCLt95PBJlT-VPU0pVL3z9Vzxp47iml_SaySCydAL5G5hBBi6ajmS2lQMEIvusE00UCE439blprYiWl7wPnYmZDRHhMz9CmXx2fz6A3PJ9SHMCGHpGg=s0-d-e1-ft#https://static.pib.gov.in/WriteReadData/userfiles/image/image001VYPB.jpg

https://ci4.googleusercontent.com/proxy/zJsVop1mb9WYTeUBx8EzTjuAo_eymwsqDEDCUDDpZ4xmQu6oZLivQoZ2VuYX1Omq2MGcDAcffyIfZClJ8Vk_y3Oejl-AbwWU9DDNmLT7avL05yLNIF0NM7tdcw=s0-d-e1-ft#https://static.pib.gov.in/WriteReadData/userfiles/image/image002BB25.jpg

ਇਸ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਹੇਮਾ ਮਾਲਿਨੀ ਅਤੇ ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਸਾਜਿਦ ਨਾਡੀਆਡਵਾਲਾ, ਈਸ਼ਾ ਗੁਪਤਾ, ਪੂਨਮ ਢਿਲੋਂ, ਐੱਲੀ ਅਵਰਾਮ, ਹਰਸ਼ਿਤਾ ਭੱਟ ਅਤੇ ਜੈਕੀ ਭਗਨਾਨੀ ਵਰਗੀਆ ਹੋਰ ਪ੍ਰਤਿਸ਼ਠਿਤ ਫਿਲਮੀ ਹਸਤੀਆਂ ਨੂੰ ਇਸ ਅਵਸਰ ’ਤੇ ਸਨਮਾਨਿਤ ਕੀਤਾ ਗਿਆ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਭਾਰਤੀ ਫਿਲਮਾਂ ਐੱਸਸੀਓ ਦੇਸ਼ਾਂ ਵਿੱਚ ਬੇਹੱਦ ਲੋਕਪ੍ਰਿਯ ਹਨ ਅਤੇ ਇਨ੍ਹਾਂ ਫਿਲਮਾਂ ਨੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ”। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਫੈਸਟੀਵਲ ਦਾ ਇੱਕ ਪ੍ਰਮੁੱਖ ਲਕਸ਼ ਐੱਸਸੀਓ ਖੇਤਰ ਦੀਆਂ ਫਿਲਮਾਂ ਦੀਆਂ ਵਿਵਿਧਤਾ ਅਤੇ ਫਿਲਮ ਨਿਰਮਾਣ ਦੀਆਂ ਵਿਭਿੰਨ ਸ਼ੈਲੀਆਂ ਤੋਂ ਜਾਣੂ ਕਰਵਾਉਣਾ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਇਹ ਫੈਸਟੀਵਲ ਇਸ ਖੇਤਰ ਦੇ ਦੇਸ਼ਾਂ ਦੇ ਦਰਮਿਆਨ ਸਿਨੇਮਾਈ ਸਾਂਝੇਦਾਰੀ ਬਣਾਉਣ ਦਾ ਇੱਕ ਸੁਨਹਿਰਾ ਅਵਸਰ ਪ੍ਰਦਾਨ ਕਰਨਾ ਹੈ।

ਐੱਸਸੀਓ ਫਿਲਮ ਫੈਸਟੀਵਲ ਵਿੱਚ ਕੁੱਲ 57 ਫਿਲਮਾਂ ਦਿਖਾਈਆਂ ਜਾਣਗੀਆਂ ਅਤੇ 14 ਫਿਲਮਾਂ ਨੂੰ ਇਸ ਫਿਲਮ ਫੈਸਟੀਵਲ ਦੇ ਪ੍ਰਤੀਯੋਗੀ ਸੈਕਸ਼ਨ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਨਨਲਿਨ ਦੀ ਆਸਕਰ ਦੇ ਲਈ ਚੁਣੀ ਗਈ ਗੁਜਰਾਤੀ ਫਿਲਮ ‘ਛੇੱਲੋ ਸ਼ੋਅ’ ਨਿਖਿਲ ਮਹਾਜਨ ਦੀ ਪੁਰਸਕਾਰ ਵਿਜੇਤਾ ਮਰਾਠੀ ਫਿਲਮ ‘ਗੋਦਾਵਰੀ’ ਸ਼ਾਮਲ ਹਨ।

https://ci5.googleusercontent.com/proxy/OxWNN9VsYeqCVdN5mWlfUFWb4Ed430XIQdhSpdOTTSTUl0Z-lxKthgBhorizUyV5yALY3NIeFWiPIwQQiK_XK5kmUyPwsHw3CEfgr73uytRpb3ugGCDyj7JPEA=s0-d-e1-ft#https://static.pib.gov.in/WriteReadData/userfiles/image/image003B6LJ.jpg

ਐੱਸੀਓ ਫਿਲਮ ਫੈਸਟੀਵਲ ਦਾ ਆਯੋਜਨ ਅੰਤਰਰਾਸ਼ਟਰੀ ਸਹਿਯੋਗ ਸੰਗਠਨ ਦੀ ਭਾਰਤ ਦੀ ਪ੍ਰਧਾਨਗੀ ਵਿੱਚ ਹੋ ਰਿਹਾ ਹੈ। ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਤਸਵ ਦਾ ਹਿੱਸਾ ਵੀ ਹੈ।

‘ਭਾਰਤੀ ਹੈਂ ਹਮ’ ਐਨੀਮੇਸ਼ਨ ਸੀਰੀਜ਼ ਦਾ ਪ੍ਰੋਮੋ ਰਿਲੀਜ਼

https://ci3.googleusercontent.com/proxy/_stX2uVUeqHT1PBtHsbpNj3TIMoBjzzkNEwGwp09-coOXIUigAvnKFs5BieALM9OVRy_Rn988K0GoSwDeent8SgVwSLvcog4nhmZIedSZmkeqyxmy0AbVBSqkQ=s0-d-e1-ft#https://static.pib.gov.in/WriteReadData/userfiles/image/image004C94J.jpg

ਇਸ ਮੌਕੇ ’ਤੇ ਐਨੀਮੇਸ਼ਨ ਸੀਰੀਜ਼ ‘ਭਾਰਤੀ ਹੈਂ ਹਮ’ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਗ੍ਰੇਫਿਟੀ ਮਲਟੀ ਮੀਡੀਆ ਦੇ ਸਹਿਯੋਗ ਨਾਲ ਕੇਂਦਰੀ ਸੰਚਾਰ ਬਿਊਰੋ ਦੁਆਰਾ ਬਣਾਈ ਜਾ ਰਹੀਆਂ 52 ਹਿੱਸਿਆਂ ਵਾਲੀ ਇਹ ਸੀਰੀਜ਼, ਸਾਡੇ ਸਭ ਤੋਂ ਖਾਸ ਦਰਸ਼ਕ-ਬੱਚਿਆਂ ਨੂੰ ਪ੍ਰਸਿੱਧ ਅਤੇ ਗੁੰਮਨਾਮ ਸੁਤੰਤਰਤਾ ਸੈਨਾਨੀਆਂ ਦੀ ਕਹਾਣੀ ਦੱਸਦੀ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਬੈਨਰ ਦੇ ਤਹਿਤ ਇਸ ਸੀਰੀਜ਼ ਦੇ ਸੂਤਰਧਾਰ ਮੁੰਜਾਲ ਸ਼ਰਾਫ ਅਤੇ ਤਿਲਕ ਸ਼ੈੱਟੀ ਦੁਆਰਾ ਬਣਾਏ ਗਏ ਮਿਲਨਸਾਰ ਕਾਰਟੂਨ ਕ੍ਰਿਸ਼, ਟ੍ਰਿਸ਼ ਅਤੇ ਬਾਲਟੀਬੁਆਏ ਹਨ। ਦਿੱਗਜ ਪਲੇਅਬੈਕ ਗਾਇਕ ਸੁਦੇਸ਼ ਭੋਸਲੇ ਨੇ ਆਪਣੀ ਆਵਾਜ਼ ਦਿੱਤੀ ਹੈ।

https://ci5.googleusercontent.com/proxy/B8iL1No0Osw0Ev_uHmffXUaiOXJwciEfvlA5sQO3gWn1mWcR7_dJ8p8Ez5zRJbSiiLqurd4MWCynaCb-Bzq0lNmyTJr5axuycGEbaxhcNSKdLMvO14Ro6N_ucA=s0-d-e1-ft#https://static.pib.gov.in/WriteReadData/userfiles/image/image0051OH4.jpg

 

ਐੱਸਸੀਓ ਬਾਰੇ

ਸਾਲ 2001 ਵਿੱਚ ਗਠਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ), ਭੌਗਲਿਕ ਦਾਇਰੇ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਦੁਨੀਆ ਦਾ ਸਭ ਤੋਂ ਵੱਡਾ ਖੇਤਰੀ ਸੰਗਠਨ ਹੈ। ਇਸ ਵਿੱਚ ਯੂਰੇਸ਼ੀਆ ਦੇ ਲਗਭਗ 60 ਪ੍ਰਤੀਸ਼ਤ ਖੇਤਰ, ਦੁਨੀਆ ਦੀ 40 ਪ੍ਰਤੀਸ਼ਤ ਆਬਾਦੀ ਅਤੇ ਆਲਮੀ ਜੀਡੀਪੀ ਦਾ 30 ਪ੍ਰਤੀਸ਼ਤ ਤੋਂ ਅਧਿਕ ਹਿੱਸਾ ਸ਼ਾਮਲ ਹੈ। ਭਾਰਤ, ਚੀਨ, ਰੂਸ, ਪਾਕਿਸਤਾਨ, ਕਜਾਕਿਸਤਾਨ, ਕਿਰਗਿਸਤਾਨ, ਤਾਜਿਕਿਸਤਾਨ ਅਤੇ ਉਜਬੇਕਿਸਤਾਨ ਇਸ ਦੇ ਮੈਂਬਰ ਦੇਸ਼ ਹਨ।

 

**********

ਸੀਬੀਸੀਡੀਈਐੱਲ 2801


(Release ID: 1894639) Visitor Counter : 158


Read this release in: English , Urdu , Hindi