ਕਾਰਪੋਰੇਟ ਮਾਮਲੇ ਮੰਤਰਾਲਾ
ਆਈਈਪੀਐੱਫ ਅਥਾਰਿਟੀ ਦੇ ਦਾਅਵਿਆਂ ਦੇ ਰਿਫੰਡ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਲਈ ਵਿਭਿੰਨ ਹਿਤਧਾਰਕਾਂ ਤੋਂ ਟਿੱਪਣੀਆਂ ਮੰਗੀਆਂ
प्रविष्टि तिथि:
16 JAN 2023 5:08PM by PIB Chandigarh
ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ (ਆਈਈਪੀਏਐੱਫ) ਨੇ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਕਰਨ ਦੇ ਲਈ ਸਾਰੇ ਹਿਤਧਾਰਕਾਂ ਤੋਂ ਟਿੱਪਣੀਆਂ ਮੰਗੀਆਂ ਹਨ।
ਸੁਝਾਵਾਂ ਨੂੰ ਇਨ੍ਹਾਂ ਮਾਧਿਅਮਾਂ ਰਾਹੀਂ ਪ੍ਰਸਤੁਤ ਕੀਤਾ ਜਾ ਸਕਦਾ ਹੈ:
1. ਐੱਮਸੀਏ ਦੀ ਵੈੱਬਸਾਈਟ www.mca.gov.in ‘ਤੇ ਉਪਲਬਧ ਈ-ਮਸ਼ਵਰਾ ਮੌਡਿਊਲ ਦੇ ਮਾਧਿਅਮ ਰਾਹੀਂ
2.iepfa.consultation@mca.gov.in ’ਤੇ ਈਮੇਲ ਰਾਹੀਂ।
ਟਿੱਪਣੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 27 ਜਨਵਰੀ, 2023 ਹੈ। ਟਿੱਪਣੀਆਂ ਦੀ ਮੰਗ ਕਰਨ ਦੀ ਸੂਚਨਾ ਅਤੇ ਮਸ਼ਵਰਾ-ਪੱਤਰ ਅਥਾਰਿਟੀ ਦੀ ਵੈੱਬਸਾਈਟ www.iepf.gov.in ’ਤੇ ਅਪਲੋਡ ਕਰ ਦਿੱਤੇ ਗਏ ਹਨ।
ਆਈਈਪੀਐੱਫ ਅਥਾਰਿਟੀ ਬਾਰੇ
ਆਈਈਪੀਐੱਫ ਅਥਾਰਿਟੀ ਦੀ ਸਥਾਪਨਾ ਕੰਪਨੀ ਐਕਟ, 2013 ਦੀ ਧਾਰਾ 125 ਦੀ ਉਪ-ਧਾਰਾ (5) ਦੇ ਤਹਿਤ ਨਿਵੇਸ਼ਕ ਸਿੱਖਿਆ, ਜਾਗਰੂਕਤਾ ਅਤੇ ਸੰਭਾਲ਼ ਨੂੰ ਹੁਲਾਰਾ ਦੇਣ ਅਤੇ ਆਈਈਪੀਐੱਫ ਨਿਧੀ ਨੂੰ ਵਿਵਸਥਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਅਥਾਰਿਟੀ ਨੇ ਵੱਡੇ ਪੈਮਾਨੇ ’ਤੇ ਜਨਤਾ ਦੇ ਦਰਮਿਆਨ ਨਿਵੇਸ਼ਕ ਸਿੱਖਿਆ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਵਿਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਸੀਰੀਜ਼ ਸ਼ੁਰੂ ਕੀਤੀ ਹੈ।
****
ਆਰਐੱਮ/ਪੀਪੀਜੀ/ਕੇਐੱਮਐੱਨ
(रिलीज़ आईडी: 1891795)
आगंतुक पटल : 149