ਰੱਖਿਆ ਮੰਤਰਾਲਾ
ਗਣਤੰਤਰ ਦਿਵਸ ਸਮਾਰੋਹ 2023: ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ ਦਾ ਪਹਿਲਾ ਮਿਲਟਰੀ ਟੈਟੂ ਅਤੇ ਕਬਾਇਲੀ ਡਾਂਸ ਫੈਸਟੀਵਲ ਵਿੱਚ 1200 ਤੋਂ ਅਧਿਕ ਕਲਾਕਾਰ ਹਿੱਸਾ ਲੈਣਗੇ
प्रविष्टि तिथि:
16 JAN 2023 7:39PM by PIB Chandigarh
ਗਣਤੰਤਰ ਦਿਵਸ ਸਮਾਰੋਹ 2023 ਦੇ ਹਿੱਸੇ ਦੇ ਰੂਪ ਵਿੱਚ ਹੋਰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਯੰਤੀ (ਜਿਸ ਨੂੰ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਆਯੋਜਿਤ ਕੀਤਾ ਜਾਂਦਾ ਹੈ) ਨੂੰ ਮਨਾਉਣ ਲਈ ਮਿਲਟਰੀ ਟੈਟੂ ਅਤੇ ਕਬਾਇਲੀ ਡਾਂਸ ਫੈਸਟੀਵਲ ‘ਆਦਿ ਸ਼ੌਰਿਆ - ਪੂਰਵ ਪਰਾਕ੍ਰਮ ਦਾ’ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ 23 ਅਤੇ 24 ਜਨਵਰੀ, 2023 ਨੂੰ ਆਯੋਜਿਤ ਕੀਤਾ ਜਾਵੇਗਾ। ਮਿਲਟਰੀ ਟੈਟੂ ਅਤੇ ਕਬਾਇਲੀ ਡਾਂਸ ਫੈਸਟੀਵਲ ' ਸ਼ੈਲੀ ਦਾ ਵਿਸ਼ਾ ਵਸਤੂ ‘ਤੇ ਅਧਾਰਿਤ ਇਸ ਪ੍ਰੋਗਰਾਮ ਦੇ ਆਯੋਜਨ ਦਾ ਉਦੇਸ਼ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਯੋਗਦਾਨ ‘ਤੇ ਚਾਨਣਾ ਪਾਇਆ ਹੈ।
ਰੱਖਿਆ ਮੰਤਰਾਲੇ ਅਤੇ ਕਬਾਇਲੀ ਮਾਮਲੇ ਮੰਤਰਾਲੇ ਸੰਯੁਕਤ ਰੂਪ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ ਜਿਸ ਵਿੱਚ ਭਾਰਤੀ ਤੱਟੀ ਰੱਖਿਅਕ ਬਲ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਰਿਹਾ ਹੈ।
ਇਸ ਮਹੱਤਵਪੂਰਨ ਆਯੋਜਨ ਦੇ ਲਈ ਸ਼ੁਰੂਆਤੀ ਅਭਿਆਸ ਸੈਸ਼ਨ 10 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਸੈਨਾ ਦੇ ਡ੍ਰਮਸ ਅਤੇ ਟ੍ਰਮਪੇਟ੍ਸ ਦੀ ਗੁੰਜ ਨੇ ਸਾਡੇ ਦੇਸ਼ ਦੀ ਅਨੋਖੀ ਸੰਸਕ੍ਰਿਤੀ ਰੁਝਾਨ ਦਾ ਪ੍ਰਤੀਨਿਧੀਤਵ ਕਰਨ ਅਤੇ “ਏਕ ਭਾਰਤ- ਸ਼੍ਰੇਸ਼ਠ ਭਾਰਤ” ਦੀ ਭਾਵਨਾ ਨੂੰ ਉਤਸਾਹ ਦੇਣ ਲਈ ਪਰੰਪਰਿਕ ਨਾਚ ਪ੍ਰਦਰਸ਼ਨ ਲਈ ਮੰਚ ਤਿਆਰ ਕੀਤਾ ਹੈ।
ਲਗਭਗ 1200 ਤੋਂ ਅਧਿਕ ਕਲਾਕਾਰ ਹਰੇਕ ਦਿਨ ਰਿਹਰਸਲ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾ ਰਹੇ ਹਨ ਜਿਸ ਵਿੱਚ ਹਰੇਕ ਸਮੂਹ ਆਪਣੀ ਅਨੋਖੀ ਅਤੇ ਰੰਗੀਨ ਪੁਸ਼ਾਕ, ਸਿਰਲੇਖ, ਸੰਗੀਤ ਯੰਤਰ ਅਤੇ ਲੈਅਬਧ ਡਾਂਸ ਬੀਟਸ ਦੇ ਨਾਲ ਭਾਰਤੀਤਾ ਦੇ ਇੱਕ ਅੰਸ਼ ਨੂੰ ਜੀਵਿੰਤ ਕਰ ਰਿਹਾ ਹੈ।
ਮੁੱਖ ਪ੍ਰੋਗਰਾਮ ਦੇ ਦੌਰਾਨ ਪੇਸ਼ ਕੀਤੇ ਜਾਣ ਵਾਲੇ ਪਰੰਪਰਿਕ ਨਾਚ ਵਿੱਚ ਗੌਰ ਮਾਰੀਆ, ਗੱਦੀਨਾਤੀ, ਸਿੱਧੀ ਧਾਮਾਲ, ਬੈਗਪਰਧੋਨੀ, ਪੁਰੂਲੀਆ, ਬਾਗੁਰੰਬਾ, ਘੁਸਦੀ, ਬਾਲਟੀ, ਲੰਬੜੀ, ਪਾਈਕਾ, ਰਾਠਵਾ ਬੁਦਿਗਲੀ, ਸੰਗਮੁਖਾਵਤੇ, ਕਰਮਾ, ਮੰਗੋ, ਕਾ ਸ਼ਾਦ ਮਸਤੀਹ ਕੁੱਮੀਕਲੀ, ਪਿੱਲੈਅਰ, ਚੇਰਾਵ ਅਤੇ ਰੇਹਮਪਦਾ ਸ਼ਾਮਲ ਹਨ। ਇਨ੍ਹਾਂ ਪ੍ਰੋਗਰਾਮਾਂ ਅਤੇ ਸਮੂਹਾਂ ਦਾ ਸਦਭਾਵਨਾ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ।
ਭਾਰਤੀ ਸੈਨਾ ਪੈਰਾਮੋਟਰ ਗਲਾਈਡਿੰਗ, ਹਾਟ ਏਅਰ ਬੈਲੂਰ, ਹਾਰਸ ਸ਼ੋਅ, ਖੁਕੁਰੀ ਡਾਂਸ, ਗਤਕਾ, ਮੱਲਖੰਬ, ਕਾਲਰਿਪਯਤੁ, ਥਾਂਗ-ਟਾ ਮੋਟਰਸਾਈਕਲ ਡਿਸਪਲੇ, ਏਅਰ ਵਾਰੀਅਰ ਡ੍ਰਿਲ, ਨੇਵੀ ਬੈਂਡ ਅਤੇ ਮਾਰਸ਼ਲ ਆਰਟ ਦੇ ਜ਼ਰੀਏ ਇਸ ਆਯੋਜਨ ਵਿੱਚ ਆਪਣਾ ਕੌਸ਼ਲ ਪੇਸ਼ ਕਰਨ ਲਈ ਭਾਗੀਦਾਰੀ ਕਰ ਰਹੀ ਹੈ।
ਗ੍ਰੈਂਡ ਫਿਲਾਲੇ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸ਼੍ਰੀ ਕੌਲਾਸ਼ ਖੇਰ ਦੀ ਪੇਸ਼ਕਾਰੀ ਵੀ ਹੋਵੇਗੀ। ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਇਸ ਸ਼ਾਨਦਾਰ ਪ੍ਰੋਗਰਾਮ ਦੇ ਸਾਖੀ ਬਣਾਉਣ ਦੇ ਇਛੁੱਕ ਲੋਕ www.bookmyshow.com ਦੇ ਰਾਹੀਂ ਆਪਣੇ ਮੁਫਤ ਟਿਕਟ ਬੁੱਕ ਕਰ ਸਕਦੇ ਹਨ।
***********
ABB/Anand
(रिलीज़ आईडी: 1891784)
आगंतुक पटल : 253