ਰੱਖਿਆ ਮੰਤਰਾਲਾ
ਵੈਟਰਨਜ਼ ਡੇ ਪੂਰੇ ਦੇਸ਼ ਵਿੱਚ ਮਨਾਇਆ ਗਿਆ
Posted On:
14 JAN 2023 2:54PM by PIB Chandigarh
ਭਾਰਤੀ ਹਥਿਆਰਬੰਦ ਬਲਾਂ ਨੇ 14 ਜਨਵਰੀ, 2023 ਨੂੰ 7ਵਾਂ ਹਥਿਆਰਬੰਦ ਬਲ ਵੈਟਰਨਜ਼ ਡੇ ਮਨਾਇਆ। ਭਾਰਤੀ ਸੈਨਾ ਦੇ ਪਹਿਲੇ ਕਮਾਂਡਰ-ਇਨ-ਚੀਫ ਫੀਲਡ ਮਾਰਸ਼ਲ ਦੇ ਐੱਮ ਕਰੀਅੱਪਾ ਓਬੀਈ ਸਾਲ 1953 ਵਿੱਚ ਇਸੇ ਦਿਨ ਸੇਵਾ-ਮੁਕਤ ਹੋਏ ਸਨ।
ਉਨ੍ਹਾਂ ਦੇ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦਾ ਯਾਦ ਕਰਨ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਵੈਟਰਨਜ਼ ਡੇਅ ਮਨਾਇਆ ਜਾਂਦਾ ਹੈ। ਪੂਰੇ ਦੇਸ਼ ਵਿੱਚ ਕਈ ਸਥਾਨਾਂ ਜਿਵੇਂ ਕਿ ਦੇਹਰਾਦੂਨ, ਦਿੱਲੀ, ਜਲੰਧਰ ਚੰਡੀਗੜ੍ਹ, ਝੂੰਝੂਨੂ, ਪਾਨਾਗੜ੍ਹ, ਮੁੰਬਈ, ਚੇਨਈ ਅਤੇ ਕੋਲਕੱਤਾ ਸ਼ਹਿਰ ਵਿੱਚ ਪੁਸ਼ਪਾਂਜਲੀ ਸਮਾਰੋਹ ਹੋਏ ਅਤੇ ਭੂਤਪੂਰਵ ਸੈਨਿਕਾਂ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ।
ਇਸ ਦੇ ਉਦੇਸ਼ ਭੂਤਪੂਰਵ ਸੈਨਿਕਾਂ ਦੀ ਰਾਸ਼ਟਰ ਦੇ ਪ੍ਰਤੀ ਨਿਰਸਵਾਰਥ ਸੇਵਾ ਅਤੇ ਉਨ੍ਹਾਂ ਦੇ ਬਲੀਦਾਨ ਦੇ ਸਨਮਾਨ ਦੇ ਪ੍ਰਤੀਕ ਦੇ ਰੂਪ ਵਿੱਚ ਸਾਡੇ ਬਹਾਦੁਰ ਸਿਪਾਹੀਆਂ ਦੇ ਪਰਿਜਨਾਂ (ਐੱਨਓਕੇ) ਅਤੇ ਭੂਤਪੂਰਵ ਸੈਨਿਕਾਂ ਦੇ ਕਲਿਆਣ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਇਕਜੁਟਤਾ ਨੂੰ ਮਜ਼ਬੂਤ ਕਰਨਾ ਹੈ।
ਮਾਣਯੋਗ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਚੀਫ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਦੇ ਨਾਲ ਦੇਹਰਾਦੂਨ ਵਿੱਚ ਭੂਤਪੂਰਵ ਸੈਨਿਕ ਸੰਮੇਲਨ ਵਿੱਚ ਹਿੱਸਾ ਲਿਆ। ਮਾਣਯੋਗ ਰਾਜ ਰੱਖਿਆ ਮੰਤਰੀ ਨੇ ਇਸ ਅਵਸਰ ‘ਤੇ ਚੇਨਈ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਰਾਜਧਾਨੀ ਦਿੱਲੀ ਵਿੱਚ ਪ੍ਰਮੁੱਖ ਪ੍ਰੋਗਰਾਮ ਦਿੱਲੀ ਛਾਉਣੀ ਸਥਿਤ ਮਾਨੇਕਸ਼ਾ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਤਿੰਨ ਸੈਨਾਵਾਂ ਦੇ ਪ੍ਰਮੁੱਖਾਂ, ਸੀਆਈਐੱਸਸੀ ਅਤੇ ਵੈਟਰਨਜ਼ ਕਲਿਆਣ ਸਕੱਤਰ (ਈਐੱਸਡਬਲਿਊ) ਦੇ ਨਾਲ-ਨਾਲ ਹਥਿਆਰਬੰਦ ਬਲਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਸੈਨਿਕਾਂ ਦੇ ਪਰਿਜਨ, ਭੂਤਪੂਰਵ ਸੈਨਿਕ ਅਤੇ ਵੱਖ-ਵੱਖ ਵੈਟਰਨਜ਼ ਸੰਗਠਨਾਂ ਦੇ ਪ੍ਰਤੀਨਿਧੀ ਵੀ ਉਪਸਥਿਤ ਸਨ।
ਇਸ ਦੌਰਾਨ ਤਿੰਨਾਂ ਸੈਨਾਵਾਂ ਦੇ ਪ੍ਰਮੁੱਖਾਂ ਨੇ ਭਾਰਤੀ ਹਥਿਆਰਬੰਦ ਬਲਾਂ ਦੇ ਵੈਟਰਨਜ਼ ਸੈਨਿਕਾਂ ਲਈ ਵੱਖ-ਵੱਖ ਕਲਿਆਣ ਵਿਭਾਗਾਂ ਦੁਆਰਾ ਕੀਤੇ ਗਏ ਮਹੱਤਵਪੂਰਨ ਕਲਿਆਣਕਾਰੀ ਉਪਾਵਾਂ ਦਾ ਉਲੇਖ ਕੀਤਾ। ਸੈਨਾ ਪ੍ਰਮੁੱਖਾਂ ਨੇ ਰਾਸ਼ਟਰ ਨਿਰਮਣ ਵਿੱਚ ਵੈਟਰਨਜ਼ ਦੁਆਰਾ ਕੀਤੀ ਗਈ ਨਿਸਵਾਰਥ ਰਾਸ਼ਟਰ ਸੇਵਾ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ।
ਵੈਟਰਨਜ਼ ਦੇ ਸਨਮਾਨ ਵਿੱਚ ਸਾਰੇ ਜਨਤਕ ਸਥਾਨਾਂ ‘ਤੇ “ਵੀ ਫਾਰ ਵੈਟਰਨਸ” ਗੀਤ ਵੀ ਵਜਾਇਆ ਗਿਆ। ਸਮਾਰੋਹ ਦੇ ਦੌਰਾਨ ਸਨਮਾਨ ਮੈਗਜ਼ੀਨ ਵੀ ਜਾਰੀ ਹੋਈ ਜੋ ਭਾਰਤੀ ਸੈਨਾ ਵੈਟਰਨਜ਼ ਡਾਇਰਕੈਟਰ (ਡੀਆਈਏਵੀ) ਦੁਆਰਾ ਪ੍ਰਕਾਸ਼ਿਤ ਹੋਣ ਵਾਲੀ ਇੱਕ ਸਾਲਾਨਾ ਮੈਗਜ਼ੀਨ ਹੈ, ਜਿਸ ਵਿੱਚ ਸੂਚਨਾਤਮਕ ਲੇਖ ਅਤੇ ਸੀਨੀਅਰ ਸੈਨਿਕਾਂ ਲਈ ਉਨ੍ਹਾਂ ਦੀ ਰੁਚੀ ਦੇ ਵੱਖ-ਵੱਖ ਵਿਸ਼ੇ ਸ਼ਾਮਲ ਹਨ। ਇਸ ਅਵਸਰ ‘ਤੇ ਭਾਰਤੀ ਵਾਯੂ ਸੈਨਾ ਨੇ ਵਾਯੂ ਸੰਵੇਦਨਾ ਮੈਗਜ਼ੀਨ ਵੀ ਜਾਰੀ ਕੀਤੀ।
ਹਥਿਆਰਬੰਦ ਸੈਨਿਕ ਵੈਟਰਨਜ਼ ਡੇ 14 ਜਨਵਰੀ, 2017 ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਨ ਸੇਵਾ-ਮੁਕਤੀ , ਸੇਵਾ ਕਰਨ ਵਾਲੇ ਦੇਸ਼ ਦਰਮਿਆਨ ਇਕਸੁਰਤਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨਾਇਕਾਂ ਨੂੰ ਪ੍ਰਤੀਬਿੰਬਿਤ ਕਰਨ , ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਸਮਰਪਿਤ ਹੈ ਜਿਨ੍ਹਾਂ ਨੇ ਆਪਣਾ ਸਰਵਉੱਚ ਬਲੀਦਾਨ ਦਿੱਤਾ ਹੈ ਅਤੇ ਨਿਰਸੁਆਰਥ ਭਾਵ ਨਾਲ ਦੇਸ਼ ਦੀ ਸੇਵਾ ਕੀਤੀ ਹੈ।
****
ਐੱਸਸੀ/ਆਰਐੱਸਆਰ/ਵੀਕੇਟੀ
(Release ID: 1891619)
Visitor Counter : 153