ਪ੍ਰਿਥਵੀ ਵਿਗਿਆਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਖੋਜ ਦੇ ਲਈ ਤਿੰਨ ਵਿਅਕਤੀਆਂ ਨੂੰ ਸਮੁੰਦਰ ਦੇ ਪੱਧਰ ਤੋਂ 6000 ਮੀਟਰ ਹੇਠਾਂ ਭੇਜਿਆ ਜਾਵੇਗਾ
Posted On:
12 JAN 2023 6:35PM by PIB Chandigarh
ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ ਸਮੁਦ੍ਰਯਾਨ ਮਿਸ਼ਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਭਾਰਤ ਦਾ ਲਕਸ਼ ਤਿੰਨ ਵਿਅਕਤੀਆਂ ਨੂੰ ਖੋਜ ਦੇ ਲਈ ਹੁਣ ਸਮੁੰਦਰ ਦੇ ਪੱਧਰ ਤੋਂ 6000 ਮੀਟਰ ਹੇਠਾਂ ਗਹਿਰਾਈ ਵਿੱਚ ਭੇਜਣਾ ਹੈ।
ਇਸ ਸਬੰਧ ਵਿੱਚ ਵੇਰਵਾ ਸਾਂਝਾ ਕਰਦੇ ਹੋਏ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2021 ਅਤੇ 2022 ਵਿੱਚ ਲਗਾਤਾਰ ਦੋ ਵਰ੍ਹਿਆਂ ਦੇ ਆਪਣੇ ਸੁਤੰਤਰਤਾ ਦਿਵਸ ਦੇ ਸਬੰਧਨ ਵਿੱਚ ਗਹਿਨ (ਡੂੰਘੇ) ਸਮ੍ਰਿੱਧ ਅਭਿਯਾਨ (ਡੀਪ ਸੀ ਮਿਸ਼ਨ) ਦਾ ਜ਼ਿਕਰ ਕੀਤਾ ਸੀ।
ਮੰਤਰੀ ਮਹੋਦਯ ਨੇ ਕਿਹਾ ਕਿ ਇਹ ਅਭਿਯਾਨ “ਨੀਤੀ ਅਰਥਵਿਵਸਥਾ (ਬਲੂ ਇਕੌਨੋਮੀ)” ਦੇ ਯੁਗ ਵਿੱਚ ਭਾਰਤ ਦੇ ਉਨ੍ਹਾਂ ਪ੍ਰਯਤਨਾਂ ਦੀ ਸ਼ੁਰੂਆਤ ਕਰਦਾ ਹੈ ਜੋ ਆਉਣ ਵਾਲੇ ਵਰ੍ਹਿਆਂ ਦੇ ਦੌਰਾਨ ਭਾਰਤ ਦੀ ਸਮਗ੍ਰ (ਸਮੁੱਚੀ) ਅਰਥਵਿਵਸਥਾ ਦੇ ਨਿਰਮਾਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਅੱਗੇ ਵਿਸਤਾਰ ਨਾਲ ਦੱਸਿਆ ਕਿ ਮਤਸਯ ਨਾਮਕ ਇੱਕ ਵਾਹਨ ਖਣਿਜਾਂ ਜਿਹੇ ਗਹਿਰੇ ਸਮੁੰਦਰ ਦੇ ਸੰਸਾਧਨਾਂ ਦੀ ਖੋਜ ਦੇ ਲਈ ਤਿੰਨ ਵਿਅਕਤੀਆਂ ਨੂੰ ਸਮੁੰਦਰ ਵਿੱਚ 6000 ਮੀਟਰ ਦੀ ਗਹਿਰਾਈ ਤੱਕ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਅਭਿਯਾਨ ਦੇ ਅਗਲੇ ਤਿੰਨ ਸਾਲ ਵਿੱਚ ਸਾਕਾਰ ਹੋਣ ਦੀ ਸੰਭਾਵਨਾ ਹੈ।
ਇਸ ਮਿਸ਼ਨ ਦੇ ਅਗਲੇ ਤਿੰਨ ਵਰ੍ਹਿਆਂ ਵਿੱਚ ਸਾਕਾਰ ਹੋਣ ਦੀ ਸੰਭਾਵਨਾ ਦੱਸਦੇ ਹੋਏ ਡਾ. ਸਿੰਘ ਨੇ ਕਿਹਾ ਕਿ ਮਤਸਯ 6000 ਨੂੰ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਹਿਤ ਨੈਸ਼ਨਲ ਇੰਸਟੀਟਿਊਟ ਆਵ੍ ਓਸ਼ੀਅਨ ਟੈਕਨੋਲੋਜੀ (ਐੱਨਆਈਓਟੀ), ਚੇਨੱਈ ਦੁਆਰਾ ਡਿਜ਼ਾਈਨ ਹੋਰ ਵਿਕਸਿਤ ਕੀਤਾ ਜਾ ਰਿਹਾ ਹੈ। “ਇਹ ਮਾਨਵ ਸੁਰੱਖਿਆ ਦੇ ਲਈ ਤਾਲਮੇਲ ਸੰਚਾਲਨ ਦੇ ਤਹਿਤ 12 ਘੰਟੇ ਅਤੇ ਐਮਰਜੈਂਸੀ ਵਿੱਚ 96 ਘੰਟੇ ਦੀ ਧਾਰਣ ਸਮਰੱਥਾ ਰੱਖਦਾ ਹੈ।”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਵਾਹਨ ਦਾ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ ਅਤੇ ਵਾਹਨ ਦੇ ਵਿਭਿੰਨ ਉਪਕਰਣਾਂ/ਘਟਕਾਂ ਦੇ ਪ੍ਰਾਪਤੀ ਦਾ ਕਾਰਜ ਪ੍ਰਗਤੀ ‘ਤੇ ਹੈ। ਇਹ ਵਾਹਨ ਮਾਨਵ ਯੁਕਤ ਸਬਮਰਸਿਬਲ ਨਿੱਕਲ, ਕੋਬਾਲਟ, ਦੁਰਲਭ ਮ੍ਰਦਾ ਤਤਵ, ਮੈਂਗਨੀਜ਼ ਆਦਿ ਨਾਲ ਸਮ੍ਰਿੱਧ ਖਣਿਜ ਸੰਸਾਧਨਾਂ ਦੀ ਖੋਜ ਵਿੱਚ ਡੂੰਘੇ ਸਮੁੰਦਰ ਵਿੱਚ ਮਾਨਵ ਦੁਆਰਾ ਪ੍ਰਤੱਖ ਅਵਲੋਕਨ ਦੀ ਸੁਵਿਧਾ ਪ੍ਰਦਾਨ ਕਰਨ ਦੇ ਨਾਲ ਹੀ ਵਿਭਿੰਨ ਨਮੂਨਿਆਂ (ਸੈਂਪਲ) ਦਾ ਸੰਗ੍ਰਹਿ ਕਰਦਾ ਹੈ, ਜਿਨ੍ਹਾਂ ਦਾ ਉਪਯੋਗ ਬਾਅਦ ਵਿੱਚ ਵਿਸ਼ਲੇਸ਼ਣ ਦੇ ਲਈ ਕੀਤਾ ਜਾ ਸਕਦਾ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਲਾਭ ਦੇ ਰੂਪ ਵਿੱਚ ਵਿਗਿਆਨਿਕ ਰਿਸਰਚ ਅਤੇ ਟੈਕਨੋਲੋਜੀ ਸਸ਼ਕਤੀਕਰਣ ਦੇ ਇਲਾਵਾ ਇਸ ਮਿਸ਼ਨ ਵਿੱਚ ਸੰਪੱਤੀ ਨਿਰੀਖਣ, ਟੂਰਿਜ਼ਮ ਅਤੇ ਸਮੁੰਦਰੀ ਸਾਖਰਤਾ ਨੂੰ ਹੁਲਾਰਾ ਦੇਣ ਵਿੱਚ ਪਾਣੀ ਦੇ ਹੇਠਾਂ ਇੰਜੀਨੀਅਰਿੰਗ ਇਨੋਵੇਸ਼ਨਾਂ ਦੇ ਰੂਪ ਵਿੱਚ ਇਸ ਦੇ ਤਤਕਾਲ ਹੋਰ ਸਹਿ-ਉਤਪਾਦ (ਸਪਿਨ-ਆਫਸ) ਹਨ।
ਡਾ. ਸਿੰਘ ਨੇ ਅੱਗੇ ਕਿਹਾ ਕਿ “ਗਹਿਰੇ ਸਮੁੰਦਰ ਵਿੱਚ ਸੰਸਾਧਨਾਂ ਅਤੇ ਜੈ ਵਿਵਿਧਤਾ ਮੁਲਾਂਕਣ ਦਾ ਪਤਾ ਲਗਾਉਣ ਦੇ ਲਈ 6000 ਮੀਟਰ ਗਹਿਰਾਈ ਵਿੱਚ ਏਕੀਕ੍ਰਿਤ ਖਨਨ ਦੇ ਲਈ ਇਸ ਮਿਸ਼ਨ ਅਤੇ ਮਾਨਵ ਰਹਿਤ ਵਾਹਨਾਂ (ਟੇਥਰਡ ਐਂਡ ਆਟੋਮੇਟਿਡ) ਦਾ ਵਿਕਾਸ ਕੀਤਾ ਗਿਆ ਹੈ।
ਕੇਂਦਰ ਨੇ ਪੰਜ ਸਾਲ ਦੇ ਲਈ 4,077 ਕਰੋੜ ਰੁਪਏ ਦੇ ਕੁੱਲ ਬਜਟ ਵਿੱਚ ਡੀਪ ਓਸ਼ੀਅਨ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਸੀ। ਤਿੰਨ ਵਰ੍ਹਿਆਂ (2021-2024) ਦੇ ਲਈ ਪਹਿਲੇ ਪੜਾਅ ਦੀ ਅਨੁਮਾਨਤ ਲਾਗਤ 2,823.4 ਕਰੋੜ ਰੁਪਏ ਹੈ।
ਭਾਰਤ ਦੀ ਇੱਕ ਅਜਿਹੀ ਅਨੂਠੀ ਸਮੁੰਦਰੀ ਸਥਿਤੀ ਹੈ। ਜਿਸ ਵਿੱਚ ਨੌ ਤੱਟੀ ਰਾਜਾਂ ਅਤੇ 1,382 ਦ੍ਵੀਪਾਂ ਦੇ ਨਾਲ 7517 ਕਿਲੋਮੀਟਰ ਲੰਬੀ ਤਟਰੇਖਾ ਵੀ ਹੈ। ਇਸ ਮਿਸ਼ਨ ਦਾ ਉਦੇਸ਼ ਕੇਂਦਰ ਸਰਕਾਰ ਦੇ ‘ਨਿਊ ਇੰਡੀਆ’ ਦੇ ਉਸ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣਾ ਹੈ ਜੋ ਨੀਲੀ ਅਰਥਵਿਵਸਥਾ ਨੂੰ ਵਿਕਾਸ ਦੇ ਦੱਸ ਪ੍ਰਮੁੱਖ ਆਯਾਮਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਜਾਗਰ ਕਰਦਾ ਹੈ।
<><><><><>
ਐੱਸਐੱਨਸੀ/ਪੀਕੇ/ਐੱਮਐੱਸ
(Release ID: 1890986)
Visitor Counter : 149