ਸੱਭਿਆਚਾਰ ਮੰਤਰਾਲਾ

ਗੰਗਾ ਰਿਵਰ ਕਰੂਜ਼ ਦੀ ਸ਼ੁਰੂਆਤ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਭਿੰਨ ਮੰਤਰਾਲਿਆਂ ਦਰਮਿਆਨ ਤਾਲਮੇਲ ਅਤੇ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਦਾ ਉਦਾਹਰਣ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 11 JAN 2023 6:47PM by PIB Chandigarh

ਮੁੱਖ ਝਲਕੀਆਂ

• ਭਾਰਤ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਦੇ ਮਾਧਿਅਮ ਨਾਲ ਆਪਣੀ ਸੁਤੰਤਰਤਾ ਦੇ 75ਵੇਂ ਵਰ੍ਹੇ ਦਾ ਉਤਸਵ ਮਨਾ ਰਿਹਾ ਹੈ, ਅਜਿਹੇ ਵਿੱਚ ਅਸੀਂ ਭਾਰਤ ਦੀ ਕੁਦਰਤੀ ਸੁੰਦਰਤਾ, ਸੱਭਿਚਾਆਰਚਕ ਵਿਰਾਸਤ ਅਤੇ ਅਧਿਆਤਮ ਵੈਭਵ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਰਿਵਰ ਕਰੂਜ਼ ਜਿਹੇ ਅਭਿੰਨ ਟੂਰਿਜ਼ਮ ਉਤਪਾਦ ਪੇਸ਼ ਕਰ ਰਹੇ ਹਾਂ।

• ਇਸ ਤਰ੍ਹਾਂ ਦੇ ਵੱਡੇ ਪੈਮਾਨੇ ਦੇ ਆਯੋਜਨਾਂ ਨਾਲ ਭਾਰਤ ਆਪਣੀ ਕਰੂਜ਼ ਸਮਰੱਥਾ ਨੂੰ ਹਾਸਲ ਕਰਨ ਵਿੱਚ ਸਮਰੱਥ ਹੋਵੇਗਾ ਅਤੇ ਦੇਸ਼ ਗਲੋਬਰ ਕਰੂਜ਼ ਹੱਬ ਬਣ ਸਕਦਾ ਹੈ।

• ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਅਸੀਂ ਮਿਸ਼ਨ ਮੋਡ ਵਿੱਚ ਗੰਗਾ ਨਦੀ ਦੀ ਸਫਾਈ ਅਤੇ ਕਾਇਆਕਲਪ ਸਬੰਧੀ ਕਾਰਜ ਪੂਰਾ ਕਰ ਰਹੇ ਹਾਂ। ਨਤੀਜੇ ਸਦਕਾ, ਸਵੱਛ ਨਦੀਆਂ ਵਿੱਚ ਰਿਵਰ ਕਰੂਜ਼ ਜਿਹੀਆਂ ਟੂਰਿਸਟ ਗਤੀਵਿਧੀਆਂ ਦੀ ਸਮਰੱਥਾ ਸੁਨਿਸ਼ਚਿਤ ਹੋਈ ਹੈ।

 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਜਨਵਰੀ, 2023 ਨੂੰ ਵਾਰਾਣਸੀ ਵਿੱਚ ਦੁਨੀਆ ਦੀ ਸਭ ਤੋਂ ਲੰਬੀ ਰਿਵਰ ਕਰੂਜ਼ ਐੱਮਵੀ ਗੰਗਾ ਵਿਲਾਸ ਨੂੰ ਹਰੀ ਝੰਡੀ ਦਿਖਾਉਣਗੇ। ਆਉਣ ਵਾਲੇ 50 ਦਿਨਾਂ ਵਿੱਚ ਇਹ ਲਗਜ਼ਰੀ ਕਰੂਜ਼ ਨਾ ਸਿਰਫ ਭਾਰਤ ਦੀ ਕਰੂਜ਼ ਟੂਰਿਜ਼ਮ ਸਮਰੱਥਾ ਨੂੰ ਦੁਨੀਆ ਦੇ ਸਾਹਮਣੇ ਲਿਆਵੇਗਾ, ਬਲਕਿ ਇਹ ਭਾਰਤ ਦੀ ਕੁਦਰਤੀ ਸੁੰਦਰਤਾ, ਸੱਭਿਆਚਾਰਕ ਵਿਰਾਸਤ ਅਤੇ ਅਧਿਆਤਮ ਵੈਭਵ ਨੂੰ ਵੀ ਪ੍ਰਦਰਸ਼ਿਤ ਕਰੇਗਾ।

 

ਕੇਂਦਰੀ ਟੂਰਿਜ਼ਮ, ਸੱਭਿਆਚਾਰਕ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ, “ਸਾਡਾ ਦੇਸ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਨਦੀਆਂ ਨੂੰ ਦੇਵੀ-ਦੇਵਤਾਵਾਂ ਦੀ ਤਰ੍ਹਾਂ ਪੂਜਿਆ ਜਾਂਦਾ ਹੈ। ਭਾਰਤੀ ਰਿਵਰ ਕਰੂਜ਼ ਪਰਿਵਾਰ ਵਿੱਚ ਸਾਰਿਆਂ ਦੇ ਲਈ ਕੁਝ ਨਾ ਕੁਝ ਕਰਦਾ ਹੈ। ਉਨ੍ਹਾਂ ਨੇ ਕਿਹਾ, “2014 ਤੋਂ, ਪਿਛਲੇ 8 ਵਰ੍ਹਿਆਂ ਵਿੱਚ ਸਾਡੀ ਨਦੀਆਂ ਨੂੰ ਸਾਫ਼ ਕਰਨ ਦੇ ਲਈ ਇੱਕ ਮਹੱਤਵਪੂਰਨ ਪ੍ਰਯਤਨ ਕੀਤਾ ਗਿਆ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਮਿਸ਼ਨ ਮੋਡ ਵਿੱਚ ਗੰਗਾ ਨਦੀ ਦੀ ਸਫਾਈ ਅਤੇ ਕਾਇਆਕਲਪ ਦੀ ਕੰਮ ਕੀਤਾ ਹੈ। ਇਸ ਲਈ ਸਵੱਛ ਨਦੀਆਂ ਨੇ ਰਿਵਰ ਕਰੂਜ਼ ਜਿਹੀਆਂ ਟੂਰਿਸਟ ਗਤੀਵਿਧੀਆਂ ਦੀ ਸਮਰੱਥਾ ਸੁਨਿਸ਼ਚਿਤ ਕੀਤੀ ਹੈ। ਕਰੂਜ਼ ਟੂਰਿਜ਼ਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਭਿੰਨ ਮੰਤਰਾਲਿਆਂ ਦਰਮਿਆਨ ਤਾਲਮੇਲ ਅਤੇ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਦਾ ਇੱਕ ਉਦਾਹਰਣ ਹੈ ਕਿਉਂਕਿ ਗੰਗਾ ਦੀ ਸਫਾਈ ਦਾ ਕੰਮ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਆਉਂਦਾ ਹੈ, ਕਰੂਜ਼ ਟੂਰਿਜ਼ਮ ਦੇ ਲਈ ਨੀਤੀ ਬੰਦਰਗਾਹ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੁਆਰਾ ਤਿਆਰ ਕੀਤੀ ਜਾਂਦੀ ਹੈ, ਅਤੇ ਟੂਰਿਜ਼ਮ ਮੰਤਰਾਲਾ ਆਕਰਸ਼ਕ ਟੂਰਿਜ਼ਮ ਉਤਪਾਦਾਂ ਤੇ ਅਨੁਭਵਾਂ ਨੂੰ ਨਿਰਮਿਤ ਕਰਨ (ਬਣਾਉਣ) ਅਤੇ ਇਨ੍ਹਾਂ ਥਾਵਾਂ ਦੀ ਮਾਰਕੀਟਿੰਗ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।

 

ਐੱਮਵੀ ਗੰਗਾ ਵਿਲਾਸ ਦੀ ਯਾਤਰਾ ਗੰਗਾ ਤੇ ਬ੍ਰਹਿਮਪੁਤਰ ਨਦੀ ‘ਤੇ ਜਾਰੀ ਰਹੇਗੀ ਅਤੇ 51 ਦਿਨਾਂ ਦੇ ਬਾਅਦ 1 ਮਾਰਚ, 2023 ਨੂੰ ਅਸਾਮ ਦੇ ਡਿਬਰੂਗੜ੍ਹ ਵਿੱਚ ਸਮਾਪਤ ਹੋਵੇਗੀ। ਇਹ ਕਰੂਜ਼ 50 ਪ੍ਰਮੁੱਖ ਟੂਰਿਜ਼ਮ ਸਥਲਾਂ ਦਾ ਦੌਰਾ ਕਰੇਗਾ, ਜਿਸ ਵਿੱਚ ਵਾਰਾਣਸੀ ਦੀ ਪ੍ਰਸਿੱਧ ਗੰਗਾ ਆਰਤੀ ਜਿਹੇ ਵਿਰਾਸਤ ਸਥਲ ਅਤੇ ਕਾਜੀਰੰਗਾ ਨੈਸ਼ਨਲ ਪਾਰਕ ਅਤੇ ਸੁੰਦਰਬਨਸ ਡੇਲਟਾ ਜਿਹੀਆਂ ਸੈਂਕਚੁਰੀਆਂ ਸ਼ਾਮਲ ਹਨ। ਬੰਗਲਾਦੇਸ਼ ਵਿੱਚ ਇਹ ਕਰੂਜ਼ ਲਗਭਗ 1,100 ਕਿਲੋਮੀਟਰ ਦੀ ਯਾਤਰਾ ਕਰੇਗਾ। ਕੇਂਦਰੀ ਮੰਤਰੀ ਨੇ ਕਿਹਾ, “ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮਾਧਿਅਮ ਨਾਲ ਆਪਣੀ ਸੁਤੰਤਰਤਾ ਦੇ 75ਵੇਂ ਵਰ੍ਹੇ ਦਾ ਉਤਸਵ ਮਨਾ ਰਿਹਾ ਹੈ, ਅਜਿਹੇ ਵਿੱਚ ਅਸੀਂ ਭਾਰਤ ਦੀ ਕੁਦਰਤੀ ਸੁੰਦਰਤਾ, ਸੱਭਿਆਚਾਰਕ ਵਿਰਾਸਤ ਅਤੇ ਅਧਿਆਤਮਿਕ ਵੈਭਵ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਰਿਵਰ ਕਰੂਜ਼ ਜਿਹੇ ਅਭਿਵਨ ਟੂਰਿਜ਼ਮ ਉਤਪਾਦ ਪੇਸ਼ ਕਰ ਰਹੇ ਹਾਂ।”

 

ਇਨ੍ਹਾਂ 51 ਦਿਨਾਂ ਵਿੱਚ ਟੂਰਿਸਟ 3200 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਹ ਯਾਤਰਾ ਪਟਨਾ, ਕੋਲਕਾਤਾ, ਢਾਕਾ (ਬੰਗਲਾਦੇਸ਼), ਸਾਹਿਬਗੰਜ ਅਤੇ ਗੁਵਾਹਾਟੀ ਹੁੰਦੇ ਹੋਏ ਬਰਾਸਤੇ ਮਾਜੁਲੀ ਦ੍ਵੀਪ ਜਾਰੀ ਰਹੇਗੀ। ਇਸ ਜਹਾਜ਼ ਵਿੱਚ ਯਾਤਰਾ ਕਰਨ ਵਾਲੇ ਟੂਰਿਸਟ ਇਨ੍ਹਾਂ ਦੋਨਾਂ ਨਦੀਆਂ ਦੇ ਕਿਨਾਰਿਆਂ ‘ਤੇ ਸਥਿਤ ਪ੍ਰਸਿੱਧ ਸ਼ਹਿਰਾਂ ਅਤੇ ਟੂਰਿਜ਼ਮ ਖੇਤਰਾਂ ਦਾ ਦੌਰਾ ਕਰਨਗੇ।

https://twitter.com/kishanreddybjp/status/1613134443992223746

 

ਇਸ ਸ਼ਿਪ ਟੂਰਿਜ਼ਮ ਪ੍ਰੋਜੈਕਟ ਦਾ ਕੋਰਡੀਨੇਟਰ ਬੰਦਰਗਾਹ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲਾ ਹੈ। ਭਾਰਤ ਅਤੇ ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਸੀਮਾ ‘ਤੇ ਯਾਤਰਾ ਕਰਨ ਵਾਲੇ ਟੂਰਿਸਟਾਂ ਦੀ ਸੁਰੱਖਿਆ ਬਾਰੇ ਕੇਂਦਰੀ ਟੂਰਿਜ਼ਮ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ, “ਟੂਰਿਸਟਾਂ ਦੇ ਲਈ ਸਾਰੀਆਂ ਸੁਵਿਧਾਵਾਂ ਅਤੇ ਸੁਰੱਖਿਆ ਪ੍ਰੋਟੋਕੌਲ ਦਾ ਧਿਆਨ ਰੱਖਿਆ ਗਿਆ ਹੈ। ਭਾਰਤ ਸਰਕਾਰ ਦੇਸ਼ ਵਿੱਚ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾ ਰਹੀ ਹੈ।

 

ਭਾਰਤ ਸਰਕਾਰ ਨੇ ਦੇਸ਼ ਦੇ ਕਰੂਜ਼ ਟੂਰਿਜ਼ਮ ਉਦਯੋਗ ਨੂੰ ਹੁਲਾਰਾ ਦੇਣ ਦੇ ਲਈ ਅਨੇਕ ਕਦਮ ਉਠਾਏ ਹਨ, ਜਿਨ੍ਹਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ, ਬੰਦਰਗਾਹ ਸ਼ੁਲਕ ਨੂੰ ਯੁਕਤੀਸੰਗਤ ਬਣਾਉਣਾ, ਬਾਹਰ ਕੱਢਣ ਦੇ ਸ਼ੁਲਕ ਨੂੰ ਹਟਾਉਣਾ, ਕਰੂਜ਼ ਜਹਾਜ਼ਾਂ ਦੇ ਲਈ ਪ੍ਰਾਥਮਿਕਤਾ ਵਾਲੀ ਬਰਥਿੰਗ ਅਤੇ ਈ-ਵੀਜ਼ਾ ਸੁਵਿਧਾਵਾਂ ਦਾ ਪ੍ਰਾਵਧਾਨ ਸ਼ਾਮਲ ਹੈ। ਭਾਰਤ ਦਾ ਲਕਸ਼ ਕਰੂਜ਼ ਯਾਤਰੀ ਆਵਾਜਾਈ ਨੂੰ ਵਰਤਮਾਨ ਦੇ 0.4 ਮਿਲੀਅਨ ਤੋਂ ਵਧਾ ਕੇ 4 ਮਿਲੀਅਨ ਕਰਨਾ ਹੈ। ਆਉਣ ਵਾਲੇ ਵਰ੍ਹਿਆਂ ਵਿੱਕ ਕਰੂਜ਼ ਟੂਰਿਜ਼ਮ ਦੇ ਆਰਥਿਕ ਸਮਰੱਥ ਦੇ 110 ਮਿਲੀਅਨ ਡਾਲਰ ਤੋਂ ਵਧ ਕੇ 5.5 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।

 

ਇਸ ਨੂੰ ਸਾਕਾਰ ਕਰਨ ਦੇ ਲਈ ਕੇਂਦਰ ਨੇ 100 ਰਾਸ਼ਟਰੀ ਜਲਮਾਰਗਾਂ ਨੂੰ ਵਿਕਸਿਤ ਕਰਨ ਦਾ ਜ਼ਿੰਮਾ ਉਠਾਇਆ ਹੈ, ਜਿਸ ਦਾ ਲਕਸ਼ ਕਾਰਗੋ ਆਵਾਜਾਈ ਦੇ ਇਲਾਵਾ ਇਨ੍ਹਾਂ ਜਲਮਾਰਗਾਂ ‘ਤੇ ਵਿਸ਼ਵ ਪੱਧਰੀ ਕਰੂਜ਼ ਜਹਾਜ਼ਾਂ ਦਾ ਪਰਿਚਾਲਨ ਕਰਵਾਉਣਾ ਹੈ। ਭਾਰਤ ਵਿੱਚ ਕਰੂਜ਼ ਸ਼ਿਪਿੰਗ ਨਾਲ ਸਬੰਧਿਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਲਈ 1,098 ਕਰੋੜ ਰੁਪਏ ਦੇ ਲਾਗਤ ਵਾਲੇ 12 ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਜ਼ਿਆਦਾਤਰ ਦੇ ਲਈ ਪ੍ਰਮੁੱਖ ਬੰਦਰਗਾਹਾਂ ‘ਤੇ ਸਬੰਧਿਤ ਸੁਵਿਧਾ ਦੇ ਨਾਲ ਬੁਨਿਆਦੀ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

******

ਐੱਨਬੀ/ਐੱਸਕੇ/ਯੂਡੀ



(Release ID: 1890722) Visitor Counter : 91


Read this release in: English , Urdu , Hindi