ਕਬਾਇਲੀ ਮਾਮਲੇ ਮੰਤਰਾਲਾ

ਭਾਰਤ ਏਕਤਾ ਦੀ ਵਿਆਪਕ (ਸਰਵਭੌਮਿਕ) ਭਾਵਨਾ ਨੂੰ ਹੁਲਾਰਾ ਦੇਣ ਦੇ ਹੱਕ ਵਿੱਚ ਹੈ: ਸ਼੍ਰੀ ਅਰਜੁਨ ਮੁੰਡਾ


ਕੇਂਦਰੀ ਕਬਾਇਲੀ ਮਾਮਲੇ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਲਈ ਮਹਿਲਾਵਾਂ ਦੇ ਵਿਕਾਸ ਤੋਂ ਲੈ ਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸਮਾਂ ਹੈ

ਸਮਾਜ ਦੇ ਸਾਰੇ ਵਰਗਾਂ ਦੇ ਲਈ ਨਿਆਂਸੰਗਤ ਅਤੇ ਬਰਾਬਰ ਵਿਕਾਸ ‘ਤੇ ਜ਼ੋਰ ਦਿੱਤਾ

Posted On: 10 JAN 2023 5:49PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਕਿਹਾ ਕਿ ਭਾਰਤ ਦਾ ਦ੍ਰਿਸ਼ਟੀਕੋਣ ਏਕਤਾ ਦੀ ਵਿਆਪਕ (ਸਰਵਭੌਮਿਕ) ਭਾਵਨਾ ਨੂੰ ਹੁਲਾਰਾ ਦੇਣਾ ਅਤੇ ਮਾਨਵ-ਕੇਂਦ੍ਰਿਤ ਵੈਸ਼ਵੀਕਰਣ ਦੇ ਇੱਕ ਨਵੀਂ ਪ੍ਰਤੀਮਾਨ ਨੂੰ ਆਕਾਰ ਦੇਣ ਦੇ ਲਈ ਮਿਲ ਕੇ ਕੰਮ ਕਰਨਾ ਹੈ, ਜਿੱਥੇ ਕੋਈ ਵੀ ਪਿੱਛੇ ਨਾ ਰਹੇ। ਬਿਸਵਾ ਬਾਂਗਲਾ ਕਨਵੈਂਸ਼ਨ ਸੈਂਟਰ ਵਿੱਚ ਵਿੱਤੀ ਸਮਾਵੇਸ਼ਨ ਦੇ ਲਈ ਆਲਮੀ ਭਾਗੀਦਾਰੀ ‘ਤੇ ਜੀ-20 ਕਾਰਜ ਸਮੂਹ ਦੀ ਪਹਿਲੀ ਮੀਟਿੰਗ ਦੇ ਪੂਰੇ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਮੁੰਡਾ ਨੇ ਸਾਰੇ ਵਰਗਾਂ ਦੇ ਨਿਆਂਸੰਗਤ ਅਤੇ ਬਰਾਬਰ ਵਿਕਾਸ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਰਾਜ ਦੇ ਵਿਭਿੰਨ ਕੋਨਿਆਂ ਤੋਂ 1,800 ਤੋਂ ਵੱਧ ਵਿਦਿਆਰਥੀਆਂ ਦੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਮੰਤਰੀ ਨੇ ਭਾਰਤ ਦੇ ‘ਵਸੁਧੈਵ ਕੁਟੁੰਬਕਮ’ ਦੇ ਦ੍ਰਿਸ਼ਟੀਕੋਣ ਬਾਰੇ ਚਰਚਾ ਕਰਦੇ ਹੋਏ ਕਿਹਾ, ਅਸੀਂ ਇੱਕ ਅਜਿਹੇ ਮਾਨਵ ਕੇਂਦ੍ਰਿਤ ਵੈਸ਼ਵੀਕਰਣ ਦੇ ਲਈ ਪ੍ਰਯਾਸ ਕਰਦੇ ਹਾਂ, ਜਿੱਥੇ ਕੋਈ ਵੀ ਪਿੱਛੇ ਨਾ ਰਹਿ ਜਾਵੇ। ਸ਼੍ਰੀ ਮੁੰਡਾ ਨੇ ਕਿਹਾ, ਵਿੱਤੀ ਸਮਾਵੇਸ਼ਨ ਦੀ ਪ੍ਰਕਿਰਿਆ ਮੁਦ੍ਰਾ ਪ੍ਰਬੰਧਨ ਦਾ ਮਾਰਗ ਪ੍ਰਸ਼ਸਤ ਕਰਦੀ ਹੈ, ਜੋ ਬਚਟ ਸਮਰੱਥਾ ਨੂੰ ਵਧਾਉਂਦੀ ਹੈ, ਜਿਸ ਨਾਲ ਸਮਾਜਿਕ ਸੁਰੱਖਿਆ ਅਤੇ ਗੁਣਵੱਤਾਪੂਰਨ ਜੀਵਨ ਸੁਨਿਸ਼ਚਿਤ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਉਚਿੱਤ ਤਰੀਕੇ ਨਾਲ ਵਿੱਤੀ ਸਾਖਰਤਾ ਪ੍ਰਾਪਤ ਕਰਨ ਦਾ ਆਗ੍ਰਹ ਕੀਤਾ, ਤਾਕਿ ਉਹ ਆਉਣ ਵਾਲੇ ਸਮੇਂ ਵਿੱਚ ਕਿਸੇ ਪ੍ਰਕਾਰ ਠਗੇ ਨਾਲ ਜਾਣ। ਉਨ੍ਹਾਂ ਨੇ ਵੈਸ਼ਵੀਕਰਣ ਦੀ ਅਵਧਾਰਣਾ ਦੇ ਹੱਕ ਵਿੱਚ ਵੀ ਗੱਲ ਕੀਤੀ, ਜਿੱਥੇ ਕੋਈ ਵੀ ਪਿੱਛੇ ਨਾ ਰਹਿ ਜਾਵੇ।

https://static.pib.gov.in/WriteReadData/userfiles/image/image001TD5N.jpg

https://static.pib.gov.in/WriteReadData/userfiles/image/image002SNE6.jpg

https://static.pib.gov.in/WriteReadData/userfiles/image/image003L9DH.jpg

ਕਬਾਇਲੀ ਮਾਮਲੇ ਮੰਤਰੀ ਨੇ ਭਾਰਤ ਨੂੰ ਬ੍ਰਿਟਿਸ਼ ਅੱਤਿਆਚਾਰ ਦੀਆਂ ਬੇੜੀਆਂ ਤੋਂ ਮੁਕਤ ਕਰਨ ਅਤੇ ਦੇਸ਼ ਨੂੰ ਚਮਕਣ ਵਿੱਚ ਮਦਦ ਕਰਨ ਦੇ ਲਈ ਸਾਡੇ ਪੂਰਵਜਾਂ ਦੇ ਬਲੀਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, ਜਦੋਂ ਦੇਸ਼ ਦਾ ਆਜ਼ਾਦੀ ਦੇ 100 ਸਾਲ (ਅੰਮ੍ਰਿਤਕਾਲ) ਹੋ ਜਾਣ, ਤਦ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀ-20 ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਾ ਸਾਡੇ ਦੇਸ਼ ਦੇ ਲਈ ਇੱਕ ਇਤਿਹਾਸਿਕ ਅਵਸਰ ਹੈ, ਜੋ ਗਲੋਬਲ ਜੀਡੀਪੀ ਦੇ ਲਗਭਗ 85 ਪ੍ਰਤੀਸ਼ਤ ਦਾ ਪ੍ਰਤੀਨਿਧੀਤਵ ਕਰਨ ਵਾਲੇ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦਾ ਪ੍ਰਮੁੱਖ ਮੰਚ ਹੈ।

https://static.pib.gov.in/WriteReadData/userfiles/image/image0044Q2O.jpg

ਇਸ ਤੋਂ ਪਹਿਲਾਂ, ਹੋਰ ਜੀ-20 ਦੇਸ਼ਾਂ ਦੇ ਪ੍ਰਤੀਨਿਧੀਆਂ ਅਤੇ ਕੇਂਦਰੀ ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਤੇ ਭਾਰਤੀ ਰਿਜ਼ਰਵ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜੀ-20 ਕਾਰਜਕਾਰੀ ਸਮੂਹ ਦੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਮੁੰਡਾ ਨੇ ਕਿਹਾ ਕਿ ਭਾਰਤ ਵਿੱਚ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਅਤੇ ਬਦਲੇ ਵਿੱਚ ਬਜ਼ਾਰਾਂ ਨੂੰ ਵਾਤਾਵਰਣ ਦੇ ਪ੍ਰਤੀ ਸੁਚੇਤ ਕਾਰਜਪ੍ਰਣਾਲੀਆਂ ਨੂੰ ਅਪਣਾਉਣ ਦੇ ਲਈ ਸਮ੍ਰਿੱਧ ਪ੍ਰਚੀਨ ਸਥਾਈ ਪਰੰਪਰਾਵਾਂ ਹਨ। ਉਨ੍ਹਾਂ ਨੇ ਕਿਹਾ, ਪਿਛਲੇ ਕਈ ਸਾਲਾਂ ਵਿੱਚ ਅਸੀਂ ਆਪਣੀ ਧਰਤੀ ਅਤੇ ਵਾਤਾਵਰਣ ਨੂੰ ਨਸ਼ਟ ਕਰ ਦਿੱਤਾ ਹੈ। ਇਸ ਦਾ ਸਾਡੇ ਜਲਵਾਯੂ ਅਤੇ ਈਕੋਸਿਸਟਮ ‘ਤੇ ਪ੍ਰਤੀਕੂਲ ਪ੍ਰਭਾਵ ਪਿਆ। ਈਕੋਸਿਸਟਮ ਦੀ ਸੁਰੱਖਿਆ ਦੇ ਲਈ ਇੱਕ ਗਲੋਬਲ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਸਭ ਇਕੱਠੇ ਡੁੱਬ ਜਾਵਾਂਗੇ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਬਾਰੇ ਚਰਚਾ ਕਰਦੇ ਹੋਏ ਅਤੇ ਮਹਿਲਾ ਸਸ਼ਕਤੀਕਰਣ ਦੇ ਉੱਜਵਲ ਹੱਕਾਂ (ਪੱਖਾਂ) ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਸ਼੍ਰੀ ਮੁੰਡਾ ਨੇ ਕਿਹਾ ਕਿ ਇਹ ਦੁਨੀਆ ਦੇ ਲਈ ਮਹਿਲਾਵਾਂ ਦੇ ਵਿਕਾਸ ਤੋਂ ਲੈ ਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸਮਾਂ ਹੈ।

 

ਕੇਂਦਰੀ ਮੰਤਰੀ ਨੇ ਲੋਕਾਂ ਦੇ ਆਰਥਿਕ ਸਸ਼ਕਤੀਕਰਣ ਦੇ ਲਈ ਵਿੱਤੀ ਸਮਾਵੇਸ਼ਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਾਡੀ ਵਿਕਾਸ ਰਣਨੀਤੀ ਦਾ ਅਧਾਰ ਹੈ, ਤੇ ਆਖਰੀ ਛੋਰ ਅਤੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਤੱਕ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਤੋਂ ਹੀ ਭਾਰਤ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰਿਹਾ ਹੈ।

 

*****

ਐੱਸਐੱਸਐੱਸ/ਐੱਮਐੱਸਏ



(Release ID: 1890318) Visitor Counter : 90


Read this release in: English , Urdu , Hindi , Bengali