ਘੱਟ ਗਿਣਤੀ ਮਾਮਲੇ ਮੰਤਰਾਲਾ
ਨਈ ਰੋਸ਼ਨੀ ਯੋਜਨਾ
Posted On:
07 DEC 2022 6:11PM by PIB Chandigarh
ਨਈ ਰੋਸ਼ਨੀ ਯੋਜਨਾ ਦਾ ਉਦੇਸ਼ 'ਲੀਡਰਸ਼ਿਪ ਵਿਕਾਸ' ਲਈ ਔਰਤਾਂ ਦੇ ਅਧਿਕਾਰਾਂ ਅਤੇ ਦਖਲ ਬਾਰੇ ਜਾਗਰੂਕਤਾ ਪੈਦਾ ਕਰਕੇ ਘੱਟ ਗਿਣਤੀ ਔਰਤਾਂ ਦੇ ਸਸ਼ਕਤੀਕਰਨ ਅਤੇ ਵਿਸ਼ਵਾਸ ਵਧਾਉਣਾ ਹੈ। ਇਹ ਛੇ ਦਿਨਾ ਗੈਰ-ਰਿਹਾਇਸ਼ੀ/ਪੰਜ ਦਿਨਾ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਹੈ, ਜੋ 18 ਸਾਲ ਤੋਂ 65 ਸਾਲ ਦੀ ਉਮਰ ਦੇ ਵਿਚਕਾਰ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਔਰਤਾਂ ਲਈ ਕਰਵਾਇਆ ਜਾਂਦਾ ਹੈ। ਇਹ ਸਿਖਲਾਈ ਮੌਡਿਊਲ ਔਰਤਾਂ ਲਈ ਪ੍ਰੋਗਰਾਮਾਂ ਨਾਲ ਸਬੰਧਤ ਖੇਤਰਾਂ ਜਿਵੇਂ ਕਿ ਸਿਹਤ ਅਤੇ ਸਫਾਈ, ਔਰਤਾਂ ਦੇ ਕਾਨੂੰਨੀ ਅਧਿਕਾਰ, ਵਿੱਤੀ ਸਾਖਰਤਾ, ਡਿਜੀਟਲ ਸਾਖਰਤਾ, ਸਵੱਛ ਭਾਰਤ, ਜੀਵਨ ਹੁਨਰ ਅਤੇ ਸਮਾਜਿਕ ਅਤੇ ਵਿਵਹਾਰਿਕ ਤਬਦੀਲੀਆਂ ਦੀ ਵਕਾਲਤ ਨੂੰ ਕਵਰ ਕਰਦੇ ਹਨ। ਇਹ ਯੋਜਨਾ ਪ੍ਰੋਗਰਾਮ ਲਾਗੂ ਕਰਨ ਵਾਲੀਆਂ ਏਜੰਸੀਆਂ (ਪੀਆਈਏ) ਵਲੋਂ ਲਾਗੂ ਕੀਤੀ ਗਈ ਸੀ। ਹੁਣ, ਯੋਜਨਾ ਨੂੰ ਇੱਕ ਹਿੱਸੇ ਵਜੋਂ ਪੀਐੱਮ-ਵਿਕਾਸ (PM VIKAS) ਨਾਲ ਮਿਲਾ ਦਿੱਤਾ ਗਿਆ ਹੈ। ਸ਼ੁਰੂਆਤ ਤੋਂ ਲੈ ਕੇ 'ਨਈ ਰੋਸ਼ਨੀ' ਯੋਜਨਾ ਦੇ ਤਹਿਤ ਲਗਭਗ 4.35 ਲੱਖ ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ।
ਇਸ ਯੋਜਨਾ ਦੇ ਤਹਿਤ ਮੰਤਰਾਲੇ ਵਲੋਂ ਕੋਈ ਸਿਖਲਾਈ ਕੇਂਦਰ ਸਥਾਪਤ ਨਹੀਂ ਕੀਤੇ ਗਏ। ਚੁਣੇ ਗਏ ਪੀਆਈਏ ਵਲੋਂ ਉਸ ਇਲਾਕੇ/ਪਿੰਡ/ਖੇਤਰ ਜਿੱਥੇ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਸਥਾਨ/ਪਿੰਡ/ਖੇਤਰ ਵਿੱਚ ਆਪਣੇ ਸੰਗਠਨਾਤਮਕ ਸੈੱਟ-ਅੱਪ ਰਾਹੀਂ ਸਿੱਧੇ ਤੌਰ 'ਤੇ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਲੋੜ ਹੁੰਦੀ ਹੈ।
ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਡਾ. ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਐੱਸਐੱਸ
(Release ID: 1888885)
Visitor Counter : 129