ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਜਿਤੇਂਦਰ ਸਿੰਘ ਕੱਲ੍ਹ ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਮੋਹਾਲੀ ਦਾ ਦੌਰਾ ਕਰਨਗੇ
Posted On:
04 JAN 2023 7:11PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਸ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ 'ਨੈਸ਼ਨਲ ਜੀਨੋਮ ਐਡੀਟਿੰਗ ਐਂਡ ਟ੍ਰੇਨਿੰਗ ਸੈਂਟਰ (ਐੱਨਜੀਈਟੀਸੀ)' ਅਤੇ 'ਇੰਟਰਨੈਸ਼ਨਲ ਕਾਨਫਰੰਸ ਔਨ ਫੂਡ ਐਂਡ ਨਿਊਟ੍ਰੀਸ਼ਨਲ ਸਕਿਉਰਿਟੀ-2023 (ਆਈਐੱਫਏਐੱਨਐੱਸ-2023)' ਦਾ ਕੱਲ੍ਹ ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਮੋਹਾਲੀ ਵਿਖੇ ਉਦਘਾਟਨ ਕਰਨਗੇ।
ਐੱਨਜੀਈਟੀਸੀ ਇੱਕ ਛੱਤ ਵਾਲੀ ਅਤਿ-ਆਧੁਨਿਕ ਸੁਵਿਧਾ ਹੈ, ਜੋ ਕਿ ਵੱਖ-ਵੱਖ ਜੀਨੋਮ ਐਡੀਟਿੰਗ ਢੰਗ-ਤਰੀਕਿਆਂ ਨੂੰ ਅਪਣਾਉਣ ਲਈ ਖੇਤਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਰਾਸ਼ਟਰੀ ਮੰਚ ਵਜੋਂ ਕੰਮ ਕਰੇਗੀ, ਜਿਸ ਵਿੱਚ ਸੀਆਰਆਈਐੱਸਪੀਆਰ-ਸੀਏਐੱਸ (CRISPR-Cas) ਕੜ੍ਹੀ ਵਾਲੀ ਜੀਨੋਮ ਸੋਧ ਸ਼ਾਮਲ ਹੈ। ਮੌਜੂਦਾ ਜਲਵਾਯੂ ਪਰਿਦ੍ਰਿਸ਼ ਵਿੱਚ, ਬਦਲਦੇ ਵਾਤਾਵਰਣ ਦੀ ਸਥਿਤੀ ਵਿੱਚ ਬਿਹਤਰ ਪੋਸ਼ਣ ਅਤੇ ਸਹਿਣਸ਼ੀਲਤਾ ਲਈ ਫਸਲਾਂ ਵਿੱਚ ਸੁਧਾਰ ਕਰਨਾ ਇੱਕ ਮਹੱਤਵਪੂਰਨ ਚੁਣੌਤੀ ਹੈ। ਜੀਨੋਮ ਐਡੀਟਿੰਗ ਇੱਕ ਸ਼ਾਨਦਾਰ ਟੈਕਨੋਲੋਜੀ ਹੋ ਸਕਦੀ ਹੈ, ਜਿਸ ਨੂੰ ਭਾਰਤੀ ਖੋਜ ਫਸਲਾਂ ਵਿੱਚ ਲੋੜੀਂਦੇ ਗੁਣਾਂ ਦੀ ਪੇਸ਼ਕਸ਼ ਲਈ ਅਨੁਕੂਲ ਬਣਾ ਸਕਦੀ ਹੈ। ਐੱਨਏਬੀਆਈ ਨੇ ਆਪਣੀ ਯੋਗਤਾ ਦਿਖਾਈ ਹੈ ਅਤੇ ਜੀਨੋਮ ਐਡੀਟਿੰਗ ਟੂਲਸ ਨੂੰ ਕੇਲਾ, ਚਾਵਲ, ਕਣਕ, ਟਮਾਟਰ, ਮੱਕੀ ਅਤੇ ਮਿਲਟਸ ਸਮੇਤ ਫਸਲਾਂ ਦੀਆਂ ਵਿਸ਼ਾਲ ਸ਼੍ਰੇਣੀਆਂ ਤੱਕ ਫੈਲਾ ਸਕਦੀ ਹੈ।
ਖੁਰਾਕ ਅਤੇ ਪੌਸ਼ਟਿਕ ਸੁਰੱਖਿਆ 'ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਐੱਫਏਐੱਨਐੱਸ-2023) ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਸੈਂਟਰ ਫੌਰ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈੱਸਿੰਗ (ਸੀਆਈਏਬੀ), ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਬਾਇਓਟੈਕਨੋਲੋਜੀ (ਐੱਨਆਈਪੀਬੀ) ਅਤੇ ਇੰਟਰਨੈਸ਼ਨਲ ਸੈਂਟਰ ਫੌਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨੋਲੋਜੀ (ਆਈਸੀਜੀਈਬੀ) ਦੁਆਰਾ ਐੱਨਏਬੀਆਈ, ਮੋਹਾਲੀ ਵਿਖੇ ਸੰਯੁਕਤ ਤੌਰ 'ਤੇ ਆਯੋਜਿਤ ਕੀਤੀ ਜਾਵੇਗੀ।
ਇਹ ਕਾਨਫਰੰਸ ਖੇਤੀਬਾੜੀ, ਭੋਜਨ, ਅਤੇ ਪੋਸ਼ਣ ਬਾਇਓਟੈਕਨੋਲੋਜੀ ਅਤੇ ਜੀਨੋਮ ਐਡੀਟਿੰਗ ਦੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਮਾਹਿਰਾਂ ਅਤੇ ਯੁਵਾ ਖੋਜਕਰਤਾਵਾਂ ਨੂੰ ਇਕੱਠਾ ਕਰੇਗੀ। ਕਾਨਫਰੰਸ ਦਾ ਵਿਸ਼ਾ ਭੋਜਨ ਅਤੇ ਪੋਸ਼ਣ ਸੁਰੱਖਿਆ ਇੱਕ ਵਿਸ਼ਵਵਿਆਪੀ ਮੰਗ ਮੱਦੇਨਜ਼ਰ ਨੌਜਵਾਨ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਇਸ ਤੱਥ 'ਤੇ ਵਿਚਾਰ ਕਰਦੇ ਹੋਏ ਪ੍ਰੇਰਿਤ ਕਰਨ ਲਈ ਢੁਕਵਾਂ ਹੈ। ਸੀਆਰਆਈਐੱਸਪੀਆਰ-ਸੀਏਐੱਸ9 ਦੀ ਵਰਤੋਂ ਕਰਦੇ ਹੋਏ ਜੀਨੋਮ ਐਡੀਟਿੰਗ ਜਿਹੇ ਉੱਨਤ ਬਾਇਓਟੈਕਨੋਲੋਜੀ ਟੂਲ ਵਿੱਚ ਇਨ੍ਹਾਂ ਲਕਸ਼ਾਂ ਨੂੰ ਟਿਕਾਊ ਢੰਗ ਨਾਲ ਪ੍ਰਾਪਤ ਕਰਨ ਦੀ ਸਮਰੱਥਾ ਹੈ। ਇਸ ਕਾਨਫਰੰਸ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਵੱਧ ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਚਾਰ ਦਿਨਾਂ ਦੌਰਾਨ 80 ਬੁਲਾਰੇ (40 ਅੰਤਰਰਾਸ਼ਟਰੀ ਅਤੇ 40 ਰਾਸ਼ਟਰੀ) ਆਪਣਾ ਵਿਗਿਆਨਕ ਗਿਆਨ ਸਾਂਝਾ ਕਰਨਗੇ।
**********
ਆਰਸੀ/ਪੀਐੱਸ/ਐੱਚਐੱਨ/ਚੰਡੀਗੜ੍ਹ
(Release ID: 1888703)
Visitor Counter : 100