ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦੇ ਅਦਾਰੇ ਵਲੋਂ ਵਿਸ਼ੇਸ਼ ਸਵੱਛਤਾ ਮੁਹਿੰਮ 2.0 ਦਾ ਸਫ਼ਲ ਆਯੋਜਨ


11637 ਪੁਰਾਣੀਆਂ ਫਾਈਲਾਂ ਦਾ ਨਿਪਟਾਰਾ ਅਤੇ 1200 ਵਰਗ ਫੁੱਟ ਜਗ੍ਹਾ ਖਾਲੀ
 
2 ਅਕਤੂਬਰ ਤੋਂ 31 ਅਕਤੂਬਰ, 2022 ਤੱਕ ਦੇਸ਼ ਭਰ ਵਿੱਚ ਮੁੱਖ ਕਿਰਤ ਕਮਿਸ਼ਨਰ ਅਤੇ ਇਸਦੇ 20 ਖੇਤਰੀ ਦਫਤਰਾਂ ’ਚ ਵਿਸ਼ੇਸ਼ ਸਵੱਛਤਾ ਮੁਹਿੰਮ 2.0 ਸਫਲਤਾਪੂਰਵਕ ਚਲਾਈ ਗਈ ।

Posted On: 02 NOV 2022 6:57PM by PIB Chandigarh

ਅਹਿਮਦਾਬਾਦ, ਅਜਮੇਰ, ਆਸਨਸੋਲ, ਬੈਂਗਲੁਰੂ, ਭੁਵਨੇਸ਼ਵਰ, ਚੰਡੀਗੜ੍ਹ, ਚੇੱਨਈ, ਕੋਚੀਨ, ਦੇਹਰਾਦੂਨ, ਧਨਬਾਦ, ਗੁਹਾਟੀ, ਹੈਦਰਾਬਾਦ, ਜਬਲਪੁਰ ’ਚ ਸਥਿਤ ਖੇਤਰੀ ਦਫਤਰਾਂ ਦੇ ਨਾਲ ਸ਼੍ਰਮ ਸ਼ਕਤੀ ਭਵਨ, ਨਵੀਂ ਦਿੱਲੀ ਵਿਖੇ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦਾ ਦਫ਼ਤਰ ਕਾਨਪੁਰ, ਕੋਲਕਾਤਾ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ ਅਤੇ ਉਪਰੋਕਤ ਖੇਤਰਾਂ ਵਿੱਚ ਸਥਿਤ ਐੱਲ.ਈ.ਓ. (ਸੀ), ਏ.ਐੱਲ.ਸੀ. (ਸੀ) ਅਤੇ ਆਰ.ਐਲ.ਸੀ. (ਸੀ) ਦੇ ਸੁਤੰਤਰ ਦਫਤਰਾਂ ਨੇ ਵਿਸ਼ੇਸ਼ ਮੁਹਿੰਮ 2.0 ਵਿੱਚ ਹਿੱਸਾ ਲਿਆ।

ਮਹੀਨਾ ਭਰ ਚੱਲੀ ਇਸ ਮੁਹਿੰਮ ਦੌਰਾਨ ਲਗਭਗ 12000 ਪੁਰਾਣੀਆਂ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ ਕੁੱਲ 11637 ਫਾਈਲਾਂ ਨੂੰ ਹਟਾਇਆ ਗਿਆ। ਅਣਚਾਹੀ  ਸਮਗਰੀ, ਕਬਾੜ ਦੀ ਪਛਾਣ ਕਰਕੇ ਉਸਨੂੰ ਹਟਾ ਦਿੱਤਾ ਗਿਆ ਹੈ। ਨਤੀਜੇ ਵਜੋਂ ਕੁੱਲ 1200 ਵਰਗ ਫੁੱਟ ਜਗ੍ਹਾ ਖਾਲੀ ਹੋ ਗਈ। ਵੱਖੋ-ਵੱਖ ਖੇਤਰੀ ਦਫ਼ਤਰ ਕੰਪਲੈਕਸਾਂ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਉੱਗੀਆਂ ਝਾੜੀਆਂ ਅਤੇ ਨਦੀਨਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਜਗ੍ਹਾ ਦਿੱਖ ਵਧੀਆ ਬਣਾਉਣ ਲਈ ਦਰੱਖਤ ਕੱਟੇ ਗਏ ਹਨ ਅਤੇ ਦਫ਼ਤਰ ਪਰਿਸਰ ਦੀ ਸਫ਼ਾਈ ਕੀਤੀ ਗਈ ਹੈ। ਸਾਰੇ ਹਿੱਸੇਦਾਰਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਦੇ ਟੀਚੇ ਨਾਲ ਸੀ.ਐੱਲ.ਸੀ. (ਸੀ) ਸੰਗਠਨ ’ਚ ਵਿਸ਼ੇਸ਼ ਮੁਹਿੰਮ 2.0 ਸਫਲਤਾਪੂਰਵਕ ਚਲਾਇਆ ਗਿਆ।

ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਸੰਗਠਨ :
ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਸੰਗਠਨ, ਜਿਸ ਨੂੰ ਕੇਂਦਰੀ ਉਦਯੋਗਿਕ ਸੰਬੰਧ ਮਸ਼ੀਨਰੀ ਦੇ ਰੂਪ ’ਚ ਜਾਣਿਆ ਜਾਂਦਾ ਹੈ, ਦੇਸ਼ ਦੀ ਇੱਕ ਸਿਖਰ ਸੰਸਥਾ ਹੈ, ਜੋ ਮੁੱਖ ਤੌਰ ’ਤੇ ਕੇਂਦਰ ਸਰਕਾਰ ਦੇ ਖੇਤਰ ਵਿੱਚ ਇਕਸਾਰ  ਉਦਯੋਗਿਕ ਸੰਬੰਧ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ। ਇਹ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦਾ ਇੱਕ ਅਧੀਨ ਦਫ਼ਤਰ ਹੈ। ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦੇ ਸੰਗਠਨ ਦਾ ਮੁੱਖ ਕੰਮ ਸੁਲ੍ਹਾ/ਸਾਲਸੀ ਅਤੇ ਟਰੇਡ ਯੂਨੀਅਨ ਮੈਂਬਰਸ਼ਿਪ ਦੀ ਤਸਦੀਕ ਦੁਆਰਾ ਕਿਰਤ ਕਾਨੂੰਨਾਂ ਅਰਧ-ਨਿਆਇਕ ਕਾਰਜ, ਰੋਕਥਾਮ ਅਤੇ ਉਦਯੋਗਿਕ ਵਿਵਾਦਾਂ ਦੇ ਨਿਪਟਾਰੇ ਦੀ ਸਹੂਲਤ ਬਣਾਉਣਾ ਅਤੇ ਲਾਗੂ ਕਰਨਾ ਹੈ।

 

************


(Release ID: 1888588) Visitor Counter : 93


Read this release in: English , Urdu , Hindi , Kannada