ਘੱਟ ਗਿਣਤੀ ਮਾਮਲੇ ਮੰਤਰਾਲਾ
ਐਨਐਮਡੀਐਫਸੀ ਨੂੰ ਕੇਅਰ ਵਲੋਂ ‘ਏ’ ਸਥਿਰ ਦੀ ਰੇਟਿੰਗ ਮਿਲੀ
ਰੇਟਿੰਗ ਹਾਸਿਲ ਕਰਨ ਵਾਲੀ ਐਨਐਮਡੀਐਫਸੀ ਸਮਾਜਿਕ ਖੇਤਰ ਦੇ ਚੁਨਿੰਦਾ ਜਨਤਕ ਉਦਮਾਂ 'ਚੋਂ ਇੱਕ
ਇਸ ਕਦਮ ਨਾਲ ਬਾਜਾਰ ਅਧਾਰਤ ਉੱਦਮਾਂ ਲਈ ਘੱਟ ਗਿਣਤੀ ਭਾਈਚਾਰੇ ਦੀਆਂ ਛੋਟੇ ਲੋਨ ਸੰਬੰਧੀ ਜ਼ਰੂਰਤਾਂ ਨੂੰ ਲਾਭ ਮਿਲਣ ਦੀ ਉਮੀਦ
Posted On:
03 NOV 2022 5:47PM by PIB Chandigarh
ਆਪਣੇ ਪੈਮਾਨੇ ਅਤੇ ਕਵਰੇਜ ਨੂੰ ਵਧਾਉਣ ਲਈ ਭਾਰਤ ਸਰਕਾਰ ਦੇ ਘੱਟ ਗਿਣਤੀ ਕਾਰਜ ਮੰਤਰਾਲਾ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਧਾਰਾ 8 ਦੇ ਤਹਿਤ ਜਨਤਕ ਖੇਤਰ ਦਾ ਇੱਕ ਗੈਰ ਮੁਨਾਫਾ ਉਪਕ੍ਰਮ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐਨਐਮਡੀਐਫਸੀ) ਬਾਜਾਰ ਤੋਂ ਉਧਾਰ ਲਈ ਗਈ ਧਨਰਾਸ਼ੀ ਦੇ ਨਾਲ ਬਾਜਾਰ ਆਧਾਰਿਤ ਲੋਨ ਪ੍ਰੋਗਰਾਮ (ਮਾਰਕੀਟ ਲਿੰਕੇਡ ਲੇਂਡਿੰਗ ਪ੍ਰੋਗਰਾਮ) ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।ਐਨਐਮਡੀਐਫਸੀ ਨੇ ਬਾਜਾਰ ਤੋਂ ਉਧਾਰ ਲੈਣ ਲਈ ਕ੍ਰੇਡਿਟ ਰੇਟਿੰਗ ਲਈ ਮੈਸਰਜ਼ ਕੇਅਰ ਰੇਟਿੰਗਜ਼ ਪ੍ਰਾਈਵੇਟ ਲਿਮਟਿਡ ਦੀਆਂ ਸੇਵਾਵਾਂ ਲਈਆਂ ਹਨ। ਐਨਐਮਡੀਐਫਸੀ ਦੇ ਕਾਰੋਬਾਰੀ ਮਾਡਲ, ਸਮਰੱਥਾਵਾਂ ਅਤੇ ਪ੍ਰਸਤਾਵਿਤ ਲੋਨ ਯੋਜਨਾਵਾਂ ਦੇ ਮੁਲਾਂਕਣ ਦੇ ਆਧਾਰ ’ਤੇ, ਮੈਸਰਜ਼ ਕੇਅਰ ਰੇਟਿੰਗਜ਼ ਪ੍ਰਾਈਵੇਟ ਲਿਮਟਿਡ ਨੇ ਐਨਐਮਡੀਐਫਸੀ ਨੂੰ ਹੇਠ ਲਿਖੀਆਂ ਰੇਟਿੰਗਾਂ ਦਿੱਤੀਆਂ ਹਨ:-
ਸਹੂਲਤ / ਸਾਧਨ
ਰਕਮ (ਕਰੋੜ ਰੁਪਏ ਵਿੱਚ)
ਰੇਟਿੰਗ
ਲੰਮੀ ਮਿਆਦ ਦੀਆਂ ਬੈਂਕ ਸਹੂਲਤਾਂ
100.00
ਕੇਅਰ ਏ; ਸਥਿਰ
(ਸਿੰਗਲ ਏ; ਆਉਟਲੁੱਕ: ਸਥਿਰ)
ਐਨਐਮਡੀਐਫਸੀ ਸਮਾਜਿਕ ਖੇਤਰ ਦੇ ਉਨ੍ਹਾਂ ਚੁਨਿੰਦਾ ਜਨਤਕ ਉਪਕਰਮਾਂ ਵਿੱਚੋ ਇੱਕ ਹੈ, ਜਿਸਨੂੰ ਇਹ ਰੇਟਿੰਗ ਮਿਲੀ ਹੈ। ਰੇਟਿੰਗ ਦਾ ਸੁਆਗਤ ਕਰਦੇ ਹੋਇਆਂ, ਸੀਐਮਡੀ ਡਾ. ਰਾਕੇਸ਼ ਸਰਵਾਲ ਨੇ ਕਿਹਾ ਕਿ ਕੇਅਰ ਵਲੋਂ ਇਹ ਕ੍ਰੈਡਿਟ ਰੇਟਿੰਗ ਬਾਜਾਰ ਆਧਾਰਿਤ ਉਦਯੋਗ ਲਈ ਘੱਟਗਿਣਤੀ ਭਾਈਚਾਰੇ ਦੇ ਛੋਟੇ ਲੋਨ ਸੰਬੰਧੀ ਜ਼ਰੂਰਤਾਂ ਨੂੰ ਮੁਨਾਫਾ ਪਹੁੰਚਾਉਣ ਲਈ ਛੋਟੀਆਂ ਕਰਜ਼ਿਆਂ ਨਾਲ ਸਬੰਧਤ ਲੋੜਾਂ ਨੂੰ ਲਾਭ ਪਹੁੰਚਾਉਣ ਲਈ ਪ੍ਰਤੀਯੋਗੀ, ਭਰੋਸੇਮੰਦ ਅਤੇ ਟਿਕਾਊ ਢੰਗ ਨਾਲ ਐਨਐਮਡੀਐਫਸੀ ਲਈ ਵਪਾਰਕ ਉਧਾਰ ਦੇਣ ਦਾ ਰਾਹ ਪੱਧਰਾ ਕਰੇਗੀ।
ਐਨਐਮਡੀਐਫਸੀ ਦਾ ਮੁੱਖ ਉਦੇਸ਼ ਘੱਟਗਿਣਤੀ ਭਾਈਚਾਰੇ ਭਾਵ ਮੁਸਲਮਾਨ, ਈਸਾਈ, ਸਿੱਖ, ਬੋਧੀ, ਪਾਰਸੀ ਅਤੇ ਜੈਨ ਭਾਈਚਾਰੇ ਨਾਲ ਪੱਛੜੀਆਂ ਸ਼੍ਰੇਣੀਆਂ ਨੂੰ ਸਵੈਰੁਜ਼ਗਾਰ ਅਤੇ ਆਮਦਨ ਪੈਦਾ ਕਰਨ ਦੀਆਂ ਗਤੀਵਿਧੀਆਂ ਲਈ ਰਿਆਇਤੀ ਵਿੱਤ ਪ੍ਰਦਾਨ ਕਰਨਾ ਹੈ।ਇਸ ਵਿੱਚ ਪੇਸ਼ੇਵਰ ਸਮੂਹਾਂ ਅਤੇ ਔਰਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਐਨਐਮਡੀਐਫਸੀ ਆਪਣੀਆਂ ਯੋਜਨਾਵਾਂ ਨੂੰ ਮੁੱਖ ਤੌਰ ’ਤੇ ਵੱਖ ਵੱਖ ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਵਲੋਂ ਸੂਬਾ ਗਰੰਟੀਆਂ ਲਈ ਨਾਮਵਰ ਸਟੇਟ ਚੈਨਲਿੰਗ ਏਜੰਸੀਆਂ (ਐਸਸੀਏ) ਰਾਹੀਂ ਲਾਗੂ ਕਰਦਾ ਹੈ।
ਮੌਜੂਦਾ ਸਮੇਂ ’ਚ ਐਨਐਮਡੀਐਫਸੀ ਨਿਸ਼ਾਨਾ ਬਣਾਏ ਗਏ ਘੱਟ ਗਿਣਤੀ ਭਾਈਚਾਰਿਆਂ ਨੂੰ ਰਿਆਇਤੀ ਕਰਜ਼ੇ ਪ੍ਰਦਾਨ ਕਰਨ ਲਈ ਕੇਂਦਰ, ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਯੋਗਦਾਨ ਪਾਉਣ ਵਾਲੀ ਇਕੁਇਟੀ ਅਤੇ ਆਪਣੀ ਗਤੀਵਿਧੀਆਂ ਰਾਹੀ ਭੁਗਤਾਨ ਅਤੇ ਸਰਪਲੱਸਸ ਦੀ ਵਰਤੋਂ ਕਰ ਰਿਹਾ ਹੈ।
************
(Release ID: 1888577)
Visitor Counter : 111