ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 108ਵੀਂ ਇੰਡੀਅਨ ਸਾਇੰਸ ਕਾਂਗਰਸ (ਆਈਐੱਸਸੀ) ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 03 JAN 2023 11:59AM by PIB Chandigarh

ਨਮਸਕਾਰ!

ਆਪ ਸਭ ਨੂੰ ‘ਇੰਡੀਅਨ ਸਾਇੰਸ ਕਾਂਗਰਸ’ ਦੇ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ। ਅਗਲੇ 25 ਵਰ੍ਹਿਆਂ ਵਿੱਚ ਭਾਰਤ ਜਿਸ ਉਚਾਈ ‘ਤੇ ਹੋਵੇਗਾ, ਉਸ ਵਿੱਚ ਭਾਰਤ ਦੀ ਵਿਗਿਆਨਿਕ ਸ਼ਕਤੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਸਾਇੰਸ ਵਿੱਚ Passion ਦੇ ਨਾਲ ਜਦੋਂ ਦੇਸ਼ ਦੀ ਸੇਵਾ ਦਾ ਸੰਕਲਪ ਜੁੜ ਜਾਂਦਾ ਹੈ, ਤਾਂ ਨਤੀਜੇ ਵੀ ਅਭੂਤਪੂਰਵ ਆਉਂਦੇ ਹਨ। ਮੈਨੂੰ ਵਿਸ਼ਵਾਸ ਹੈ, ਭਾਰਤ ਦੀ ਸਾਇੰਟਿਫਿਕ ਕਮਿਊਨਿਟੀ, ਭਾਰਤ ਨੂੰ 21ਵੀਂ ਸਦੀ ਵਿੱਚ ਉਹ ਮੁਕਾਮ ਹਾਸਲ ਕਰਾਵੇਗੀ, ਜਿਸ ਦਾ ਉਹ ਹਮੇਸ਼ਾ ਹੱਕਦਾਰ ਰਿਹਾ ਹੈ। ਮੈਂ ਇਸ ਵਿਸ਼ਵਾਸ ਦੀ ਵਜ੍ਹਾ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਆਪ (ਤੁਸੀਂ) ਵੀ ਜਾਣਦੇ ਹੋ ਕਿ Observations ਸਾਇੰਸ ਦਾ ਮੂਲ ਅਧਾਰ ਹੈ। Observations ਦੇ ਜ਼ਰੀਏ ਤੁਸੀਂ ਸਾਇੰਟਿਸਟਸ, patterns ਫਾਲੋ ਕਰਦੇ ਹੋ, ਫਿਰ ਉਨ੍ਹਾਂ patterns ਨੂੰ analyse ਕਰਨ ਦੇ ਬਾਅਦ ਕਿਸੇ ਨਤੀਜੇ ‘ਤੇ ਪਹੁੰਚਦੇ ਹੋ।

ਇਸ ਦੌਰਾਨ ਇੱਕ ਸਾਇੰਟਿਸਟ ਦੇ ਲਈ ਹਰ ਕਦਮ ‘ਤੇ ਡੇਟਾ ਜੁਟਾਉਣਾ ਅਤੇ ਉਸ ਨੂੰ analyse ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। 21ਵੀਂ ਸਦੀ ਦੇ ਅੱਜ ਦੇ ਭਾਰਤ ਵਿੱਚ ਸਾਡੇ ਪਾਸ ਦੋ ਚੀਜ਼ਾਂ ਬਹੁਤਾਇਤ ਵਿੱਚ ਹਨ। ਪਹਿਲੀ- ਡੇਟਾ ਤੇ ਦੂਸਰੀ- ਟੈਕਨੋਲੋਜੀ। ਇਨ੍ਹਾਂ ਦੋਨਾਂ ਵਿੱਚ ਭਾਰਤ ਦੀ ਸਾਇੰਸ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਦੀ ਤਾਕਤ ਹੈ। Data Analysis ਦੀ ਫੀਲਡ, ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਇਹ information ਨੂੰ Insight ਵਿੱਚ ਅਤੇ Analysis ਨੂੰ actionable Knowledge ਵਿੱਚ ਬਦਲਣ ਵਿੱਚ ਮਦਦ ਕਰਦੀ ਹੈ। ਚਾਹੇ Traditional Knowledge ਹੋਵੇ ਜਾਂ Modern Technology, ਇਹ ਦੋਨੋਂ ਹੀ Scientific Discovery ਵਿੱਚ ਮਦਦਗਾਰ ਹੁੰਦੀਆਂ ਹਨ। ਅਤੇ ਇਸ ਲਈ, ਸਾਨੂੰ ਆਪਣੇ scientific process ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਅਲੱਗ-ਅਲੱਗ techniques ਦੇ ਪ੍ਰਤੀ ਖੋਜੀ ਪ੍ਰਵਿਰਤੀ ਨੂੰ ਵਿਕਸਿਤ ਕਰਨਾ ਹੋਵੇਗਾ।

ਸਾਥੀਓ,

ਅੱਜ ਦਾ ਭਾਰਤ ਜਿਸ ਸਾਇੰਟਿਫਿਕ ਅਪ੍ਰੋਚ ਨਾਲ ਅੱਗੇ ਵਧ ਰਿਹਾ ਹੈ, ਅਸੀਂ ਉਸ ਦੇ ਨਤੀਜੇ ਵੀ ਦੇਖ ਰਹੇ ਹਾਂ। ਸਾਇੰਸ ਦੇ ਖੇਤਰ ਵਿੱਚ ਭਾਰਤ ਤੇਜ਼ੀ ਨਾਲ ਵਰਲਡ ਦੇ Top Countries ਵਿੱਚ ਸ਼ਾਮਲ ਹੋ ਰਿਹਾ ਹੈ। 2015 ਤੱਕ ਅਸੀਂ 130 ਦੇਸ਼ਾਂ ਦੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਨੰਬਰ ‘ਤੇ ਸਾਂ। ਲੇਕਿਨ, 2022 ਵਿੱਚ ਅਸੀਂ ਛਲਾਂਗ ਲਗਾ ਕੇ 40ਵੇਂ ਨੰਬਰ ‘ਤੇ ਪਹੁੰਚ ਗਏ ਹਾਂ। ਅੱਜ ਭਾਰਤ, PhDs ਦੇ ਮਾਮਲੇ ਵਿੱਚ ਦੁਨੀਆ ਵਿੱਚ ਟੌਪ-3 ਦੇਸ਼ਾਂ ਵਿੱਚ ਹੈ। ਭਾਰਤ ਅੱਜ ਸਟਾਰਟ ਅੱਪ ecosystem ਦੇ ਮਾਮਲੇ ਵਿੱਚ ਦੁਨੀਆ ਦੇ ਟੌਪ-3 ਦੇਸ਼ਾਂ ਵਿੱਚ ਹੈ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ, ਇਸ ਵਾਰ ਇੰਡੀਅਨ ਸਾਇੰਸ ਕਾਂਗਰਸ ਦਾ ਥੀਮ ਵੀ ਇੱਕ ਐਸਾ ਵਿਸ਼ਾ ਹੈ, ਜਿਸ ਦੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਵਿਸ਼ਵ ਦਾ ਭਵਿੱਖ sustainable development ਦੇ ਨਾਲ ਹੀ ਸੁਰੱਖਿਅਤ ਹੈ। ਤੁਸੀਂ sustainable development ਦੇ ਵਿਸ਼ੇ ਨੂੰ women empowerment ਦੇ ਨਾਲ ਜੋੜਿਆ ਹੈ। ਮੈਂ ਮੰਨਦਾ ਹਾਂ ਕਿ, ਵਿਵਹਾਰਿਕ ਤੌਰ ‘ਤੇ ਵੀ ਇਹ ਦੋਨੋਂ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਅੱਜ ਦੇਸ਼ ਦੀ ਸੋਚ ਕੇਵਲ ਇਹ ਨਹੀਂ ਹੈ ਕਿ ਅਸੀਂ ਸਾਇੰਸ ਦੇ ਜ਼ਰੀਏ women empowerment ਕਰੀਏ। ਬਲਕਿ, ਅਸੀਂ women ਦੀ ਭਾਗੀਦਾਰੀ ਨਾਲ ਸਾਇੰਸ ਦਾ ਵੀ empowerment ਕਰੀਏ, ਸਾਇੰਸ ਅਤੇ ਰਿਸਰਚ ਨੂੰ ਨਵੀਂ ਗਤੀ ਦੇਈਏ, ਇਹ ਸਾਡਾ ਲਕਸ਼ ਹੈ। ਹੁਣੇ ਭਾਰਤ ਨੂੰ G-20 ਸਮੂਹ ਦੀ ਪ੍ਰਧਾਨਗੀ ਦੀ ਜ਼ਿੰਮੇਦਾਰੀ ਮਿਲੀ ਹੈ।

G-20 ਦੇ ਪ੍ਰਮੁੱਖ ਵਿਸ਼ਿਆਂ ਵਿੱਚ ਵੀ women led development ਇੱਕ ਬੜੀ ਪ੍ਰਾਥਮਿਕਤਾ ਦਾ ਵਿਸ਼ਾ ਹੈ। ਬੀਤੇ 8 ਵਰ੍ਹਿਆਂ ਵਿੱਚ ਭਾਰਤ ਨੇ ਗਵਰਨੈਂਸ ਤੋਂ ਲੈ ਕੇ ਸੋਸਾਇਟੀ ਅਤੇ ਇਕੌਨਮੀ ਤੱਕ, ਇਸ ਦਿਸ਼ਾ ਵਿੱਚ ਕਈ ਐਸੇ ਅਸਾਧਾਰਣ ਕੰਮ ਕੀਤੇ ਹਨ, ਜਿਨ੍ਹਾਂ ਦੀ ਅੱਜ ਚਰਚਾ ਹੋ ਰਹੀ ਹੈ। ਅੱਜ ਭਾਰਤ ਵਿੱਚ ਮੁਦਰਾ ਯੋਜਨਾ ਦੇ ਜ਼ਰੀਏ ਛੋਟੇ ਉਦਯੋਗਾਂ ਅਤੇ ਕਿੱਤਿਆਂ ਵਿੱਚ ਭਾਗੀਦਾਰੀ ਹੋਵੇ ਜਾਂ ਸਟਾਰਟਅੱਪ ਵਰਲਡ ਵਿੱਚ ਲੀਡਰਸ਼ਿਪ, ਮਹਿਲਾਵਾਂ ਹਰ ਜਗ੍ਹਾ ‘ਤੇ ਆਪਣਾ ਦਮ ਦਿਖਾ ਰਹੀਆਂ ਹਨ। ਬੀਤੇ 8 ਵਰ੍ਹਿਆਂ ਵਿੱਚ Extramural research and development  ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੁੱਗਣੀ ਹੋਈ ਹੈ। ਮਹਿਲਾਵਾਂ ਦੀ ਇਹ ਵਧਦੀ ਭਾਗੀਦਾਰੀ ਇਸ ਬਾਤ ਦਾ ਪ੍ਰਮਾਮ ਹੈ ਕਿ ਸਮਾਜ ਵੀ ਅੱਗੇ ਵਧ ਰਿਹਾ ਹੈ ਅਤੇ ਦੇਸ਼ ਵਿੱਚ ਸਾਇੰਸ ਵੀ ਅੱਗੇ ਵਧ ਰਹੀ ਹੈ। 

ਸਾਥੀਓ,

ਕਿਸੇ ਵੀ ਵਿਗਿਆਨੀ ਦੇ ਲਈ ਅਸਲ ਚੁਣੌਤੀ ਇਹੀ ਹੁੰਦੀ ਹੈ ਕਿ ਉਹ ਆਪਣੇ knowledge ਨੂੰ ਐਸੇ applications ਵਿੱਚ ਬਦਲ ਦੇਵੇ, ਜਿਸ ਨਾਲ ਦੁਨੀਆ ਦੀ ਮਦਦ ਹੋ ਸਕੇ। ਜਦੋਂ ਸਾਇੰਟਿਸਟ ਆਪਣੇ ਪ੍ਰਯੋਗਾਂ ਤੋਂ ਗੁਜਰਦਾ ਹੈ ਤਾਂ ਉਸ ਦੇ ਮਨ ਵਿੱਚ ਇਹੀ ਸਵਾਲ ਰਹਿੰਦੇ ਹਨ ਕਿ ਕੀ ਇਸ ਨਾਲ ਲੋਕਾਂ ਦਾ ਜੀਵਨ ਬਿਹਤਰ ਹੋਵੇਗਾ? ਜਾਂ ਉਨ੍ਹਾਂ ਦੀ ਖੋਜ ਨਾਲ ਵਿਸ਼ਵ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ? ਸਾਇੰਸ ਦੇ ਪ੍ਰਯਾਸ, ਬੜੀਆਂ ਉਪਲਬਧੀਆਂ ਵਿੱਚ ਤਦੇ ਬਦਲ ਸਕਦੇ ਹਾਂ – ਜਦੋਂ ਉਹ lab ਤੋਂ ਨਿਕਲ ਕੇ land ਤੱਕ ਪਹੁੰਚਣ, ਜਦੋਂ ਉਸ ਨਾਲ ਪ੍ਰਭਾਵ global ਤੋਂ ਲੈ ਕੇ grassroot ਤੱਕ ਹੋਵੇ, ਜਦੋਂ ਉਸ ਦਾ ਵਿਸਤਾਰ journals ਤੋਂ ਲੈ ਕੇ ਜ਼ਮੀਨ ਤੱਕ ਹੋਵੇ, ਜਦੋਂ ਉਸ ਤੋਂ ਬਦਲਾਅ research ਤੋਂ ਹੁੰਦੇ ਹੋਏ real life ਵਿੱਚ ਦਿਖਣ ਲਗਣ।

ਸਾਥੀਓ,

ਜਦੋਂ ਸਾਇੰਸ ਦੀਆਂ ਬੜੀਆਂ ਉਪਲਬਧੀਆਂ experiments ਤੋਂ ਲੈ ਕੇ ਲੋਕਾਂ ਦੇ experiences ਤੱਕ ਦਾ ਸਫ਼ਰ ਤੈਅ ਕਰਦੀਆਂ ਹਨ, ਤਾਂ ਇਸ ਨਾਲ ਇੱਕ ਅਹਿਮ ਸੰਦੇਸ਼ ਜਾਂਦਾ ਹੈ। ਇਹ ਬਾਤ ਨੌਜਵਾਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਉਹ ਸੋਚਦੇ ਹਨ ਕਿ ਸਾਇੰਸ ਦੇ ਜ਼ਰੀਏ ਉਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦੇ ਹਨ। ਐਸੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੇ ਲਈ Institutional Framework ਦੀ ਜ਼ਰੂਰਤ ਹੁੰਦੀ ਹੈ। ਤਾਕਿ ਉਨ੍ਹਾਂ ਦੀਆਂ ਆਕਾਂਖਿਆਵਾਂ ਦਾ ਵਿਸਤਾਰ ਕੀਤਾ ਜਾ ਸਕੇ, ਉਨ੍ਹਾਂ ਨੂੰ ਨਵੇਂ ਅਵਸਰ ਦਿੱਤੇ ਜਾ ਸਕਣ। ਮੈਂ ਚਾਹਾਂਗਾ ਕਿ ਇੱਥੇ ਮੌਜੂਦਾ ਵਿਗਿਆਨੀ ਐਸਾ Institutional Framework ਵਿਕਸਿਤ ਕਰਨ, ਜੋ ਯੁਵਾ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰੇ ਅਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਵੇ। ਉਦਾਹਰਣ ਦੇ ਲਈ, ਟੈਲੰਟ ਹੰਟ ਅਤੇ ਹੈਕਥੌਨ ਦੇ ਆਯੋਜਨਾਂ ਦੇ ਜ਼ਰੀਏ ਸਾਇੰਟਿਫਿਕ ਸੋਚ ਰੱਖਣ ਵਾਲੇ ਬੱਚਿਆਂ ਦੀ ਤਲਾਸ਼ ਕੀਤੀ ਜਾ ਸਕਦੀ ਹੈ। ਇਸ ਦੇ ਬਾਅਦ ਬੱਚਿਆਂ ਦੀ ਸਮਝ ਨੂੰ ਇੱਕ proper roadmap ਦੇ ਜ਼ਰੀਏ ਵਿਕਸਿਤ ਕੀਤਾ ਜਾ ਸਕਦਾ ਹੈ। ਇਸ ਵਿੱਚ ਸੀਨੀਅਰ ਸਾਇੰਟਿਸਟ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

ਅੱਜ ਅਸੀਂ ਦੇਖਦੇ ਹਾਂ ਕਿ ਸਪੋਰਟਸ ਵਿੱਚ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਸ ਦੇ ਪਿੱਛੇ ਦੋ ਮਹੱਤਵਪੂਰਨ ਵਜ੍ਹਾ ਹਨ। ਪਹਿਲਾ, ਸਪੋਰਟਸ ਦੀਆਂ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਦੇ ਲਈ ਦੇਸ਼ ਵਿੱਚ Institutional Framework ਨੂੰ ਮਜ਼ਬੂਤ ਬਣਾਇਆ ਗਿਆ। ਦੂਸਰਾ, ਸਪੋਰਟਸ ਵਿੱਚ ਗੁਰੂ-ਸ਼ਿਸ਼ ਪਰੰਪਰਾ ਦਾ ਅਸਤਿਤਵ ਅਤੇ ਪ੍ਰਭਾਵ। ਜਿੱਥੇ ਨਵੀਆਂ ਪ੍ਰਤਿਭਾਵਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਅੱਗੇ ਵਧਾਇਆ ਜਾਂਦਾ ਹੈ। ਜਿੱਥੇ ਸ਼ਿਸ਼ ਦੀ ਸਫ਼ਲਤਾ ਵਿੱਚ ਗੁਰੂ ਆਪਣੀ ਕਾਮਯਾਬੀ ਦੇਖਦੇ ਹਨ। ਇਹ ਪਰੰਪਰਾ ਸਾਇੰਸ ਦੇ ਖੇਤਰ ਵਿੱਚ ਵੀ ਸਫ਼ਲਤਾ ਦਾ ਮੰਤਰ ਬਣ ਸਕਦਾ ਹੈ।

ਸਾਥੀਓ,

ਅੱਜ ਤੁਹਾਡੇ ਸਾਹਮਣੇ ਕੁਝ ਐਸੇ ਵਿਸ਼ੇ ਵੀ ਰੱਖਣਾ ਚਾਹੁੰਦਾ ਹਾਂ, ਜੋ ਭਾਰਤ ਦੀ ਸਾਇੰਸ ਦੀ ਦਿਸ਼ਾ ਤੈਅ ਕਰਨ ਵਿੱਚ ਮਦਦਗਾਰ ਹੋਣਗੇ। ਭਾਰਤ ਦੀ ਜ਼ਰੂਰਤ ਦੀ ਪੂਰਤੀ ਦੇ ਲਈ, ਭਾਰਤ ਵਿੱਚ ਸਾਇੰਸ ਦਾ ਵਿਕਾਸ, ਇਹ ਸਾਡੇ ਵਿਗਿਆਨਿਕ ਸਮੁਦਾਇ ਦੀ ਮੂਲ ਪ੍ਰੇਰਣਾ ਹੋਣੀ ਚਾਹੀਦੀ ਹੈ। ਭਾਰਤ ਵਿੱਚ ਸਾਇੰਸ, ਭਾਰਤ ਨੂੰ ਆਤਮਨਿਰਭਰ ਬਣਾਉਣ ਵਾਲੀ ਹੋਣੀ ਚਾਹੀਦੀ ਹੈ। ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਅੱਜ ਦੁਨੀਆ ਦੀ 17-18 ਪ੍ਰਤੀਸ਼ਤ ਮਾਨਵ ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਐਸੇ ਸਾਇੰਟਿਫਿਕ ਵਰਕਸ, ਜਿਨ੍ਹਾਂ ਨਾਲ ਭਾਰਤ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਉਨ੍ਹਾਂ ਨਾਲ ਵਿਸ਼ਵ ਦੀ 17-18 ਪ੍ਰਤੀਸ਼ਤ ਮਾਨਵਤਾ ਨੂੰ ਗਤੀ ਮਿਲੇਗੀ। ਅਤੇ ਇਸ ਦਾ ਪ੍ਰਭਾਵ ਸੰਪੂਰਨ ਮਾਨਵਤਾ ‘ਤੇ ਪਵੇਗਾ। ਇਸ ਲਈ, ਅਸੀਂ ਐਸੇ ਵਿਸ਼ਿਆਂ ‘ਤੇ ਕੰਮ ਕਰੀਏ, ਜੋ ਅੱਜ ਪੂਰੀ ਮਾਨਵਤਾ ਦੇ ਲਈ ਜ਼ਰੂਰੀ ਹਨ।

ਉਦਾਹਰਣ ਦੇ ਲਈ, ਅਗਰ ਅਸੀਂ ਇੱਕ ਵਿਸ਼ਾ ਲੈ ਲਈਏ- Energy. ਵਧਦੇ ਹੋਏ ਭਾਰਤ ਦੀਆਂ Energy Needs ਲਗਾਤਾਰ ਵਧਣ ਹੀ ਵਾਲੀਆਂ ਹਨ। ਐਸੇ ਵਿੱਚ ਭਾਰਤ ਦੀ ਸਾਇੰਟਿਫਿਕ ਕਮਿਊਨਿਟੀ ਅਗਰ Energy requirements ਨਾਲ ਜੁੜੇ Innovations ਕਰਦੀ ਹੈ, ਤਾਂ ਉਸ ਨਾਲ ਦੇਸ਼ ਦਾ ਬਹੁਤ ਭਲਾ ਹੋਵੇਗਾ। ਖਾਸ ਕਰਕੇ ‘ਤੇ,  ਹਾਈਡ੍ਰੋਜਨ ਐਨਰਜੀ ਦੀਆਂ ਅਪਾਰ ਸੰਭਾਵਨਾਵਾਂ ਦੇ ਲਈ ਦੇਸ਼, ਨੈਸ਼ਨਲ ਹਾਈਡ੍ਰੋਜਨ ਮਿਸ਼ਨ ‘ਤੇ ਕੰਮ ਕਰ ਰਿਹਾ ਹੈ। ਇਸ ਨੂੰ ਸਕਸੈੱਸਫੁਲ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਇਲੈਕਟ੍ਰੌਲਾਇਜ਼ਰ ਜਿਹੇ ਵਿਭਿੰਨ essential components ਦੇਸ਼ ਵਿੱਚ ਹੀ ਬਣਨ। ਇਸ ਦਿਸ਼ਾ ਵਿੱਚ ਅਗਰ ਕਿਸੇ ਨਵੇਂ options ਦੀ ਗੁੰਜਾਇਸ਼ ਹੈ, ਤਾਂ ਉਸ ਦਿਸ਼ਾ ਵਿੱਚ ਵੀ ਰਿਸਰਚ ਹੋਵੇ। ਸਾਡੇ ਵਿਗਿਆਨੀਆਂ ਨੂੰ, ਅਤੇ ਇੰਡਸਟ੍ਰੀ ਨੂੰ ਇਸ ਦੇ ਲਈ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।

ਸਾਥੀਓ,

ਅੱਜ ਅਸੀਂ ਇੱਕ ਐਸੇ ਦੌਰ ਵਿੱਚ ਜੀ ਰਹੇ ਹਾਂ, ਜਦੋਂ ਮਾਨਵਤਾ ‘ਤੇ ਨਵੀਆਂ-ਨਵੀਆਂ ਬਿਮਾਰੀਆਂ ਦਾ ਸੰਕਟ ਮੰਡਰਾ ਰਿਹਾ ਹੈ। ਸਾਨੂੰ ਨਵੇਂ ਵੈਕਸੀਨ ਤਿਆਰ ਕਰਨ ਦੇ ਲਈ ਰਿਸਰਚ ਐਂਡ ਡਿਵੈਲਪਮੈਂਟ ਨੂੰ ਹੁਲਾਰਾ ਦੇਣਾ ਹੋਵੇਗਾ। ਜਿਵੇਂ ਅੱਜ ਅਸੀਂ ਹੜ੍ਹ ਜਾਂ ਭੂਚਾਲ ਜਿਹੀਆਂ ਤ੍ਰਾਸਦੀਆਂ ਨਾਲ ਨਿਪਟਣ ਦੇ ਲਈ ਪਹਿਲਾਂ ਤੋਂ ਤਿਆਰ ਰਹਿੰਦੇ ਹਾਂ। ਉਸੇ ਤਰ੍ਹਾਂ ਸਾਨੂੰ Integrated Disease Surveillance  ਦੇ ਜ਼ਰੀਏ ਸਮਾਂ ਰਹਿੰਦੇ ਬਿਮਾਰੀਆਂ ਦੀ ਪਹਿਚਾਣ ਕਰਨੀ ਹੋਵੇਗੀ ਅਤੇ ਉਸ ਨਾਲ ਨਿਪਟਣ ਦੇ ਉਪਾਅ ਕਰਨੇ ਹੋਣਗੇ। ਇਸ ਲਕਸ਼ ਨੂੰ ਹਾਸਲ ਕਰਨ ਦੇ ਲਈ ਅਲੱਗ-ਅਲੱਗ ਮੰਤਰਾਲਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। LiFE ਯਾਨੀ Lifestyle for Environment ਇਸ ਦੇ ਬਾਰੇ ਵਿੱਚ ਵੀ ਆਪ ਸਭ ਮੇਰੇ ਸਾਥੀ ਭਲੀ-ਭਾਂਤ ਜਾਣਦੇ ਹੋ। ਸਾਡੀ ਸਾਇੰਸ ਕਮਿਊਨਿਟੀ ਇਸ ਦਿਸ਼ਾ ਵਿੱਚ ਬੜੀ ਮਦਦ ਕਰ ਸਕਦੀ ਹੈ।

ਸਾਥੀਓ,

ਭਾਰਤ ਦੇ ਸੱਦੇ ‘ਤੇ ਸੰਯੁਕਤ ਰਾਸ਼ਟਰ ਨੇ ਇਸ ਵਰ੍ਹੇ ਯਾਨੀ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲੇਟਸ ਘੋਸ਼ਿਤ ਕੀਤਾ (ਐਲਾਨਿਆ( ਹੈ। ਇਹ ਹਰ ਭਾਰਤਵਾਸੀ ਦੇ ਲਈ ਬਹੁਤ ਗੌਰਵ (ਮਾਣ) ਦੀ ਬਾਤ ਹੈ। ਭਾਰਤ ਦੇ ਮਿਲੇਟਸ ਅਤੇ ਉਨ੍ਹਾਂ ਦੇ ਇਸਤੇਮਾਲ ਨੂੰ ਜ਼ਿਆਦਾ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਸਕਦਾ ਹੈ। ਵਿਗਿਆਨਿਕ ਸਮੁਦਾਏ ਦੁਆਰਾ ਬਾਇਓ-ਟੈਕਨੋਲੋਜੀ ਦੀ ਮਦਦ ਨਾਲ post-harvest loss ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਪ੍ਰਭਾਵੀ ਕਦਮ ਉਠਾਏ ਜਾ ਸਕਦੇ ਹਨ।

ਸਾਥੀਓ,

ਅੱਜ waste management ਦੇ ਸੈਕਟਰ ਵਿੱਚ ਵੀ ਵਿਗਿਆਨਕ ਅਨੁਸੰਧਾਨ (ਖੋਜ) ਦੀਆਂ ਅਪਾਰ ਸੰਭਾਵਨਾਵਾਂ ਹਨ। Municipal solid waste, electronic waste, bio-medical waste, agricultural waste ਐਸੇ ਖੇਤਰ ਹਨ, ਜਿਸ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਇਸ ਲਈ ਹੀ ਪਿਛਲੇ ਵਰ੍ਹੇ ਬਜਟ ਵਿੱਚ ਸਰਕਾਰ ਨੇ ਸਰਕੁਲਰ ਇਕੌਨੋਮੀ ‘ਤੇ ਬਹੁਤ ਜ਼ੋਰ ਦਿੱਤਾ ਸੀ। ਹੁਣ ਸਾਨੂੰ Mission Circular Economy ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਦੇ ਲਈ ਸਾਨੂੰ ਐਸੇ Innovations ‘ਤੇ ਕੰਮ ਕਰਨਾ ਹੋਵੇਗਾ, ਜਿਸ ਨਾਲ ਮੈਟਲ ਅਤੇ ਪਲਾਸਟਿਕ ਸਕ੍ਰੈਪ ਦੀ ਬਿਹਤਰ ਇਸਤੇਮਾਲ ਹੋ ਸਕੇ। ਸਾਨੂੰ ਪ੍ਰਦੂਸ਼ਣ ਘੱਟ ਕਰਨ ਅਤੇ ਸਕ੍ਰੈਪ ਨੂੰ ਉਪਯੋਗੀ ਬਣਾਉਣ ‘ਤੇ ਇਕੱਠੇ ਕੰਮ ਕਰਨਾ ਹੋਵੇਗਾ।

ਸਾਥੀਓ,

ਅੱਜ ਭਾਰਤ ਸਪੇਸ ਸੈਕਟਰ ਵਿੱਚ ਵੀ ਨਵੀਆਂ ਉਚਾਈਆਂ ਨੂੰ ਛੂ ਰਿਹਾ ਹੈ। Low-cost satellite launch vehicles ਦੀ ਵਜ੍ਹਾ ਨਾਲ ਸਾਡੀ ਸਮਰੱਥਾ ਵਧੇਗੀ ਅਤੇ ਦੁਨੀਆ ਸਾਡੀਆਂ ਸੇਵਾਵਾਂ ਲੈਣ ਦੇ ਲਈ ਅੱਗੇ ਆਵੇਗੀ। ਨਿਜੀ ਕੰਪਨੀਆਂ ਅਤੇ ਸਟਾਰਟ ਅੱਪਸ ਇਨ੍ਹਾਂ ਅਵਸਰਾਂ ਦਾ ਫਾਇਦਾ ਉਠਾ ਸਕਦੇ ਹਨ। R&D labs ਅਤੇ academic institutions ਨਾਲ ਜੁੜ ਕੇ ਸਟਾਰਟ-ਅੱਪਸ ਨੂੰ ਅੱਗੇ ਵਧਣ ਦਾ ਰਸਤਾ ਮਿਲ ਸਕਦਾ ਹੈ। ਐਸਾ ਹੀ ਇੱਕ ਹੋਰ ਵਿਸ਼ਾ ਹੈ, Quantum computing ਦਾ। ਅੱਜ ਭਾਰਤ ਕੁਆਂਟਮ ਫ੍ਰੰਟੀਅਰ ਦੇ ਤੌਰ ‘ਤੇ ਦੁਨੀਆਭਰ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ। ਕੁਆਂਟਮ ਕੰਪਿਊਟਰਸ, ਕੁਆਂਟਮ ਕੈਮਿਸਟ੍ਰੀ, ਕੁਆਂਟਮ ਕਮਿਊਨੀਕੇਸ਼ਨ, ਕੁਆਂਟਮ ਸੈਂਸਰਸ, ਕੁਆਂਟਮ ਕ੍ਰਿਪਟੋਗ੍ਰਾਫੀ ਅਤੇ new materials ਦੀ ਦਿਸ਼ਾ ਵਿੱਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੈਂ ਚਾਹਾਂਗਾ ਕਿ ਸਾਡੇ ਯੰਗ ਰਿਸਰਚਰਸ ਅਤੇ ਸਾਇੰਟਿਸਟ ਕੁਆਂਟਮ ਦੇ ਖੇਤਰ ਵਿੱਚ expertise ਹਾਸਲ ਕਰਨ ਅਤੇ ਇਸ ਫੀਲਡ ਦੇ ਲੀਡਰ ਬਣਨ।

ਸਾਥੀਓ,

ਆਪ ਵੀ ਜਾਣਦੇ ਹੋ ਕਿ ਸਾਇੰਸ ਵਿੱਚ ਲੀਡ ਉਹੀ ਲੈਂਦਾ ਹੈ, ਜੋ initiative ਲੈਂਦਾ ਹੈ। ਇਸ ਲਈ, ਦੁਨੀਆ ਵਿੱਚ ਕੀ ਚਲ ਰਿਹਾ ਹੈ, ਸਾਨੂੰ ਇਹ ਤਾਂ ਦੇਖਣਾ ਹੀ ਹੈ। ਲੇਕਿਨ ਨਾਲ ਹੀ, ਜੋ ਕੰਮ ਕਿਤੇ ਨਹੀਂ ਹੋ ਰਹੇ, ਜੋ futuristic ideas ਹਨ, ਉਨ੍ਹਾਂ ‘ਤੇ ਵੀ ਫੋਕਸ ਕਰਨਾ ਹੈ। ਅੱਜ ਦੁਨੀਆ ਵਿੱਚ AI, AR ਅਤੇ VR ਦੀ ਬਾਤ ਹੋ ਰਹੀ ਹੈ। ਸਾਨੂੰ ਇਨ੍ਹਾਂ ਵਿਸ਼ਿਆਂ ਨੂੰ ਆਪਣੀਆਂ priorities ਵਿੱਚ ਸ਼ਾਮਲ ਰੱਖਣਾ ਹੋਵੇਗਾ। ਸੈਮੀਕੰਡਕਟਰ ਚਿਪਸ ਦੀ ਦਿਸ਼ਾ ਵਿੱਚ ਦੇਸ਼ ਕਈ ਬੜੇ ਕਦਮ ਉਠਾ ਰਿਹਾ ਹੈ। ਸਮੇਂ ਦੇ ਨਾਲ ਸੈਮੀਕੰਡਕਟਰ ਚਿਪਸ ਵਿੱਚ ਵੀ ਨਵੇਂ ਇਨੋਵੇਸ਼ਨਸ ਦੀ ਜ਼ਰੂਰਤ ਹੋਵੇਗੀ। ਕਿਉਂ ਨਾ ਅਸੀਂ ਦੇਸ਼ ਦੇ ਸੈਮੀਕੰਡਕਟਰ push ਨੂੰ ਹੁਣੇ ਤੋਂ future ready ਬਣਾਉਣ ਦੀ ਦਿਸ਼ਾ ਵਿੱਚ ਸੋਚੀਏ। ਦੇਸ਼ ਇਨ੍ਹਾਂ areas ਵਿੱਚ ਇਨੀਸ਼ੀਏਟਿਵ ਲਵੇਗਾ, ਤਦੇ ਅਸੀਂ ਇੰਡਸਟ੍ਰੀ 4.0 ਨੂੰ ਅਗਵਾਈ ਦੇਣ ਵਿੱਚ (ਦੇ) ਸਮਰੱਥ ਹੋਵਾਂਗੇ।

ਸਾਥੀਓ,

 ਮੈਨੂੰ ਵਿਸ਼ਵਾਸ ਹੈ, ਇੰਡੀਅਨ ਸਾਇੰਸ ਕਾਂਗਰਸ ਦੇ ਇਸ ਸੈਸ਼ਨ (ਅਧਿਵੇਸ਼ਨ) ਵਿੱਚ ਵਿਭਿੰਨ ਰਚਨਾਤਮਕ ਬਿੰਦੂਆਂ ‘ਤੇ ਭਵਿੱਖ ਦਾ ਸਪਸ਼ਟ ਰੋਡਮੈਪ ਤਿਆਰ ਹੋਵੇਗਾ। ਅੰਮ੍ਰਿਤਕਾਲ ਵਿੱਚ ਸਾਨੂੰ ਭਾਰਤ ਨੂੰ ਮਾਡਰਨ ਸਾਇੰਸ ਦੀ ਸਭ ਤੋਂ ਅਡਵਾਂਸਡ ਲੈਬੋਰੇਟਰੀ ਬਣਾਉਣਾ ਹੈ। ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਇਸ ਸਮਿਟ ਦੇ ਲਈ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਨਮਸਕਾਰ।

*****

ਡੀਐੱਸ/ਐੱਸਟੀ/ਏਕੇ(Release ID: 1888363) Visitor Counter : 173